ਹੁਣ ਬਾਦਲਾਂ ਨੂੰ ਨਹੀ ਮਿਲੇਗਾ ਅੰਦਰ ਸਿਰੋਪਾ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਸਮੇਂ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ ਉਹ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾ ਰਹੇ ਹਨ। ਉਹ ਸਭ ਤੋਂ ਪਹਿਲਾਂ ਸੱਚ ਸ਼੍ਰੀ ਦਰਬਾਰ ਸਾਹਿਬ ਗਏ ਜਿੱਥੇ ਉਨ੍ਹਾਂ ਦੇ ਨਾਲ ਕਾਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਦੋਨੇ ਉੱਪ ਮੁੱਖ ਮੰਤਰੀ ਸਨ।। ਦੱਸ ਦਈਏ ਕਿ ਦਰਬਾਰ ਸਾਹਿਬ ਚ ਉਨ੍ਹਾਂ ਨੂੰ ਸਰੋਪਾ ਨਹੀ ਪਾਇਆ ਗਿਆ ਜਿਸ ਤੋਂ ਬਾਅਦ ਖਬਰਾਂ ਚ ਚਰਚਾ ਚੱਲ ਰਹੀ ਹੈ ਕਿ ਚੰਨੀ ਜੀ ਨਾਲ ਵਿਤਕਰਾ ਹੋਇਆ ਹੈ।

ਪਰ ਜਦੋਂ ਦੂਜੇ ਪਾਸੇ ਪੱਤਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਾਲ ਕੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਹੁਣ ਕਿਸ ਵੀ ਸ਼ਖਸ਼ੀਅਤ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਰੋਪਾ ਨਹੀ ਪਾਇਆ ਜਾਂਦਾ।। ਹੁਣ ਨਵੇ ਨਿਯਮਾਂ ਅਨੁਸਾਰ ਸਰੋਪਾ ਕੇਵਲ ਸ਼੍ਰੋਮਣੀ ਕਮੇਟੀ ਦੇ ਦਫਤਰ ਚ ਪਾਇਆ ਜਾਂਦਾ ਹੈ ਜਿੱਥੇ ਦਰਬਾਰ ਸਾਹਿਬ ਆਉਣ ਵਾਲੀ ਵੱਡੀ ਸ਼ਖਸ਼ੀਅਤ ਦਾ ਸਨਮਾਨ ਵੀ ਕੀਤਾ ਜਾਦਾ ਹੈ।।

ਦੱਸ ਦਈਏ ਕਿ ਦੱਸ ਦੇਈਏ ਕਿ ਚੰਨੀ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਗਏ ਸੀ। ਚੰਨੀ ਦੇ ਨਾਲ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਤੇ ਕਾਂਗਰਸ ਦੀ ਪੰਜਾਬ ਇਕਾਈ ਦੇ ਮੁਖੀ ਨਵਜੋਤ ਸਿੱਧੂ ਵੀ ਸੀ। ਉਨ੍ਹਾਂ ਦੁਰਗਿਆਣਾ ਮੰਦਰ ਦਾ ਦੌਰਾ ਵੀ ਕੀਤਾ।
ਇਸ ਤੋਂ ਬਾਅਦ ਚੰਨੀ, ਰੰਧਾਵਾ, ਸੋਨੀ ਤੇ ਸਿੱਧੂ ਮਸ਼ਹੂਰ ਗਿਆਨੀ ਟੀ ਸਟਾਲ ‘ਤੇ ਗਏ ਜਿੱਥੇ ਉਨ੍ਹਾਂ ਨੇ ਚਾਹ ਦਾ ਅਨੰਦ ਮਾਣਿਆ। ਇਸ ਦੇ ਨਾਲ ਹੀ ਉਹ ਬੀਤੇ ਦਿਨੀਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਸੂਬੇ ਦੇ ਨਵੇਂ ਕੈਬਨਿਟ ਵਿਸਥਾਰ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਗਏ ਸੀ।

ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ 2015 ਦੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਕੀਤਾ ਜਾਵੇਗਾ। ਉਹ ਫਰੀਦਕੋਟ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਖਬਰਾਂ ਦਾ ਜ਼ਿਕਰ ਕਰ ਰਹੇ ਸੀ।।।

Leave a Reply

Your email address will not be published. Required fields are marked *

error: Content is protected !!