ਇਸ ਸਾਲ ਤੋਂ ਲੱਗਣਗੇ ਘਰਾਂ ਵਿੱਚ ਪ੍ਰੀਪੇਡ ਮੀਟਰ

ਵੱਡੀ ਖਬਰ ਆ ਰਹੀ ਹੈ ਆਮ ਲੋਕਾਂ ਲਈ ਜਾਣਕਾਰੀ ਅਨੁਸਾਰ ਬਿਜਲੀ ਮੰਤਰਾਲੇ ਨੇ ਖੇਤੀਬਾੜੀ ਨੂੰ ਛੱਡ ਕੇ ਹਰ ਤਰ੍ਹਾਂ ਦੇ ਬਿਜਲੀ ਗਾਹਕਾਂ ਲਈ ਪ੍ਰੀਪੇਡ ਮੀਟਰ ਲਗਾਉਣ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਤਹਿਤ ਜ਼ਿਆਦਾਤਰ ਪਾਵਰ ਗਾਹਕਾਂ ਨੂੰ ਦਸੰਬਰ, 2024 ਤੱਕ ਵਿਸ਼ੇਸ਼ ਹਾਲਾਤਾਂ ਵਿੱਚ ਅਤੇ ਮਾਰਚ, 2025 ਤੱਕ ਬਾਕੀ ਖੇਤਰਾਂ ਦੇ ਗਾਹਕਾਂ ਨੂੰ ਦਸੰਬਰ 2023 ਤੱਕ ਸਮਾਰਟ ਪ੍ਰੀਪੇਡ ਮੀਟਰ ਅਪਣਾਉਣੇ ਪੈਣਗੇ। ਵੀਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਦੇ ਉਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਗਤੀਵਿਧੀਆਂ ਵਿੱਚ ਲੱਗੇ ਲੋਕਾਂ ਨੂੰ ਛੱਡ ਕੇ ਹਰ ਕਿਸਮ ਦੇ ਗਾਹਕਾਂ ਨੂੰ ਪ੍ਰੀਪੇਡ ਮੀਟਰ ਸਪਲਾਈ ਕੀਤੇ ਜਾਣਗੇ ਜਿੱਥੇ ਸੰਚਾਰ ਪਹੁੰਚਯੋਗ ਹੈ। ਦੱਸ ਦਈਏ ਕਿ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਦਸੰਬਰ, 2023 ਤਕ ਗਾਹਕਾਂ ਲਈ ਸਮਾਰਟ ਪ੍ਰੀਪੇਡ ਮੀਟਰ ਲਗਵਾਉਣਾ ਲਾਜ਼ਮ਼ੀ ਹੋਵੇਗਾ ਜਿਨ੍ਹਾਂ ਬਿਜਲੀ ਖੇਤਰਾਂ ‘ਚ 50 ਫ਼ੀਸਦ ਤੋਂ ਵੱਧ ਸ਼ਹਿਰੀ ਗਾਹਕ ਹਨ ਤੇ ਜਿੱਥੇ ਵਿੱਤੀ ਸਾਲ 2019-20 ‘ਚ ਕੁੱਲ ਤਕਨੀਕੀ ਤੇ ਕਮਰਸ਼ੀਅਲ ਬਿਜਲੀ ਦਾ ਨੁਕਸਾਨ 15 ਫ਼ੀਸਦ ਤੋੰ ਜ਼ਿਆਦਾ ਰਿਹਾ, ਉਨ੍ਹਾਂ ਨੂੰ ਵੀ ਇਸ ਸਮੇਂ-ਸੀਮਾ ਤਕ ਸਮਾਰਟ ਪ੍ਰੀਪੇਡ ਮੀਟਰ ਨਾਲ ਜੋੜਨ ਦਾ ਟੀਚਾ ਹੈ। ਫਿਰ, ਜਿਨ੍ਹਾਂ ਹੋਰ ਬਿਜਲੀ ਖੇਤਰਾਂ ‘ਚ ਉਸੇ ਵਿੱਤੀ ਵਰ੍ਹੇ ਦੌਰਾਨ ਕੁੱਲ ਤਕਨੀਕੀ ਤੇ ਕਮਰਸ਼ੀਅਲ ਬਿਜਲੀ ਦਾ ਨੁਕਸਾਨ 25 ਫ਼ੀਸਦ ਤੋਂ ਜ਼ਿਆਦਾ ਰਿਹਾ ਹੈ, ਉੱਥੇ ਵੀ ਦਸੰਬਰ, 2023 ਤਕ ਸਮਾਰਟ ਮੀਟਰ ਲਗਾਉਣ ਦਾ ਕੰਮ ਪੂਰਾ ਕੀਤਾ ਜਾਣਾ ਲਾਜ਼ਮੀ ਹੋਵੇਗਾ। ਦੱਸ ਦਈਏ ਕਿ ਨਾਲ ਹੀ ਸਾਰੇ ਸਰਕਾਰੀ ਵਿਭਾਗਾਂ, ਉਦਯੋਗਿਕ ਅਤੇ ਵਪਾਰਕ ਗਾਹਕਾਂ ਨੂੰ ਇਸ ਤਾਰੀਖ ਤੱਕ ਪ੍ਰੀਪੇਡ ਸਮਾਰਟ ਪਾਵਰ ਮੀਟਰ ਲਗਾਉਣੇ ਪੈਣਗੇ। ਬਿਜਲੀ ਮੰਤਰਾਲੇ ਅਨੁਸਾਰ, ਰਾਜਾਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਨੂੰ ਸਿਸਟਮ ਨੂੰ ਲਾਗੂ ਕਰਨ ਵਿੱਚ ਵਿਸ਼ੇਸ਼ ਹਾਲਾਤਾਂ ਵਿੱਚ ਚੋਣਵੇਂ ਗਾਹਕਾਂ ਅਤੇ ਖੇਤਰਾਂ ਲਈ ਦੋ ਵਾਰ ਸਮਾਂ ਵਧਾਉਣ ਦੀ ਆਗਿਆ ਦਿੱਤੀ ਜਾਵੇਗੀ। ਦੱਸ ਦਈਏ ਕਿ ਪਰ ਦੋਵਾਂ ਮਾਮਲਿਆਂ ਵਿੱਚ, ਛੋਟ 6-6 ਮਹੀਨਿਆਂ ਤੋਂ ਵੱਧ ਨਹੀਂ ਹੋਵੇਗੀ। ਇਸਦਾ ਮਤਲਬ ਇਹ ਹੈ ਕਿ ਰਾਜਾਂ ਦੇ ਪਾਵਰ ਰੈਗੂਲੇਟਰੀ ਕਮਿਸ਼ਨਰਾਂ ਦੇ ਅਧੀਨ ਗਾਹਕਾਂ ਨੂੰ ਵੀ ਦਸੰਬਰ 2024 ਤੱਕ ਸਮਾਰਟ ਮੀਟਰ ਅਪਣਾਉਣੇ ਪੈਣਗੇ। ਹੋਰ ਸਾਰੇ ਖੇਤਰਾਂ ਵਿੱਚ ਸਮਾਰਟ ਪ੍ਰੀਪੇਡ ਪਾਵਰ ਮੀਟਰ ਲਗਾਉਣ ਦੀ ਅੰਤਿਮ ਮਿਤੀ ਮਾਰਚ, 2025 ਹੈ। ਹਾਲਾਂਕਿ, ਉਨ੍ਹਾਂ ਖੇਤਰਾਂ ਵਿੱਚ ਜਿੱਥੇ ਸੰਚਾਰ ਅਜੇ ਤੱਕ ਪਹੁੰਚਯੋਗ ਨਹੀਂ ਹੋਇਆ ਹੈ, ਰਾਜ ਰੈਗੂਲੇਟਰੀ ਕਮਿਸ਼ਨਰਾਂ ਦੁਆਰਾ ਫੈਸਲਾ ਲਿਆ ਜਾਵੇਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸਿਰਫ 1 ਰੁ ਦੇ ਕੇ ਲੈ ਸਕਦੇ ਹੋ ਇਹ ਵੱਡੀ ਸਹੂਲਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ। ਜਿੱਥੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ। ਉਥੇ ਹੀ ਲੋਕਾਂ ਦਾ ਟੀਕਾਕਰਣ ਵੀ ਆਰੰਭ ਕੀਤਾ ਗਿਆ ਹੈ। ਬੱਚਿਆਂ ਦੀ ਸਿਹਤ ਨੂੰ ਵੇਖਦੇ ਹੋਏ ਹੀ ਸਕੂਲਾਂ ਵਿੱਚ ਆਉਣ ਵਾਲੇ ਅਧਿਆਪਕਾਂ ਦਾ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦਾ ਅਧਿਕਾਰ ਵੀ ਦਿੱਤੇ ਗਏ ਹਨ।। ਦੱਸ ਦਈਏ ਕਿ ਹੁਣ ਪੰਜਾਬ ਵਿੱਚ ਇੱਥੇ ਸਿਰਫ਼ ਇਕ ਰੁਪਏ ਦੇ ਕੇ ਇਹ ਵੱਡੀ ਸਹੂਲਤ ਮਿਲ ਸਕਦੀ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਲਾਗੂ ਕੀਤੇ ਗਏ ਇਕ ਐਲਾਨ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਜ਼ਿਲ੍ਹੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਾਣਕਾਰੀ ਦਿਤੀ ਗਈ ਹੈ। ਜਿੱਥੇ ਲੋਕ ਇੱਕ ਰੁਪਈਆ ਖਰਚ ਕੇ ਸਿਹਤ ਸੰਬੰਧੀ ਜਾਣਕਾਰੀ ਲੈ ਸਕਦੇ ਹਨ। ਦੱਸ ਦਈਏ ਕਿ ਉੱਥੇ ਹੀ ਇਕ ਸੂਚੀ ਵਿਚ ਸ਼ਾਮਲ ਹੌਸਪੀਟਲ ਵੱਲੋ ਦਿੱਤੀ ਗਈ ਸਲਾਹ ਦੇ ਅਨੁਸਾਰ ਜਿਲ੍ਹਾ ਰੈੱਡ ਕਰਾਸ ਵੱਲੋਂ ਮੁਫ਼ਤ ਵਿੱਚ ਦੁਵਾਈ ਵੀ ਮੁਹਈਆ ਕੀਤੀ ਜਾਵੇਗੀ। ਡਾਕਟਰ ਵਲੋ ਫੋਨ ਉੱਪਰ ਹੀ ਰੋਗ ਸਬੰਧੀ ਵਿਅਕਤੀ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਕੌਂਸਲਿੰਗ ਵੀ ਕੀਤੀ ਜਾਵੇਗੀ। ਲੋਕਾਂ ਦੀ ਸਹੂਲਤ ਲਈ ਟੈਲੀ ਮੈਡੀਸਨ ਦੀ ਸੇਵਾ ਕਾਮਨ ਸਰਵਿਸ ਸੈਂਟਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦੇ ਅਨੁਸਾਰ ਲਾਭਪਾਤਰੀਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਵੀ ਐੱਲ ਈ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਡਾਕਟਰ ਤੋਂ ਸਲਾਹ ਲੈ ਸਕਦੇ ਹੋ। ਇਸ ਰਜਿਸਟ੍ਰੇਸ਼ਨ ਦੇ ਜ਼ਰੀਏ ਹੀ ਵਿਅਕਤੀਆਂ ਨੂੰ ਸਲਿੱਪ ਵੀ ਮੁੱਹਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਫ਼ੋਨ ਉੱਪਰ ਤੁਸੀਂ ਫੋਰਟਿਸ,ਵੇਦਾਤਾਂ ਅਤੇ ਅਪੋਲੋ ਹੌਸਪੀਟਲ ਨਾਲ ਸਬੰਧਤ ਮਾਹਰ ਡਾਕਟਰਾਂ ਤੋਂ ਲੈ ਸਕਦੇ ਹੋ। ਜਿਸ ਵਾਸਤੇ ਵਿਅਕਤੀਆਂ ਨੂੰ 1 ਰੁਪਇਆ ਖਰਚਨਾ ਪਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਇਸ ਦਿਨ ਹੋਵੇਗਾ ਰਾਜਵੀਰ ਜਵੰਦਾ ਦੇ ਬਾਪੂ ਦਾ ਭੋਗ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿਤਾ ਜੀ ਦਾ ਪਿਛਲੇ ਦਿਨੀਂ ਪੂਰੇ ਹੋ ਗਏ ਸੀ। ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 22 ਅਗਸਤ ਦਿਨ ਐਤਵਾਰ ਨੂੰ ਹੋਵੇਗੀ। ਰਾਜਵੀਰ ਜਵੰਦਾ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰ ਦਿੱਤੀ ਹੈ। ਰਾਜਵੀਰ ਜਵੰਦਾ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ 22 ਅਗਸਤ ਦੁਪਹਿਰ 2 ਤੋਂ 2:00 ਵਜੇ ਤੱਕ ਪਿੰਡ ਪੋਨਾ, ਜ਼ਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ‘ਚ ਪਾਇਆ ਜਾਵੇਗਾ। ਦੱਸ ਦਈਏ ਕਿ ਰਾਜਵੀਰ ਜਵੰਦਾ ਨੂੰ ਆਪਣੇ ਪਿਤਾ ਜੀ ਦੇ ਦੇਹਾਤ ਦੀ ਖ਼ਬਰ ਉਸ ਸਮੇਂ ਮਿਲੀ ਸੀ ਜਦੋਂ ਉਹ ਕਿਸਾਨ ਅੰਦੋਲਨ ‘ਚ ਦਿੱਲੀ ਸ਼ਿਰਕਤ ਕਰਨ ਲਈ ਪਹੁੰਚੇ ਸਨ। ਉਹ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੇ ਗੀਤਾਂ ਨਾਲ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਫੋਨ ‘ਤੇ ਪਿਤਾ ਜੀ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾਅ ਗਿਆ। ਕੁਝ ਹੀ ਮਿੰਟਾਂ ‘ਚ ਰਾਜਵੀਰ ਜਵੰਦਾ ਨੇ ਸਟੇਜ ਸਮੇਟੀ ਤੇ ਘਰ ਨੂੰ ਵਾਪਸੀ ਕੀਤੀ। ਉਨ੍ਹਾਂ ਦੇ ਪਿਤਾ ਜੀ ਦੇ ਚਲੇ ਜਾਣ ‘ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਦੁਖ ਜਤਾਇਆ ਹੈ।।।। ਦੱਸ ਦਈਏ ਕਿ ਦੱਸ ਦਈਏ ਕਿ ਉਥੇ ਹੀ ਉਨ੍ਹਾਂ ਦੇ ਘਰ ਉਨ੍ਹਾਂ ਦੇ ਪਿਤਾ ਜੀ ਦੇ ਪੂਰੇ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਦੇ ਪਿਤਾ ਕਰਮ ਸਿੰਘ ਕਾਫੀ ਲੰਮੇ ਸਮੇਂ ਤੋਂ ਹੀ ਲੀਵਰ ਔਖੇ ਸਨ। ਜਿੱਥੇ ਇਨਫੈਕਸ਼ਨ ਦੇ ਕਾਰਨ ਉਨ੍ਹਾਂ ਦਾ ਅਵਾਜ ਚੱਲ ਰਿਹਾ ਸੀ। ਉਥੇ ਹੀ ਅੱਜ ਉਨ੍ਹਾਂ ਦਾ ਪੂਰਾ ਹੋ ਗਿਆ ਹੈ। ਦੱਸ ਦਈਏ ਕਿ ਜਿਸ ਸਮੇਂ ਰਾਜਵੀਰ ਜਵੰਦਾ ਦੇ ਪਿਤਾ ਜੀ ਦਾ ਪੂਰਾ ਹੋਇਆ ਤਾਂ ਉਹ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਏ ਸਨ।। ਦੱਸ ਦਈਏ ਕਿ ਜਿਸ ਸਮੇਂ ਉਹ ਦਿੱਲੀ ਕਿਸਾਨੀ ਸੰਘਰਸ਼ ਵਿੱਚ ਮੌਜੂਦ ਸਨ ਉਥੇ ਹੀ ਉਨ੍ਹਾਂ ਵੱਲੋਂ ਸਟੇਜ ਤੇ ਕਿਸਾਨੀ ਮੋਰਚੇ ਨੂੰ ਲੈ ਕੇ ਜੋਸ਼ ਭਰਿਆ ਹੋਇਆ ਸੰਬੋਧਨ ਵੀ ਕੀਤਾ ਜਾ ਰਿਹਾ ਸੀ ਕਿ ਉਸ ਸਮੇਂ ਹੀ ਉਨਾਂ ਨੂੰ ਪਿਤਾ ਜੀ ਦੇ ਪੂਰੇ ਹੋਣ ਦੀ ਖ਼ਬਰ ਪ੍ਰਾਪਤ ਹੋਈ ਜਿਸ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਧੱਕਾ ਲੱਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

ਇਸ ਸਾਬਕਾ ਖਿਡਾਰੀ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜੋ ਬਹੁਤ ਸਾਰੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਵੀ ਬਣੀਆਂ ਹਨ। ਹੁਣ ਭਾਰਤ ਵਿੱਚ ਚੋਟੀ ਦੇ ਮਸ਼ਹੂਰ ਖੇਡ ਹਸਤੀ ਦੀ ਹੋਈ ਅਚਾਨਕ ਚਲੇ ਜਾਣ ਨਾਲ ਨਾਲ ਸੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਮਹਾਨ ਹਸਤੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੇਸ਼ ਦੀ ਮਸ਼ਹੂਰ ਦੌੜਾਕ ਪੀ ਟੀ ਊਸ਼ਾ ਦੇ ਕੋਚ ਵਜੋਂ ਨਾਮਣਾ ਖੱਟਿਆ ਹੈ। ਹੁਣ ਪੀ ਟੀ ਊਸ਼ਾ ਦੇ ਕੋਚ ਓ ਐਮ ਨਾਂਬੀਆਰ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਖੇਡ ਜਗਤ ਵਿਚ ਸੋਗ ਹੈ। ਉਨ੍ਹਾਂ ਦੇ ਦਿਹਾਂਤ ਉਪਰ ਭਾਰਤੀ ਅਥਲੈਟਿਕਸ ਸੰਘ ਦੇ ਪ੍ਰਧਾਨ ਆਦਿਲ ਜੇ ਸੁਮਰੀਵਾਲਾ ਵੱਲੋਂ ਵੀ ਸ਼ੋਕ ਪ੍ਰਗਟ ਕੀਤਾ ਗਿਆ ਹੈ ਜਿਨ੍ਹਾਂ ਕਿਹਾ ਉਨ੍ਹਾਂ ਦਾ ਯੋਗਦਾਨ ਭਾਰਤੀ ਅਥਲੈਟਿਕਸ ਵਿੱਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੱਸ ਦਈਏ ਕਿ ਓ ਐਮ ਨਾਂਬੀਆਰ ਨੂੰ 80 ਅਤੇ 90 ਦੇ ਦਹਾਕੇ ਵਿੱਚ ਦਾ ਲੇਜੈਂਡ ਅਥਲੀਟ ਪੀ ਟੀ ਊਸ਼ਾ ਨੂੰ ਟਰੇਨਿੰਗ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉੱਥੇ ਹੀ ਉਨ੍ਹਾਂ ਦੇ ਗੁਣਾਂ ਦੀ ਬਦੌਲਤ ਬਹੁਤ ਸਾਰੇ ਖਿਡਾਰੀ ਖੇਡ ਜਗਤ ਵਿੱਚ ਨਾਮਣਾ ਖੱਟਣ ਵਿੱਚ ਕਾਮਯਾਬ ਹੋਏ ਹਨ। ਓ ਐਮ ਨਾਂਬੀਆਰ 89 ਸਾਲਾਂ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਟਰੂਡੋ ਵਲੋਂ ਵੋਟਾਂ ਤੇ ਖੜੀ ਹੋ ਰਹੀ ਇਹ ਕੁੜੀ

ਪੰਜਾਬ ਵਿੱਚ ਜਿੱਥੇ ਕਿਸਾਨੀ ਸੰਘਰਸ਼ ਦੇ ਦੌਰਾਨ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਿਸਾਨਾਂ ਦੀ ਮਦਦ ਕੀਤੀ ਗਈ ਹੈ। ਉਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਦੇ ਵਿੱਚ ਵੀ ਪੰਜਾਬ ਦੇ ਇਨ੍ਹਾਂ ਗਾਇਕਾਂ ਅਤੇ ਅਦਾਕਾਰਾ ਵੱਲੋਂ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਕਿਸਾਨਾਂ ਦੇ ਨਾਲ ਹੋਣ ਦੀ ਹਾਮੀ ਭਰ ਰਹੇ ਹਨ। ਪੰਜਾਬ ਦੇ ਕੁਝ ਗਾਇਕ ਅਤੇ ਅਦਾਕਾਰ ਆਪਣੀ ਨਿੱਜੀ ਜਿੰਦਗੀ ਦੀਆਂ ਗੱਲਾਂ ਨੂੰ ਲੈ ਕੇ ਵੀ ਆਏ ਦਿਨ ਚਰਚਾ ਵਿਚ ਬਣੇ ਰਹਿੰਦੇ ਹਨ। ਦੱਸ ਦਈਏ ਕਿ ਹੁਣ ਪੰਜਾਬੀ ਗਾਇਕ ਦੀ ਇਸ ਮੰਗੇਤਰ ਬਾਰੇ ਖਬਰ ਸਾਹਮਣੇ ਆਈ ਹੈ, ਜੋ ਕੈਨੇਡਾ ਵਿੱਚ ਟਰੂਡੋ ਵੱਲੋਂ ਵੋਟਾਂ ਤੇ ਖੜ੍ਹੀ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਇਨ੍ਹੀਂ ਦਿਨ੍ਹੀਂ ਚਰਚਾ ਵਿੱਚ ਬਣੇ ਹੋਏ ਹਨ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਪਰ ਇਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਮੰਗੇਤਰ ਕੈਨੇਡਾ ਦੇ ਬ੍ਰਿਟਿਸ਼ ਕਲੰਬੀਆ ਵਿੱਚ ਸੰਸਦ ਮੈਂਬਰਾਂ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣ ਜਾ ਰਹੀ ਹੈ। ਦੱਸ ਦਈਏ ਕਿ ਜਿੱਥੇ ਪੰਜਾਬੀ ਗਾਇਕ ਪਰਮੀਸ਼ ਵਰਮਾ ਵੱਲੋਂ ਆਪਣੀ ਮੰਗੇਤਰ ਨੂੰ ਵਧਾਈ ਦਿੱਤੀ ਗਈ ਹੈ ਉਥੇ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਪਰਮੀਸ਼ ਵਰਮਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਅਤੇ ਪੋਸਟਰ ਵੱਖ ਵੱਖ ਪੰਜਾਬੀ ਕਲਾਕਾਰਾਂ ਵੱਲੋਂ ਖੁਸ਼ੀ ਸਾਂਝੀ ਕਰਦੇ ਹੋਏ ਕੁਮੈਂਟ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਪਰਮੀਸ਼ ਵਰਮਾ ਵੱਲੋਂ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮੈਨੂੰ ਆਪਣੇ ਜੀਵਨ ਸਾਥੀ ਉਪਰ ਬਹੁਤ ਮਾਣ ਹੈ ਅਤੇ ਮੈਂ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ਤੇ ਵਧਾਈ। ਉਥੇ ਹੀ ਕਿਹਾ ਹੈ ਕਿ ਮੈਂ ਹਰ ਮੌਕੇ ਤੇ ਤੁਹਾਡੇ ਨਾਲ ਹਾਂ ਅਤੇ ਅਗਲੇ ਸੰਸਦ ਮੈਂਬਰ ਵਜੋਂ ਤੁਹਾਨੂੰ ਦੇਖਣ ਲਈ ਉਡੀਕ ਕਰ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਕੈਨੇਡਾ ਵਿੱਚ ਰਹਿ ਰਹੀ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

ਬੀਬੀਆਂ ਤੇ ਭਰਾਵਾਂ ਲਈ ਖਾਸ ਕਥਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ । ਅੰਗ (ANG) – ੭੨੯ (729)”*🌹🌺 ਸੂਹੀ ਮਹਲਾ ੧ ਘਰੁ ੬
ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ ਪਦਅਰਥ: ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ। ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ।੧। ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ। ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ।੧।ਰਹਾਉ। ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ। ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ।੨। ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ। ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ।੩। ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ। ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ।੪। ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ?।੫। ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ? ਜਿਤੁ = ਜਿਸ ਤਰ੍ਹਾਂ।੬। ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ।

