ਇਨ੍ਹਾਂ ਨੂੰ ਲਗਾਤਾਰ ਐਨੇ ਦਿਨ ਛੁੱਟੀਆਂ ਦਾ ਹੁਕਮ

ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ 15 ਜਨਵਰੀ ਤੋਂ ਸਾਰੇ ਨਿੱਜੀ ਅਤੇ ਜਨਤਕ ਬੈਂਕ ਸੱਤ ਦਿਨਾਂ ਲਈ ਬੰਦ ਰਹਿਣਗੇ। ਜਨਵਰੀ ਮਹੀਨੇ ਵਿਚ ਕਰਜ਼ਦਾਰਾਂ ਨੂੰ ਕੁੱਲ 16 ਛੁੱਟੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਨੌਂ ਛੁੱਟੀਆਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਹਨ। ਸਾਲ 2022 ਦੀਆਂ ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਪਣੀ ਸਾਲਾਨਾ ਸੂਚੀ ਵਿਚ ਜਾਰੀ ਕੀਤੀ ਹੈ ਅਤੇ ਇਸ ਦੇ ਅਨੁਸਾਰ ਛੁੱਟੀਆਂ ਤਿਆਰ ਕੀਤੀਆਂ ਗਈਆਂ ਹਨ। ਸੂਚੀ ਅਨੁਸਾਰ ਸਾਲ 2022 ਦੀਆਂ ਨੌਂ ਸੂਬਾ ਪੱਧਰੀ ਛੁੱਟੀਆਂ ਦਿੱਤੀਆਂ ਗਈਆਂ ਹਨ,

ਜੋ ਕਿ ਸ਼ੁਰੂ ਹੋ ਗਈਆਂ ਹਨ। ਇਸ ਲਈ ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਬੈਂਕ ਸ਼ਾਖਾ ‘ਤੇ ਜਾਣ ਤੋਂ ਪਹਿਲਾਂ ਇਨ੍ਹਾਂ ਮਹੱਤਵਪੂਰਨ ਤਰੀਕਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਹਾਲਾਂਕਿ ਬੈਂਕ ਛੁੱਟੀਆਂ ਹਰੇਕ ਰਾਜ ਲਈ ਵੱਖਰੀਆਂ ਹੁੰਦੀਆਂ ਹਨ, ਕੁਝ ਛੁੱਟੀਆਂ ਹੁੰਦੀਆਂ ਹਨ ਜਦੋਂ ਭਾਰਤ ਵਿਚ ਬੈਂਕ ਪੂਰੀ ਤਰ੍ਹਾਂ ਬੰਦ ਹੁੰਦੇ ਹਨ ਜਿਵੇਂ ਕਿ ਗਣਤੰਤਰ ਦਿਵਸ (26 ਜਨਵਰੀ), ਸੁਤੰਤਰਤਾ ਦਿਵਸ (15 ਅਗਸਤ), ਗਾਂਧੀ ਜਯੰਤੀ (2 ਅਕਤੂਬਰ), ਕ੍ਰਿਸਮਸ ਦਿਵਸ (25 ਦਸੰਬਰ) , ਹੋਰਾ ਵਿਚ ਇੱਥੇ ਜਨਵਰੀ 2022 ਦੇ ਦੂਜੇ ਅੱਧ ਲਈ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਹੈ।

ਬੈਂਕ ਛੁੱਟੀਆਂ ਦੀ ਸੂਚੀ – 15 ਜਨਵਰੀ : ਉੱਤਰਾਯਣ ਪੁਣਯਕਲਾ ਮਕਰ ਸੰਕ੍ਰਾਂਤੀ ਦੇ ਜਸ਼ਨ / ਮਾਘੇ ਸੰਕ੍ਰਾਂਤੀ / ਸੰਕ੍ਰਾਂਤੀ / ਪੋਂਗਲ / ਤਿਰੂਵੱਲੂਵਰ ਦਿਨ – ਬੈਂਗਲੁਰੂ, ਚੇਨਈ, ਗੰਗਟੋਕ ਅਤੇ ਹੈਦਰਾਬਾਦ। 18 ਜਨਵਰੀ: ਥਾਈ ਪੂਸਮ, ਚੇਨਈ 26 ਜਨਵਰੀ: ਗਣਤੰਤਰ ਦਿਵਸ – ਇੰਫਾਲ, ਜੈਪੁਰ, ਸ਼੍ਰੀਨਗਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ ਅਤੇ ਅਗਰਤਲਾ ਨੂੰ ਛੱਡ ਕੇ ਸਾਰੇ ਦੇਸ਼ ਵਿਚ। ਸੂਬੇ ਅਨੁਸਾਰ ਛੁੱਟੀਆਂ ਤੋਂ ਇਲਾਵਾ ਕੁਝ ਵੀਕਐਂਡ ‘ਤੇ ਬੈਂਕ ਬੰਦ ਰਹਿਣਗੇ। ਇਹ ਸ਼ਨਿਚਰਵਾਰ ਦੀਆਂ ਛੁੱਟੀਆਂ ਦੇਸ਼ ਭਰ ਦੇ ਹਰੇਕ ਬੈਂਕ ‘ਤੇ ਲਾਗੂ ਹੁੰਦੀਆਂ ਹਨ। ਇਨ੍ਹਾਂ ਦਾ ਹੇਠਾਂ ਜ਼ਿਕਰ ਕੀਤਾ ਗਿਆ ਹੈ: 16 ਜਨਵਰੀ: ਐਤਵਾਰ 22 ਜਨਵਰੀ: ਮਹੀਨੇ ਦਾ ਚੌਥਾ ਸ਼ਨਿਚਰਵਾਰ 23 ਜਨਵਰੀ: ਐਤਵਾਰ 30 ਜਨਵਰੀ: ਐਤਵਾਰ

