ਪੰਜਾਬ ਵਿੱਚ ਸ਼ੁਰੂ ਲੱਗੇਗਾ ਕਰਫ਼ਿਊ, ਜਾਣੋ ਕੀ

ਦੱਸ ਦਈਏ ਕਿ ਅੱਜ ਤੋਂ ਪੰਜਾਬ ‘ਚ ਇਕ ਵਾਰ ਫ਼ਿਰ ਨਾਈਟ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋ ਜਾਵੇਗਾ। ਇਸ ਦੌਰਾਨ ਕੋਈ ਵੀ ਵਿਅਕਤੀ ਆਪਣੇ ਘਰ ‘ਚੋਂ ਬਾਹਰ ਨਹੀਂ ਜਾ ਸਕਦਾ। ਇਹ ਨਾਈਟ ਕਰਫਊ 1 ਦਸੰਬਰ ਤੋਂ 15 ਦਸੰਬਰ ਤਕ ਲਾਗੂ ਰਹੇਗਾ। ਕਰਫਿਊ ‘ਚ ਢਿੱਲ ਦੇਣ ਜਾਂ ਵਧਾਉਣ ਦਾ ਅਗਲਾ ਫ਼ੈਸਲਾ 15 ਦਸੰਬਰ ਨੂੰ ਲਿਆ ਜਾਵੇਗਾ। ਇਥੇ ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. ਦੀ ਗੰਭੀਰ ਸਥਿਤੀ ਅਤੇ ਪੰਜਾਬ ‘ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਾਤ ਦੇ ਕਰਫ਼ਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਸੂਬੇ ‘ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। 1 ਦਸੰਬਰ ਤੋਂ ਨਾ ਮਾਸਕ ਪਹਿਨਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ ਦੁੱਗਣਾ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ‘ਤੇ 15 ਦਸੰਬਰ ਨੂੰ ਸਮੀਖਿਆ ਕੀਤੀ ਜਾਵੇਗੀ। ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੋਂ ਲਾਗੂ ਰਹੇਗਾ । ਮੁੱਖ ਮੰਤਰੀ ਨੇ ਅਲਰਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਹਾਲਾਤ ‘ਚ ਇੰਨਾਂ ਰੱਖਿਆ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ। ਇਕ ਉੱਚ ਪੱਧਰੀ ਰਾਜ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਨਵੀਂਆਂ ਪਾਬੰਦੀਆਂ ਦੇ ਵੇਰਵੇ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ ‘ਤੇ ਜ਼ੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਜਾਵੇਗਾ। ਐਮਰਜੈਂਸੀ ਸੇਵਾਵਾਂ ‘ਚ ਰਾਹਤ ਨਾਈਟ ਕਰਫ਼ਿਊ ‘ਚ ਐਮਰਜੈਂਸੀ ਸੇਵਾਵਾਂ ‘ਚ ਰਾਹਤ ਦਿੱਤੀ ਗਈ ਹੈ। ਇਸ ‘ਚ ਐਂਬੂਲੈਂਸ, ਮੈਡੀਸਨ ਸਪਲਾਈ, ਸਬਜ਼ੀ ਦੀ ਸਪਲਾਈ, ਸੀਜ਼ਨ ਦੀ ਫ਼ਸਲ ਦੀ ਸਪਲਾਈ, ਦੁੱਧ ਤੇ ਬੇਕਰੀ ਉਤਪਾਦਾਂ ਦੀ ਸਪਲਾਈ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਆਵਾਜਾਈ ‘ਚ ਰਾਹਤ ਰਹੇਗੀ। ਰਾਤ 9.30 ਵਜੇ ਤਕ ਖੁੱਲ੍ਹਣੇ ਹੋਟਲ ਤੇ ਰੈਸਤਰਾਂ ਨਾਈਟ ਕਰਫ਼ਿਊ ਹੋਟਲ ਤੇ ਰੈਸਤਰਾਂ ਰਾਤ 9.30 ਵਜੇ ਤਕ ਹੀ ਖੁੱਲ੍ਹੇ ਰਹਿਣਗੇ। ਕਾਰਨ, ਅੱਧੇ ਘੰਟੇ ਤਕ ਗਾਹਕ ਤੇ ਸਟਾਫ਼ ਨੂੰ ਘਰ ਜਾਣ ਦਾ ਸਮਾਂ ਮਿਲ ਜਾਵੇਗਾ। 9.30 ਤੋਂ ਬਾਅਦ ਕਿਸੇ ਵੀ ਸੂਰਤ ‘ਚ ਹੋਟਲ ਤੇ ਰੈਸਤਰਾਂ ਨਹੀਂ ਖੋਲ੍ਹੇ ਜਾਣਗੇ।

ਇਸ ਨੌਜਵਾਨ ਵੱਲੋਂ ਕੀਤਾ ਇਹ ਵੱਡਾ ਐਲਾਨ

