ਕਨੇਡਾ ਤੋਂ ਕੁੜੀਆਂ ਬਾਰੇ ਇਹ ਵੱਡੀ ਖਬਰ

ਸਾਡੇ ਦੇਸ਼ ਚ ਹਰ ਮਾਂ-ਪਿਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹੁੰਦੇ ਹਨ। ਜਿਸ ਕਰਕੇ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਕਰਨ ਲਈ ਭੇਜਦੇ ਹਨ ਪਰ ਬਾਹਰਲੇ ਮੁਲਕ ਦੇ ਕੁਝ ਚਲਾਕ ਲੋਕ ਵਿਦਿਆਰਥਣਾਂ ਦੀ ਮਜ਼ਬੂਰੀ ਦਾ ਫਾਇਦਾ ਚੁਕਦੇ ਹਨ। ਇਸੇ ਤਰ੍ਹਾਂ ਅੱਜ ਕੈਨੇਡਾ ਨਾਲ ਜੁੜੀ ਇਕ ਅਜਿਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਹ ਖਬਰ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ।

ਦੱਸ ਦਈਏ ਕਿ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ ਗਈਆਂ ਲੜਕੀਆਂ ਨਾਲ ਹੋ ਰਹੇ ਧੱਕੇ ਬਾਰੇ ਜਾਣਕਾਰੀ ਦਿੱਤੀ ਹੈ। ਮਨੀਸ਼ਾ ਗੁਲਾਟੀ ਅਨੁਸਾਰ ਮਾਂ-ਪਿਓ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਬਾਹਰ ਭੇਜਦੇ ਹਨ ਪਰ ਕੈਨੇਡਾ ਨਾਲ ਜੁੜੀ ਇਹ ਖਬਰ ਬਹੁਤ ਦੁਖਦਾਈ ਹੈ। ਉਨ੍ਹਾਂ ਨੇ “ਦਾ ਕੈਨੇਡੀਅਨ ਬਜ਼ਾਰ ਡਾਟ ਕਾਮ” ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੈਨੇਡਾ ਬਰੈਂਪਟਨ ਤੋਂ ਗਰੇਟਰ ਟਰਾਂਟੋ ਵਿੱਚ 18 ਤੋਂ 24 ਸਾਲ ਦੀਆਂ ਲੜਕੀਆਂ ਨਾਲ ਗਲਤ ਕੰਮ ਕੀਤੇ ਜਾ ਰਹੇ ਹਨ।

ਦੱਸ ਦਈਏ ਕਿ ਬਾਹਰਲੇ ਮੁਲਕਾਂ ਵਿਚ ਕੰਮ ਜਾਂ ਪੜ੍ਹਾਈ ਲਈ ਗਈਆਂ ਲੜਕੀਆਂ ਨੂੰ ਜਦੋਂ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਥੋਂ ਦੇ ਕੁਝ ਮਾੜੇ ਅਨਸਰ ਉਨਾਂ ਤੋਂ ਪੁਠੇ ਕੰਮ ਕਰਵਾਉਂਦੇ ਹਨ। ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਬਜ਼ਾਰ ਦੀ ਰਿਪੋਰਟ ਅਨੁਸਾਰ ਇਸ ਸਬੰਧ ਵਿੱਚ ਕੈਨੇਡਾ ਦੀ ਸਰਕਾਰ ਨੇ 3 ਲੋਕਾਂ ਨੂੰ ਕਾਬੂ ਵੀ ਕੀਤਾ ਹੈ, ਜੋ ਇਸ ਗੰ-ਦੇ ਕੰਮ ਵਿਚੋਂ ਸਾਲ ਦਾ 2 ਲੱਖ ਡਾਲਰ ਕਮਾਉਂਦੇ ਸਨ। ਇਸ ਕਰਕੇ ਉਨ੍ਹਾਂ ਦੀ ਉਥੋਂ ਦੀ ਸਮਾਜ ਸੇਵੀ ਸੰਸਥਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਹਾਈਕਮਿਸ਼ਨ ਨੂੰ ਮੱਦਦ ਲਈ ਗੁਹਾਰ ਲਗਾਉਣ।

ਉਹ ਲੋਕ ਉਨ੍ਹਾਂ ਨੂੰ ਵੀ ਅਪੀਲ ਕਰ ਸਕਦੇ ਹਨ, ਜਿਸ ਵਿੱਚ ਉਹ ਵਿਦੇਸ਼ ਮੰਤਰਾਲੇ ਦੇ ਜ਼ਰੀਏ ਉਨ੍ਹਾਂ ਦੀ ਮਦਦ ਕਰਨਗੇ। ਉਨ੍ਹਾਂ ਦੀ ਲੜਕੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਬੱਚੀਆਂ ਉੱਤੇ ਨਜ਼ਰ ਅਤੇ ਉਨ੍ਹਾਂ ਨਾਲ ਜੁੜੇ ਰਹਿਣ ਤਾਂ ਜੋ ਅਜਿਹੀਆਂ ਖਬਰਾਂ ਨਾ ਵਾਪਰਨ ਅਤੇ ਉਨ੍ਹਾਂ ਦੀ ਲੜਕੀਆਂ ਨੂੰ ਵੀ ਅਪੀਲ ਹੈ ਕਿ ਜੇਕਰ ਕਿਸੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਉਨ੍ਹਾਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਜੋ ਮਦਦ ਕੀਤੀ ਜਾ ਸਕੇ।।

Leave a Reply

Your email address will not be published. Required fields are marked *

error: Content is protected !!