ਪੰਜਾਬ ਦੇ ਸਕੂਲਾਂ ਦੇ ਬਾਰੇ ਚ ਹੁਣ ਆਈ ਅਜਿਹੀ ਖਬਰ

ਕਰੋਨਾ ਕਰਕੇ ਸਕੂਲ ਕਾਲਜ ਬੰਦ ਪਏ ਹਨ ਬਹੁਤ ਸਮੇ ਦੇ। ਸਾਡੇ ਦੇਸ਼ ਦਾ ਪੂਰਾ ਕਾਰਜਕਾਲ ਇਹਨਾਂ ਸਕੂਲੀ ਬੱਚਿਆਂ ਉੱਪਰ ਹੀ ਨਿਰਭਰ ਹੈ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ। ਇਹ ਸੁਧਾਰ ਬੱਚਿਆਂ ਦੀ ਪਿਛਲੇ ਸਾਲਾਂ ਨਾਲੋ 14% ਵਧੀ ਹੋਈ ਗਿਣਤੀ ਦੇ ਕਾਰਨ ਹੀ ਲਿਆਂਦਾ ਜਾ ਰਿਹਾ ਹੈ ਜਿਸ ਦੌਰਾਨ ਸਕੂਲਾਂ ਦੇ ਵਿੱਚ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਦੌਰਾਨ ਪੰਜਾਬ ਦੇ 21 ਜ਼ਿਲ੍ਹਿਆਂ ਵਿਚੋਂ 372 ਸਰਕਾਰੀ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਦੇ ਅੰਦਰ ਨਵੀਂ ਰਣਨੀਤੀ ਦੇ ਤਹਿਤ 391 ਕਲਾਸਰੂਮਾਂ ਨੂੰ ਉਸਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਾਬਾਰਡ ਪ੍ਰੋਜੈਕਟ ਤਹਿਤ ਇਨ੍ਹਾਂ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੀ ਉਸਾਰੀ ਦੇ ਲਈ 1 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਾਅਵਾ ਕਰਦੇ ਹੋਏ ਆਖਿਆ ਕਿ ਕੋਰੋਨਾ ਕਾਲ ਦੇ ਦੌਰਾਨ ਸਕੂਲਾਂ ਨੂੰ ਮੁੜ ਖੋਲਣ ਕਾਰਨ 14% ਵਧੇਰੇ ਬੱਚਿਆਂ ਨੇ ਸਰਕਾਰੀ ਸਕੂਲਾਂ ਵੱਲ ਨੂੰ ਰੁਖ ਕੀਤਾ ਹੈ। ਜਿਸ ਦਾ ਕਾਰਨ ਹੈ ਕਿ ਬੱਚੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲੈ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਵਧੀਆ ਵਾਤਾਵਰਣ ਅਤੇ ਵਧੀਆ ਵਿਦਿਆ ਦੇਣ ਵਾਸਤੇ ਹੀ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਿਚ 29, ਅੰਮ੍ਰਿਤਸਰ ਵਿਚ 45, ਬਰਨਾਲਾ ਵਿਚ 8, ਮੋਗਾ ਵਿਚ 13, ਮੁਕਤਸਰ ਵਿਚ 18, ਪਠਾਨਕੋਟ ਵਿਚ 7, ਪਟਿਆਲਾ ਵਿਚ 37, ਰੋਪੜ ਵਿਚ 7, ਫਿਰੋਜ਼ਪੁਰ ਵਿਚ 14, ਗੁਰਦਾਸਪੁਰ ਵਿਚ 15, ਹੁਸ਼ਿਆਰਪੁਰ ਵਿਚ 40, ਸੰਗਰੂਰ ਵਿਚ 11, ਐਸ.ਏ.ਐਸ. ਸ਼ਹਿਰ ਵਿੱਚ 8, ਐਸਬੀਐਸ ਨਗਰ ਵਿੱਚ 11, ਤਰਨਤਾਰਨ ਵਿੱਚ 10, ਫਰੀਦਕੋਟ ਵਿੱਚ 3, ਫਤਿਹਗੜ ਸਾਹਿਬ ਵਿੱਚ 14, ਫਾਜ਼ਿਲਕਾ ਵਿੱਚ 36, ਕਪੂਰਥਲਾ ਵਿੱਚ 17, ਲੁਧਿਆਣਾ ਵਿੱਚ 8 ਅਤੇ ਮਾਨਸਾ ਵਿੱਚ 16 ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ।

ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਬਾਰੇ ਵੱਡੀ ਖ਼ਬਰ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਖ਼ਬਰ 9 ਜਨਵਰੀ ਨੂੰ ਸੈਂਟਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਹੈ। ਮੀਡੀਆ ਰਿਪੋਰਟਾਂ ਅਨੁਸਾਰ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੀ ਕੇਂਦਰ ਨਾਲ 19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਇਕ ਦਿੱਨ ਅੱਗੇ ਪਾ ਦਿੱਤੀ ਗਈ ਹੈ। ਕੇਂਦਰੀ ਖੇਤੀ ਸਕੱਤਰ ਸੰਜੈ ਅਗਰਵਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਕੁਝ ਕਾਰਨਾਂ ਕਾਰਨ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ 20 ਜਨਵਰੀ ਨੂੰ ਦੋ ਵਜੇ ਵਿਗਿਆਨ ਭਵਨ ਵਿੱਚ ਹੋਵੇਗੀ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਸਰਕਾਰ ਤੇ ਕੇਂਦਰ ਵਿਚਾਲੇ 9 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਜੋ ਬੇਨਤੀਜਾ ਰਹੀ ਹੈ। ਹੁਣ 19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਜੋ 20 ਜਨਵਰੀ ਨੂੰ ਹੋਵੇਗੀ। ਘੋਲ ਦੇ ਤਹਿਤ ਕਿਸਾਨ ਲੀਡਰਾਂ ਨਾਲ ਕੇਂਦਰ ਸਰਕਾਰ ਦੀ ਬੈਠਕ 19 ਜਨਵਰੀ, 2021 ਨੂੰ ਹੋਣੀ ਸੀ। ਸਰਕਾਰ ਨੇ ਇਸ ਬੈਠਕ ਨੂੰ ਕੁਝ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ। ਹੁਣ ਇਹ ਬੈਠਕ 20 ਜਨਵਰੀ, 2021 ਨੂੰ ਬਾਅਦ ਦੁਪਹਿਰ 2 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ’ਚ ਹੋਵੇਗੀ। ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਨੇ ਪ੍ਰੈੱਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਧਰ ਇਸ ਖ਼ਬਰ ਤੋਂ ਠੀਕ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਮੁਅੱਤਲ ਨਹੀਂ ਕੀਤਾ ਗਿਆ ਹੈ। ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਕੀਤਾ। ਗੁਰਨਾਮ ਸਿੰਘ ਚੜੂਨੀ ਕੱਲ੍ਹ ਕੇਂਦਰ ਨਾਲ ਵਾਲੀ ਮੀਟਿੰਗ ‘ਚ ਵੀ ਸ਼ਾਮਿਲ ਹੋਣਗੇ।ਦੱਸ ਦਈਏ ਕਿ ਮੀਟਿੰਗਾਂ ਲਗਾਤਾਰ ਬੇਸਿੱਟਾ ਹੋ ਚੁੱਕੀਆਂ ਹਨ। ਪਰ ਜਾਪਦਾ ਹੈ ਕਿ ਕੇਂਦਰ ਹਾਲੇ ਤੱਕ ਕਿਸਾਨਾਂ ਜਿਸ ਤਰਾਂ ਮਨਾ ਨਹੀਂ ਸਕੀ ਉਸੇ ਤਰਾਂ ਇਸ ਮੀਟਿੰਗ ਵਿੱਚ ਵੀ ਕਿਸਾਨਾਂ ਨੂੰ ਰਾਜੀ ਨਹੀਂ ਕਰ ਪਵੇਗੀ ਅਤੇ ਸਰਕਾਰ ‘ਤੇ ਦਬਾਅ ਵੱਧ ਰਿਹਾ ਹੈ ਜਿਸ ਕਰਕੇ ਸਰਕਾਰ ਇਸ ਮੀਟਿੰਗ ਤੋਂ ਪਹਿਲਾਂ ਪੂਰੀ ਤਰਾਂ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਤਾਂ ਜੋ ਇਹ ਮਸਲਾ ਕਿਸੇ ਪਾਸੇ ਲੱਗ ਸਕੇ।