ਗੁਰੂਦੁਆਰਾ ਸਾਹਿਬ ਜਾ ਕੇ ਇਹ ਕੰਮ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ । ਅੰਗ (ANG) – ੬੪੬ (646)”*🌹🌺​ ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ ਪਦਅਰਥ: ਸਤਿ = ਸਦਾ-ਥਿਰ ਰਹਿਣ ਵਾਲਾ। ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ ਜੀ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥ ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ ਜੀ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥ (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਜੀ ਇਹ ਵਿਚਾਰ ਦੱਸਦੇ ਹਨ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥

ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਵਿਦਿਆਰਥੀਆਂ ਬਾਰੇ ਜਾਣਕਾਰੀ ਅਨੁਸਾਰ ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਆਏ ਦਿਨ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਕਾਲਜਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ। ਕੀਤੇ ਗਏ ਐਲਾਨ ਵਿੱਚ ਕਿਹਾ ਗਿਆ ਹੈ ਕਿ ਰਾਜ ਤੇ ਦਾਖਲਾ ਪੋਰਟਲ ਵਿੱਚ 31 ਅਗਸਤ 2021 ਤੱਕ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਤਾਂ ਜੋ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਵਿੱਚ ਕੋਈ ਵੀ ਔਖ ਪੇਸ਼ ਨਾ ਆ ਸਕੇ। ਪੰਜਾਬ ਦੇ ਵਿੱਚ ਮੌਜੂਦਾ ਸਮੇਂ 59 ਸਰਕਾਰੀ ਕਾਲਜਾਂ ਵਿੱਚ ਅੰਡਰ ਗਰੇਜੂਏਟ ਅਤੇ ਪੋਸਟ ਗਰੇਜੂਏਟ ਕੋਰਸਾਂ ਦੇ ਦਾਖ਼ਲੇ ਦੀ ਪ੍ਰਕਿਰਿਆ ਚੱਲ ਰਹੀ ਹੈ। ਜੋ 2 ਅਗਸਤ 2021 ਤੋਂ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਤਹਿਤ ਪੰਜਾਬ ਦੇ ਨੌਜਵਾਨ ਆਨਲਾਈਨ ਦਾਖਲਾ ਪ੍ਰਕਿਰਿਆਵਾਂ ਦੇ ਜ਼ਰੀਏ ਇਨ੍ਹਾਂ ਕਾਲਜਾਂ ਵਿਚ ਦਾਖਲਾ ਲੈ ਸਕਦੇ ਹਨ। ਦੱਸ ਦਈਏ ਕਿ ਇਸ ਬਾਰੇ ਜਾਣਕਾਰੀ ਉੱਚ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ ਕੇ ਗੰਟਾ ਵੱਲੋਂ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦੱਸਿਆ ਕਿ 2021 -22 ਦੇ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦਾਖ਼ਲਾ ਪੋਰਟਲ ਦੇ ਜ਼ਰੀਏ ਕਈ ਕਾਲਜਾਂ ਵਿੱਚ ਇਕ ਹੀ ਅਰਜ਼ੀ ਫਾਰਮ ਨਾਲ ਦਸਤਖ਼ਤ ਦੇ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰ ਦਿੱਤੀ ਗਈ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਤਾਂ ਜੋ ਲੋਕਾਂ ਨੂੰ ਮੌਸਮ ਸਬੰਧੀ ਜਾਣਕਾਰੀ ਪਹਿਲਾਂ ਹੀ ਪ੍ਰਾਪਤ ਹੋ ਜਾਵੇ ਅਤੇ ਲੋਕ ਮੌਸਮ ਦੇ ਅਨੁਸਾਰ ਆਪਣੇ ਕੰਮ ਕਰ ਸਕਣ। ਇਨ੍ਹਾਂ ਦਿਨਾਂ ਵਿਚ ਹੋਣ ਵਾਲੀ ਬਰਸਾਤ ਜਿਥੇ ਫਸਲਾਂ ਲਈ ਲਾਭਦਾਇਕ ਹੈ। ਉਥੇ ਹੀ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਦਿਵਾ ਰਹੀ ਹੈ। ਇਨ੍ਹੀਂ ਦਿਨੀਂ ਮੌਸਮ ਦੀ ਤਬਦੀਲੀ ਕਾਰਨ ਜਿੱਥੇ ਬਹੁਤ ਸਾਰੇ ਇਲਾਕਿਆਂ ਵਿੱਚ ਲੋਕਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਹਿਮਾਚਲ ਵਿੱਚ ਢਿੱਗਾਂ ਡਿੱਗਣ ਅਤੇ ਬਰਸਾਤ ਹੋਣ ਕਾਰਨ ਕਈ ਭਾਣੇ ਹੋਏ ਹਨ।। ਦੱਸ ਦਈਏ ਕਿ ਪੰਜਾਬ ਦੇ ਵਿਚ ਵੀ ਭਾਰੀ ਬਰਸਾਤ ਹੋਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਪੈਣ ਬਾਰੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਜਿਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ 19 ਤੋਂ 21 ਅਗਸਤ ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਦੱਸ ਦਈਏ ਕਿ ਪੰਜਾਬ ਚ ਬੀਤੇ 10-12 ਦਿਨ ਮਾਨਸੂਨ ਦੇ ਕਮਜ਼ੋਰ ਦੌਰ ਤੇ ਵਗਦੀਆਂ ਪੱਛਮੀ ਹਵਾਵਾਂ ਤੋਂ ਬਾਅਦ ਮਾਨਸੂਨ ਦੀਆਂ ਕਾਲੀਆਂ ਘਟਾਂਵਾਂ ਚੜ੍ਹ ਆਉਣ ਲਈ ਤਿਆਰ ਹਨ। ਅਗਸਤ 20 ਤੋਂ ਪੰਜਾਬ ਚ ਸ਼ੁਰੂ ਹੋਈਆਂ ਚੰਗੀਆਂ ਬਰਸਾਤੀ ਗਤੀਵਿਧੀਆਂ, ਅਗਸਤ 22 ਐਤਵਾਰ ਤੱਕ ਜਾਰੀ ਰਹਿਣਗੀਆਂ। ਘਟੀ ਮਿਕਦਾਰ ਨਾਲ਼ 23 ਤੱਕ ਉਮੀਦ ਬਣੀ ਰਹੇਗੀ। ਦੱਸ ਦਈਏ ਕਿ ਅੱਜ ਵੀ ਪੰਜਾਬ ਚ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ ਅੰਮ੍ਰਿਤਸਰ ਸਾਹਿਬ ਚ ਕਾਫੀ ਬਾਰਿਸ਼ ਹੋਈ ਹੈ।। ਦੱਸ ਦਈਏ ਕਿ ਖਾੜੀ ਬੰਗਾਲ ਤੋਂ ਚੱਲੇ ਘੱਟ ਦਬਾਅ ਸਿਸਟਮ ਦੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੇ ਉੱਤਰ-ਪੱਛਮੀ ਖਿੱਤੇ ਚ ਵੜਨ ਅਤੇ ਪੰਜਾਬ ਚ ਉਸਦੇ ਪ੍ਰਭਾਵ ਹੇਠ ਮਾਨਸੂਨੀ ਟਰੱਫ ਦੇ ਉੱਤਰ-ਦੱਖਣ ਦੀ ਹਿੱਲਚੁਲ ਕਾਰਨ ਪੂਰੇ ਖਿੱਤੇ ਚ ਇਹ ਬਰਸਾਤੀ ਠੰਢ ਦੇਖੀ ਜਾਵੇਗੀ। ਇੱਥੋਂ ਤੱਕ ਕਿ ਦਿਨੇ ਵੀ ਸੋਹਣੀ ਠੰਢ ਮਹਿਸੂਸ ਕੀਤੀ ਜਾਵੇਗੀ। ਜਿਸਦੀ ਤੀਬਰਤਾ 21 ਨੂੰ ਸਭ ਤੋਂ ਵਧੀਕ ਰਹੇਗੀ। ਕਿਉਂਕਿ ਭਾਦੋਂ ਚੜ੍ਹ ਚੁੱਕਿਆ ਹੈ ਤੇ ਦਿਨ ਦੀ ਲੰਬਾਈ ਚ ਚੋਖੀ ਕਮੀ ਆ ਚੁੱਕੀ ਹੈ, ਸੋ ਹੁਣ ਬਰਸਾਤਾਂ ਨੂੰ ਮੌਸਮ ਠੰਢਾ ਕਰਨ ਲਈ ਖਾਸ ਮੇਹਨਤ ਨਹੀਂ ਕਰਨੀ ਪਵੇਗੀ। ਹਾਲਾਕਿ ਬਰਸਾਤ ਤੋਂ ਪਹਿਲਾਂ ਕੱਲ੍ਹ ਤੋਂ ਪੁਰੇ ਦੀ ਵਾਪਸੀ ਨਾਲ ਹੁੰਮਸ ਵਧਣੀ ਲਾਜਮੀ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਆਸਟ੍ਰੇਲੀਆ ਤੋਂ ਆਈ ਇਹ ਵੱਡੀ ਜਾਣਕਾਰੀ

