ਦੀਪ ਸਿੱਧੂ ਦੀ ਸਾਥੀ ਨੇ ਕਹੀ ਇਹ ਗੱਲ

ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਭਿਆਨਕ ਸੜਕੀ ’ਚ ਰੱਬ ਨੂੰ ਪਿਆਰਾ ਹੋ ਸੀ । ਦੀਪ ਸਿੱਧੂ ਆਪਣੀ ਸਾਥੀ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਵਾਪਰੇ ਸੜਕੀ ਭਾਣੇ ’ਚ ਦੀਪ ਸਿੱਧੂ ਸਾਡੇ ਦੂਰ ਹੋ ਗਿਆ । ਦੀਪ ਸਿੱਧੂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ। ਅੱਜ ਤੁਹਾਨੂੰ ਅਸੀਂ ਦੀਪ ਸਿੱਧੂ ਦੀ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਬਾਰੇ ਦੱਸਣ ਜਾ ਰਹੇ ਹਾਂ।

ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਰਜੀਤ ਸਿੰਘ ਹੈ, ਜੋ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਖ਼ੁਦ ਵੀ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਸਨ। ਕੁਝ ਸਮੇਂ ਲਈ ਉਨ੍ਹਾਂ ਵਕਾਲਤ ਕੀਤੀ, ਫਿਰ ਕਿੰਗ ਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਬਾਅਦ ਉਨ੍ਹਾਂ ਮਾਡਲਿੰਗ ਤੇ ਫ਼ਿਲਮਾਂ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ।

ਸਾਲ 2015 ’ਚ ਉਨ੍ਹਾਂ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਆਈ। ਇਹ ਫ਼ਿਲਮ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਦੀ ਸੀ। ਇਸੇ ਫ਼ਿਲਮ ਦੇ ਚਲਦਿਆਂ ਦੀਪ ਸਿੱਧੂ ਧਰਮਿੰਦਰ ਦੇ ਪਰਿਵਾਰ ਦੇ ਨਜ਼ਦੀਕ ਆਏ। ਦੂਜੀ ਫ਼ਿਲਮ ਆਈ ‘ਜੋਰਾ 10 ਨੰਬਰੀਆ’, ਜੋ 2017 ’ਚ ਰਿਲੀਜ਼ ਹੋਈ। ਫ਼ਿਲਮ ’ਚ ਉਨ੍ਹਾਂ ਨੇ ਇਕ ਗੈਂਗਸਟਰ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ ਕਾਫੀ ਸਫਲ ਸਿੱਧ ਹੋਈ। ਜਿਸ ਕਾਰਨ ਫ਼ਿਲਮ ਦਾ ਸੀਕੁਅਲ ਵੀ ਬਣਾਇਆ ਗਿਆ ਪਰ ਤਾਲਾਬੰਦੀ ਦੇ ਚਲਦਿਆਂ ਸੀਕੁਅਲ ਕੁਝ ਖ਼ਾਸ ਨਹੀਂ ਕਰ ਸਕਿਆ।

ਕਿਸਾਨ ਅੰਦੋਲਨ ਤੋਂ ਪਹਿਲਾਂ ਦੀਪ ਸਿੱਧੂ ਦੀ ਪਛਾਣ ਇਕ ਮਾਡਲ, ਅਦਾਕਾਰ, ਵਕੀਲ ਤੇ ਕਾਨੂੰਨੀ ਸਲਾਹਕਾਰ ਵਜੋਂ ਸੀ। ਹੁਣ ਤਕ ਦੀਪ ਸਿੱਧੂ ਨੇ 6 ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ‘ਰਮਤਾ ਜੋਗੀ’, ‘ਜੋਰਾ 10 ਨੰਬਰੀਆ’, ‘ਰੰਗ ਪੰਜਾਬ’, ‘ਸਾਡੇ ਆਲਾ’, ‘ਦੇਸੀ’ ਤੇ ‘ਜੋਰਾ ਦਿ ਸੈਕਿੰਡ ਚੈਪਟਰ’ ਸ਼ਾਮਲ ਹਨ।

ਇਸ ਤੋਂ ਇਲਾਵਾ 3 ਸਾਲਾਂ ਤਕ ਉਨ੍ਹਾਂ ਨੇ ਏਕਤਾ ਕਪੂਰ ਦੇ ਬਾਲਾਜੀ ਟੈਲੀਫ਼ਿਲਮਜ਼ ’ਚ ਲੀਗਲ ਹੈੱਡ ਦੇ ਤੌਰ ’ਤੇ ਕੰਮ ਕੀਤਾ। ਇਸ ਦੌਰਾਨ ਦੀਪ ਸਿੱਧੂ ਨੂੰ ਏਕਤਾ ਵਲੋਂ ਸੀਰੀਅਲ ’ਚ ਕੰਮ ਕਰਨ ਦਾ ਆਫਰ ਵੀ ਮਿਲਿਆ ਪਰ ਦੀਪ ਸਿੱਧੂ ਨੇ ਠੁਕਰਾ ਦਿੱਤਾ। ਦੀਪ ਸਿੱਧੂ ਨੇ ਆਪਣੀ ਲੀਗਲ ਫਰਮ ਲੈਕਸ ਲੀਗਲ ਵੀ ਬਣਾਈ। 2019 ’ਚ ਦੀਪ ਸਿੱਧੂ ਸੰਨੀ ਦਿਓਲ ਦੀ ਚੋਣ ਮੁਹਿੰਮ ਕਾਰਨ ਮੁੜ ਸੁਰਖ਼ੀਆਂ ’ਚ ਆਏ।

Leave a Reply

Your email address will not be published. Required fields are marked *

error: Content is protected !!