ਤਿਰੰਗੇ ਵਿੱਚ ਕੇਸਰੀ ਰੰਗ ਕਿਊ ਹੈ ਉਪਰ ? ਸੁਣੋ ਇਸਦਾ ਇਤਿਹਾਸ !! ਇਸ ਸਿੰਘ ਵੀਰ ਨੇ ਦੱਸਿਆ ਅਸਲੀ ਇਤਿਹਾਸ ਤਿਰੰਗੇ ਦਾ ਜਰੂਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇੱਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ। ਇਸਨੂੰ 15 ਅਗਸਤ 1947 ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ 22 ਜੁਲਾਈ 1947 ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ। ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਹਨਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ। ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ 2:3 ਹੈ। ਚਿੱਟੀ ਪੱਟੀ ਵਿੱਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ 24 ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ। ਤਿਰੰਗੇ ਦੇ ਤਿੰਨ ਰੰਗਾਂ ਦਾ ਮਹੱਤਵ ਰਾਸ਼ਟਰੀ ਤਿਰੰਗੇ ‘ਚ ਕੇਸਰੀ ਸਫੈਦ ਅਤੇ ਹਰਾ ਤਿੰਨੋਂ ਰੰਗਾਂ ਦਾ ਆਪਣਾ ਇਕ ਵੱਖਰਾ ਹੀ ਮਹੱਤਵ ਹੈ। ਕੇਸਰੀ ਰੰਗ ਜਿੱਥੇ ਸ਼ਕਤੀ ਦਾ ਪ੍ਰਤੀਕ ਹੈ, ਉਥੇ ਹੀ ਸਫੇਦ ਰੰਗ ਸ਼ਾਂਤੀ ਨੂੰ ਦਰਸਾਉਂਦਾ ਹੈ। ਜੇ ਗੱਲ ਕਰੀਏ ਹਰੇ ਰੰਗ ਦੀ ਤਾਂ ਹਰਾ ਰੰਗ ਹਰਿਆਲੀ ਅਤੇ ਅਮੀਰੀ ਨੂੰ ਦਿਖਾਉਂਦਾ ਹੈ। ਤਿੰਨਾਂ ਰੰਗਾਂ ਵਿਚਾਲੇ ਬਣਿਆ ਚੱਕਰ ਜੀਵਨ ‘ਚ ਗਤੀਸ਼ੀਲਤਾ ਅਤੇ ਇਸ ਦੀਆਂ ਤਿਲੀਆਂ ਧਰਮ ਦੇ 24 ਨਿਯਮ ਦੱਸਦੀਆਂ ਹਨ। ਤਿਰੰਗੇ ਦੇ ਰੰਗਾਂ ਵਾਂਗ ਹੀ ਇਸ ਦੀ ਬਣਾਵਟ ਵੀ ਕਾਫੀ ਖਾਸ ਹੈ। ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 2:3 ਹੁੰਦਾ ਹੈ।।।
ਇੰਨਾਂ ਕੰਪਨੀਆਂ ਦਾ ਨਵਾਂ ਪਲਾਨ,ਇੱਕ ਵਾਰ ਰਿਚਾਰਜ ਕਰਵਾਉ ਬਸ
ਜੇਕਰ ਤੁਸੀਂ ਹਰ ਮਹੀਨੇ ਮੋਬਾਈਲ ਫ਼ੋਨ ਚਾਰਜ ਕਰਨ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਹੈ BSNL,Airtel,Jio,Vi ਨੇ ਸਾਲ ਭਰ ਦੇ ਰਿਚਾਰਜ ਇੱਕੋ ਵਾਰੀ ਕਰਨ ਤੇ ਗਾਹਰਾਂ ਨੂੰ ਫਾਇਦਾ ਦੇਣ ਦਾ ਐਲਾਨ ਕੀਤਾ ਹੈ। BSNL ਨੇ ਨਵੇਂ ਸਾਲ ਗਣਰਾਜ ਦਿਹਾੜੇ ਤੋਂ ਪਹਿਲਾਂ ਗਾਹਕਾਂ ਦੇ ਲਈ ਨਵਾਂ ਅਤੇ ਵੱਖ ਪਲਾਨ ਪੇਸ਼ ਕੀਤਾ ਹੈ,BSNL ਨੇ ਸਾਲ ਭਰ ਵਿੱਚ ਵੈਲਿਡਿਟੀ ਵਾਲੇ ਪਲਾਨ ਦੀ ਕੀਮਤ 1999 ਰੁਪਏ ਹੈ,60 ਦਿਨ ਦੇ ਲਈ ਕਾਲਰ ਟਿਊਨ ਫ੍ਰੀ ਮਿਲੇਗੀ,ਇਸ ਪਲਾਨ ਨਾਲ ਗਾਹਿਕਾਂ ਨੂੰ 3 GB ਡੇਟਾ ਰੁਜ਼ਾਨਾ ਮਿਲੇਗਾ ਅਤੇ ਮੁਫ਼ਤ ਕਾਲਿੰਗ ਦੇ ਨਾਲ 100 SMS ਵੀ ਮਿਲਣਗੇ ।BSNL ਨੇ ਇੱਕ ਹੋਰ ਪਲਾਨ ਗਾਹਕਾਂ ਨੂੰ ਆਫ਼ਰ ਕੀਤਾ ਹੈ, ਜਿਸ ਦੀ ਕੀਮਤ 2399 ਰੁਪਏ ਹੈ,ਸਾਲ ਭਰ ਦੀ ਵੈਲੀਡਿਟੀ,ਮੁਫ਼ਤ ਕਾਲਿੰਗ ਦੇ ਨਾਲ ਵੈਲਿਡਿਟੀ ਰਹਿਣ ਤੱਕ ਇਰੋਜ ਨਾਓ ਅਤੇ PRBT ਦਾ ਸਬਸਕ੍ਰਿਪਸ਼ਨ ਵੀ ਮਿਲੇਗਾ, 31 ਮਾਰਚ 2021 ਤੱਕ BSNL ਦਾ ਇਹ ਪਲਾਨ ਲਾਗੂ ਰਹੇਗਾ ।