ਕਾਲੇ ਖੇਤੀ ਕਾਨੂੰਨਾਂ ਕਾਰਨ ਦਿੱਲੀ ਵਿੱਚ ਡਟੇ ਕਿਸਾਨਾਂ ਦੀ ਮਦਦ ਲਈ ਲੋਕ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਹਨ। ਅਜਿਹਾ ਸ਼ਂਘਰਸ਼ ਮਾਹੌਲ ਵਿੱਚ ਇੱਕ ਸ਼ਖ਼ਸ ਨੇ ਮੋਰਚੇ ‘ਚ ਸ਼ਾਮਲ ਟਰੈਕਟਰਾਂ ਵਿੱਚ ਮੁਫ਼ਤ ਡੀਜ਼ਲ ਪਾਉਣ ਦਾ ਐਲਾਨ ਕੀਤਾ ਹੈ। ਫ਼ਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦੇ ਵੀ ਟਰੈਕਟਰ ਵਿੱਚ ਡੀਜ਼ਲ ਖ਼ਤਮ ਹੁੰਦਾ ਹੈ, ਉਹ ਮੈਨੂੰ ਵੀਡੀਓ ਕਾਲ ਕਰ ਕੇ ਮੇਰੇ ਨੰਬਰ ‘ਤੇ ਟੈਂਕੀ ਫੁੱਲ ਕਰਵਾ ਸਕਦਾ, ਮੇਰਾ ਮੋਬਾਈਲ ਨੰਬਰ 9501300525.ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚੇ ਵਿੱਚ ਆਪਣੇ ਟਰੈਕਟਰਾਂ ਨਾਲ ਦਿੱਲੀ ਗਏ ਹੋਏ ਹਨ। ਇਸ ਸੰਘਰਸ਼ ਵਿੱਚ ਟਰੈਕਟਰਾਂ ਦਾ ਅਹਿਮ ਜ਼ਰੂਰਤ ਹੈ। ਟਰੈਕਟਰਾਂ ਵਿੱਚ ਤੇਲ ਪਾਉਣਾ ਹਰ ਕਿਸਾਨ ਲਈ ਸੰਭਵ ਨਹੀਂ ਤੇ ਇਹ ਕਾਫ਼ੀ ਖ਼ਰਚੇ ਦਾ ਕੰਮ ਹੁੰਦਾ ਹੈ। ਇਸ ਸੰਘਰਸ਼ ਵਿੱਚ ਛੋਟੀ ਕਿਸਾਨੀ ਨੂੰ ਵੱਡੇ ਪੱਧਰੇ ਤੇ ਆਪਣੇ ਟਰੈਕਟਰਾਂ ਸਮੇਤ ਗਈ ਹੈ। ਅਜਿਹੇ ਵੀਰਾਂ ਦਾ ਘਰ ਦਾ ਖਰਚਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੈ ਤੇ ਟਰੈਕਟਰ ਵਿੱਚ ਤੇਲ ਪਾਉਣ ਉਨ੍ਹਾਂ ਲਈ ਹੋਰ ਵੀ ਖ਼ਰਚੇ ਵਾਲਾ ਕੰਮ ਹੋਵੇਗਾ। ਇਹ ਹਾਲਤ ਨੂੰ ਦੇਖਦੇ ਹੋਏ ਹੀ ਉਸ ਦੇ ਮਨ ਵਿੱਚ ਲੋੜਵੰਦ ਦੇ ਟਰੈਕਟਰਾਂ ਵਿੱਚ ਤੇਲ ਪਾਉਣ ਦਾ ਵਿਚਾਰ ਆਇਆ। ਇਸੇ ਕਰ ਕੇ ਉਸ ਨੇ ਆਪਣੇ ਫੇਸਬੁਕ ਪੇਜ ਉੱਤੇ ਇਸ ਦਾ ਐਲਾਨ ਕੀਤਾ। ਹੁਣ ਤੱਕ 30 ਹਜ਼ਾਰ ਤੱਕ ਦਾ ਤੇਲ ਪਵਾਇਆ-ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਲੋੜਵੰਦ ਕਿਸਾਨ ਵੀਰਾਂ ਦੇ ਫ਼ੋਨ ਆਉਣ ਲੱਗੇ। ਜਿਸ ਤੋਂ ਬਾਅਦ ਉਹ ਹੁਣ ਤੱਕ 30 ਹਜ਼ਾਰ ਰੁਪਏ ਤੋਂ ਉੱਪਰ ਦਾ ਤੇਲ ਪਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਕਿਸਾਨ ਪੈਟਰੋਲ ਪੰਪ ਤੋਂ ਉਸ ਨੂੰ ਵੀਡੀਓ ਕਾਲ ਕਰਦੇ ਹਨ। ਇਸ ਤੋਂ ਬਾਅਦ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਹ ਪੀਟੀਐਮ ਦੁਆਰਾ ਪੈਟਰੋਲ ਪੰਪ ਨੂੰ ਭੁਗਤਾਨ ਕਰ ਦਿੰਦੇ ਹਨ। ਕੋਈ ਜਾਅਲੀ ਮਾਮਲਾ ਨਾ ਆ ਜਾਵੇ, ਇਸ ਲਈ ਵੀਡੀਓ ਕਾਲ ਦੁਆਰਾ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਉਹ ਤੇਲ ਪਾਉਂਦੇ ਹਨ। ਲੋੜ ਪੈਣ ਤੇ ਇੱਕ ਕਿੱਲਾ ਵੇਚਣ ਦਾ ਐਲਾਨ- ਪ੍ਰਿਤਪਾਲ ਸਿੰਘ ਔਲਖ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਨਾਲ ਸਬੰਧਿਤ ਹੈ। ਟਰੈਕਟਰਾਂ ਵਿੱਚ ਤੇਲ ਪਾਉਣ ਤੋਂ ਬਾਅਦ ਵੀ ਉਸ ਨੇ ਐਲਾਨ ਕੀਤਾ ਹੈ ਕਿ ਜੇ ਲੋੜ ਪਈ ਤਾਂ ਉਹ ਆਪਣਾ ਇੱਕ ਕਿੱਲਾ ਵੀ ਵੇਚ ਦੇਵੇਗਾ। ਇੱਥੇ ਦੱਸਣਯੋਗ ਹੈ ਕਿ ਪ੍ਰਿਤਪਾਲ ਘਰੋਂ ਕੋਈ ਬਹੁਤ ਸੋਖੇ ਪਰਿਵਾਰ ਵਿੱਚੋਂ ਨਹੀਂ ਹੈ ਪਰ ਉਹ ਕਿਸਾਨ ਸੰਘਰਸ਼ ਤੇ ਲੋੜ ਪੈਣ ਤੇ ਸਭ ਕੁੱਝ ਵਾਰਨ ਲਈ ਤਿਆਰ ਹੈ। ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈ। ਉਨ੍ਹਾਂ ਦੇ ਪਰਿਵਾਰ ਕੋਲ ਚਾਰ ਕਿੱਲੇ ਪੈਲੀ ਹੈ। ਉਹ ਖ਼ੁਦ ਲੁਧਿਆਣਾ ਵਿੱਚ ਜੁਝਾਰ ਟਰਾਂਸਪੋਰਟ ਵਿੱਚ ਮੈਨੇਜਰ ਦੇ ਤੌਰ ਉੱਤੇ ਕੰਮ ਕਰਦਾ ਹੈ। ਉਸ ਦੀ ਮਹੀਨੇ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ। ਨੇਕ ਉਪਰਾਲੇ ਦੀ ਹੋ ਰਹੀ ਪ੍ਰਸ਼ੰਸਾ- ਜਦੋਂ ਤੋਂ ਪ੍ਰਿਤਪਾਲ ਨੇ ਟਰੈਕਟਰਾਂ ਵਿੱਚ ਮੁਫ਼ਤ ਤੇਲ ਪਾਉਣ ਦਾ ਐਲਾਨ ਕੀਤਾ ਹੈ, ਉਸ ਨੂੰ ਦੇਸਾ-ਵਿਦਸ਼ਾਂ ਵਿੱਚ ਪ੍ਰਸ਼ੰਸਾ ਲਈ ਰੋਜ਼ਾਨਾ ਬਹੁਤ ਫ਼ੋਨ ਆ ਰਹੇ ਹਨ। ਉਸ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਗੁਰਦਾਸ ਮਾਨ ਬਾਰੇ ਆਈ ਤਾਜਾ ਵੱਡੀ ਖਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸੀ ਆਗੂਆਂ ਦੇ ਨਾਲ-ਨਾਲ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਵਧਾਈਆਂ ਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸੀ ਆਗੂਆਂ ਦੇ ਨਾਲ-ਨਾਲ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਦਰਮਿਆਨ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਵੀ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਰਾਹੀਂ ਗੁਰਪੁਰਬ ਦੀ ਵਧਾਈ ਦਿੱਤੀ ਹੈ। ਗੁਰਦਾਸ ਮਾਨ ਨੇ ਇੰਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਜਿਥੇ ਵਧਾਈ ਦਿੱਤੀ, ਉਥੇ ਹੀ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਅਰਦਾਸ ਵੀ ਕੀਤੀ। ਵੀਡੀਓ ਦੀ ਕੈਪਸ਼ਨ ‘ਚ ਗੁਰਦਾਸ ਮਾਨ ਨੇ ਲਿਖਿਆ ਗਏ ਕਿ, ‘ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਤਾਰ ਦੇ। ਕਿਸਾਨਾਂ ਨੂੰ ਇਨਸਾਫ਼ ਦੇ।’ ਦੱਸ ਦਈਏ ਪਿਛਲੇ ਸਮੇਂ ਦਰਮਿਆਨ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਦਾਸ ਮਾਨ ਵਿਵਾਦਾਂ ‘ਚ ਘਿਰ ਗਏ ਸੀ। ਮਾਨ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਸਮਰਥਨ ਕਰਨ ‘ਤੇ ਪੰਜਾਬੀਆਂ ਵਲੋਂ ਕਾਫੀ ਰੋਸ ਦਾ ਸਾਹਮਣਾ ਕਰਨਾ ਪਿਆ ਸੀ।।। ਜਿਸ ਕਾਰਨ ਅੱਜ ਵੀ ਅਣਖੀ ਪੰਜਾਬੀ ਗੁਰਦਾਸ ਮਾਨ ਨੂੰ ਮੂੰਹ ਨਹੀ ਲੈ ਰਹੇ ਹਨ। ਦੱਸ ਦਈਏ ਕਿ ਗੁਰਦਾਸ ਮਾਨ ਦਾ ਜਨਮ 4 ਜਨਵਰੀ, 1951 ਨੂੰ, ਪਿਤਾ ਸ. ਗੁਰਦੇਵ ਸਿੰਘ ਅਤੇ ਤੇਜ ਕੌਰ ਦੇ ਘਰ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ (ਹੁਣ ਮੁਕਤਸਰ ਜ਼ਿਲਾ) ਵਿੱਚ ਹੋਇਆ ਹਉਹ ਮਲੋਟ ਦੇ ਡੀ.