ਆਰਬੀਆਈ ਮੁਤਾਬਕ ਤਿੰਨ ਬਰੈਕਟ ਹਨ ਜਿਨ੍ਹਾਂ ਤਹਿਤ ਬੈਂਕਾਂ ਨੂੰ ਛੁੱਟੀਆਂ ਮਿਲਣਗੀਆਂ। ਇਹ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, ਹੋਲੀਡੇ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਹੋਲੀਡੇ ਅਤੇ ਬੈਂਕਾਂ ਦਾ ਖਾਤਾ ਬੰਦ ਕਰਨਾ ਹਨ। ਜਦੋਂ ਆਰਬੀਆਈ ਦੁਆਰਾ ਘੋਸ਼ਿਤ ਉਪਰੋਕਤ ਛੁੱਟੀਆਂ ਜਾਂ ਤਿਉਹਾਰਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬੈਂਕ ਬੰਦ ਹੁੰਦੇ ਹਨ ਤਾਂ ਗਾਹਕ ATM, ਆਨਲਾਈਨ ਬੈਂਕਿੰਗ, ਨੈੱਟ ਬੈਂਕਿੰਗ ਆਦਿ ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਸਿੱਖਾਂ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਸਿੱਖ ਭਾਈਚਾਰੇ ਲਈ ਜਾਣਕਾਰੀ ਅਨੁਸਾਰ ਆਈ ਜਾਣਦੇ ਹਾਂ ਪੂਰੀ ਖਬਰ ਬਾਰੇ ਪੰਥਕ ਦਲ ਪੰਜਾਬ (ਬੰਦੀ ਸਿੰਘ ਰਿਹਾਈ ਮੋਰਚਾ) ਦੇ ਆਗੂ ਭਾਈ ਜੰਗ ਸਿੰਘ ਨੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਬੰਦ ਕਮਰੇ ਵਿਚ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਦੋਵੇਂ ਆਗੂਆਂ ਵਿਚਾਲੇ ਪਿਛਲੇ 25 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਕੋਰਟ ਵੱਲੋਂ ਸੁਣਾਈ ਗਈ ਉਮਰ ਕੈਦ ਤੋਂਵੱਧ ਕੈਦ ਕੱਟ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੈ ਗੱਲਬਾਤ ਹੋਈ। ਮਿਲੀ ਜਾਣਕਾਰੀ ਅਨੁਸਾਰ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫਿਰੋਜ਼ਪੁਰ ਰੈਲੀ ਦੌਰਾਨ ਕੀਤੇ ਜਾਣ ਵਾਲੇ ਐਲਾਨਾਂ ਵਿਚ ਤਿੰਨ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਵੀ ਸਾਹਮਣੇ ਆਇਆ ਸੀ ਪਰ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੈਲੀ ਰੱਦ ਕਰ ਦਿੱਤੀ ਗਈ।

ਇਸ ਮਗਰੋਂ ਭਾਜਪਾ ਲੀਡਰਸ਼ਿਪ ਵਲੋਂ ਇਕ ਵਾਰ ਫਿਰ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੰਘਰਸ਼ ਕਰ ਰਹੀ ਜਥੇਬੰਦੀ ਪੰਥਕ ਦਲ ਪੰਜਾਬ (ਬੰਦੀ ਸਿੰਘ ਰਿਹਾਈ ਮੋਰਚਾ) ਦੇ ਪ੍ਰਧਾਨ ਜੰਗ ਸਿੰਘ ਨਾਲ ਨੇੜਤਾ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਜਪਾ ਲੰਮੇ ਸਮੇਂ ਤੋਂ ਲਟਕ ਰਹੇ ਸਿੱਖਾਂ ਦੇ ਭਾਵਨਾਤਮਕ ਮੁੱਦਿਆਂ ਨੂੰ ਲੈ ਕੇ ਕਾਫੀ ਚੌਕਸ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਵੀ ਇਸੇ ਕੜੀ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਕਈ ਮੀਟਿੰਗਾਂ ਹੋ ਚੁਕੀਆਂ ਹਨ।

ਦੱਸ ਦਈਏ ਕਿ ਪੰਜਾਬ ਚ ਵੀ ਬੰਦੀ ਸਿੰਘਾ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੇ ਚੰਡੀਗੜ੍ਹ ਸਾਈਡ ਸ਼ਾਂਤਮਈ ਧਰਨੇ ਲਗਾਏ ਜਾ ਰਹੇ ਹਨ। ਦੱਸ ਦਈਏ ਕਿ ਇਹ ਮੋਰਚੇ ਵਧੀਆ ਕਾਮਯਾਬ ਵੀ ਰਹੇ ਹਨ ਹੁਣ ਰਹੀ ਗੱਲ ਇਹ ਪੂਰੀ ਗੱਲਬਾਤ ਕੇਂਦਰ ਸਰਕਾਰ ਦੇ ਹੱਥਾਂ ਚ ਹੈ ਕਿ ਉਹ ਕਦੋਂ ਬੰਦੀ ਸਿੰਘਾ ਦੀ ਰਿਹਾਈ ਕਰਨ ਦੇ ਆਡਰ ਦਿੰਦੇ ਹਨ।