Airtel ਦਾ ਨਵਾਂ ਆਫਰ–ਏਅਰਟੈਲ ਨੇ ਸਾਲ ਭਰ ਦੀ ਵੈਲਿਡਿਟੀ ਦੇ ਲਈ ਤਿੰਨ ਵੱਖ-ਵੱਖ ਪਲਾਨ ਪੇਸ਼ ਕੀਤੇ ਨੇ,ਏਅਰਟੈਲ ਦੇ 1498 ਵਾਲੇ ਪਲਾਨ ਵਿੱਚ ਗਾਹਕਾਂ ਨੂੰ ਸਾਲ ਭਰ ਦੀ ਵੈਲੀਡਿਟੀ ਦੇ ਨਾਲ ਆਉਟਗੋਇੰਗ ਅਤੇ ਇਨਕਮਿੰਗ ਤਾਂ ਫ੍ਰੀ ਮਿਲੇਗੀ,24 GB ਡੇਟਾ ਅਤੇ 3600 SMS ਵੀ ਮਿਲਣਗੇ । ਸਾਲ ਭਰ ਵਿੱਚ ਵੈਲੀਡਿਟੀ ਦੇ ਨਾਲ ਏਅਰਟੈਲ ਨੇ ਇੱਕ ਹੋਰ ਪਲਾਨ ਪੇਸ਼ ਕੀਤਾ ਹੈ,ਜਿਸ ਵਿੱਚ ਗਾਹਕਾਂ ਨੂੰ ਮੁਫ਼ਤ ਕਾਲਿੰਗ ਦੇ ਨਾਲ ਰੋਜ਼ਾਨਾ 2GB ਡੇਟਾ ਮਿਲੇਗਾ,ਰੋਜ਼ਾਨਾ 100 SMS ਵੀ ਮਿਲਣਗੇ,ਏਅਰਟੈਲ ਦਾ ਇਹ ਪਲਾਨ 2698 ਵਾਲੇ ਪਲਾਨ ਵਿੱਚ ਮੁਫ਼ਤ ਕਾਲਿੰਗ ਦੇ ਨਾਲ ਸਾਲ ਭਰ ਦੀ ਵੈਲੀਡਿਟੀ ਅਤੇ ਰੋਜ਼ਾਨਾ 2 GB ਡੇਟਾ ਮਿਲੇਗਾ।ਦੱਸ ਦਈਏ ਕਿ ਜੀਉ ਵੀ ਲੋਕਾਂ ਨੂੰ ਲਾਲਚ ਦੇ ਰਹੀ ਹੈ। JIO ਨੇ ਇੱਕ ਸਾਲ ਵਾਲੀ ਵੈਲੀਡਿਟੀ ਦੇ ਪਲਾਨ ਦੀ ਕੀਮਤ 2121 ਰੁਪਏ ਹੈ,ਜਿਸ ਵਿੱਚ ਗ੍ਰਾਹਕਾਂ ਨੂੰ 1.5 GB ਡੇਟਾ ਰੋਜ਼ਾਨਾ,ਮੁਫ਼ਤ ਕਾਲਿੰਗ,100 SMS ਅਤੇ JIO ਦੀ ਸਾਰੀ ਐਪਲੀਕੇਸ਼ਨ ਮਿਲੇਗੀ।
JIO ਨੇ 2 GB ਡੇਟਾ ਰੋਜ਼ਾਨਾ ਵਾਲੇ ਪਲਾਨ ਦੀ ਕੀਮਤ 2399 ਰੁਪਏ ਰੱਖੀ ਗਈ ਹੈ,ਇਸ ਪਲਾਨ ਵਿੱਚ ਗਾਹਿਕਾਂ ਨੂੰ ਸਾਰੇ ਨੈੱਟਵਰਕ ਤੇ ਮੁਫ਼ਤ ਕਾਲਿੰਗ ਮਿਲੇਗੀ ਅਤੇ ਰੋਜ਼ਾਨਾ 100 SMS ਦੇ ਨਾਲ ਜੀਓ ਦੀ ਸਾਰੀ ਐਪਲੀਕੇਸ਼ਨ ਦਾ ਸਬਸਕ੍ਰਿਪਸ਼ਨ ਮਿਲੇਗਾ । JIO ਨੇ 2599 ਵਾਲੇ ਪਲਾਨ ਵਿੱਚ ਰੋਜ਼ਾਨਾ 2 GB ਡੇਟਾ ਦੇ ਨਾਲ ਡਿਜੀ ਅਤੇ ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ,4999 ਵਾਲੇ ਪਲਾਨ ਵਿੱਚ 360 ਦਿਨ ਦੀ ਵੈਲੀਡਿਟੀ ਦੇ ਨਾਲ ਗ੍ਰਾਹਕਾਂ ਨੂੰ 350 GB ਡੇਟਾ ਪੂਰੇ ਸਾਲ ਮਿਲੇਗਾ । ਅਸੀ ਪਾਠਕਾਂ ਨੂੰ ਜੀਉ ਲਈ ਫੋਰਸ ਨਹੀ ਕਰਦੇ।
ਨੌਕਰੀ ਛੱਡ ਟ੍ਰੈਕਟਰ ਚਲਾ ਦਿੱਲੀ ਪਹੁੰਚੀ ਭੈਣ
ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਘੋਲ ਚ ਹਰ ਵਰਗ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਜਿਸ ਚ ਲੋਕੀ ਵਿਦੇਸ਼ਾਂ ਤੋਂ ਇਸ ਚ ਸ਼ਾਮਲ ਹੋ ਰਹੇ ਹਨ। ਦਿੱਲੀ ਕਿਸਾਨਾਂ ਦੇ ਵੱਲੋਂ ਜਿਥੇ ਹੁਣ ਛੱਬੀ ਤਰੀਕ ਦੀ ਪਰੇਡ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ ਹਰ ਕੋਈ ਆਪੋ ਆਪਣੇ ਵਾਹਨ ਲੈ ਕੇ ਦਿੱਲੀ ਬਾਰਡਰ ਤੇ ਜਾ ਰਿਹਾ ਹੈ ਉੱਥੇ ਹੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਧੀ ਜਿਸ ਦਾ ਨਾਂ ਹਰਪ੍ਰੀਤ ਕੌਰ ਹੈ ਉਸ ਦੇ ਵੱਲੋਂ ਛੱਬੀ ਤਰੀਕ ਦੇ ਲਈ ਹੁਣ ਦਿੱਲੀ ਪਹੁੰਚਿਆ ਗਿਆ। ਆਉ ਦੇਖਦੇ ਹਾਂ ਪੂਰੀ ਖਬਰ ਵੀਡੀਓ ਰਾਹੀਂ ਜਰੂਰ ਸੁਣੋ ਜੀ। ਇਹ ਖ਼ਬਰ ਨੌਜਵਾਨਾਂ ਲਈ ਜਰੂਰੀ ਹੈ ਤੇ ਨੌਜਵਾਨਾਂ ਚ ਜੋਸ਼ ਵੀ ਭਰੇਗੀ। ਹਰ ਕੋਈ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਰ ਵਰਗ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੀ ਧਰਤੀ ਤੇ ਕਿਸਾਨ ਭਰਾਵਾਂ ਵੱਲੋਂ ਕੇਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ । ਜਿਸ ਦੇ ਸੰਬੰਧ ਚ ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ। ਦੱਸ ਦਈਏ ਕਿ ਬੱਬੂ ਮਾਨ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਤਿੰਨ ਵਾਰ ਆ ਚੁੱਕੇ ਹਨ ਤੇ ਗੱਜ ਕੇ ਆਪਣੀ ਆਵਾਜ ਮੋਦੀ ਦੇ ਕੰਨਾਂ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਜਿਸ ਤੋਂ ਬਾਅਦ ਹੀ ਇਸ ਤੇ ਫੈਸਲਾ ਲਿਆ ਜਾ ਸਕਦਾ ਪਰ ਕਿਸਾਨਾਂ ਨੂੰ ਇਹ ਫੈਸਲਾ ਸਹੀ ਨਹੀਂ ਲੱਗ ਰਿਹਾ ਕਿਉਂਕਿ ਇਹ ਕੰਮ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਤਾਂ ਹੋ ਸਕਦਾ ਸੀ ਅਗਰ ਇਹ ਕਾਨੂੰਨ ਪਾਸ ਹੋ ਹੀ ਗਏ ਹਨ ਤਾਂ ਇਨ੍ਹਾਂ ਨੂੰ ਰੱਦ ਕਿਉ ਨਹੀ ਕੀਤਾ ਜਾ ਸਕਦਾ ਹੋਲਡ ਹੀ ਕਿਉ ਇਹ ਸਵਾਲ ਸਭ ਕਿਸਾਨਾਂ ਦੇ ਦਿਮਾਗ ਚ ਚਲ ਰਿਹਾ ਕਿਤੇ ਕੇਦਰ ਕੋਈ ਨਹੀ ਸਕੀਮ ਤੇ ਨਹੀ ਖੇਡ ਰਿਹਾ ਹੈ।। ਦੱਸ ਦਈਏ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਹੁਣ 19 ਵਾਲੀ ਮੀਟਿੰਗ ਦਾ ਇੰਤਜ਼ਾਰ ਹੈ।
RSS ਤੇ BJP ਪੂਰੇ ਦੇਸ਼ ਚ ਕਰੇਗੀ ਇਹ ਕੰਮ
ਦੱਸ ਦਈਏ ਕਿ ਜਿਵੇ ਸਭ ਨੂੰ ਪਤਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਲਈ ਕਿਸਾਨ ਸੰਗਠਨ ਇਨ੍ਹਾਂ ਕਾਨੂੰਨਾਂ ਤੇ ਆਪਣੇ ਰੋਸ ਨੂੰ ਹੋਰ ਤਿੱਖਾ ਕਰ ਰਹੇ ਹਨ। ਦੂਜੇ ਪਾਸ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁਣ ਬੀਜੇਪੀ ਵੱਲੋਂ ਕਿਸਾਨਾਂ ਨੂੰ ਵੱਸ ਵਿਚ ਕਰਨ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਇਨ੍ਹਾਂ ਤਿੰਨੇ ਖੇਤੀਬਾੜੀ ਕਾਨੂੰਨਾਂ ਸਬੰਧੀ ਜਾਗ ਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇਨ੍ਹਾਂ ਕਾਨੂੰਨਾਂ ਦੇ ਪੱਖ ਵਿਚ ਮਾਹੌਲ ਬਣਾਉਣ ਲਈ ਪੂਰੇ ਦੇਸ਼ ਦੇ ਕਿਸਾਨਾਂ ਨਾਲ ਬੈਠਕਾਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਬੀਜੇਪੀ ਅਤੇ RSS ਦੇ ਇਸ ਅਭਿਆਨ ਦਾ ਮਕਸਦ ਕਿਸਾਨਾਂ ਨੂੰ ਇਨ੍ਹਾਂ ਨਵੇਂ ਕਾਨੂੰਨਾਂ ਦੇ ਲਾਭ ਦੱਸਣਾ ਅਤੇ ਇਨ੍ਹਾਂ ਕਾਨੂੰਨਾਂ ਨੂੰ ਲੇਕਰ ਕਿਸਾਨਾਂ ਦੇ ਭਰਮਾਂ ਨੂੰ ਦੂਰ ਕਰਨਾ ਹੋਵੇਗਾ। ਜਾਣਕਾਰੀ ਦੇ ਅਨੁਸਾਰ ਭਾਜਪਾ ਦਾ ਕਿਸਾਨ ਮੋਰਚਾ ਹੁਣ ਪਿੰਡਾਂ ‘ਚ ਬੈਠਕਾਂ ਆਯੋਜਿਤ ਕਰੇਗਾ ਅਤੇ ਆਰ. ਐੱਸ. ਐੱਸ. ਸਮਰਥਨ ਵਾਲੇ ਭਾਰਤੀ ਕਿਸਾਨ ਸੰਘ ਕਿਸਾਨਾਂ ਦੀ ਹਮ ਦਰ ਦੀ ਹਾਸਲ ਕਰਨ ਲਈ ਆਪਣੀਆਂ ਯੂਨਿਟਾਂ ਰਾਹੀਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਭੁਗਤਾਨ ‘ਚ ਮਦਦ ਕਰੇਗਾ।ਤੁਹਾਨੂੰ ਦੱਸ ਦੇਈਏ ਕਿ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਵਿਖੇ ਵੱਡਾ ਅੰਦੋਲਨ ਕਰ ਰਹੇ ਹਨ।
ਸਰਕਾਰ ਵੱਲੋਂ ਕਿਸਾਨਾਂ ਨੂੰ ਕਈ ਪ੍ਰਪੋਜ਼ਲ ਵੀ ਦਿੱਤੇ ਜਾ ਰਹੇ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਦੱਸ ਦਈਏ ਕਿ ਇਸ ਸਮੇਂ ਕੇਂਦਰ ਨਾਲ ਕਿਸਾਨਾਂ ਦੀ ਹਰ ਮੀਟਿੰਗ ਲੱਗਪਗ ਬੇਸਿੱਟਾ ਜਾ ਰਹੀ ਹੈ। ਹੁਣ ਅਗਲੀ ਮੀਟਿੰਗ ਦੀ ਵਾਰੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਰਵੀ ਸਿੰਘ ਖਾਲਸਾ ਨੇ ਦਿੱਤਾ ਇਹ ਜਵਾਬ
ਰਵੀ ਸਿੰਘ ਖਾਲਸਾ ਏਡ ਵਾਲਿਆਂ ਨੂੰ ਵੀ ਨੋਟਸ ਆ ਗਿਆ ਹੈ ਜਿਸ ਦੇ ਸੰਬੰਧ ਚ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਵੀ ਦਿੱਤੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਲਿਖਿਆ ਹੈ ਕਿ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ਕੁੱਝ ਵੀਰਾਂ ਦੀ ਜਾਂਚ ਪੜ ਤਾਲ ਹੋ ਚੁੱਕੀ ਹੈ ਤੇ ਕੁੱਝ ਦੀ ਬਾਕੀ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਨੋਟਸ ਸੰਬੰਧੀ ਬੁਲਾਇਆ ਗਿਆ ਹੈ ਆਸ ਕਰਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਾਂ ਕਰਨਾ ਪਵੇ ਤੇ ਜਲਦ ਇਹ ਜਾਚ ਦਾਨਿਪਟਾਰਾ ਹੋਵੇ । ਧੰਨਵਾਦ। ਦੱਸ ਦਈਏ ਕਿ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਨੋਟਸ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈਂ ਸਖ਼ਸ਼ੀਅਤਾਂ ਪੱਤਰਕਾਰ ਸਹਿਤਕਾਰ ਅਤੇ ਟਰਾਂਸਪੋਟਰਾਂ ਨੂੰ ਇਨ੍ਹਾਂ ਨੋ ਟਿ ਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਵੀ ਐਨ.ਆਈ.ਏ ਵੱਲੋਂ ਸੰਮਨ ਜਾਰੀ ਕਰ 17 ਜਨਵਰੀ ਨੂੰ ਦਿੱਲੀ ਹੈਡ ਕੁਆਰਟਰ ਵਿਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਐਨ.ਆਈ.ਏ ਨੇ ਬਲਦੇਵ ਸਿਰਸਾ ਨੂੰ ਸਿੱਖ ਫਾਰ ਜਸਟਿਸ (ਐਸਐਫ਼ਜੇ) ਦੇ ਨਾਲ ਸੰਬੰਧ ਦੇ ਵਿਚ ਸੰਮਨ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਹੋਰ ਨਾਮੀ ਵਿਅਕਤੀ ਇਸ ਮੋਰਚੇ ਤੋਂ ਸ਼ੁਰੂ ਤੋਂ ਹੀ ਲੱਗੇ ਹੋਏ ਹਨ। ਦੱਸ ਦਈਏ ਕਿ 15 ਜਨਵਰੀ ਵਾਲੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਮੀਟਿੰਗ ਹੋਵੇਗੀ।