ਕਿਸਾਨਾਂ ਦੇ ਲਈ 20 ਲੱਖ ਰੁਪਏ ਹਰੇਕ ਪਿੰਡ ਵਲੋਂ ਦੇਣ ਦੀ ਪੇਸ਼ਕਸ਼

ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਅੱਗੇ ਆ ਕੇ ਇਸ ਕਿਸਾਨੀ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਲਈ ਪਿੰਡ ਪੱਧਰ ਤੇ ਰਾਸ਼ੀ ਇਕੱਠੀ ਕਰਕੇ ਸਭ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ। ਹੁਣ ਕਿਸਾਨ ਅੰਦੋਲਨ ਲਈ 20 ਲੱਖ ਰੁਪਏ ਹਰੇਕ ਪਿੰਡ ਵੱਲੋਂ ਦੇਣ ਦੀ ਪੇਸ਼ਕਸ਼ ਦਾ ਐਲਾਨ ਕੀਤਾ ਗਿਆ ਹੈ। ਜਿੱਥੇ ਸਰਕਾਰ ਵੱਲੋਂ ਸੰਘਰਸ਼ ਦੌਰਾਨ ਵਿੱਤੀ ਸਹਾਇਤਾ ਦਿੱਤੇ ਜਾਣ ਤੇ ਸਵਾਲ ਚੁੱਕੇ ਗਏ ਹਨ। ਉੱਥੇ ਹੀ ਹੁਣ ਵਿੱਤੀ ਸਹਾਇਤਾ ਦੇਣ ਲਈ ਪਿੰਡ ਪੱਧਰ ਤੇ ਉਪਰਾਲੇ ਸ਼ੁਰੂ ਹੋ ਚੁੱਕੇ ਹਨ। ਤਾਂ ਜੋ ਇਸ ਘੋਲ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਰਿਆਣਾ ਦੇ ਪਿੰਡਾਂ ਵਿੱਚ ਇਸ ਸੰਘਰਸ਼ ਲਈ ਦਿੱਤੀ ਜਾਣ ਵਾਲੀ ਵਿੱਤੀ ਮਦਦ ਵਿੱਚ ਪਹਿਲਾਂ ਦੇ ਮੁਕਾਬਲੇ ਹਲਚਲ ਤੇਜ਼ ਹੋ ਚੁੱਕੀ ਹੈ।ਜਿੱਥੇ ਕਿਸਾਨਾਂ ਵੱਲੋਂ ਪਿੰਡ ਪੱਧਰ ਤੇ ਵੀ 20 ਲੱਖ ਰੁਪਏ ਪ੍ਰਤੀ ਪਿੰਡ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਰਿਆਣਾ ਦੇ ਜੀਂਦ ਜ਼ਿਲੇ ਦੇ ਛੱਤਰ ਪਿੰਡ ਵਿੱਚ ਹੋਈ ਪੰਚਾਇਤ ਦੌਰਾਨ ਕਿਸਾਨ ਜੋਗਿੰਦਰ ਮੋਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਵਿੱਤੀ ਮਦਦ ਉਪਰ ਉਠਾਏ ਸਵਾਲ ਬੇਬੁਨਿਆਦ ਹਨ। ਜੋ ਇਸ ਸੰਘਰਸ਼ ਨੂੰ ਅਸਫ਼ਲ ਬਣਾਉਣ ਦੀ ਇੱਕ ਕੋਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਟਰਾਂਸਪੋਰਟ ਅਤੇ ਰਾਸ਼ਨ ਦੇ ਉਦੇਸ਼ ਲਈ 20 ਲੱਖ ਰੁਪਏ ਤੋਂ ਵੱਧ ਰੁਪਏ ਇਕੱਠੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿੰਡ ਵੱਲੋਂ ਪਹਿਲਾਂ ਹੀ ਬਾਰਡਰ ਤੇ ਬੈਠੇ ਲੋਕਾਂ ਨੂੰ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਦੋ ਟਾਈਮ ਦਾ ਲੰਗਰ ਵੀ ਚਲਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਹੈ ਕਿ 23 ਜਨਵਰੀ ਨੂੰ ਪਿੰਡ ਦੇ ਸਾਰੇ ਲੋਕ ਔਰਤਾਂ ਸਮੇਤ ਸਰਹੱਦ ਤੇ ਜਾਣਗੇ। ਰੋਕਾਂ ਨੂੰ ਤੋੜਨ ਲਈ 15 ਜੇ ਸੀ ਬੀ ਆਪਣੇ ਨਾਲ ਲੈ ਕੇ ਜਾਣਗੇ। ਪੰਚਾਇਤ ਵਿੱਚ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਸੰਘਰਸ਼ ਲਈ ਕਿਸਾਨਾਂ ਦੇ ਪੁੱਤਰ ਸਰਹੱਦ ਤੇ ਬੈਠੇ ਸੰਘਰਸ਼ ਕਰ ਰਹੇ ਹਨ। ਕਿਸਾਨ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਗਰ ਇਸ ਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੇਗਾ, ਤਾਂ ਬਰ ਦਾਸ਼ਤ ਨਹੀਂ ਕੀਤਾ ਜਾਵੇਗਾ।