ਕੈਨੇਡਾ ਤੋਂ PR ਬਾਰੇ ਵੱਡੀ ਜਾਣਕਾਰੀ

ਕੈਨੇਡਾ ਵਿੱਚ ਵੱਡੀ ਗਿਣਤੀ ਚ ਉਹ ਪਰਵਾਸੀ ਮੌਜੂਦ ਹਨ ਜਿਹੜੀ ਕਿ ਕਈ ਕਈ ਸਾਲ ਤੋਂ ਆਪਣੇ ਪਰਿਵਾਰਾਂ ਤੋਂ ਵੱਖ ਬੈਠੇ ਨੇ ਮਜਬੂਰੀ ਵਿੱਚ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਕੋਲ ਨਹੀਂ ਆ ਸਕਦੇ ਉਨ੍ਹਾਂ ਦੇ ਪੇਪਰ ਵਰਕ ਦੀ ਵਿੱਚ ਦਿੱਕਤ ਆਉਂਦੀ ਹੈ ਜਾਂ ਫਿਰ ਪੀਆਰ ਦੇ ਵਾਸਤੇ ਜੋ ਯੋਗਤਾ ਉਸ ਨੂੰ ਪੂਰੀ ਨਹੀਂ ਕਰ ਪਾਉਂਦੀ ਖ਼ਾਸਤੌਰ ਆਈਲੈਟਸ ਦੇ ਵਾਸਤੇ ਯੋਗਤਾ ਰੱਖੀ ਗਈ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੇ ਵਲੋਂ ਮੰਗ ਲਗਾਤਾਰ ਕੀਤੀ ਜਾ ਰਹੀ ਸੀ

ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪੱਕੇ ਕਰ ਦਿੱਤਾ ਜਾਵੇ ਵੱਖੋ ਵੱਖਰੇ ਖਿੱਤਿਆਂ ਵਿੱਚ ਕੰਮ ਕਰਦੇ ਨੇ ਜਿਵੇਂ ਕਿ ਟਰੈਕਿੰਗ ਵਿਚ ਜਾਂ ਫਿਰ ਖੇਤੀਬਾਡ਼ੀ ਦੇ ਕਾਮੇ ਨੇ ਝੁਕ ਕੇ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਤੇ ਕਈ ਸਾਲ ਤੋਂ ਕਰ ਰਹੇ ਨੇ ਸ੍ਰੀ ਭਰ ਰਹੇ ਨੇ ਤੇ ਉਨ੍ਹਾਂ ਦੀ ਕੰਬਦੀ ਕਹਿੰਦਾ ਦੇ ਵਿੱਚ ਲੋੜ ਵੀ ਹੈ ਪਰ ਜੋ ਯੋਗਤਾ ਨੂੰ ਪੂਰੀ ਨਹੀਂ ਕਰ ਪਾਉਂਦੇ ਜਿਸ ਕਰਕੇ ਉਹ ਪੀਆਰ ਨਹੀ ਲੈ ਸਕੇ ਹੁਣ ਤੱਕ ਇਸੇ ਮੰਗ ਨੂੰ ਲੈ ਕੇ ਚੋਣਾਂ ਦੇ ਵਲੋਂ ਵਾਰ ਵਾਰ ਸਵਾਲ ਚੁੱਕੇ ਜਾ ਰਹੇ ਨੇ ਇਸ ਤੇ ਬਾਰੇ ਐੱਮਪੀ ਰਣਦੀਪ ਸਰਾਏ ਦਾ ਕਹਿਣਾ ਹੈ ਕਿ ਉਹ ਪਾਰਲੀਮੈਂਟ ਵਿਚ ਇਸ ਬਾਰੇ ਇਕ ਬਿੱਲ ਪੇਸ਼ ਕਰਨ ਜਾ ਰਹੇ ਨੇ

ਜਿਸ ਦੇ ਲਈ ਹੁਣ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਉਹ ਬਿੱਲ ਪਾਰਲੀਮੈਂਟ ਵਿਚ ਪਾਸ ਹੋ ਜਾਂਦਾ ਏ ਇਸ ਤੋਂ ਬਾਅਦ ਜ਼ਿੰਦਗੀ ਪੁਰਾਣੇ ਪਰਵਾਸੀ ਬੈਠੇ ਨੇ ਜਿਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਪੱਕੇ ਕਰਨ ਦੇ ਬਾਰੇ ਕੈਨੇਡਾ ਕੋਈ ਐਲਾਨ ਕਰ ਸਕਦਾ ਏ ਜਿਵੇਂ ਕਿ ਪਿਛਲੇ ਸਾਲ ਤੋਂ ਜੋ ਸਾਲ ਦੋ ਹਜਾਰ ਵੀਹ ਤੋਂ ਹੀ ਪਟੀਸ਼ਨ ਸ਼ੁਰੂ ਕੀਤੀ ਗਈ ਸੀ

ਤੁਹਾਡੇ ਕੋਲ ਵੀ ਆਏ ਸੀ ਜੋ ਇੱਕ ਗਰੁੱਪ ਏ ਉਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਥੇ ਕਈ ਸਾਲਾਂ ਤੋਂ ਰਹਿ ਰਹੇ ਫਾਰਮਾਂ ਚ ਕੰਮ ਕਰਦੇ ਨਿਵਾਸ ਨਹੀਂ ਕਰ ਸਕਦੇ ਪਰ ਫਿਰ ਵੀ ਸੁਣਵਾਈ ਵੀ ਕਰ ਰਹੇ ਨੇ ਚੰਗੀ ਤਰਾਂ ਕਾਪੀ ਕਰਦੇ ਨੇ ਤੇ ਕਦੇ ਕੰਮ ਦੀ ਲੋੜ ਵੀ ਹੈ ਤਾਂ ਉਨ੍ਹਾਂ ਦਾ ਕੀ ਭਵਿੱਖ ਹੈ

ਕੇਦਰ ਸਰਕਾਰ ਵੱਲੋਂ ਇਹ ਵੱਡਾ ਐਲਾਨ

ਕੇਂਦਰ ਸਰਕਾਰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਪ੍ਰੋਗਰਾਮ ਦਾ ਵਿਸਥਾਰ ਕਰ ਸਕਦੀ ਹੈ ਉੱਚ ਪੱਧਰੀ ਸਰਕਾਰੀ ਸੂਤਰਾਂ ਅਨੁਸਾਰ ਸਰਕਾਰ ਨੇ ਇਸ ਪ੍ਰੋਗਰਾਮ ਵਿੱਚ ਦੋ ਕਰੋੜ ਪਰਿਵਾਰਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ ਗ਼ਰੀਬ ਪਛੜੇ ਅਤੇ ਕਮਜ਼ੋਰ ਵਰਗਾਂ ਦੇ ਦਾਸਤਾਨ ਛਿਅੱਤਰ ਕਰੋੜ ਪਰਿਵਾਰਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਂਦਾ ਹੈ