ਏ.ਵੀ ਕਾਲਜ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਪਟਿਆਲਾ ਗਏ ਜਿੱਥੇ ਖੇਡਾਂ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ, ਜੂਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ, ਅਤੇ ਸਰੀਰਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ। ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਗਾਇਕੀ ਅਤੇ ਅਭਿਨੈ ਲਈ ਪੁਰਸਕਾਰ ਹਾਸਲ ਕੀਤੇ।

ਦਿੱਲੀ ਤੋਂ ਆਈ ਹੁਣੇ ਇਹ ਵੱਡੀ ਖਬਰ

ਕਿਸਾਨੀ ਸੰਘਰਸ਼ ਵਿੱਚ ਇੱਕ ਹੋਰ ਕਿਸਾਨ ਬਾਪੂ ਰੱਬ ਨੂੰ ਪਿਆਰਾ ਹੋ ਗਿਆ ਹੈ। ਜਾਣਕਾਰੀ ਅਨੁਸਾਰ 29.11.2020 ਦੀ ਰਾਤ ਨੂੰ ਆਪਣੇ ਹੱਕਾਂ ਲਈ ਆਵਾਜ ਚੁੱਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਘੁਲਾਲ ਟੋਲ ਮੋਰਚੇ ਤੋਂ ਦਿੱਲੀ ਗਏ ਹੋਏ ਇੱਕ ਹੋਰ ਕਿਸਾਨ ਸਰਦਾਰ ਗੱਜਣ ਸਿੰਘ(ਗੱਜਾ ਬਾਬਾ) ਪਿੰਡ ਖੱਟਰਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਸਹੀਦ ਹੋ ਗਏ। ਬਾਬਾ ਜੀ ਅਕਸਰ ਆਪਣੀ ਗੱਲਬਾਤ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਉਹ ਆਪਣੇ ਬੋਲ ਪੁਗਾ ਗਏ। ਏਥੇ ਦੱਸਣਾ ਬਣਦਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਘੁਲਾਲ ਟੋਲ ਧਰਨੇ ‘ਤੇ ਆ ਰਹੇ ਸਨ ਅਤੇ 24 ਤਰੀਕ ਤੋਂ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਹੀ ਦਿੱਲੀ ਗਏ ਹੋਏ ਸਨ। ਉਹਨਾਂ ਦੇ ਕਿਸਾਨੀ ਸੰਘਰਸ਼ ਵਿੱਚ ਦਿੱਤੇ ਗਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾਂ ਯਾਦ ਰੱਖਣਗੀਆਂ। ਬਾਬਾ ਜੀ ਹਮੇਸਾਂ ਅਮਰ ਰਹਿਣਗੇ। ਸਾਥੀ ਤੈਨੂੰ ਲਾਲ ਸਲਾਮ। ਦੱਸ ਦਈਏ ਕਿ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਕਦਮ ਸਹਿਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਅਟੈਕ ਆ ਗਿਆ। ਦੱਸ ਦਈਏ ਕਿ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੱਜਣ ਸਿੰਘ ਛੋਟੀ ਕਿਸਾਨੀ ਵਿੱਚੋਂ ਸੀ। ਉਸਦੇ ਦੋ ਭਰਾ ਤੇ ਇੱਕ ਭੈਣ ਸੀ। ਪਰਿਵਾਰ ਨੂੰ ਕੋਲ ਕੁੱਲ ਚਾਰ ਏਕੜ ਜ਼ਮੀਨ ਹੈ। ਇਸ ਜ਼ਮੀਨ ਉੱਤੇ ਵੀ ਕਰਜ਼ਾ ਚੜਿਆ ਹੋਇਆ ਹੈ। ਗਰੀਬ ਕਿਸਾਨੀ ਦਾ  ਕਾਰਨ ਹੀ ਉਸਦੇ ਸਿਰਫ ਵੱਡਾ ਭਰਾ ਵਿਆਹਿਆ ਹੋਈ ਸੀ। ਜਦਕਿ ਦੋ ਭਰਾ ਹਲੇ ਵੀ ਅਣਵਿਆਹੇ ਸਨ। ਜਿਸ ਕਾਰਨ ਪਰਿਵਾਰ ਵੀ ਇਕੱਠਾ ਰਹਿੰਦਾ ਹੈ। ਸਭ ਪਾਠਕ ਨੂੰ ਬੇਨਤੀ ਹੈ ਜੀ ਕਿ ਕਿਸਾਨ ਬਾਪੂ ਨੂੰ ਯਾਦ ਕਰਦਿਆਂ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਨਾਲ।

