ਦਰਬਾਰ ਸਾਹਿਬ ਮਿਲੀਆਂ ਗੁਫਾਵਾਂ ਦਾ ਇਤਿਹਾਸ

ਸ੍ਰੀ ਦਰਬਾਰ ਸਾਹਿਬ ਜੀ ਦੇ ਬਾਹਰ ਬਣ ਰਹੀ ਕਾਰ ਪਾਰਕਿੰਗ ਦੀ ਖੁਦਾਈ ਸਮੇਂ ਪੁਰਾਤਨ ਜਮੀਨਦੋਜ ਸੁਰੰਗ ਮਿਲੀ।। ਆਉ ਜਾਣਦੇ ਹਾਂ ਇਤਿਹਾਸ। ਪਿੰਡ ਢੀਂਡਸਾ ਦਾ ਜ਼ਮੀਨਦੋਜ ਮਹਿਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨਜ਼ਦੀਕ ਮਿਲੀ ਸੁਰੰਗ ਜਾਂ ਜ਼ਮੀਨਦੋਜ਼ ਕਮਰਿਆਂ ਬਾਰੇ ਕਾਫੀ ਕੁਝ ਪੜ੍ਹਨ-ਸੁਣਨ ਨੂੰ ਮਿਲ ਰਿਹਾ ਹੈ। ਇਹ ਅਸਲ ਵਿੱਚ ਕੋਈ ਬੁੰਗਾ ਸੀ ਜਾਂ ਕੋਈ ਹੋਰ ਇਮਾਰਤ, ਇਸ ਬਾਰੇ ਜਲਦ ਹੀ ਮਾਹਿਰਾਂ ਵੱਲੋਂ ਪਤਾ ਲਗਾ ਲਿਆ ਜਾਵੇਗਾ। ਪਰ ਇੱਕ ਗੱਲ ਪੱਕੀ ਹੈ ਕਿ ਮਿਸਲਾਂ ਦੇ ਦੌਰ ਵੇਲੇ ਅਜਿਹੀਆਂ ਜ਼ਮੀਨਦੋਜ ਸੁਰੰਗਾਂ ਅਤੇ ਕਮਰੇ ਬਣਾਏ ਜਾਂਦੇ ਰਹੇ ਹਨ। ਅਜਿਹੇ ਹੀ ਕੁਝ ਜ਼ਮੀਨਦੋਜ ਕਮਰੇ ਕੁਝ ਸਮਾਂ ਪਹਿਲਾਂ ਅਸੀਂ ਵੀ ਦੇਖੇ ਹਨ। ਇਹ ਜ਼ਮੀਨਦੋਜ ਕਮਰੇ ਬਟਾਲਾ ਇਲਾਕੇ ਦੇ ਛੋਟੇ ਘੁੰਮਣਾਂ ਨੇੜੇ ਪਿੰਡ ਢੀਂਡਸਾ ਮਹਿਲਾਂ ਵਾਲਾ ਵਿਖੇ ਹਨ। ਇਹ ਜ਼ਮੀਨਦੋਜ ਮਹਿਲ ਬਾਬਾ ਦਲ ਸਿੰਘ ਹੁਰਾਂ ਦਾ ਦੱਸਿਆ ਜਾਂਦਾ ਹੈ, ਜੋ ਸਬਰਾਵਾਂ ਦੀ ਜੰਗ ਵਿੱਚ ਸ਼ਾਮ ਸਿੰਘ ਅਟਾਰੀ ਨਾਲ ਸ਼ਹੀਦ ਹੋਏ ਸਨ। ਇਸ ਬਾਰੇ ਅਜੇ ਖੋਜ ਕੀਤੀ ਜਾ ਰਹੀ ਹੈ। ਪਿੰਡ ਢੀਂਡਸਾ ਵਿਖੇ ਇਸ ਇਮਾਰਤ ਦੇ ਕੁਝ ਹਿੱਸੇ ਖੰਡਰਾਤ ਦੇ ਰੂਪ ਵਿੱਚ ਜ਼ਮੀਨ ਦੇ ਉੱਪਰ ਹਨ ਅਤੇ ਕੁਝ ਕਮਰੇ ਜ਼ਮੀਨ ਦੇ ਹੇਠਾਂ। ਇਥੇ ਇੱਕ ਪੁਰਾਤਨ ਖੂਹ ਹੈ ਅਤੇ ਜੋ ਕਮਰੇ ਜ਼ਮੀਨਦੋਜ ਹਨ ਉਹ ਅੰਦਰੋਂ ਖੂਹ ਦੇ ਨਾਲ ਜੁੜੇ ਹੋਏ ਹਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਨ੍ਹਾਂ ਜ਼ਮੀਨਦੋਜ ਕਮਰਿਆਂ ਵਿਚੋਂ ਇੱਕ ਸੁਰੰਗ ਵੀ ਦੂਰ ਤੱਕ ਜਾਂਦੀ ਸੀ। ਇਨ੍ਹਾਂ ਜ਼ਮੀਨਦੋਜ ਕਮਰਿਆਂ ਵਿਚੋਂ ਤਿੰਨ ਕੁ ਕਮਰੇ ਤਾਂ ਦਿਖਾਈ ਦਿੰਦੇ ਹਨ ਪਰ ਬਾਕੀਆਂ ਬਾਰੇ ਕਿਹਾ ਨਹੀਂ ਜਾ ਸਕਦਾ। ਇਸ ਇਮਾਰਤ ਦਾ ਜੋ ਜ਼ਮੀਨ ਤੋਂ ਉੱਪਰਲਾ ਹਿੱਸਾ ਹੈ ਉਸਦੇ ਦੋ ਕਮਰੇ ਅੱਜ ਵੀ ਖੰਡਰ ਦੇ ਰੂਪ ਵਿੱਚ ਖੜ੍ਹੇ ਹਨ। ਇਨ੍ਹਾਂ ਕਮਰਿਆਂ ਦੀ ਦੀਵਾਰਾਂ ਵਿੱਚ ਮਿੱਟੀ ਦੀਆਂ ਪਾਈਪਾਂ ਦੀ ਫਿਟਿੰਗ ਕੀਤੀ ਗਈ ਹੈ, ਜੋ ਹੋ ਸਕਦਾ ਇਸ ਮਹਿਲ ਨੂੰ ਗਰਮ-ਸਰਦ ਰੱਖਣ ਦਾ ਕੰਮ ਕਰਦੀਆਂ ਹੋਣ।ਪਿੰਡ ਢੀਂਡਸਾ ਦੀ ਇਹ ਜ਼ਮੀਨਦੋਜ ਇਤਿਹਾਸਕ ਇਮਾਰਤ ਵੀ ਆਪਣੇ ਵਿੱਚ ਕਈ ਰਾਜ ਦਫਨਾਈ ਬੈਠੀ ਹੈ, ਜਿਸਨੂੰ ਖੋਜਣ ਦੀ ਲੋੜ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *

error: Content is protected !!