ਇਨ੍ਹਾਂ ਪਰਿਵਾਰਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲਦਾ ਹੈ ਉੱਚ ਪੱਧਰੀ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਇਸ ਵਾਰ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ ਡੇਟਾ ਦੀ ਇਸ ਦੇ ਨਾਲ ਨਾਲ ਹੋਰ ਡੇਟਾਬੇਸ ਤੋਂ ਰਾਸ਼ਟਰੀ ਸਿਹਤ ਅਥਾਰਿਟੀ ਯੋਜਨਾ ਲਈ ਲੋੜਵੰਦ ਲਾਭਪਾਤਰੀਆਂ ਦੀ ਪਛਾਣ ਕਰ ਸਕਦੀ ਹੈ ਨੈਸ਼ਨਲ ਹੈਲਥ ਅਥਾਰਿਟੀ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੀ ਅਥਾਰਿਟੀ ਅਤੇ ਹੁਣ ਤੱਕ ਲਾਭਪਾਤਰੀਆਂ ਦੀ ਪਛਾਣ ਸਿਰਫ ਏਸੀਸੀਸੀ ਡੇਟਾ ਦੇ ਆਧਾਰ ਤੇ ਕੀਤੀ ਜਾਂਦੀ ਹੈ

ਆਯੂਸ਼ਮਾਨ ਭਾਰਤ ਯੋਜਨਾ ਦੇਸ਼ ਚ ਚੌਦਾਂ ਅਪ੍ਰੈਲ ਵੀ ਸੌ ਅਠਾਰਾਂ ਨੂੰ ਸ਼ੁਰੂ ਕੀਤੀ ਗਈ ਸੀ ਇਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਵਾਲੀ ਜਨਤਕ ਸਿਹਤ ਬੀਮਾ ਯੋਜਨਾ ਹੈ ਜੋ ਦਾਸਤਾਨ ਛਿਅੱਤਰ ਕੁ ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਹਸਪਤਾਲ ਦੇ ਇਲਾਜ ਲਈ ਪ੍ਰਤੀ ਸਾਲ ਪੰਜ ਲੱਖ ਰੁਪਏ ਦਾ ਕਵਰ ਪ੍ਰਦਾਨ ਕਰਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਵੇਲੇ ਚ ਵੱਡੀ ਖ਼ਬਰ ਹੈ ਕਿ ਕੇਂਦਰ ਸਰਕਾਰ ਆਯੂਸ ਭਾਰਤ ਪ੍ਰਧਾਨਮੰਤਰੀ ਜਨਧਨ ਯੋਜਨਾ ਪ੍ਰੋਗਰਾਮ ਦਾ ਵਿਸਥਾਰ ਕਰ ਸਕਦੀ ਹੈ

ਰਾਜੇਵਾਲ ਦੀ ਪਾਰਟੀ ਲਈ ਵੱਡੀ ਜਾਣਕਾਰੀ

ਵੱਡੀ ਖਬਰ ਆ ਰਹੀ ਹੈ ਪੰਜਾਬ ਦੀਆਂ ਵੋਟਾਂ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਫੜ ਲਈਆਂ ਹਨ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੱਗਭਗ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। ਇਸੇ ਦਰਮਿਆਨ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰਨੀ ਸੀ, ਜੋ ਜਾਰੀ ਨਹੀਂ ਹੋਈ। ਇਸ ਨੂੰ ਲੈ ਕੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹੁਣ 16 ਜਨਵਰੀ ਨੂੰ ਦੋ ਦਰਜਨ ਤੋਂ ਵੱਧ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚੇ ਨੇ 12 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਸੀ। ਸਮਰਾਲਾ ਤੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

ਦੱਸ ਦਈਏ ਕਿ ਇਥੇ ਇਹ ਵੀ ਦੱਸ ਦੇਈਏ ਕਿ 22 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸੰਯੁਕਤ ਸਮਾਜ ਮੋਰਚਾ ਨਾਂ ਦੀ ਪਾਰਟੀ ਬਣਾਈ ਸੀ ਅਤੇ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਅੱਜ ਉਮੀਦਵਾਰਾਂ ਦੀ ਲਿਸਟ ਜਾਰੀ ਨਾ ਹੋਣ ਨੂੰ ਲੈ ਕੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਕੋਲ ਉਮੀਦਵਾਰ ਬਣਨ ਲਈ 1273 ਅਰਜ਼ੀਆਂ ਆਈਆਂ ਹਨ। ਇੰਨੀ ਵੱਡੀ ਗਿਣਤੀ ’ਚੋਂ ਵਧੀਆ ਅਕਸ ਵਾਲੇ ਉਮੀਦਵਾਰ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਤੇ ਇਸੇ ਲਈ ਉਹ ਮੋਰਚੇ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ। ੳੁਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਧੀਆ ਅਕਸ ਵਾਲੇ ਵਿਅਕਤੀ ਨੂੰ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਿਕਟ ਦਿੱਤੀ ਜਾਵੇਗੀ, ਦਾਗ਼ੀ ਵਿਅਕਤੀਆਂ ਦੀ ਮੋਰਚੇ ’ਚ ਕੋਈ ਥਾਂ ਨਹੀਂ ਹੈ।

ਦੱਸ ਦਈਏ ਕਿ ਇਸ ਤੋਂ ਇਲਾਵਾ ਮੋਰਚੇ ਨੇ ਕੇਂਦਰ ਸਰਕਾਰ ਨੂੰ MSP ਕਮੇਟੀ ਤੇ ਕੇਸ ਵਾਪਸ ਲੈਣ ਲਈ 31 ਜਨਵਰੀ ਤੱਕ ਦਾ ਅਲਟੀਮੇਟਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ 31 ਨੂੰ ਕੇਂਦਰ ਸਰਕਾਰ ਉਲਟ ਵਾਅਦਾ ਖਿ ਲਾਫੀ ਦਿਵਸ ਮਨਾਵਾਂਗੇ। 1 ਫਰਵਰੀ ਤੋਂ ਪੱਛਮੀ ਬੰਗਾਲ ਵੱਲੋਂ ਮਿਸ਼ੁ ਯੂ. ਪੀ. ਤੇ ਉਤਰਾਖੰਡ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 9 ਦਸੰਬਰ 2021 ਨੂੰ ਸਰਕਾਰ ਨੇ ਸਾਨੂੰ ਪੱਤਰ ਭੇਜਿਆ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ।

ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਕੇਂਦਰ ਨੇ ਸਮਝੌਤੇ ਮੁਤਾਬਕ ਹੁਣ ਤੱਕ ਐੱਮ. ਐੱਸ. ਪੀ. ਉਤੇ ਕਾਨੂੰਨੀ ਗਾਰੰਟੀ ਲਈ ਕੋਈ ਕਮੇਟੀ ਨਹੀਂ ਬਣਾਈ ਤੇ ਕਿਸਾਨਾਂ ਉਤੇ ਦਰਜ ਕੀਤੇ ਕੇਸ ਵੀ ਵਾਪਸ ਨਹੀਂ ਲਏ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕੇਂਦਰ ਨੇ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਫਿਰ ਤੋਂ ਸ਼ੁਰੂ ਹੋ ਜਾਵੇਗਾ।

ਸੁਖਬੀਰ ਬਾਦਲ ਲਈ ਆਈ ਵੱਡੀ ਖਬਰ

ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਿਚ ਕੁਝ ਵੀ ਸਮਾਂ ਬਾਕੀ ਬਚਿਆ ਹੈ। ਉਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਸਮੇਂ ਦੇ ਵਿੱਚ ਵੀ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਕਈ ਪਾਰਟੀਆਂ ਨੂੰ ਉਸ ਸਮੇਂ ਭਾਰੀ ਝਟਕੇ ਲੱਗ ਰਹੇ ਹਨ ਜਦੋਂ ਉਨ੍ਹਾਂ ਦੀਆਂ ਪਾਰਟੀਆ ਵਿੱਚੋ ਵਿਧਾਇਕ ਅਤੇ ਪਾਰਟੀ ਵਰਕਰਾਂ ਦਾ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਇਹ ਸਭ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ ਜੋ ਅਜੇ ਤੱਕ ਵੀ ਜਾਰੀ ਹੈ।ਹੁਣ ਸੁਖਬੀਰ ਬਾਦਲ ਲਈ ਆਈ ਮਾੜੀ ਖਬਰ ,ਜਿੱਥੇ ਉਨ੍ਹਾਂ ਨੂੰ ਲੱਗਾ ਇਹ ਝਟਕਾ, ਜਿਸ ਬਾਰੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ।

ਚੋਣ ਕਮਿਸ਼ਨ ਵੱਲੋਂ 14 ਫਰਵਰੀ ਨੂੰ ਚੋਣਾਂ ਦਾ ਐਲਾਨ ਕਰ ਦਿਤਾ ਗਿਆ ਹੈ ਉਥੇ ਹੀ ਵੱਖ-ਵੱਖ ਪਾਰਟੀਆਂ ਵਿਚ ਕਈ ਤਰ੍ਹਾਂ ਦੇ ਮਾਮਲੇ ਅਜੇ ਵੀ ਸਾਹਮਣੇ ਆਏ ਹਨ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਨਾਮ ਚੋਣ ਹਲਕਿਆਂ ਵਿੱਚ ਐਲਾਨਿਆ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਤੋਂ ਬਾਅਦ ਇਕ ਭਾਰੀ ਝਟਕੇ ਲੱਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਗਈਆਂ। ਆਪਣੀ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।

ਉੱਥੇ ਹੀ ਬਹੁਤ ਸਾਰੇ ਵਿਧਾਇਕ ਅਤੇ ਪਾਰਟੀ ਵਰਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਪਰ ਹੁਣ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਵੱਲੋਂ ਆਪਣਾ ਅਸਤੀਫਾ ਦੇ ਦਿਤਾ ਗਿਆ ਹੈ। ਜਿੱਥੇ ਉਹਨਾ ਵਲੋ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਗਿਆ ਹੈ ਉਥੇ ਹੀ ਇਸ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਪੱਖੀ ਨੀਤੀਆਂ ਦੇ ਖਿਲਾਫ ਚਲਣਾ ਦੱਸਿਆ ਗਿਆ ਹੈ।

ਜਿੱਥੇ ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਲਿਖਿਆ ਗਿਆ ਹੈ ਉਥੇ ਹੀ ਉਨ੍ਹਾਂ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਪਟਿਆਲਾ ਦੇ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਨਾਂਹ-ਪੱਖੀ ਰੁਖ਼ ਅਪਣਾਇਆ ਗਿਆ। ਜਿਸ ਕਾਰਨ ਉਹ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਰਹੇ ਹਨ।

ਪੰਜਾਬ ਚ ਇਸ ਜਗ੍ਹਾ ਛੁੱਟੀ ਦਾ ਐਲਾਨ ਜਾਰੀ

ਇਸ ਸਮੇਂ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕਰੋਨਾ ਦੇ ਦੌਰ ਵਿੱਚ ਲੋਕਾਂ ਦੇ ਇਕੱਠ ਉਪਰ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਉਥੇ ਹੀ ਚੋਣਾਂ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਇਜਾਜ਼ਤ ਪੰਜ ਲੋਕਾਂ ਨੂੰ ਦਿੱਤੀ ਹੈ। ਉੱਥੇ ਹੀ ਕਰੋਨਾ ਪਾਬੰਧੀਆਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਪੰਜਾਬ ਵਿਚ ਜਿਥੇ ਇਸ ਸਮੇਂ ਤਿਉਹਾਰਾ ਦਾ ਸੀਜਨ ਚੱਲ ਰਿਹਾ ਹੈ। ਉੱਥੇ ਹੀ ਗੁਰੂਆਂ ਪੀਰਾਂ ਨਾਲ ਜੁੜੇ ਹੋਏ ਦਿਨ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਉਨ੍ਹਾਂ ਨਾਲ ਜੁੜੇ ਹੋਏ ਦਿਨਾਂ ਤੇ ਲੋਕਾਂ ਨੂੰ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ ,ਤਾ ਜੋ ਉਸ ਦਿਨ ਨੂੰ ਸਭ ਲੋਕ ਮਨਾ ਸਕਣ ਅਤੇ ਨਤਮਸਤਕ ਹੋ ਸਕਣ।

ਹੁਣ ਪੰਜਾਬ ਵਿੱਚ ਇੱਥੇ ਛੁੱਟੀ ਦਾ ਐਲਾਨ ਹੋ ਗਿਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਲੋਹੜੀ ਦੇ ਤਿਉਹਾਰ ਨੂੰ ਲੋਕਾਂ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ ਹੈ ਉਥੇ ਹੀ ਇਸ ਤੋਂ ਅਗਲੇ ਦਿਨ ਮੁਕਤਸਰ ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਦਿਨ ਦੇ ਸਬੰਧ ਵਿੱਚ ਹੁਣ 14 ਜਨਵਰੀ ਮਾਘੀ ਦੇ ਮੌਕੇ ਉਪਰ ਮੁਕਤਸਰ ਸਾਹਿਬ ਵਿੱਚ ਸਰਕਾਰੀ ਛੁੱਟੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਹੁਕਮ ਦੇ ਅਨੁਸਾਰ ਹੁਣ ਸ਼੍ਰੀ ਮੁਕਤਸਰ ਸਾਹਿਬ ਸਾਰੇ ਸਰਕਾਰੀ ਵਿੱਦਿਅਕ ਅਦਾਰੇ, ਕਾਰਪੋਰੇਸ਼ਨ ਬੋਰਡ ਅਤੇ ਦਫ਼ਤਰਾਂ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ।

ਇਸ ਛੁੱਟੀ ਦੇ ਆਦੇਸ਼ ਜਾਰੀ ਕਰਦੇ ਹੋਏ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇਸ ਚਿੱਠੀ ਦੇ ਅਨੁਸਾਰ ਕੋਈ ਵੀ ਸਿਆਸੀ ਪਾਰਟੀ ਇਕੱਠ ਕਰਕੇ ਕੋਈ ਲਾਭ ਨਹੀਂ ਲੈ ਸਕਦੀ। ਕਿਉਂਕਿ ਚੋਣ ਜ਼ਾਬਤੇ ਦੇ ਅਨੁਸਾਰ ਇਕੱਠ ਦੀ ਇਜਾਜ਼ਤ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲਾ ਲੱਗਦਾ ਹੈ।

ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਇਸੇ ਦੇ ਕਰਕੇ ਹੀ ਖਿਦਰਾਣੇ ਦੀ ਢਾਬ ਤੋਂ ਨਾਮ ਬਦਲ ਕੇ ਮੁਕਤਸਰ ਸਾਹਿਬ ਰੱਖਿਆ ਗਿਆ ਸੀ।

ਕਨੇਡਾ ਤੋਂ ਕੁੜੀਆਂ ਬਾਰੇ ਇਹ ਵੱਡੀ ਖਬਰ

ਸਾਡੇ ਦੇਸ਼ ਚ ਹਰ ਮਾਂ-ਪਿਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹੁੰਦੇ ਹਨ। ਜਿਸ ਕਰਕੇ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਕਰਨ ਲਈ ਭੇਜਦੇ ਹਨ ਪਰ ਬਾਹਰਲੇ ਮੁਲਕ ਦੇ ਕੁਝ ਚਲਾਕ ਲੋਕ ਵਿਦਿਆਰਥਣਾਂ ਦੀ ਮਜ਼ਬੂਰੀ ਦਾ ਫਾਇਦਾ ਚੁਕਦੇ ਹਨ। ਇਸੇ ਤਰ੍ਹਾਂ ਅੱਜ ਕੈਨੇਡਾ ਨਾਲ ਜੁੜੀ ਇਕ ਅਜਿਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਹ ਖਬਰ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ।

ਦੱਸ ਦਈਏ ਕਿ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ ਗਈਆਂ ਲੜਕੀਆਂ ਨਾਲ ਹੋ ਰਹੇ ਧੱਕੇ ਬਾਰੇ ਜਾਣਕਾਰੀ ਦਿੱਤੀ ਹੈ। ਮਨੀਸ਼ਾ ਗੁਲਾਟੀ ਅਨੁਸਾਰ ਮਾਂ-ਪਿਓ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਬਾਹਰ ਭੇਜਦੇ ਹਨ ਪਰ ਕੈਨੇਡਾ ਨਾਲ ਜੁੜੀ ਇਹ ਖਬਰ ਬਹੁਤ ਦੁਖਦਾਈ ਹੈ। ਉਨ੍ਹਾਂ ਨੇ “ਦਾ ਕੈਨੇਡੀਅਨ ਬਜ਼ਾਰ ਡਾਟ ਕਾਮ” ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੈਨੇਡਾ ਬਰੈਂਪਟਨ ਤੋਂ ਗਰੇਟਰ ਟਰਾਂਟੋ ਵਿੱਚ 18 ਤੋਂ 24 ਸਾਲ ਦੀਆਂ ਲੜਕੀਆਂ ਨਾਲ ਗਲਤ ਕੰਮ ਕੀਤੇ ਜਾ ਰਹੇ ਹਨ।