ਧਰਮਿੰਦਰ ਦੇ ਪਰਿਵਾਰ ਬਾਰੇ ਵੱਡੀ ਖਬਰ

ਕਿਸਾਨੀ ਘੋਲ ਨੂੰ ਲੈ ਕੇ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾ ਵੱਲੋਂ ਇਸ ਕਿਸਾਨੀ ਘੋਲ ਦੀ ਹਮਾਇਤ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਕੁਝ ਫਿਲਮੀ ਕਲਾਕਾਰ ਹਨ ਜਿਨ੍ਹਾਂ ਵੱਲੋਂ ਲੋਕਾਂ ਵਿਚ ਰੋ ਸ ਪਾਇਆ ਜਾ ਰਿਹਾ ਹੈ। ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਕੋਲੋਂ ਪੰਜਾਬ ਦੇ ਲੋਕਾਂ ਨੂੰ ਅਜਿਹੀ ਉਮੀਦ ਨਾ ਹੋਣ ਤੇ ਇਹ ਅਜਿਹਾ ਹੋਣਾ ਲਾਜ਼ਮੀ ਹੈ। ਉਸ ਸਮੇਂ ਤੋਂ ਹੀ ਦਿਓਲ ਪਰਿਵਾਰ ਬਾਰੇ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਜਿਸ ਨਾਲ ਕਿਸਾਨਾਂ ਵਿੱਚ ਪਹਿਲੇ ਮੁਕਾਬਲੇ ਹੋਰ ਰੋਸ ਵੇਖਿਆ ਜਾ ਰਿਹਾ ਹੈ। ਜਿੱਥੇ ਪੰਜਾਬ ਦੇ ਕਿਸਾਨਾਂ ਵੱਲੋਂ ਹੇਮਾ ਮਾਲਨੀ ਨੂੰ ਪੰਜਾਬ ਆਉਣ ਦਾ ਸੱਦਾ ਪੱਤਰ ਦਿੱਤਾ ਗਿਆ ਹੈ। ਉੱਥੇ ਹੀ ਹੁਣ ਧਰਮਿੰਦਰ ਦੇ ਪਰਿਵਾਰ ਵੱਲੋਂ ਅਜਿਹਾ ਕੰਮ ਕੀਤੇ ਜਾਣ ਤੇ ਉਨ੍ਹਾਂ ਨੂੰ ਸਭ ਪਾਸਿਆਂ ਤੋਂ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਜਿੱਥੇ ਅਦਾਕਾਰ ਧਰਮਿੰਦਰ ਵੱਲੋਂ ਇਹਨਾਂ ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਅਰਦਾਸ ਕੀਤੀ ਗਈ ਸੀ। ਸਭ ਕਿਸਾਨ ਇਸ ਕੜਾਕੇ ਦੀ ਠੰਢ ਵਿੱਚ ਆਪਣੀ ਆਵਾਜ ਜਿੱਤ ਕੇ ਆਪਣੇ ਘਰਾਂ ਨੂੰ ਜਾਣ। ਉਥੇ ਹੀ ਅੱਜ ਉਨ੍ਹਾਂ ਦੇ ਪੋਤੇ ਕਰਨ ਦਿਓਲ ਵੱਲੋਂ ਸੰਘਰਸ ਕਰ ਰਹੇ ਕਿਸਾਨਾਂ ਅਤੇ ਗਾਇਕਾਂ ਉੱਪਰ ਸ਼ਬਦੀ ਤਿੱਖਾ ਵਾਰ ਕੀਤਾ ਗਿਆ ਹੈ। ਸੰਘ ਰਸ਼ ਕਰ ਰਹੇ ਕਿਸਾਨਾਂ ਵੱਲੋਂ ਦਿਓਲ ਪਰਿਵਾਰ ਨੂੰ ਆਪਣੀ ਫਿਲਮ ਦੀ ਸੂਟਿੰਗ ਪੰਜਾਬ ਵਿੱਚ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਕਰਣ ਵੱਲੋਂ ਇਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਜੋ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਦਿਓਲ ਪਰਿਵਾਰ ਨੂੰ ਫਿਲਮ ਆਪਣੇ 2 ਦੀ ਸੂਟਿੰਗ ਨਹੀਂ ਕਰਨ ਦੇਣਗੇ ਅਤੇ ਪੰਜਾਬ ਵਿਚ ਨਹੀਂ ਵੜਨ ਦੇਣਗੇ। ਉਹ ਸਾਨੂੰ ਸਾਡੇ ਘਰ ਵੜਨ ਤੋਂ ਰੋਕ ਨਹੀਂ ਸਕਦੇ, ਕਿਉਂਕਿ ਪੰਜਾਬ ਸਾਡਾ ਘਰ ਹੈ। ਉਨ੍ਹਾਂ ਟਵੀਟ ਵਿਚ ਪੰਜਾਬ ਦੇ ਕੁਝ ਗਾਇਕਾਂ ਉਪਰ ਵੀ ਗੱਲ ਕੀਤੀ ਹੈ। ਉਨ੍ਹਾਂ ਗਾਇਕ ਬੱਬੂ ਮਾਨ, ਹਰਭਜਨ ਮਾਨ ,ਦਲਜੀਤ ਦੋਸਾਂਝ, ਅਤੇ ਰਣਜੀਤ ਬਾਵਾ ਉਪਰ ਲੋਕਾਂ ਨੂੰ ਗਲਤ ਪਾਸੇ ਲਿਜਾ ਰਹੇ ਹਨ। ਸੰਨੀ ਦਿਓਲ ਦੇ ਪੁੱਤਰ ਕਰਨ ਨੇ ਕਿਹਾ ਕਿ ਇਹ ਲੋਕ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਖਾਲਿਸ ਤਾਨ ਦਾ ਪ੍ਰਚਾਰ ਕਰ ਰਹੇ ਹਨ। ਜੋ ਕਿਸਾਨ ਇਸ ਘੋਲ ਵਿੱਚ ਸ਼ਾਮਲ ਨਹੀਂ ਹੋਏ, ਉਹ ਅਸਲ ਕਿਸਾਨ ਸਾਡੇ ਪੰਜਾਬੀ ਭਰਾ ਹਨ।

