ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਲਈ ਜੋ ਕਨੇਡਾ ਜਾਣਾ ਚਾਹੁੰਦੇ ਹਨ। ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦਾ ਇੱਕ ਵੱਡਾ ਬੈਕਲੌਗ ਇਕੱਠਾ ਹੋ ਗਿਆ ਹੈ। ਉਨ੍ਹਾਂ ਨੂੰ ‘ਕਲੀਅਰ’ ਕਰਨ ਲਈ ਭਾਰਤ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਖ਼ਾਸ ਇੰਤਜ਼ਾਮ ਕੀਤੇ ਹਨ। ਕੈਨੇਡੀਅਨ ਹਾਈ ਕਮਿਸ਼ਨ ਦੇ ਸਮੁੱਚੇ ਭਾਰਤ ’ਚ ਮੌਜੂਦ ‘ਵੀਜ਼ਾ ਐਪਲੀਕੇਸ਼ਨ ਸੈਂਟਰਜ਼’ (VACs) ’ਚ ਵਿਦਿਆਰਥੀਆਂ ਦੀਆਂ ਅਰਜ਼ੀਆਂ ਲਈ ਇੱਕ ਸਮਰਪਿਤ ਬਾਇਓਮੀਟ੍ਰਿਕਸ ਅਪੁਆਇੰਟਮੈਂਟ ਕਤਾਰ ਪ੍ਰਣਾਲੀ ਲਾਗੂ ਕੀਤੀ ਗਈ ਹੈ। ਜਿਹੜੇ ਵਿਦਿਆਰਥੀ ਪਹਿਲਾਂ ਹੀ ਆਪਣੀ ਬਾਇਓਮੀਟ੍ਰਿਕਸ ਅਪੁਆਇੰਟਮੈਂਟ ਬੁੱਕ ਕਰ ਚੁੱਕੇ ਹਨ, ਉਨ੍ਹਾਂ ਨੂੰ ਕੁਝ ਪਹਿਲਾਂ ਦੀ ਤਰੀਕ ਲੈਣ ਲਈ ਮੌਜੂਦਾ ਅਪੁਆਇੰਟਮੈਂਟ ਨੂੰ ਰੱਦ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਨੂੰ ‘ਡੈਡੀਕੇਟਡ ਕਿਊ’ ਭਾਵ ‘ਸਮਰਪਿਤ ਕਤਾਰ’ ਦੀ ਲੋੜ ਪਵੇਗੀ। ਇਹ ਤਰਜੀਹੀ ਸੇਵਾ ਸਿਰਫ਼ ਸਟੱਡੀ ਪਰਮਿਟਸ, ਥੋੜ੍ਹ-ਚਿਰੇ ਅਧਿਐਨ ਤੇ ਭਾਰਤ ਪਰਤ ਰਹੇ ਵਿਦਿਆਰਥੀਆਂ ਲਈ ਹੈ। VFS ਹੋਰ ਸਾਰੀਆਂ ਅਰਜ਼ੀਆਂ ਦੀਆਂ ਅਪੁਆਇੰਟਮੈਂਟਸ ਰੱਦ ਕਰ ਦੇਵੇਗਾ, ਜੋ AMS ਉੱਤੇ ਵਿਦਿਆਰਥੀ ਸਮਰਪਿਤ ਕਿਊ ਅਧੀਨ ਬੁੱਕ ਕੀਤੀਆ ਗਈਆਂ ਹਲ। VFS Global ਅਨੁਸਾਰ ਭਾਰਤ ’ਚ ਹੁਣ ਕੈਨੇਡੀਅਨ ਸਟੂਡੈਂਟ ਵੀਜ਼ਾ ਦੀ ਮੰਗ ਕਾਫ਼ੀ ਵਧ ਗਈ ਹੈ। VFS ਗਲੋਬਲਅਤੇ ਕੈਨੇਡੀਅਨ ਹਾਈ ਕਮਿਸ਼ਨ ਨੇ ਹੁਣ ਅਪੁਆਇੰਟਮੈਂਟ ਸਿਸਟਮ ਲਈ ਇੱਕ ਸਮਰਪਿਤ ਕਤਾਰ (ਡੈਡੇਟਿਡ ਕਿਊ) ਮੁਹੱਈਆ ਕਰਵਾਈ ਹੈ, ਜਿਸ ਦੀ ਸਮਰੱਥਾ ਜ਼ਿਆਦਾ ਹੈ। ਇਸੇ ਲਈ ਹੋਰ ਵੀਜ਼ਾ ਵਰਗਾਂ ਲਈ ਅਰਜ਼ੀਆਂ ਦੇਣ ਵਾਲੇ ਵਿਅਕਤੀਆਂ ਨੂੰ ਸਟੂਡੈਂਟ ਵੀਜ਼ਾ ਵਰਗ ਅਧੀਨ ਅਪੁਆਇੰਟਮੈਂਟ ਬੁੱਕ ਨਾ ਕਰਨ ਲਈ ਕਿਹਾ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ਦੇ ਮੁਕਾਬਲੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ ਗਈ ਹੈ। ਦਰਅਸਲ, ਪੜ੍ਹਾਈ ਤੋਂ ਬਾਅਦ ਕੈਨੇਡਾ ’ਚ ਰਹਿ ਕੇ ਕੰਮ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਨਿਯਮ ਕੁਝ ਘੱਟ ਸਖ਼ਤ ਹਨ, ਇਸ ਲਈ ਵੀ ਭਾਰਤੀ ਵਿਦਿਆਰਥੀ ਹੁਣ ਕੈਨੇਡਾ ਨੂੰ ਵਧੇਰੇ ਤਰਜੀਹ ਦਿੰਦੇ ਹਨ। ਕਰੋਨਾ ਕਾਰਣ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਵਿੱਚ ਕਾਫ਼ੀ ਦੇਰੀ ਹੋ ਗਈ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।