ਦੱਸ ਦਈਏ ਕਿ ਬਾਹਰਲੇ ਮੁਲਕਾਂ ਵਿਚ ਕੰਮ ਜਾਂ ਪੜ੍ਹਾਈ ਲਈ ਗਈਆਂ ਲੜਕੀਆਂ ਨੂੰ ਜਦੋਂ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਥੋਂ ਦੇ ਕੁਝ ਮਾੜੇ ਅਨਸਰ ਉਨਾਂ ਤੋਂ ਪੁਠੇ ਕੰਮ ਕਰਵਾਉਂਦੇ ਹਨ। ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਬਜ਼ਾਰ ਦੀ ਰਿਪੋਰਟ ਅਨੁਸਾਰ ਇਸ ਸਬੰਧ ਵਿੱਚ ਕੈਨੇਡਾ ਦੀ ਸਰਕਾਰ ਨੇ 3 ਲੋਕਾਂ ਨੂੰ ਕਾਬੂ ਵੀ ਕੀਤਾ ਹੈ, ਜੋ ਇਸ ਗੰ-ਦੇ ਕੰਮ ਵਿਚੋਂ ਸਾਲ ਦਾ 2 ਲੱਖ ਡਾਲਰ ਕਮਾਉਂਦੇ ਸਨ। ਇਸ ਕਰਕੇ ਉਨ੍ਹਾਂ ਦੀ ਉਥੋਂ ਦੀ ਸਮਾਜ ਸੇਵੀ ਸੰਸਥਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਹਾਈਕਮਿਸ਼ਨ ਨੂੰ ਮੱਦਦ ਲਈ ਗੁਹਾਰ ਲਗਾਉਣ।

ਉਹ ਲੋਕ ਉਨ੍ਹਾਂ ਨੂੰ ਵੀ ਅਪੀਲ ਕਰ ਸਕਦੇ ਹਨ, ਜਿਸ ਵਿੱਚ ਉਹ ਵਿਦੇਸ਼ ਮੰਤਰਾਲੇ ਦੇ ਜ਼ਰੀਏ ਉਨ੍ਹਾਂ ਦੀ ਮਦਦ ਕਰਨਗੇ। ਉਨ੍ਹਾਂ ਦੀ ਲੜਕੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਬੱਚੀਆਂ ਉੱਤੇ ਨਜ਼ਰ ਅਤੇ ਉਨ੍ਹਾਂ ਨਾਲ ਜੁੜੇ ਰਹਿਣ ਤਾਂ ਜੋ ਅਜਿਹੀਆਂ ਖਬਰਾਂ ਨਾ ਵਾਪਰਨ ਅਤੇ ਉਨ੍ਹਾਂ ਦੀ ਲੜਕੀਆਂ ਨੂੰ ਵੀ ਅਪੀਲ ਹੈ ਕਿ ਜੇਕਰ ਕਿਸੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਉਨ੍ਹਾਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਜੋ ਮਦਦ ਕੀਤੀ ਜਾ ਸਕੇ।।

ਕੇਂਦਰ ਸਰਕਾਰ ਨੇ 15 ਮਾਰਚ ਤੱਕ ਕੀਤਾ ਇਹ ਐਲਾਨ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਸਰਕਾਰ ਵੱਲੋਂ ਵੱਖ ਵੱਖ ਅਦਾਰਿਆਂ ਵਿੱਚ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਹੀ ਅੱਗੇ ਵਧਾ ਦਿਤਾ ਗਿਆ ਹੈ। ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਜਿੱਥੇ ਉਨ੍ਹਾਂ ਦਾ ਟੈਕਸ ਅਦਾ ਕਰਨ ਵਾਸਤੇ ਸਰਕਾਰ ਵੱਲੋਂ ਇਕ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ। ਜਿੱਥੇ ਲੋਕ ਪਹਿਲਾਂ ਹੀ ਬੇਰੁਜ਼ਗਾਰੀ ਦੇ ਕਾਰਨ ਮਾਨਸਿਕਤਾ ਖਰਾਬ ਹੋ ਰਹੀ ਉਥੇ ਹੀ ਲੋਕਾਂ ਦੀ ਤਨਖਾਹ ਵਿਚ ਵੀ ਕਟੋਤੀ ਹੋ ਗਈ ਹੈ। ਜਿਸ ਕਾਰਨ ਬਹੁਤ ਸਾਰੇ ਨੌਕਰੀ ਪੇਸ਼ਾ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਦੱਸ ਦਈਏ ਕਿ ਲੋਕਾਂ ਦੀਆਂ ਕਰੋਨਾ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਸਮੇਂ ਸੀਮਾ ਨੂੰ ਵਧਾ ਦਿੱਤਾ ਗਿਆ ਹੈ ਹੁਣ ਮੋਦੀ ਸਰਕਾਰ ਵੱਲੋਂ 15 ਮਾਰਚ ਤੱਕ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਵਡੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2021 ਤੱਕ ਲਾਗੂ ਕੀਤੀ ਗਈ ਸੀ। ਉਥੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਇਸ ਸਮਾਂ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ।।