ਰਵੀ ਸਿੰਘ ਖਾਲਸਾ ਬਾਰੇ ਆਈ ਵੱਡੀ ਖਬਰ

ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਖ਼ੁਦ ‘ਖ਼ਾਲਸਾ ਏਡ’ ਨੇ ਕੀਤਾ ਹੈ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਜਥੇਬੰਦੀ ਨੂੰ ਇਸ ਵੱਕਾਰੀ ਸ਼ਾਂਤੀ ਪੁਰਸਕਾਰ ਲਈ ਕੈਨੇਡੀਅਨ ਐਮਪੀ ਟਿਮ ਉੱਪਲ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬ੍ਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਤ ਤੌਰ ਉੱਤੇ ਨਾਮਜ਼ਦ ਕੀਤਾ ਹੈ।‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ। ਦੱਸ ਦਈਏ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ ‘ਖਾਲਸਾ ਏਡ’ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਦ ਮੈਂਬਰ ਟਿਮ ਉੱਪਲ ਨੇ ਇਸ ਨਾਮਜ਼ਦਗੀ ਲਈ ‘ਖਾਲਸਾ ਏਡ’ ਵੱਲੋਂ ਕੀਤੇ ਗਏ ਕੰਮਾਂ ਦੀ ਇਕ ਲਿਸਟ ਵੀ ਸਾਂਝੀ ਕੀਤੀ ਹੈ। ਟਿਮ ਉੱਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਟਿਮ ਉੱਪਲ ਦੇ ਇਸ ਟਵੀਟ ‘ਤੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ (ਰਵੀ ਸਿੰਘ) ਨੇ ਰੀ ਟਵੀਟ ਕੀਤਾ ਹੈ ਤੇ ਨਾਮਜ਼ਦਗੀ ਲਈ ਧੰਨਵਾਦ ਕੀਤਾ ਹੈ।

ਗੁਰਨਾਮ ਸਿੰਘ ਚੜੂਨੀ ਬਾਰੇ ਆਈ ਵੱਡੀ ਖਬਰ

ਜਰੂਰੀ ਸੂਚਨਾ , ਗੁਰਨਾਮ ਸਿੰਘ ਚਢ਼ੁਣੀ ਬਾਰੇ ਸਪਸ਼ਟੀਕਰਨ – ਦੱਸ ਦਈਏ ਕਿ ਇਹ ਸਪੱਸ਼ਟੀਕਰਨ ਕਿਸਾਨ ਏਕਤਾ ਮੋਰਚੇ ਪੇਜ਼ ਤੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਚਢ਼ੁਨੀ ਨੂੰ ਕਿਸਾਨ ਮੋਰਚੇ ਤੋਂ ਬਾਹਰ ਨਹੀਂ ਕਡਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਓਹਨਾਂ ‘ ਤੇ ਇਕ ਸਮਿਤੀ ਬਣਾਈ ਗਈ ਹੈ।। ਆਉ ਸੁਣਦੇ ਹਾਂ ਵੀਡੀਓ। ਉੱਧਰ ਦੂਜੇ ਪਾਸੇ ਹਰਿਆਣਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਬਾਹਰ ਕਰਨ ਦੀਆਂ ਖ਼ਬਰਾਂ ਵਿਚਕਾਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਕੋਈ ਦੋਸ ਨਹੀਂ ਲਗਾਏ ਗਏ ਪਰ ਸ਼ਿਵ ਕੁਮਾਰ ਸਿੰਘ ਕੱਕਾ ਜੀ ਨੇ ਅਜਿਹੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ। ਚੜੂਨੀ ਨੇ ਕਿਹਾ ਕਿ ਕੱਕਾ ਜੀ ਆਪ ਆਰ.ਐਸ.ਐਸ. ਦਾ ਏਜੰਟ ਹੈ। ਉਹ ਕਾਫੀ ਚਿਰ ਰਾਸ਼ਟਰੀ ਕਿਸਾਨ ਸੰਘ ਦੇ ਮੁਖੀ ਰਹੇ। ਜੋ ਆਰ.ਐਸ.ਐਸ. ਦੀ ਬਰਾਂਚ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ‘ਚ ਫੁੱਟ ਪਵਾਉਣ ਦੇ ਯਤਨ ਜਾਰੀ ਹਨ ਤਾਂ ਜੋ ਅੰਦੋ ਲਨ ਅਸਫਲ ਹੋ ਸਕੇ।ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਉਨ੍ਹਾਂ ਦੇ ਟੈਂਟ ‘ਚ ਆਏ ਪਰ ਇਸ ਦਾ ਕੋਈ ਗਲਤ ਅਰਥ ਨਹੀਂ ਸੀ। ਕਿਸੇ ਨੂੰ ਵੀ ਸਟੇਜ ‘ਤੇ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਿਸਾਨ ਮੋਰਚੇ ਦੇ ਹਨ ਉਹ ਵੀ ਆ ਰਹੇ ਹਨ।

