ਕੀ ਟੁੱਟ ਗਈ ਹੈ ਨਿਮਰਤ ਤੇ ਸਰਗੁਨ ਦੀ ਦੋਸਤੀ

ਪੰਜਾਬ ਦੀ ਮਸ਼ਹੂਰ ਅਦਾਕਾਰਾ ਨਿਮਰਤ ਖਹਿਰਾ (Nimrat Khaira) ਇੰਨ੍ਹੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ (Sargun Mehta)ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿਹਾ ਦੋਹਾਂ ਦੀ ਦੋਸਤੀ ‘ਚ ਦਰਾਰ ਆ ਗਈ ਹੈ ਜਿਸ ਦੇ ਚੱਲਦੇ ਦੋਹਾਂ ਦੀ ਦੋਸਤੀ ਟੁੱਟ ਗਈ ਹੈ, ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ।

ਜੇਕਰ ਇਨ੍ਹਾਂ ਦੋਹਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਸੈਲਬਸ ਹਨ। ਜਿੱਥੇ ਇੱਕ ਪਾਸੇ ਨਿਮਰਤ ਖਹਿਰਾ ਇੱਕ ਚੰਗੀ ਗਾਇਕਾ ਹੈ, ਉੱਥੇ ਹੀ ਦੂਜੇ ਪਾਸੇ ਸਰਗੁਨ ਮਹਿਤਾ ਬੇਹੱਦ ਚੰਗੀ ਅਦਾਕਾਰਾ ਹੈ। ਦੋਵੇਂ ਹੀ ਆਪੋ -ਆਪਣੇ ਖੇਤਰ ਵਿੱਚ ਉਸਤਾਦ ਹਨ।ਇੱਕ ਸਮਾਂ ਸੀ, ਜਦੋਂ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ਖੂਬ ਸੁਰਖੀਆਂ ‘ਚ ਰਹਿੰਦੀ ਸੀ। ਦੋਹਾਂ ਨੂੰ ਅਕਸਰ ਹੀ ਇੱਕ ਦੂਜੇ ਨਾਲ ਹੱਸਦੇ ਖੇਡਦੇ ਤੇ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾਂਦਾ ਸੀ।ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਦੀਆਂ ਪੋਸਟਾਂ ‘ਤੇ ਕਮੈਂਟ ਵੀ ਕਰਦੀਆਂ ਸੀ।ਹੁਣ ਦੋਵਾਂ ਨੂੰ ਲੈਕੇ ਚੰਗੀਆਂ ਖਬਰਾਂ ਨਹੀਂ ਆ ਰਹੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਸਹੇਲੀਆਂ ਦੀ ਦੋਸਤੀ ਵਿੱਚ ਦਰਾਰ ਆ ਗਈ ਹੈ । ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਕੁਝ ਵੀ ਠੀਕ ਨਹੀਂ ਹੈ।

ਦੱਸਣਯੋਗ ਹੈ ਕਿ ਨਿਮਰਤ ਤੇ ਸਰਗੁਨ ਇੱਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੀਆਂ ਸੀ, ਪਰ ਹੁਣ ਦੋਵਾਂ ਨੇ ਹੀ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਨਿਮਰਤ ਖਹਿਰਾ ਦਾ ਇੰਸਟਾਗ੍ਰਾਮ ਅਕਾਊਂਟ ਦੇਖਣ ‘ਤੇ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਜਿੰਨੇ ਲੋਕਾਂ ਨੂੰ ਫਾਲੋ ਕਰਦੀ ਸੀ, ਹੁਣ ਉਸ ਨੇ ਸਭ ਨੂੰ ਅਨਫਾਲੋ ਕਰ ਦਿੱਤਾ ਹੈ। ਉਹ ਕਿਸੇ ਨੂੰ ਵੀ ਫਾਲੋ ਨਹੀਂ ਕਰ ਰਹੀ ਹੈ।ਦੂਜੇ ਪਾਸੇ ਸਰਗੁਣ ਮਹਿਤਾ ਨੇ ਨਿਮਰਤ ਖਹਿਰਾ ਨੂੰ ਅਨਫਾਲੋ ਕੀਤਾ ਹੈ। ਜਦੋਂ ਅਸੀਂ ਸਰਗੁਣ ਦੀ ਫਾਲੋਇੰਗ ਲਿਸਟ ‘ਚ ਦੇਖਿਆ ਤਾਂ ਉਸ ਦੀ ਲਿਸਟ ‘ਚ ਕਿਤੇ ਵੀ ਨਿਮਰਤ ਦਾ ਅਕਾਊਂਟ ਨਹੀਂ ਸੀ। ਦੱਸ ਦਈਏ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ‘ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ।

ਦੋਵੇਂ ਇੱਕ ਦੂਜੇ ਨਾਲ ਫੋਨ ‘ਤੇ ਵੀ ਕਈ ਕਈ ਘੰਟੇ ਗੱਲਾਂ ਕਰਦੀਆਂ ਸੀ। ਹੁਣ ਅਜਿਹਾ ਕੀ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕੀਤਾ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਵਿੱਚ ਜਾਂ ਫਿਰ ਦੋਹਾਂ ਕਲਾਕਾਰਾਂ ਵੱਲੋਂ ਕੋਈ ਬਿਆਨ ਆਉਣ ਮਗਰੋਂ ਹੀ ਪਤਾ ਲਗ ਸਕੇਗਾ। ਹਲਾਂਕਿ ਦੋਹਾਂ ਕਲਾਕਾਰਾਂ ਵੱਲੋਂ ਅਜੇ ਇਸ ਮਾਮਲੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਮੂਸੇਵਾਲਾ ਦੀ ਫੋਟੋ ਮਾਂ ਨੇ ਕੀਤੀ ਸਾਂਝੀ