ਦੱਸ ਦਈਏ ਕਿ ਜਿਸ ਸਦਕਾ ਹੁਣ ਨੌਕਰੀ ਪੇਸ਼ਾ ਲੋਕ ਇਨਕਮ ਟੈਕਸ ਰਿਟਰਨ ਭਰਨ ਦੀ ਸਮੇਂ ਸੀਮਾ ਵਿਚ ਕੀਤੇ ਗਏ ਵਾਧੇ ਦੇ ਅਨੁਸਾਰ 15 ਮਾਰਚ 2022 ਤੱਕ ਟੈਕਸ ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ। ਜਿੱਥੇ ਇਸ ਵਾਸਤੇ ਆਖਰੀ ਤਰੀਕ 15 ਮਾਰਚ 2022 ਲਾਗੂ ਕੀਤੀ ਗਈ ਹੈ ਉਥੇ ਹੀ 15 ਫਰਬਰੀ 2022 ਤੱਕ ਟੈਕਸ ਆਡਿਟ ਦੀ ਤਰੀਕ ਨੂੰ ਵਧਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਿਚ ਕੀਤੇ ਗਏ ਵਾਧੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ। ਜੋ ਹੁਣ ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰ ਸਕਦੇ ਹਨ। ਇਨਕਮ ਟੈਕਸ ਵਿਭਾਗ ਵੱਲੋਂ ਵਧਾਈ ਗਈ ਤਰੀਕ ਦੀ ਜਾਣਕਾਰੀ ਜਿੱਥੇ ਜਾਰੀ ਕੀਤੀ ਗਈ ਹੈ ਉਥੇ ਹੀ ਨੌਕਰੀ ਪੇਸ਼ਾ ਲੋਕਾਂ ਵਿੱਚ ਵੀ ਇਸ ਨਾਲ ਖੁਸ਼ੀ ਵੇਖੀ ਜਾ ਰਹੀ ਹੈ।

ਕੇਜਰੀਵਾਲ ਬਾਰੇ ਆਈ ਇਹ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਕੇਜਰੀਵਾਲ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਪੰਜਾਬ ਦੌਰੇ ‘ਤੇ ਹਨ।ਕੇਜਰੀਵਾਲ ਨੇ ਮੁਹਾਲੀ ਕਲੱਬ ‘ਚ ਪ੍ਰੈੱਸ ਕਾਨਫਰੰਸ ਕੀਤੀ।ਇਸ ਮਗਰੋਂ ਅੱਜ ਸ਼ਾਮ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖਰੜ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਵੀ ਕੀਤਾ।ਜਿਸ ਮਗਰੋਂ SDM ਖਰੜ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਹੈ।ਆਪ ਨੂੰ ਇਹ ਨੋਟਿਸ 5 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਮਗਰੋਂ ਜਾਰੀ ਕੀਤਾ ਗਿਆ ਹੈ।ਇਸ ਦੇ ਲਈ ਆਪ ਕੋਲੋਂ 24 ਘੰਟੇ ਅੰਦਰ ਜਵਾਬ ਤਲਬ ਕੀਤਾ ਗਿਆ ਹੈ।

ਦੱਸ ਦਈਏ ਕਿ ਦਸ ਦੇਈਏ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ।ਖਰੜ ‘ਚ ਕੇਜਰੀਵਾਲ ਦੇ ਪ੍ਰਚਾਰ ‘ਤੇ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਨੋਟਿਸ ‘ਤੇ ਅਕਾਲੀ ਆਗੂ ਚੰਦੂਮਾਜਰਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ ਪਾਰਟੀਆਂ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਚੋਣ ਕਮਿਸ਼ਨ ਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਲੱਭਣਾ ਚਾਹੀਦਾ ਹੈ ਤਾਂ ਜੋ ਪਾਰਟੀਆਂ ਪ੍ਰਚਾਰ ਕਰ ਸਕਣ।

ਦੱਸ ਦਈਏ ਕਿ ਅੱਜ ਮੋਹਾਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਲੋਕ ਖੁਸ਼ ਹਨ ਕਿ ਉਨ੍ਹਾਂ ਨੂੰ ਪੰਜਾਬ ਨੂੰ ਬਦਲਣ ਦਾ ਮੌਕਾ ਮਿਲ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਮਗਰੋਂ ਪੰਜਾਬ ਮਾਡਲ ਪੇਸ਼ ਕੀਤਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਵਿਕਾਸ ਵਾਲਾ ਪੰਜਾਬ ਬਣਾਏਗੀ ਜੋ 10 ਏਜੰਡਿਆਂ ‘ਤੇ ਟਿਕੀ ਹੋਵੇਗੀ।

ਦੱਸ ਦਈਏ ਕਿ ਕੀ ਹਨ ‘ਆਪ’ ਦੇ ਪੰਜਾਬ ਮਾਡਲ ਦੇ 10 ਏਜੰਡੇ ਰੁਜ਼ਗਾਰ- ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਵਿਦੇਸ਼ ਗਏ ਪੰਜਾਬ ਦੇ ਬੱਚੇ 5 ਸਾਲਾਂ ‘ਚ ਵਾਪਸ ਆਉਣਗੇ।

ਟਿਕਟਾਂ ਵੇਚਣ ‘ਤੇ ਬੋਲੇ ਕੇਜਰੀਵਾਲ ਟਿਕਟਾਂ ਵੇਚਣ ਦੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਵੀ ਟਿਕਟ ਵੇਚੀ ਨਹੀਂ ਗਈ ਜੇ ਵੇਚੀ ਗਈ ਤਾਂ ਸਾਬਤ ਕਰ ਦਿਓ ਤੇ ਸਬੂਤਾਂ ਨਾਲ ਜੇਕਰ ਇਹ ਸਾਬਤ ਹੋ ਗਿਆ ਤਾਂ 24 ਘੰਟਿਆਂ ਦੇ ਅੰਦਰ ਉਸ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਤੇ ਜੇਲ੍ਹ ਤੱਕ ਵੀ ਉਨ੍ਹਾਂ ਦਾ ਪਿੱਛਾ ਕਰਾਂਗਾ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ‘ਚ ਇਹ ਇਲ ਜ਼ਾਮ ਲਗਾਏ ਜਾਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ‘ਚ ਜੇਕਰ ਇੱਕ ਵੀ ਟਿਕਟ ਵਿਕੀ ਤਾਂ ਉਹ ਸੀਟ ਭਾਵੇਂ ਖਾਲੀ ਛੱਡਣੀ ਪੈ ਜਾਵੇ ਪਰ ਉਸ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ।

error: Content is protected !!