ਪੈਟਰੋਲ ਤੇ ਡੀਜ਼ਲ ਬਾਰੇ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਆਮ ਲੋਕਾਂ ਲਈ ਜਾਣਕਾਰੀ ਅਨੁਸਾਰ ਆਮ ਆਦਮੀ ਨੂੰ ਵਧਦੀ ਮਹਿੰਗਾਈ ਵਿਚ ਇੱਕ ਹੋਰ ਝਟਕਾ ਲੱਗ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਹੋਰ ਵੀ ਮਹਿੰਗੇ ਹੋ ਸਕਦੇ ਹਨ ਕਿਉਂਕਿ ਕੱਚੇ ਤੇਲ ਦੇ ਰੇਟ 7 ਸਾਲ ਦੇ ਹਾਈ ਲੈਵਲ ਉਤੇ ਜਾ ਪੁੱਜੇ ਹਨ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਰੇਟ 87 ਰੁਪਏ ਪ੍ਰਤੀ ਬੈਰਲ ਦੇ ਪਾਰ ਪੁੱਜ ਗਏ ਹਨ। ਇਸ ਤੋਂ ਪਹਿਲਾਂ ਜਨਵਰੀ 2014 ਵਿਚ ਕੱਚੇ ਤੇਲ ਦੇ ਰੇਟ 87 ਡਾਲਰ ਦੇ ਪਾਰ ਗਏ ਸਨ।

ਦੱਸ ਦਈਏ ਕਿ 1 ਦਸੰਬਰ 2021 ਨੂੰ ਕੱਚੇ ਤੇਲ ਦੇ ਰੇਟ 68.87 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 86 ਡਾਲਰ ਪ੍ਰਤੀ ਬੈਰਲ ‘ਤੇ ਜਾ ਪੁੱਜਾ ਹੈ ਮਤਲਬ ਡੇਢ ਮਹੀਨੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਵਿਚ 26 ਫੀਸਦੀ ਦਾ ਵਾਧਾ ਹੋਇਆ ਹੈ। IIFL ਸਕਿਓਰਿਟੀ਼ਜ਼ ਦੇ ਵਾਈਸ ਪ੍ਰੈਜੀਡੈਂਟ ਅਨੁਜ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਲਰ ਤੱਕ ਜਾ ਸਕਦੀ ਹੈ। ਇਸ ਨਾਲ ਅਗਲੇ ਇੱਕ ਮਹੀਨੇ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 2 ਤੋਂ 3 ਰੁਪਏ ਦਾ ਵਾਧਾ ਹੋ ਸਕਦਾ ਹੈ।

ਦੱਸ ਦਈਏ ਕਿ ਦੁਨੀਆ ਕਰੋਨਾ ਨਾਲ ਜੂਝ ਰਹੀ ਹੈ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਵਿਚ ਸੋਮਵਾਰ ਨੂੰ ਏਅਰਪੋਰਟ ਉਤੇ ਡ੍ਰੋਨ ਹਮਲੇ ਨੇ ਇੱਕ ਹੋਰ ਨਵੇਂ ਸੰਕਟ ਨੂੰ ਜਨਮ ਦਿੱਤਾ ਹੈ ਜਿਸ ਨਾਲ ਤੇਲ ਉਤਪਾਦਨ ਪ੍ਰਭਾਵਿਤ ਹੋਣ ਦੀ ਸ਼ੰਕਾ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਲਾਂ ਦਾ ਕੱਚੇ ਤੇਲ ਦੇ ਉਤਪਾਦਨ ਦੇ ਮੰਗ ਉਤੇ ਅਸਰ ਪਵੇਗਾ, ਜਿਸ ਨਾਲ ਉਸ ਦੀਆਂ ਕੀਮਤਾਂ ਵਿਚ ਉਛਾਲ ਆਉਣਾ ਤੈਅ ਹੈ।

ਆਮ ਤੌਰ ਉਤੇ ਦੇਖਿਆ ਗਿਆ ਹੈ ਕਿ ਚੋਣਾਂ ਦੌਰਾਨ ਸਰਕਾਰ ਜਨਤਾ ਨੂੰ ਖੁਸ਼ ਕਰਨ ਲਈ ਪੈਟਰੋਲ ਤੇ ਡੀਜ਼ਲ ਦੇ ਰੇਟ ਨਹੀਂ ਵਧਾਉਂਦੀ ਹੈ। ਇਸ ਲਈ ਚੁਣਾਵੀ ਮੌਸਮ ਵਿਚ ਜਨਤਾ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਮਿਲੀ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published. Required fields are marked *

error: Content is protected !!