14 ਫਰਵਰੀ ਲਈ ਹੋ ਗਿਆ ਇਹ ਐਲਾਨ, ਖਿੱਚੋ ਤਿਆਰੀਆਂ
ਦੇਸ਼ ਵਿਚ ਮੌਜੂਦਾ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਏ ਦਿਨ ਕੋਈ ਨਾ ਕੋਈ ਨਵੀਂ ਖਬਰ ਦੇਸ਼ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਵਿਚ ਸ਼ਾਮਲ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚੋਂ ਕੁਝ ਮੁੱਦੇ ਬੇਹੱਦ ਅਹਿਮ ਮੁੱਦੇ ਹਨ ਜਿਨ੍ਹਾਂ ਉਪਰ ਸਮੇਂ ਅਨੁਸਾਰ ਕੰਮ ਕਰ ਲਿਆ ਜਾਣਾ ਵੀ ਜ਼ਰੂਰੀ ਹੁੰਦਾ ਹੈ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿਚ ਇਸ ਕੋਰੋਨਾ ਕਾਲ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਇਨ੍ਹਾਂ ਦੇ ਵਿੱਚੋਂ ਹੀ ਇੱਕ ਫੈਸਲਾ ਚੋਣਾਂ ਦੇ ਨਾਲ ਜੁੜਿਆ ਹੋਇਆ ਸੀ। ਜਿਸ ਦੇ ਤਹਿਤ ਹੀ ਪੰਜਾਬ ਦੇ ਵਿੱਚ ਵੀ ਇੱਕ ਅਹਿਮ ਐਲਾਨ ਹੋ ਚੁੱਕਾ ਹੈ। ਪੰਜਾਬ ਦੇ ਵਿੱਚ ਅਗਲੇ ਮਹੀਨੇ ਲੋਕਲ ਬਾਡੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਾਸਤੇ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਤਹਿਤ ਇਸ ਸਾਰੀ ਚੋਣ ਪ੍ਰਕਿਰਿਆ ਨੂੰ 30 ਜਨਵਰੀ ਤੋਂ ਲੈ ਕੇ 17 ਫਰਵਰੀ ਤੱਕ ਨਿਪਟਾ ਲਿਆ ਜਾਵੇਗਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਤੀ 30 ਜਨਵਰੀ ਨਿਸ਼ਚਿਤ ਕਰ ਦਿਤੀ ਗਈ ਹੈ ਜੋ 3 ਫਰਵਰੀ ਤੱਕ ਰਹੇਗੀ। ਇਸ ਦੌਰਾਨ ਨਾਮਜ਼ਦਗੀ ਪੱਤਰ ਨੂੰ ਵਾਪਸ ਲੈਣ ਦੀ ਆਖ਼ਰੀ ਤਰੀਖ 5 ਫਰਵਰੀ ਨੂੰ ਮੁਕੱਰਰ ਕਰ ਦਿੱਤੀ ਗਈ ਹੈ। 8 ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਪੈਣਗੀਆਂ ਜਦ ਕੇ 109 ਸਿਟੀ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਵੀ ਇਸੇ ਹੀ ਦਿਨ ਪੁਆਈਆਂ ਜਾਣਗੀਆਂ। 14 ਫਰਵਰੀ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਨ ਦਾ ਕੰਮ ਚੱਲੇਗਾ ਜੋ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗਾ। ਇਨ੍ਹਾਂ ਸਾਰੀਆਂ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਹੀ ਐਲਾਨ ਦਿੱਤੇ ਜਾਣਗੇ। ਇਨ੍ਹਾਂ ਚੋਣਾਂ ਦੇ ਦੌਰਾਨ ਕਾਰਪੋਰੇਸ਼ਨਾਂ ਵਿੱਚ 400 ਕੌਂਸਲਰ ਮੈਂਬਰਾਂ ਨੂੰ ਚੁਣਿਆ ਜਾਵੇਗਾ। ਜਦ ਕਿ ਸਿਟੀ ਕੌਂਸਲ ਅਤੇ ਮੈਂਬਰ ਪੰਚਾਇਤਾਂ ਵਾਸਤੇ 1902 ਮੈਂਬਰ ਚੁਣੇ ਜਾਣਗੇ।
