ਕੇਂਦਰ ਸਰਕਾਰ ਨੇ 15 ਮਾਰਚ ਤੱਕ ਕੀਤਾ ਇਹ ਐਲਾਨ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਸਰਕਾਰ ਵੱਲੋਂ ਵੱਖ ਵੱਖ ਅਦਾਰਿਆਂ ਵਿੱਚ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਹੀ ਅੱਗੇ ਵਧਾ ਦਿਤਾ ਗਿਆ ਹੈ। ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਜਿੱਥੇ ਉਨ੍ਹਾਂ ਦਾ ਟੈਕਸ ਅਦਾ ਕਰਨ ਵਾਸਤੇ ਸਰਕਾਰ ਵੱਲੋਂ ਇਕ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ। ਜਿੱਥੇ ਲੋਕ ਪਹਿਲਾਂ ਹੀ ਬੇਰੁਜ਼ਗਾਰੀ ਦੇ ਕਾਰਨ ਮਾਨਸਿਕਤਾ ਖਰਾਬ ਹੋ ਰਹੀ ਉਥੇ ਹੀ ਲੋਕਾਂ ਦੀ ਤਨਖਾਹ ਵਿਚ ਵੀ ਕਟੋਤੀ ਹੋ ਗਈ ਹੈ। ਜਿਸ ਕਾਰਨ ਬਹੁਤ ਸਾਰੇ ਨੌਕਰੀ ਪੇਸ਼ਾ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਦੱਸ ਦਈਏ ਕਿ ਲੋਕਾਂ ਦੀਆਂ ਕਰੋਨਾ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਸਮੇਂ ਸੀਮਾ ਨੂੰ ਵਧਾ ਦਿੱਤਾ ਗਿਆ ਹੈ ਹੁਣ ਮੋਦੀ ਸਰਕਾਰ ਵੱਲੋਂ 15 ਮਾਰਚ ਤੱਕ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਵਡੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2021 ਤੱਕ ਲਾਗੂ ਕੀਤੀ ਗਈ ਸੀ। ਉਥੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਇਸ ਸਮਾਂ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ।।

ਦੱਸ ਦਈਏ ਕਿ ਜਿਸ ਸਦਕਾ ਹੁਣ ਨੌਕਰੀ ਪੇਸ਼ਾ ਲੋਕ ਇਨਕਮ ਟੈਕਸ ਰਿਟਰਨ ਭਰਨ ਦੀ ਸਮੇਂ ਸੀਮਾ ਵਿਚ ਕੀਤੇ ਗਏ ਵਾਧੇ ਦੇ ਅਨੁਸਾਰ 15 ਮਾਰਚ 2022 ਤੱਕ ਟੈਕਸ ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ। ਜਿੱਥੇ ਇਸ ਵਾਸਤੇ ਆਖਰੀ ਤਰੀਕ 15 ਮਾਰਚ 2022 ਲਾਗੂ ਕੀਤੀ ਗਈ ਹੈ ਉਥੇ ਹੀ 15 ਫਰਬਰੀ 2022 ਤੱਕ ਟੈਕਸ ਆਡਿਟ ਦੀ ਤਰੀਕ ਨੂੰ ਵਧਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਿਚ ਕੀਤੇ ਗਏ ਵਾਧੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ। ਜੋ ਹੁਣ ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰ ਸਕਦੇ ਹਨ। ਇਨਕਮ ਟੈਕਸ ਵਿਭਾਗ ਵੱਲੋਂ ਵਧਾਈ ਗਈ ਤਰੀਕ ਦੀ ਜਾਣਕਾਰੀ ਜਿੱਥੇ ਜਾਰੀ ਕੀਤੀ ਗਈ ਹੈ ਉਥੇ ਹੀ ਨੌਕਰੀ ਪੇਸ਼ਾ ਲੋਕਾਂ ਵਿੱਚ ਵੀ ਇਸ ਨਾਲ ਖੁਸ਼ੀ ਵੇਖੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!