ਦਿੱਲੀ ਦੀ ਕੁੜੀ ਨੇ ਦੱਸਿਆਂ ਇਹ ਸੱਚ

ਦਿੱਲੀ ਵਿੱਚ ਇਸ ਸਮੇਂ ਹਰ ਥਾ ਤੇ ਪੰਜਾਬੀ ਹੀ ਨਜਰ ਆਉਦੇ ਹਨ ਜਿਸ ਜਗ੍ਹਾ ਵੱਲ ਦੋਖੋ ਹਰ ਪਾਸੇ ਗੁਰੂ ਦਾ ਲੰਗਰ ਚੱਲ ਰਿਹਾ ਹੈ। ਅਸੀ ਤੁਹਾਡੇ ਨਾਲੇ ਇੱਕ ਅਜਿਹੀ ਕਹਾਣੀ ਸ਼ਾਝੀ ਕਰ ਰਹੇ ਹਾਂ ਜਿਸ ਚ ਦਿੱਲੀ ਦੀ ਧੀ ਪੰਜਾਬੀਆਂ ਦਾ ਸਤਿਕਾਰ ਤੇ ਵਿਸ਼ਵਾਸ ਦੀ ਸੱਚੀ ਗੱਲ ਤੁਹਾਡੇ ਨਾਲ ਸ਼ਾਝੀ ਕਰ ਰਹੀ। ਜਾਣਕਾਰੀ ਅਨੁਸਾਰ ਦਿੱਲੀ ਦੀ ਇੱਕ ਕੁੜੀ ਕਹਿੰਦੀ ਮੈਂ ਕੰਮ ਤੋਂ ਘਰ ਜਾਣ ਲਈ ਨਿਕਲੀ ਤਾਂ ਸੈਂਕੜੇ ਪੰਜਾਬੀ ਮੁੰਡੇ ਸੜਕ ਉੱਪਰ ਟੋਲੀਆਂ ਬੰਨ੍ਹ ਬੰਨ੍ਹ ਕੇ ਖੜ੍ਹੇ ਸਨ , ਮੈਂ ਪੂਰੀ ਤਰਾਂ ਸਹਿਮ ਗਈ ਵੀ ਇਹ ਕੁਝ ਗਲਤ ਬੋਲਣਗੇ ਕਿਉਂਕਿ ਦਿੱਲੀ ਦੇ ਵੱਡੇ ਘਰਾਂ ਦੇ ਕਾਕਿਆਂ ਨੇ ਸਾਡਾ ਜੀਣਾ ਔਖਾ ਕੀਤਾ ਹੋਇਆ ਹੈ ਪਰ ਮੈਨੂੰ ਉਨਾਂ ਦੇ ਵਿੱਚ ਦੀ ਲੰਘਣਾ ਪੈਣਾ ਸੀ ਮੈ ਰਾਮ ਰਾਮ ਕਰਦੀ ਤੁਰ ਪਈ ਜਦ ਨੇੜੇ ਪੁੱਜੀ ਤਾਂ ਉਹ ਆਪਸ ਚ ਇੱਕ ਦੂਸਰੇ ਨੂੰ ਕਹਿੰਦੇ ਆਹ ਭੈਣ ਜੀ ਆ ਰਹੀ ਆ ਇੰਨਾਂ ਦੀ ਐਕਟਿਵਾ ਨੂੰ ਲੰਘ ਲੈਣ ਦਿਉ ,, ਮੇਰਾ ਡ ਰ ਚੱਕਿਆ ਗਿਆ ਮੈਂ ਉਨਾਂ ਵੱਲ ਬੜੀ ਗੌਰ ਨਾਲ ਦੇਖਿਆ ਪਰ ਉਹ ਸਾਰੇ ਨੀਵੀਂ ਪਾਈ ਹੱਥ ਜੋੜੀ ਖੜੇ ਸਨ , ਮੈਂ ਦੇਖ ਕੇ ਰੋ ਪਈ ,ਆਹ ਹੁੰਦੇ ਪੰਜਾਬੀ ਪਰ ਇਨ੍ਹਾਂ ਨੂੰ ਸਾਡਾ ਮੀਡੀਆ ਕਦੇ ਖਾਲਿਸਤਾਨੀ ਖਾੜਕੂ ਹੋਰ ਪਤਾ ਨਹੀਂ ਕੀ ਕੀ ਦੱਸਦਾ।ਮੈਂ ਜਦੋਂ ਘਰ ਆਈ ਤਾਂ ਰੂਮ ਮੇਟ ਕਹਿੰਦੀ ਬਾਹਰ ਕੈਸਾ ਮਾਹੌਲ ਹੈ ? ਮੈਂ ਜੁਵਾਬ ਦਿੱਤਾ ਜਿਨਾਂ ਚਿਰ ਪੰਜਾਬੀ ਆ ਦਿੱਲੀ ਚ ਹੁਣ ਆਪਾਂ ਸੇਫ ਆ , ਕੋਈ ਰੇਪ ਵਗੈਰਾ ਨਹੀਂ ਹੁੰਦਾ ..। ਦੱਸ ਦਈਏ ਕਿ ਦਿੱਲੀ ਵਿਚ ਇਸ ਸਮੇਂ ਪੰਜਾਬੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ।। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਪਾਰਟੀ ਦੀ ਦਿੱਲੀ ਇਕਾਈ ਦੀ ਡਿਊਟੀ ਲਗਾਈ ਹੈ ਕਿ ਦਿੱਲੀ ਠਹਿਰਾਅ ਦੌਰਾਨ ਕਿਸਾਨਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਜੀ ਆਇਆਂ ਆਖਦੇ ਹੋਏ ਅਪੀਲ ਕਰਦੇ ਹਾਂ ਕਿ ਉਹ ਬੇਫਿਕਰ ਹੋ ਕੇ ਦਿੱਲੀ ਆਉਣ ਤੇ ਜਿੰਨੇ ਵੀ ਦਿਨ ਤੁਹਾਨੂੰ ਲੰਗਰ ਪਾਣੀ ਦੀ ਜ਼ਰੂਰਤ ਹੋਵੇ, ਤੁਹਾਨੂੰ ਕੋਈ ਰਾਸ਼ਨ ਪਾਣੀ ਇਕੱਠਾਕਰਨ ਦੀ ਜ਼ਰੂਰਤ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਆਪ ਸੰਗਤਾਂ ਦੀ ਸੇਵਾ ਕਰੇਗੀ।