ਸੋਨੇ-ਚਾਂਦੀ ਬਾਰੇ ਆਈ ਵੱਡੀ ਖਬਰ

ਕਰੋਨਾ ਨੂੰ ਲੈ ਕੇ ਆ ਰਹੀਆਂ ਚੰਗੀਆਂ ਖ਼ਬਰਾਂ ਨਾਲ ਦੋਨੋਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਸ਼ੁਰੂ ਹੋ ਗਿਆ ਹੈ। ਅਗਸਤ 2020 ਤੋਂ ਸੋਨੇ ਦੀਆਂ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 7,000 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਚਾਂਦੀ ਵੀ ਆਪਣੇ ਸਭ ਤੋਂ ਉੱਚੇ ਪੱਧਰ ਨਾਲੋਂ 12,500 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਹੇਠਾਂ ਆ ਗਈ ਹੈ। ਕਰੋਨਾ ਦੇ ਦੌਰਾਨ ਅਗਸਤ 2020 ਵਿਚ ਸੋਨਾ 56,200 ਰੁਪਏ ਦੇ ਸਰਬੋਤਮ ਪੱਧਰ ਨੂੰ ਛੂਹ ਗਿਆ ਸੀ। ਇਸ ਦੇ ਨਾਲ ਹੀ ਚਾਂਦੀ ਇਸ ਮਿਆਦ ਦੌਰਾਨ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰਲੇ ਪੱਧਰ ’ਤੇ ਪਹੁੰਚ ਗਈ। ਸੋਨੇ ਦੀ ਕੀਮਤ ਸ਼ੁੱਕਰਵਾਰ 15 ਜਨਵਰੀ 2021 ਨੂੰ 48,690 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਚਾਂਦੀ ਦੀ ਗਿਰਾਵਟ 65,157 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਸੋਨਾ ਪਿਛਲੇ ਕੁਝ ਸਾਲਾਂ ਤੋਂ ਵੱਡੀਆਂ ਛਾਲਾਂ ਮਾਰ ਰਿਹਾ ਹੈ। ਪਿਛਲੇ ਸਾਲ 2020 ਵਿਚ ਸੋਨੇ ਵਿਚ 28 ਪ੍ਰਤੀਸ਼ਤ ਵਾਧਾ ਹੋਇਆ ਸੀ। ਇਸ ਦੇ ਨਾਲ ਹੀ 2019 ਦੌਰਾਨ ਦੋਹਰੇ ਅੰਕ ਦਾ ਵਾਧਾ ਵੀ ਦਰਜ ਕੀਤਾ ਗਿਆ। ਪਿਛਲੇ ਸਾਲਾਂ ਦੀ ਤਰਜ਼ ’ਤੇ ਸੋਨੇ ਦੇ 2021 ਦੌਰਾਨ ਵਾਧਾ ਦਰਜ ਕੀਤੇ ਜਾਣ ਦੀ ਉਮੀਦ ਹੈ। ਮੰਨਿਆ ਜਾਂਦਾ ਹੈ ਕਿ ਇਸ ਸਾਲ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਦੂਜੇ ਸ਼ਬਦਾਂ ਵਿਚ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਸੋਨੇ ਵਿਚ ਨਿਵੇਸ਼ ਕਰਨਾ ਤੁਹਾਡੇ ਲਈ ਲਾਭਕਾਰੀ ਸੌਦਾ ਸਾਬਤ ਹੋ ਸਕਦਾ ਹੈ। ਮਾਹਰ ਕਹਿੰਦੇ ਹਨ ਕਿ 2020 ਵਿਚ ਕਰੋਨਾ ਕਾਰਨ ਪੈਦਾ ਹੋਏ ਦਿੱਕਤ ਆਰਥਿਕ ਮਾਹੌਲ ਕਾਰਨ ਲੋਕਾਂ ਨੇ ਸੋਨੇ ਵਿਚ ਭਾਰੀ ਨਿਵੇਸ਼ ਕੀਤਾ ਅਤੇ ਇਸ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕੋਰੋਨਾ ਟੀਕੇ ਦੇ ਆਉਣ ਨਾਲ, ਜੇਕਰ ਹੁਣ ਆਰਥਿਕ ਗਤੀਵਿਧੀਆਂ ਵਧਦੀਆਂ ਹਨ ਤਾਂ ਸੋਨੇ ਦੀਆਂ ਕੀਮਤਾਂ ਵਿਚ ਕਮੀ ਨੂੰ ਵੀ ਦਰਜ ਕੀਤਾ ਜਾ ਸਕਦਾ ਹੈ।