ਪੰਜਾਬ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਸੰਬੰਧ ਵਿੱਚ 3,915,280 ਰਜਿਸਟਰਡ ਵੋਟਰਜ਼ ਪੰਜਾਬ ਦੇ ਵਿਚ ਮੌਜੂਦ ਹਨ। ਕੋਰੋਨਾ ਕਾਲ ਦੇ ਸਮੇਂ ਦੌਰਾਨ ਦੇਸ਼ ਅੰਦਰ ਇਸ ਤਰ੍ਹਾਂ ਦੀਆਂ ਚੋਣਾਂ ਪਹਿਲੀ ਵਾਰ ਨਹੀਂ ਹੋ ਰਹੀਆਂ। ਇਨ੍ਹਾਂ ਚੋਣਾਂ ਤੋਂ ਪਹਿਲਾਂ ਵੀ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਕਰਵਾਈਆਂ ਜਾ ਚੁੱਕੀਆਂ ਹਨ।
ਦੀਪ ਸਿੱਧੂ ਬਾਰੇ ਆਈ ਵੱਡੀ ਖਬਰ
ਖੇਤੀ ਕਾਨੂੰਨਾਂ ਦੇ ਚਲਦੇ ਕਿਸਾਨਾਂ ਵਿਚ ਗੁਸਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਘੋਲ ਨੂੰ ਦਬਾਉਣ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈਂ ਸਖ਼ਸ਼ੀਅਤਾਂ ਪੱਤਰਕਾਰ ਸਹਿਤਕਾਰ ਅਤੇ ਟਰਾਂਸਪੋਟਰਾਂ ਨੂੰ ਇਨ੍ਹਾਂ ਨੋ ਟਿ ਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਵੀ ਐਨ.ਆਈ.ਏ ਵੱਲੋਂ ਸੰਮਨ ਜਾਰੀ ਕਰ 17 ਜਨਵਰੀ ਨੂੰ ਦਿੱਲੀ ਹੈਡ ਕੁਆਰਟਰ ਵਿਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਐਨ.ਆਈ.ਏ ਨੇ ਬਲਦੇਵ ਸਿਰਸਾ ਨੂੰ ਸਿੱਖ ਫਾਰ ਜਸਟਿਸ (ਐਸਐਫ਼ਜੇ) ਦੇ ਨਾਲ ਸੰਬੰਧ ਦੇ ਵਿਚ ਸੰਮਨ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਬਲਦੇਵ ਸਿੰਘ ਸਿਰਸਾ ਦੀ ਯੂਨੀਅਨ ਖੇਤੀ ਕਾਨੂੰਨਾਂ ਉਤੇ ਸਰਕਾਰ ਨਾਲ ਚਰਚਾ ਕਰਨ ਵਾਲੀ ਯੂਨੀਅਨ ਵਿਚੋਂ ਇੱਕ ਹਨ। ਇਸ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਕਿਸਾਨਾਂ ਦਾ ਸਮਰਥਨ ਕਰਨ ਦੀ ਕੀਮਤ ਦਾ ਮੁੱਲ ਮੋੜ ਰਿਹਾ ਹਾਂ।
ਸਰਕਾਰ ਇਸ ਘੋਲ ਨੂੰ ਦਬਾਉਣ ਲਈ ਮੇਰੀ ਬੋਲੀ ਲਗਾ ਰਹੀ ਹੈ। ਇਸ ਲਈ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਹੋਰ ਨਾਮੀ ਵਿਅਕਤੀ ਇਸ ਮੋਰਚੇ ਤੋਂ ਸ਼ੁਰੂ ਤੋਂ ਹੀ ਲੱਗੇ ਹੋਏ ਹਨ। ਦੱਸ ਦਈਏ ਕਿ 15 ਜਨਵਰੀ ਵਾਲੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਮੀਟਿੰਗ ਹੋਵੇਗੀ।
ਇਹ ਵੀਰ ਨੇ ਲੱਖਾਂ ਦੀ ਜੌਬ ਛੱਡ ਦਿੱਲੀ ਆਇਆ
ਦੱਸ ਦਈਏ ਕਿ ਦਿੱਲੀ ਚ ਚੱਲ ਰਹੇ ਕਿਸਾਨੀ ਘੋਲ ਚ ਹਰ ਕੋਈ ਆਪਣੇ ਤਰੀਕੇ ਨਾਲ ਮੱਦਦ ਕਰ ਰਿਹਾ ਹੈ ਜਿਸ ਚ ਲੋਕੀ ਵੱਧ ਚੜ ਕੇ ਆਪਣਾ ਬਣਦਾ ਸਹਿਯੋਗ ਦੇ ਰਹੇ ਹਨ। ਅੱਜ ਤੁਹਾਨੂੰ ਮਿਲਾ ਰਹੇ ਹਾਂ ਅਜਿਹੇ ਵੀਰ ਨਾਲ ਜੋ ਲਗਾਤਾਰ ਕਈ ਦਿਨਾਂ ਤੋਂ ਨੈਟ ਰਾਹੀ ਕਿਸਾਨਾਂ ਦੀ ਮੱਦਦ ਕਰ ਰਿਹਾ ਹੈ। ਇਹ ਵੀਰ ਬੰਗਲੌਰ ਦੀ ਨਾਮੀ ਕੰਪਨੀ ਚ ਲੱਖਾਂ ਦੀ ਜੌਬ ਛੱਡ ਕੇ ਇਸ ਘੋਲ ਚ ਆਪਣਾ ਸਹਿਯੋਗ ਦੇਣ ਆਪਣੀ ਘਰਵਾਲੀ ਨਾਲ ਆਇਆ ਹੈ।। ਦੱਸ ਦਈਏ ਕਿ 15 ਜਨਵਰੀ ਵਾਲੀ ਮੀਟਿੰਗ ਬੇਸਿੱਟਾ ਰਾਹੀ ਹੈ ਜਿਸ ਕਾਰਨ ਇਹ ਮਸਲਾ ਉਵੇਂ ਦਾ ਉਵੇਂ ਬਰਕਰਾਰ ਹੈ ਜਿਸ ਤਰ੍ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਸੀ। ਅਸਫ਼ਲ ਰਹੀ ਇਸ 9ਵੇਂ ਦੌਰ ਦੀ ਮੀਟਿੰਗ ਤੋਂ ਬਾਅਦ ਹੁਣ ਅਗਲੀ 10 ਵੇਂ ਗੇੜ ਦੀ ਮੀਟਿੰਗ 19 ਜਨਵਰੀ ਨੂੰ ਰੱਖੀ ਗਈ ਹੈ। ਜਿਸ ਵਿਚ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਬੈਠ ਕੇ ਇਸ ਮਸਲੇ ਉੱਪਰ ਵਿਚਾਰ ਕਰਨਗੀਆਂ। ਅੱਜ ਦੀ ਇਸ ਅਸਫ਼ਲ ਰਹੀ ਮੀਟਿੰਗ ਉਪਰ ਗੱਲ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਖਿਆ ਕਿ ਅਸੀਂ ਇਸ ਠੰਡ ਦੇ ਵਿੱਚ ਕਿਸਾਨਾਂ ਦੀ ਸਥਿਤੀ ਦੇ ਲਈ ਕਾਫੀ ਫਿਕਰ ਹਾਂ। ਮੋਦੀ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ। ਇਸ ਕਾਰਨ ਹੀ ਕਿਸਾਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਨਿਰੰਤਰ ਜਾਰੀ ਹਨ। ਅੱਜ ਦੀ ਹੋਈ ਇਸ ਮੀਟਿੰਗ ਦੀ ਸ਼ੁਰੂ ਆਤ ਬੇਹੱਦ ਵਧੀਆ ਢੰਗ ਨਾਲ ਹੋਈ ਪਰ ਫਿਰ ਵੀ ਇਸ ਵਿੱਚੋਂ ਕੋਈ ਹੱਲ ਨਹੀ ਨਿੱਕਲ ਪਾਇਆ। ਇਸ ਦੇ ਨਾਲ ਹੀ ਨਰੇਂਦਰ ਸਿੰਘ ਤੋਮਰ ਨੇ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਉਪਰ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸਨਮਾਨ ਕਰਦੇ ਹਨ। ਦੱਸ ਦਈਏ ਕਿ ਅਗਲੀ ਮੀਟਿੰਗ 19 ਜਨਵਰੀ ਦੀ ਹੈ।
ਗਣਤੰਤਰ ਦਿਵਸ ਬਾਰੇ ਆਈ ਵੱਡੀ ਖਬਰ
ਵੱਡੀ ਖਬਰ ਆ ਰਹੀ ਹੈ 26 ਜਨਵਰੀ ਬਾਰੇ “ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਸ ਵਾਰ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਮੌਕੇ ਕੋਈ ਵੀ ਵਿਦੇਸ਼ੀ ਸ਼ਖ਼ਸੀਅਤ ਮੁੱਖ ਮਹਿਮਾਨ ਵਜੋਂ ਹਾਜ਼ਰ ਨਹੀਂ ਹੋਵੇਗੀ। ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨੇ ਦੁਨੀਆ ਭਰ ਵਿਚ ਫੈਲੇ ਕਰੋਨਾ ਦਾ ਹਵਾਲਾ ਦਿੱਤਾ ਹੈ। ਦੱਸ ਦਈਏ ਕਿ ਬੀਤੇ ਕਈ ਦਹਾਕਿਆਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਵੀ ਵਿਦੇਸ਼ੀ ਮਹਿਮਾਨ ਨਹੀਂ ਹੋਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਤੋਂ ਪਹਿਲਾਂ, ਭਾਰਤ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਗਣਤੰਤਰ ਦਿਵਸ ਸਮਾਗਮ ਲਈ ਸੱਦਾ ਦਿੱਤਾ ਸੀ, ਪਰ ਬ੍ਰਿਟੇਨ ਵਿੱਚ ਫੈ ਲ ਰਹੇ ਨਵੇਂ ਕਰੋਨਾ new ਸਟ੍ਰੈਨ ਦੇ ਮੱਦੇਨਜ਼ਰ, ਜਾਨਸਨ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾਪ੍ਰਸਾਦ ਸੰਤੋਖੀ ਨੂੰ ਸੱਦਾ ਦੇਣ ਦੀਆਂ ਵੀ ਖ਼ਬਰਾਂ ਆਈਆਂ ਸਨ, ਪਰ ਇਸ ਗੱਲ ਦੀ ਵੀ ਕੋਈ ਪੁਸ਼ਟੀ ਨਹੀਂ ਹੋਈ। ਉੱਧਰ ਦੂਜੇ ਪਾਸੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਕੌਮੀ ਰਾਜਧਾਨੀ ਦੇ ਅੰਦਰ ਨਹੀਂ, ਸਗੋਂ ਦਿੱਲੀ ਸਰਹੱਦਾਂ ’ਤੇ ਹੋਵੇਗੀ। ਸੋਸ਼ਲ ਮੀਡੀਆ ‘ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਿਸਾਨ ਰਾਜਪਥ ’ਤੇ ਮਾਰਚ ਕਰਨਗੇ।