2000 ਦੇ ਨੋਟਾਂ ਬਾਰੇ ਆਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕੇਂਦਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਦੀ ਸਰਕਾਰ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਲਿਆਂਦੇ 2000 ਰੁਪਏ ਦੇ ਨੋਟ ਬੰਦ ਹੋ ਜਾਣਗੇ। ਭਾਰਤੀ ਰਿਜ਼ਰਵ ਬੈਂਕ ਨੇ 2019-20 ਵਿੱਚ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ। ਇਸ ਸਮੇਂ ਦੌਰਾਨ 2000 ਦੇ ਨੋਟਾਂ ਦਾ ਪਸਾਰ ਕਾਫੀ ਘੱਟ ਗਿਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ 2000 ਰੁਪਏ ਦੇ ਨੋਟ ਬੰਦ ਹੋ ਸਕਦੇ ਹਨ। ਦੱਸ ਦਈਏ ਕਿ ਦਰਅਸਲ ਮੋਦੀ ਸਰਕਾਰ ਨੇ ਨੋਟਬੰਦੀ ਕਰਦਿਆਂ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦੇ ਨੋਟ ਜਾਰੀ ਕੀਤੇ ਸੀ। ਇਸ ਦਾ ਮਕਸਦ ਟੈਕਸ ਚੋਰੀ ਤੇ ਭ੍ਰਿਸ਼ਟਾ ਚਾਰ ਨੂੰ ਰੋਕਣਾ ਦੱਸਿਆ ਗਿਆ ਸੀ ਪਰ ਬਾਅਦ ਵਿੱਚ ਆਏ ਅੰਕੜਿਆਂ ਨੇ ਸਭ ਦੀ ਨੀਂਦ ਉਡਾ ਦਿੱਤੀ। ਇਸ ਲਈ ਹੁਣ 2000 ਰੁਪਏ ਦੇ ਨੋਟ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਆਰਬੀਆਈ ਦੀ ਵਿੱਤੀ ਸਾਲ 2019-20 ਦੀ ਸਾਲਾਨਾ ਰਿਪੋਰਟ ਮੁਤਾਬਕ ਮਾਰਚ 2018 ਦੇ ਅੰਤ ਵਿੱਚ ਚਲ ਰਹੇ 2000 ਦੇ ਨੋਟਾਂ ਦੀ ਗਿਣਤੀ 33,632 ਲੱਖ ਸੀ, ਜੋ ਮਾਰਚ, 2019 ਦੇ ਅੰਤ ਤੱਕ 32,910 ਲੱਖ ਰਹਿ ਗਈ। ਮਾਰਚ 2020 ਦੇ ਅੰਤ ਤੱਕ 2000 ਦੇ ਨੋਟਾਂ ਦੀ ਗਿਣਤੀ ਹੋਰ ਘੱਟ ਕੇ 27398 ਲੱਖ ਹੋ ਗਈ। ਰਿਪੋਰਟ ਮੁਤਾਬਕ ਮਾਰਚ 2020 ਦੇ ਅੰਤ ਤੱਕ ਬਾਜ਼ਾਰ ਵਿੱਚ ਕੁੱਲ ਮੁਦਰਾ ਵਿੱਚ 2000 ਦੇ ਨੋਟਾਂ ਦਾ ਹਿੱਸਾ ਘੱਟ ਕੇ 2.4 ਪ੍ਰਤੀਸ਼ਤ ਰਹਿ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਖੁਸ਼ਖਬਰੀ ਸਾਂਝੀ ਕੀਤੀ ਕਿ ਭਾਰਤ ਦੀ ਦੇਵੀ ਅੰਨਪੂਰਣਾ ਦੀ 100 ਸਾਲ ਪੁਰਾਣੀ ਮੂਰਤੀ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਗਿਆ ਹੈ। ਮਾਤਾ ਅੰਨਪੂਰਣਾ ਦੀ ਮੂਰਤੀ ਕਾਸ਼ੀ ਦੇ ਇੱਕ ਮੰਦਰ ਤੋਂ ਚੋ ਰੀ ਕਰਕੇ ਵਿਦੇਸ਼ ਲੈ ਜਾਇਆ ਗਿਆ ਸੀ, ਜਿਸ ਨੂੰ ਹੁਣ ਵਾਪਸ ਲਿਆਂਦਾ ਗਿਆ ਹੈ।

1 ਦਸੰਬਰ ਤੋਂ ਹੋ ਗਿਆ ਇਹ ਵੱਡਾ ਐਲਾਨ

1 ਦਸੰਬਰ ਤੋਂ ਦੇਸ਼ ਭਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਹ ਸਿੱਧੇ ਤੁਹਾਡੀ ਜੇਬ ਅਤੇ ਜੀਵਨ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਲਓ। ਐਲ.ਪੀ.ਜੀ. ਸਿਲੰਡਰ ਤੋਂ ਆਰ.ਟੀ.ਜੀ. ਦੇ ਨਿਯਮ 1 ਦਸੰਬਰ ਤੋਂ ਬਦਲਣ ਜਾ ਰਹੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤਬਦੀਲੀਆਂ ਬਾਰੇ- ਕਿਸੇ ਵੀ ਸਮੇਂ ਲੈ ਸਕੋਗੇ ਆਰਟੀਜੀਐਸ ਦਾ ਲਾਭ ਰੀਅਲ ਟਾਈਮ ਗਰੋਸ ਸੈਟਲਮੈਂਟ (ਆਰਟੀਜੀਐਸ) ਦੇ ਨਿਯਮ ਦਸੰਬਰ ਵਿਚ ਬਦਲਣ ਵਾਲੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਹਾਲ ਹੀ ਵਿਚ ਆਰ.ਟੀ.ਜੀ.