ਲੱਖੇ ਸਿਧਾਣੇ ਨੇ ਕੀਤਾ ਵੱਡਾ ਐਲਾਨ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕਿਸਾਨੀ ਘੋਲ ਨੂੰ ਕਰੀਬ 2 ਮਹੀਨੇ ਪੂਰੇ ਹੋ ਚੁਕੇ ਹਨ। ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਮੌਕੇ ਟਰੈਕਟਰ ਪ੍ਰੇਡ ਦਾ ਸੱਦਾ ਦਿੱਤਾ ਹੈ। ਜਿਸ ਦੇ ਲਈ ਕਈ ਥਾਵਾਂ ‘ਤੇ ਅੱਜ ਟਰੈਕਟਰ ਮਾਰਚ ਕਢੇ ਗਏ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਟਰੈਕਟਰ ਮਾਰਚ ਦਾ ਹਿੱਸਾ ਬਣੇ। ਇਹ ਮਾਰਚ ਮਾਨਸਾ ਦੇ ਵੱਖ-ਵੱਖ ਇਲਾਕਿਆਂ ਚੋਂ ਕਢਿਆ ਗਿਆ। ਦਲੇਲਵਾਲਾ ਤੋਂ ਸ਼ੁਰੂ ਹੋਇਆ ਇਹ ਮਾਰਚ ਧਰਮਪੁਰਾ ਵਿਖੇ ਖਤਮ ਹੋਇਆ।ਜਿਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ-ਨਾਲ , ਆਰ ਨੇਤ ਅਤੇ ਕੋਰਆਲਾ ਮਾਨ ਵੀ ਮਜੂਦ ਰਹੇ। ਜਿਨ੍ਹਾਂ ਨੇ ਇਸ ਟਰੈਕਟਰ ਮਾਰਚ ‘ਚ ਪਿੰਡਾਂ-ਪਿੰਡਾਂ ‘ਚ ਜਾਕੇ ਲੋਕਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਪ੍ਰੇਡ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਕਿਸਾਨਾਂ ਦੇ ਇਸ ਅੰਦੋਲਨ ਨੂੰ ਪੰਜਾਬੀ ਕਲਾਕਾਰਾਂ ਦਾ ਪੂਰਾ ਸਾਥ ਮਿਲਿਆ ਹੋਇਆ ਹੈ।ਕਿਸਾਨ ਜਥੇਬੰਦੀਆਂ ਵਲੋਂ ਜੋ ਵੀ ਫੈਸਲੇ ਲਏ ਜਾ ਰਹੇ ਹਨ।ਉਨ੍ਹਾਂ ਫੈਸਲਿਆਂ ਨੂੰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਪੂਰੀ ਸਪੌਟ ਕਰ ਰਹੀ ਹੈ। ਦੱਸ ਦਈਏ ਕਿ ਪੰਜਾਬ ਚ ਪਿੰਡ ਪਿੰਡ ਚ ਲੱਖਾ ਸਿਧਾਣਾ ਇਸ ਸਮੇਂ 26 ਜਨਵਰੀ ਲਈ ਹੋਕਾ ਦੇ ਰਹੇ ਹਨ। ਉੱਧਰ ਦੂਜੇ ਪਾਸੇ ਦੱਸ ਦਈਏ ਕਿ ਸੁਪਰੀਮ ਕੋਰਟ ਸੋਮਵਾਰ ਨੂੰ ਖੇਤੀ ਕਾਨੂੰਨਾਂ ਤੇ ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਘੋਲ ਨਾਲ ਸਬੰਧਤ ਪਟੀਸ਼ਨਾਂ ‘ਤੇ ਸੁਣਵਾਈ ਕਰੇਗੀ। ਸੁਪਰੀਮ ਕੋਰਟ ਇਸ ਨੂੰ ਸੁਲਝਾਉਣ ਲਈ ਬਣਾਈ ਗਈ ਕਮੇਟੀ ਦੇ ਇੱਕ ਮੈਂਬਰ ਦੇ ਬਾਹਰ ਹੋਣ ਦੇ ਮਾਮਲੇ ਨੂੰ ਵੀ ਵਿਚਾਰ ਸਕਦੀ ਹੈ। ਦਈਏ ਕਿ ਸਭ ਤੋਂ ਅਹਿਮ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਬਾਰੇ ਪਟੀਸ਼ਨ ਹੈ। ਇਹ ਪਟੀਸ਼ਨ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਰਾਹੀਂ ਪਾਈ ਹੈ ਜਿਸ ਵਿੱਚ ਟਰੈਕਟਰ ਪਰੇਡ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਸਿੰਘੂ ਚ ਨੌਜਵਾਨ ਨੇ ਬਣਾ ਦਿੱਤਾ ਆਲੀਸ਼ਾਨ ਮਕਾਨ,

