ਕਨੈਡਾ ਤੋਂ ਸਿੱਖਾਂ ਲਈ ਆਈ ਮਾਣ ਵਾਲੀ ਖਬਰ

ਪੰਜਾਬੀ ਆਪਣੀ ਵੱਖਰੀ ਹੋਂਦ ਤੇ ਆਪਣੇ ਖੁੱਲ੍ਹੇ ਸੁਭਾਅ ਦੇ ਕਾਰਨ ਜਾਣੇ ਜਾਂਦੇ ਹਨ । ਪੰਜਾਬੀ ਜਿੱਥੇ ਵੀ ਜਾਦੇ ਹਨ ਆਪਣੀ ਛਾਪ ਜ਼ਰੂਰ ਛੱਡ ਕੇ ਆਉਂਦੇ ਹਨ । ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣੀ ਵਿਲੱਖਣ ਸੋਚ ਤੇ ਪਹਿਚਾਣ ਸਦਕਾ ਆਪਣਾ ਅਤੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ । ਬੇਸ਼ੱਕ ਪੰਜਾਬੀਆਂ ਨੂੰ ਵਿਦੇਸ਼ਾਂ ਦੇ ਵਿਚ ਜਾਨ ਦਾ ਬਹੁਤ ਸ਼ੌਂਕ ਹੁੰਦਾ ਹੈ ,ਜ਼ਿਆਦਾਤਰ ਪੰਜਾਬੀ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ । ਪੰਜਾਬੀ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਆਪਣਾ ਪੰਜਾਬ ਦਾ ਨਾਂ ਰੋਸ਼ਨ ਕਰਨ ਵਿੱਚ ਲੱਗੇ ਹੋਏ ਹਨ । ਉਨ੍ਹਾਂ ਦੇ ਵੱਲੋਂ ਅਜਿਹੇ ਵੱਖ ਵੱਖ ਕਾਰਜ ਕੀਤੇ ਜਾਂਦੇ ਨੇ ਜਿਨ੍ਹਾਂ ਕਾਰਜਾਂ ਦੇ ਸਦਕਾ ਹੀ ਪੂਰੀ ਦੁਨੀਆਂ ਭਰ ਦੇ ਵਿੱਚ ਪੰਜਾਬ ਦੀ ਇੱਕ ਵਿਲੱਖਣ ਪਹਿਚਾਣ ਬਣੀ ਹੋਈ ਹੈ ।

ਇਸੇ ਦੇ ਚੱਲਦੇ ਹੁਣ ਇੱਕ ਪੰਜਾਬੀ ਦੇ ਵੱਲੋਂ ਕਨੇਡਾ ਦੇ ਵਿੱਚ ਇੱਕ ਅਜਿਹਾ ਕੰਮ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਨਾਮ ਤੇ ਹੁਣ ਕੈਨੇਡਾ ਦੇ ਵਿੱਚ ਇਕ ਅਜਿਹੀ ਚੀਜ਼ ਬਣਾ ਦਿੱਤੀ ਗਈ ਹੈ ਜਿਸ ਦੀ ਚਰਚਾ ਪੂਰੇ ਵਿਸ਼ਵ ਭਰ ਦੇ ਵਿੱਚ ਛਿੜ ਚੁੱਕੀ ਹੈ ।ਦਰਅਸਲ ਕੈਨੇਡਾ ਵਿੱਚ ਚੁਣੇ ਗਏ ਭਾਰਤੀ ਮੂਲ ਦੇ ਨਾਲ ਸਬੰਧ ਰੱਖਣ ਵਾਲੀ ਪਹਿਲੀ ਐੱਮ ਐੱਲ ਏ ਡਾ ਗੁਲਜ਼ਾਰ ਸਿੰਘ ਚੀਮਾ ਦੇ ਨਾਮ ਤੇ ਹੁਣ ਕੈਨੇਡਾ ਦੇ ਵਿਨੀਪੈੱਗ ਸਿਟੀ ਸ਼ਹਿਰ ਦੀ ਇੱਕ ਸੜਕ ਦਾ ਨਾਂ ਡਾ ਗੁਲਜ਼ਾਰ ਸਿੰਘ ਸਟਰੀਟ ਰੱਖਿਆ ਗਿਆ ਹੈ । ਜਿਸ ਨੂੰ ਲੈ ਕੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ, ਕਿ ਕੋਈ ਪੰਜਾਬੀ ਜਿਸ ਨੇ ਕੈਨੇਡਾ ਦੇ ਵਿਚ ਪਹਿਲਾਂ ਤਾਂ ਰਾਜਨੀਤੀ ਵਿੱਚ ਪੈਰ ਧਰਿਆ ,ਫਿਰ ਉੱਥੇ ਦੀ ਐੱਮ ਐੱਲ ਏ ਨਿਯੁਕਤ ਕੀਤੇ ਗਏ ਤੇ ਹੁਣ ਉਨ੍ਹਾਂ ਦੇ ਨਾਮ ਤੇ ਉੱਪਰ ਇਕ ਸੜਕ ਬਣਾਈ ਜਾ ਰਹੀ ਹੈ

ਜਿਸਦਾ ਨਾਮ ਡਾ ਗੁਲਜ਼ਾਰ ਸਿੰਘ ਚੀਮਾ ਸਟਰੀਟ ਰੱਖਿਆ ਗਿਆ ਹੈ । ਇਸ ਖ਼ੁਸ਼ੀ ਨੂੰ ਵਧਾਉਣ ਲਈ ਹੁਣ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਤੇ ਵੱਲੋਂ ਵੀ ਡਾ ਗੁਲਜ਼ਾਰ ਸਿੰਘ ਚੀਮਾ ਨੂੰ ਵਧਾਈ ਦਿੱਤੀ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਡਾ ਗੁਲਜ਼ਾਰ ਸਿੰਘ ਚੀਮਾ ਦੇ ਵੱਲੋਂ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਅਤੇ ਕ-ਮਿ-ਊ-ਨਿ-ਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀਆਂ ਸ਼ਾਨਦਾਰ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦੇ ਹੋਏ ਹੀ ਉਕਤ ਫੈਸਲਾ ਲਿਆ ਗਿਆ ਹੈ ਤੇ ਹੁਣ ਇਸ ਸੜਕ ਦਾ ਨਾਮਕਰਨ ਸਮਾਗਮ ਬੀਤੀ ਦਿਨੀਂ ਯਾਨੀ ਤੇਈ ਅਕਤੂਬਰ ਨੂੰ ਰੱਖਿਆ ਗਿਆ ।

ਜ਼ਿਕਰਯੋਗ ਹੈ ਕਿ ਡਾ ਗੁਲਜ਼ਾਰ ਸਿੰਘ ਚੀਮਾ ਅੱਜਕੱਲ੍ਹ ਕੈਨੇਡਾ ਦੇ ਸਰੀ ਵਿਖੇ ਰਹਿ ਰਹੇ ਹਨ ਅਤੇ ਕਾਫ਼ੀ ਲੰਬਾ ਸਮਾਂ ਉਨ੍ਹਾਂ ਨੇ ਵਿਨੀਪੈੱਗ ਸ਼ਹਿਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਬਤੀਤ ਕੀਤਾ ਤੇ ਹੁਣ ਇਸ ਉਪਲੱਬਧੀ ਦੇ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਕਾਫ਼ੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ ।

Leave a Reply

Your email address will not be published. Required fields are marked *

error: Content is protected !!