ਵੱਡੀ ਖਬਰ ਆ ਰਹੀ ਹੈ ਆਸਟ੍ਰੇਲੀਆ ਤੋਂ ਜੋ ਪੰਜਾਬੀਆਂ ਦਾ ਪਸੰਦੀਦਾ ਦੇਸ਼ ਹੈ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿੱਚ ਕਰੋਨਾ ਦੀ ਹਵਾ ਅਜੇ ਵੀ ਜਾਰੀ ਹੈ। ਇਸਦੇ ਮੱਦੇਨਜ਼ਰ ਕਰੋਨਾ ਦੇ ਡੈਲਟਾ ਰੂਪ ਦੇ ਫੈਲਾਅ ਨੂੰ ਰੋਕਣ ਲਈ ਸਿਡਨੀ ਪ੍ਰਸ਼ਾਸਨ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਡਨੀ ਸ਼ਹਿਰ ਵਿੱਚ ਤਾਲਾਬੰਦੀ ਸਤੰਬਰ ਤੱਕ ਵਧਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰਾਤ ਦਾ ਕਰਫਊ ਵੀ ਲਗਾਇਆ ਗਿਆ ਹੈ । ਪ੍ਰਸ਼ਾਸਨ ਇਸ ਰੂਪ ਨੂੰ ਛੇਤੀ ਤੋਂ ਛੇਤੀ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹੁਣ ਤੱਕ ਡੈਲਟਾ ਰੂਪ ਨੂੰ ਕਾਬੂ ਕਰਨ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਦੱਸ ਦਈਏ ਕਿ ਇਸ ਸਬੰਧੀ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਉੱਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਲੋਕ ਘਰੋਂ ਨਿਕਲਣ ਤਾਂ ਮਾਸਕ ਪਾ ਕੇ ਹੀ ਨਿਕਲਣ ।।। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਸਰਤ ਲਈ ਸਿਰਫ ਇੱਕ ਘੰਟੇ ਲਈ ਹੀ ਮਾਸਕ ਪਾਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਲਗਭਗ 5 ਮਿਲੀਅਨ ਲੋਕ ਰਹਿ ਰਹੇ ਹਨ ਜਿਨ੍ਹਾਂ ਨੂੰ ਮਾਸਕ ਪਹਿਨਣ ਵੱਲ ਧਿਆਨ ਦੇਣਾ ਪਵੇਗਾ।ਇਸ ਰੂਲ ਪੰਜਾਬੀਆਂ ਤੇ ਵੀ ਲਾਗੂ ਹਨ ਇੱਥੇ ਇਹ ਤਾਂ ਦੱਸਣਾ ਬਣਦਾ ਹੈ ਕਿਉਕਿ ਪੰਜਾਬੀ ਵਿਦਿਆਰਥੀ ਉੱਧਰ ਜਾ ਕੇ ਵੀ ਨਿਯਮਾਂ ਨੂੰ ਸਸਤੇ ਚ ਲੈ ਜਾਂਦੇ ਹਨ।। ਦੱਸ ਦਈਏ ਕਿ ਬੇਰੇਜਿਕਲਿਅਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਨੂੰ ਵੱਡੀਆਂ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਵੇਗਾ । ਉਨ੍ਹਾਂ ਕਿਹਾ ਕਿ ਕੁਝ ਲੋਕ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਸਖਤ ਫੈਸਲੇ ਲੈਣੇ ਪਏ । ਬੇਰੇਜਿਕਲਿਅਨ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਸਿਹਤ ਅਤੇ ਪੁਲਸ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ । ਮੈਂ ਪੁੱਛਿਆ ਕਿ ਕੀ ਅਸੀਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ । ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਇਸ ‘ਤੇ ਕਾਬੂ ਪਾ ਲਿਆ ਜਾਵੇ ।”ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

error: Content is protected !!