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਘੋਲ ਚ ਹਰ ਵਰਗ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਜਿਸ ਚ ਲੋਕੀ ਵਿਦੇਸ਼ਾਂ ਤੋਂ ਇਸ ਚ ਸ਼ਾਮਲ ਹੋ ਰਹੇ ਹਨ। ਸਿੰਘੂ ਬਾਰਡਰ ‘ਤੇ ਨੌਜਵਾਨ ਨੇ ਬਣਾ ਦਿੱਤਾ ਆਲੀਸ਼ਾਨ ਮਕਾਨ, ਕੋਡਲੈਸ ਤੋਂ ਲੈ ਕੇ ਹਰ ਸਹੂਲਤ ਦਾ ਪ੍ਰਬੰਧ। ਆਉ ਤੁਸੀ ਵੀ ਦੋਖੋ ਵੀਡੀਓ ਤੇ ਸ਼ੇਅਰ ਕਰੋ ਜੀ ।।
ਦਿੱਲੀ ਕਿਸਾਨਾਂ ਦੇ ਵੱਲੋਂ ਜਿਥੇ ਹੁਣ ਛੱਬੀ ਤਰੀਕ ਦੀ ਪਰੇਡ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ ਹਰ ਕੋਈ ਆਪੋ ਆਪਣੇ ਵਾਹਨ ਲੈ ਕੇ ਦਿੱਲੀ ਬਾਰਡਰ ਤੇ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਇੱਕ ਨੌਜਵਾਨ ਨੇ ਜਿਸ ਦੇ ਵੱਲੋਂ ਛੱਬੀ ਤਰੀਕ ਦੇ ਲਈ ਹੁਣ ਦਿੱਲੀ ਚ ਬੈਠ ਕੇ ਪੂਰੀਆਂ ਤਿਆਰੀਆਂ ਖਿੱਚੀਆਂ ਹਨ। ਆਉ ਦੇਖਦੇ ਹਾਂ ਪੂਰੀ ਖਬਰ ਵੀਡੀਓ ਰਾਹੀਂ ਜਰੂਰ ਸੁਣੋ ਜੀ। ਇਹ ਖ਼ਬਰ ਨੌਜਵਾਨਾਂ ਲਈ ਜਰੂਰੀ ਹੈ ਤੇ ਨੌਜਵਾਨਾਂ ਚ ਜੋਸ਼ ਵੀ ਭਰੇਗੀ। ਹਰ ਕੋਈ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਰ ਵਰਗ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੀ ਧਰਤੀ ਤੇ ਕਿਸਾਨ ਭਰਾਵਾਂ ਵੱਲੋਂ ਕੇਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ । ਜਿਸ ਦੇ ਸੰਬੰਧ ਚ ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ। ਦੱਸ ਦਈਏ ਕਿ ਬੱਬੂ ਮਾਨ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਤਿੰਨ ਵਾਰ ਆ ਚੁੱਕੇ ਹਨ ਤੇ ਗੱਜ ਕੇ ਆਪਣੀ ਆਵਾਜ ਮੋਦੀ ਦੇ ਕੰਨਾਂ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਜਿਸ ਤੋਂ ਬਾਅਦ ਹੀ ਇਸ ਤੇ ਫੈਸਲਾ ਲਿਆ ਜਾ ਸਕਦਾ ਪਰ ਕਿਸਾਨਾਂ ਨੂੰ ਇਹ ਫੈਸਲਾ ਸਹੀ ਨਹੀਂ ਲੱਗ ਰਿਹਾ।

ਖਾਲਸਾ ਏਡ ਲਈ ਆਈ ਵੱਡੀ ਖੁਸ਼ਖਬਰੀ

ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ ‘ਖਾਲਸਾ ਏਡ’ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਦ ਮੈਂਬਰ ਟਿਮ ਉੱਪਲ ਨੇ ਇਸ ਨਾਮਜ਼ਦਗੀ ਲਈ ‘ਖਾਲਸਾ ਏਡ’ ਵੱਲੋਂ ਕੀਤੇ ਗਏ ਕੰਮਾਂ ਦੀ ਇਕ ਲਿਸਟ ਵੀ ਸਾਂਝੀ ਕੀਤੀ ਹੈ। ਇਸ ਲਿਸਟ ਵਿਚ ‘ਖਾਲਸਾ ਏਡ’ ਵੱਲੋਂ ਕੈਨੇਡਾ ਵਿਖੇ ਕੋਵਿਡ ਦੇ ਸਮੇਂ ਕੈਨੇਡੀਅਨ ਨਾਗਰਿਕਾਂ ਦੀ ਕੀਤੀ ਗਈ ਮਦਦ ਦਾ ਵੀ ਜ਼ਿਕਰ ਹੈ । ਟਿਮ ਉੱਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਟਿਮ ਉੱਪਲ ਦੇ ਇਸ ਟਵੀਟ ‘ਤੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ (ਰਵੀ ਸਿੰਘ) ਨੇ ਰੀ ਟਵੀਟ ਕੀਤਾ ਹੈ ਤੇ ਨਾਮਜ਼ਦਗੀ ਲਈ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਖ਼ੁਦ ‘ਖ਼ਾਲਸਾ ਏਡ’ ਨੇ ਕੀਤਾ ਹੈ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਜਥੇਬੰਦੀ ਨੂੰ ਇਸ ਵੱਕਾਰੀ ਸ਼ਾਂਤੀ ਪੁਰਸਕਾਰ ਲਈ ਕੈਨੇਡੀਅਨ ਐਮਪੀ ਟਿਮ ਉੱਪਲ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬ੍ਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਤ ਤੌਰ ਉੱਤੇ ਨਾਮਜ਼ਦ ਕੀਤਾ ਹੈ। ‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ। ਦੱਸ ਦਈਏ ਕਿ ‘ਖ਼ਾਲਸਾ ਏਡ’ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦਾ ਹਾਲ ਵੇਖ ਕੇ ਕੀਤੀ ਸੀ। ਪਿਛਲੇ 20 ਸਾਲਾਂ ਤੋਂ ਮਾਨਵਤਾ ਦੀ ਭਲਾਈ ਲਈ ਸੇਵਾ ਕਰ ਰਹੀ ਹੈ। ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਹੁਣ ਤੱਕ ਵਿਸ਼ਵ ’ਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ।

error: Content is protected !!