ਐਸ. ਨੂੰ 24 ਘੰਟੇ ਅਤੇ ਸੱਤ ਦਿਨ ਉਪਲਬਧ ਕਰਾਉਣ ਦਾ ਫੈਸਲਾ ਲਿਆ ਹੈ। ਜਿਸ ਨੂੰ ਦਸੰਬਰ 2020 ਤੋਂ ਲਾਗੂ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਹੁਣ ਤੁਸੀਂ ਇਸ ਸਹੂਲਤ ਨੂੰ 24 * 7 ਦਿਨ ਇਸਤਮਾਲ ਕਰ ਸਕਦੇ ਹੋ। ਮੌਜੂਦਾ ਸਮੇਂ ‘ਚ ਆਰ.ਟੀ.ਜੀ.ਐਸ. ਬੈਂਕਾਂ ਦੇ ਸਾਰੇ ਕਾਰਜਕਾਰੀ ਦਿਨਾਂ (ਦੂਜੇ ਅਤੇ ਚੌਥੇ ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹੀ ਹੈ। ਐਨ.ਈ.ਐਫ.ਟੀ. ਦਸੰਬਰ 2019 ਤੋਂ ਹੀ 24 ਘੰਟੇ ਕੰਮ ਕਰ ਰਿਹਾ ਹੈ।ਨਵੀਂਆਂ ਰੇਲ ਗੱਡੀਆਂ 1 ਦਸੰਬਰ ਤੋਂ ਚੱਲਣਗੀਆਂ ਰੇਲਵੇ ਵਿਭਾਗ ਹੁਣ ਹੌਲੀ-ਹੌਲੀ ਰੇਲ ਗੱਡੀਆਂ ਦੀ ਸ਼ੁਰੂਆਤ ਕਰ ਰਿਹਾ ਹੈ। ਹੁਣ 1 ਦਸੰਬਰ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਜੇਹਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਸ਼ਾਮਲ ਹਨ। ਦੋਵੇਂ ਗੱਡੀਆਂ ਆਮ ਸ਼੍ਰੇਣੀ ਦੇ ਅਧੀਨ ਚੱਲ ਰਹੀਆਂ ਹਨ। 01077/78 ਪੁਣੇ-ਜੰਮੂ ਤਵੀ, ਪੁਣੇ ਜੇਹਲਮ ਸਪੈਸ਼ਲ ਅਤੇ 02137/38 ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ ਰੋਜ਼ਾਨਾ ਚੱਲਣਗੀਆਂ। ਇਕ ਗਲਤੀ ਕਾਰਨ ਬੰਦ ਹੋ ਸਕਦੀ ਹੈ ਬੀਮਾ ਪਾਲਿਸੀ ਕਈ ਵਾਰ ਲੋਕ ਆਪਣੀ ਬੀਮਾ ਪਾਲਿਸੀ ਦੀ ਕਿਸ਼ਤ ਅਦਾ ਕਰਨ ਤੋਂ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਦੀ ਪਾਲਿਸੀ ਖਤਮ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਇਕੱਠੇ ਹੋਏ ਪੈਸੇ ਡੁੱਬ ਜਾਂਦੇ ਹਨ। ਪਰ ਹੁਣ ਨਵੀਂ ਵਿਵਸਥਾ ਅਨੁਸਾਰ ਹੁਣ 5 ਸਾਲਾਂ ਬਾਅਦ ਬੀਮਾਯੁਕਤ ਵਿਅਕਤੀ ਪ੍ਰੀਮੀਅਮ ਦੀ ਰਕਮ ਨੂੰ 50% ਘਟਾ ਸਕਦਾ ਹੈ। ਭਾਵ ਉਹ ਸਿਰਫ ਅੱਧੀ ਕਿਸ਼ਤ ਦੇ ਨਾਲ ਪਾਲਿਸੀ ਜਾਰੀ ਰੱਖ ਸਕਦਾ ਹੈ। PNB ਨੇ ATM ਤੋਂ ਪੈਸੇ ਕਢਵਾਉਣ ਲਈ ਨਿਯਮਾਂ ਨੂੰ ਬਦਲਿਆ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) 1 ਦਸੰਬਰ ਤੋਂ ਪੀ.ਐਨ.ਬੀ. 2.0 ਵਨ ਟਾਈਮ ਪਾਸਵਰਡ (ਓ.ਟੀ.ਪੀ.) ਅਧਾਰਤ ਨਕਦ ਕਢਵਾਉਣ ਦੀ ਸਹੂਲਤ ਲਾਗੂ ਕਰਨ ਜਾ ਰਿਹਾ ਹੈ। ਪੀ.ਐਨ.ਬੀ. 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੇ ਵਿਚਕਾਰ, ਪੀ.ਐਨ.ਬੀ. 2.0 ਏ.ਟੀ.ਐਮ. ਤੋਂ ਇੱਕ ਸਮੇਂ ‘ਚ 10,000 ਰੁਪਏ ਤੋਂ ਵੱਧ ਨਕਦ ਕਢਵਾਉਣਾ ਹੁਣ ਓ.ਟੀ.ਪੀ. ਅਧਾਰਤ ਹੋਵੇਗਾ। ਭਾਵ ਪੀ.ਐਨ.ਬੀ. ਗਾਹਕਾਂ ਨੂੰ ਇਨ੍ਹਾਂ ਰਾਤ ਦੇ ਸਮੇਂ 10,000 ਰੁਪਏ ਤੋਂ ਵੱਧ ਕਢਵਾਉਣ ਲਈ ਓ.ਟੀ.ਪੀ. ਦੀ ਜ਼ਰੂਰਤ ਹੋਏਗੀ। ਇਹ ਓ.ਟੀ.ਪੀ. ਖ਼ਾਤਾਧਾਰਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਆਵੇਗਾ।ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਦੱਸ ਦੇਈਏ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਕਰਦੀਆਂ ਹਨ। ਇਸ ਵਾਰ ਕੀਮਤਾਂ ਵੱਧ ਵੀ ਸਕਦੀਆਂ ਹਨ ਅਤੇ ਰਾਹਤ ਵੀ ਮਿਲ ਸਕਦੀ ਹੈ। ਅਜਿਹੀ ਸਥਿਤੀ ਵਿਚ ਸਿਲੰਡਰ ਦੀਆਂ ਕੀਮਤਾਂ 1 ਦਸੰਬਰ ਨੂੰ ਬਦਲ ਸਕਦੀਆਂ ਹਨ। ਨਵੰਬਰ ਵਿਚ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਵਾਧਾ ਕੀਤਾ ਸੀ।

ਅਮਰੀਕਾ ਤੇ ਕੈਨੇਡਾ ਚ ਹੋ ਗਿਆ ਵੱਡਾ ਐਲਾਨ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਜੋ ਸੰਘਰਸ਼ ਕੀਤਾ ਹੋਇਆ ਹੈ, ਉਹ ਹੁਣ ਸਿਖਰਾਂ ‘ਤੇ ਹੈ। ਇਸ ਸੰਘਰਸ਼ ‘ਚ ਹੁਣ ਵਿਦੇਸ਼ੀ ਸਿੱਖ ਵੀ ਕਿਸਾਨਾਂ ਨੂੰ ਹਮਾਇਤ ਦੇ ਰਹੇ ਹਨ। ਅਮਰੀਕਾ ਦਾ ਸਮੁੱਚਾ ਸਿੱਖ ਭਾਈਚਾਰਾ ਗੁਰਦੁਆਰਿਆਂ ਨਾਲ ਸਬੰਧਿਤ ਹੈ ਅਤੇ ਹੁਣ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ। ਦੱਸ ਦਈਏ ਕਿ ਸਿੱਖ ਗੁਰਦੁਆਰਾ ਸੇਨ ਹੋਜ਼ੇ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਕਮੇਟੀ ਅਤੇ ਸਮੂਹ ਸਾਧ ਸੰਗਤ ਕਿਸਾਨ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਖਦੇ ਹਾਂ ਕਿ ਉਹ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਸ਼ਾਂਤ ਕਰੇ। ਨਿਊਜਰਸੀ ਸਿੱਖ ਗੁਰਦੁਆਰਾ ਕੌਂਸਲ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈੱਸ ਨੋਟ ‘ਚ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੇ ਨਾਲ ਹਨ ਕੇਂਦਰ ਸਰਕਾਰ ਨੂੰ ਆਖਦੇ ਹਨ ਕਿ ਕਿਸਾਨਾਂ ਦਾ ਸਿਦਕ ਨਾ ਪਰਖੇ। ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਕੈਲੀਫੋਰਨੀਆ ਵੱਲੋਂ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਦਿੰਦਿਆਂ ਲਈ ਪ੍ਰਬੰਧਕਾਂ ਦੀ ਇਕ ਮੀਟਿੰਗ ਕੀਤੀ ਗਈ।ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਬਾਰੇ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਹਨ। ਇੱਕ ਚਿੱਠੀ ਵਿਚ ਉਨ੍ਹਾਂ ਲਿਖਿਆ ਹੈ ਕਿ ”ਇਹ ਲੈਟਰ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਭੇਜਿਆ ਗਿਆ ਹੈ (ਕੈਨੇਡਾ ਦੇ ਸਮੂਹ ਪੋਲਿਟੀਕਲ ਪਾਰਟੀਜ਼ ਦੇ ਲੀਡਰਾਂ ਨੂੰ ਵੀ ਭੇਜਿਆ ਗਿਆ ਹੈ)। ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਤੋਂ ਇਲਾਵਾ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਕਿਹਾ ਗਿਆ ਹੈ ਕਿ ਉਹ ਇੰਡੀਆ ਤੇ ਸਟੇਟਮੈਂਟ ਦੇਣ ਕਿਉਂਕਿ ਇੰਡੀਆ ਨੇ ਕਿਸਾਨਾਂ ਨਾਲ ਸਹੀ ਨਹੀਂ ਕਰ ਰਹੀ।

error: Content is protected !!