ਕਿਸਾਨਾਂ ਨੂੰ ਲਿਖੇ ਪੱਤਰ ਵਿੱਚ ਰਾਜੇਵਾਲ ਨੇ ਕਿਹਾ ਕਿ ਅਸੀਂ ਟਰੈਕਟਰ ਪਰੇਡ ਕਰਾਂਗੇ, ਜਿਸ ਦੇ ਵੇਰਵੇ ਜਲਦੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ”ਮੈਂ ਹਮੇਸ਼ਾਂ ਤੁਹਾਨੂੰ ਸਭ ਨੂੰ ਵਾਰ ਵਾਰ ਇਕ ਅਪੀਲ ਕਰਦਾ ਰਿਹਾ ਹਾਂ
ਇੰਗਲੈਂਡ ਤੋਂ ਕਿਸਾਨਾਂ ਲਈ ਹੋਇਆ ਇਹ ਵੱਡਾ ਐਲਾਨ
ਕਿਸਾਨ ਭਰਾਵਾਂ ਨੂੰ ਹਰ ਵਰਗ ਤੋਂ ਸਾਥ ਮਿਲ ਰਿਹਾ ਹੈ । ਦੇਸ਼ ਵਿਦੇਸ਼ਾਂ ਤੋਂ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ। ਇਸ ਤਰ੍ਹਾਂ ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਲੋਹੜੀ ਮੌਕੇ ਭਾਰਤ ਸਰਕਾਰ ਵਲੋਂ ਬਣਾਏ ਤਿੰਨੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀ ਆਂ ਗਈਆਂ। ਇਸ ਸਬੰਧੀ ਨਰਿੰਦਰਜੀਤ ਸਿੰਘ ਥਾਂਦੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਬਣਾਏ ਤਿੰਨੇ ਕਾਲੇ ਕਾਨੂੰਨ ਖੇਤੀ ਲਈ ਸਹੀ ਨਹੀ ਹਨ ਅਤੇ ਜਿਸ ‘ਤੇ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਰੋਕ ਲਗਾ ਕੇ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸਾਨਾਂ ਨੇ ਅਪੀਲ ਕੀਤੀ ਸੀ ਕਿ ਦੇਸ਼ ਵਿਦੇਸ਼ ਵਿਚ ਲੋਹੜੀ ਵਾਲੇ ਦਿਨ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀ ਆਂ ਜਾਣ। ਅਸੀਂ ਗ੍ਰੇਵਜ਼ੈਂਡ ਦੀਆਂ ਸੰਗਤਾਂ ਵਲੋਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀ ਆਂ ਹਨ। ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਅਵਤਾਰ ਸਿੰਘ ਰਾਏ, ਕੁਲਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ। ਦੱਸ ਦਈਏ ਕਿ 15 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਇੱਕ ਬਾਰ ਫਿਰ ਬੇਸਿੱਟਾ ਰਹੀ ਹੈ। ਦੱਸ ਦਈਏ ਕਿ ਕਿਉਂਕਿ 9ਵੇਂ ਦੌਰ ਦੀ ਕੀਤੀ ਗਈ ਮੀਟਿੰਗ ਵੀ ਪਹਿਲਾਂ ਦੀਆਂ ਕੀਤੀਆਂ ਗਈਆਂ 8 ਬੈਠਕਾਂ ਵਾਂਗ ਨਾਕਾਮ ਰਹੀ।
ਇਸ ਸਬੰਧੀ ਪੂਰੇ ਦੇਸ਼ ਭਰ ਦੇ ਵਿਚ ਕਿਆਸ ਅਰਾਈਆਂ ਲਗਾਈਆਂ ਗਈਆਂ ਸਨ ਕਿ ਇਸ ਮਸਲੇ ਦਾ ਅੱਜ ਹੋਈ ਮੀਟਿੰਗ ਦੇ ਵਿੱਚ ਹੱਲ ਨਿਕਲ ਆਵੇਗਾ।ਪਰ ਹੁਣ ਇਹ ਮਸਲਾ ਉਵੇਂ ਦਾ ਉਵੇਂ ਬਰਕਰਾਰ ਹੈ ਜਿਸ ਤਰ੍ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਸੀ।ਜਿਸ ਵਿਚ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਬੈਠ ਕੇ ਇਸ ਮਸਲੇ ਉੱਪਰ ਵਿਚਾਰ ਕਰਨਗੀਆਂ।