ਮਾਂ ਚਰਨ ਕੌਰ (Charan Kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਕੁੱਤੇ ਨੂੰ ਬੁੱਕਲ ‘ਚ ਲੈ ਕੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਿਹੜਾ ਬੰਦਾ ਜਾਨਵਰਾਂ ਨੂੰ ਏਨਾਂ ਪਿਆਰ ਕਰਦਾ ਹੋਵੇ, ਉਹ ਬੰਦਿਆਂ ਨਾਲ ਨਫਰਤ ਕਦੇ ਨਹੀਂ ਕਰ ਸਕਦਾ’।

ਸਿੱਧੂ ਮੂਸੇਵਾਲਾ ਦੀ ਮਾਂ ਅਕਸਰ ਸ਼ੇਅਰ ਕਰਦੇ ਹਨ ਤਸਵੀਰਾਂ —ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਮਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਜ਼ਿਆਦਾ ਪਿਆਰ ਸੀ । ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਨੂੰ ‘ਡੀਅਰ ਮਾਮਾ’ ਨਾਂਅ ਦਾ ਗੀਤ ਵੀ ਡੈਡੀਕੇਟ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੇ ਕੁਝ ਦ੍ਰਿਸ਼ਾਂ ਨੂੰ ਵੀ ਸ਼ਾਮਿਲ ਕੀਤਾ ਸੀ ।ਆਪਣੇ ਪੱਤਰ ਦੀ ਯਾਦ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਦਿਨ ਰਾਤ ਮਰਦੇ ਹਨ ।

ਛੋਟੀ ਜਿਹੀ ਉਮਰ ‘ਚ ਕਮਾਈ ਸ਼ੌਹਰਤ —ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸਨੇ ਛੋਟੀ ਜਿਹੀ ਉਮਰ ‘ਚ ਏਨੀਂ ਕੁ ਦੌਲਤ ਸ਼ੌਹਰਤ ਕਮਾ ਲਈ ਸੀ, ਜਿਸ ਨੂੰ ਕਮਾਉਣ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਹਨ । ਸਿੱਧੂ ਮੂਸੇਵਾਲਾ ਜਿੱਥੇ ਇੱਕ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ । ਉਨ੍ਹਾਂ ਨੇ ਆਪਣੀ ਕਲਮ ਦੇ ਨਾਲ ਸਮਾਜ ਦੀ ਸੱਚਾਈ ਹੀ ਲਿਖੀ ਸੀ ।

ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ

ਕੈਨੇਡਾ ਸਰਕਾਰ ਨੇ ਇੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵਾਪਸ ਮੁੜਨਾ ਪੈ ਸਕਦਾ ਹੈ। ਮੌਜੂਦਾ ਸਮੇਂ ‘ਚ ਤਕਰੀਬਨ 14 ਲੱਖ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ‘ਤੇ ਕੈਨੇਡਾ ‘ਚ ਕੰਮ ਕਰ ਰਹੇ ਹਨ ਅਤੇ ਜੇਕਰ ਸਰਕਾਰ ਸਖਤ ਕਦਮ ਚੁੱਕਦੀ ਹੈ ਤਾਂ ਅਗਲੇ ਸਾਲ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ਾਂ ‘ਚ ਜਾਣਾ ਪੈ ਸਕਦਾ ਹੈ।

ਦੱਸ ਦਈਏ ਕਿ ਜਿਹੜੇ ਵਿਦਿਆਰਥੀਆਂ ਦਾ ਇਕ ਜਨਵਰੀ 2024 ਨੂੰ ਪਰਮਿਟ ਖਤਮ ਹੋ ਰਿਹਾ ਹੈ, ਉਨ੍ਹਾਂ ਦਾ ਵਰਕ ਪਰਮਿਟ ਅੱਗੇ ਨਹੀਂ ਵਧਾਇਆ ਜਾਵੇਗਾ। ਪਰ ਜਿਹੜੇ ਵਿਦਿਆਰਥੀਆਂ ਦਾ ਪਰਮਿਟ 31 ਦਸੰਬਰ ਨੂੰ ਖਤਮ ਹੋ ਰਿਹਾ ਹੈ, ਉਹ ਅਜੇ ਵੀ 18 ਮਹੀਨਿਆਂ ਲਈ ਵਧਾਉਣ ਵਾਸਤੇ ਅਪਲਾਈ ਕਰ ਸਕਦੇ ਹਨ।ਆਈਆਰਸੀਸੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੋਸਟ ਗ੍ਰੈਜੂਏਟ ਕਰ ਚੁੱਕੇ ਵਿਦਿਆਰਥੀ ਅਜੇ ਵੀ ਓਪਨ ਵਰਕ ਪਰਮਿਟ ਵਧਾਉਣ ਲਈ ਅਪਲਾਈ ਕਰ ਸਕਦੇ ਹਨ। ਆਈਆਰਸੀਸੀ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ 6 ਅਪਰੈਲ 2023 ਨੂੰ ਵਰਕ ਪਰਮਿਟ ਦਿੱਤਾ ਗਿਆ, ਉਹ ਪਾੜ੍ਹੇ 31 ਦਸੰਬਰ ਤੋਂ ਪਹਿਲਾਂ ਪਹਿਲਾਂ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ।

ਵਿਭਾਗ ਦਾ ਇਹ ਵੀ ਅੰਦਾਜਾ ਹੈ ਕਿ 2023 ਵਿਚ ਇਕ ਲੱਖ 27 ਹਜ਼ਾਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਖਤਮ ਹੋ ਜਾਵੇਗੀ। 67 ਹਜ਼ਾਰ ਪਰਮਿਟ ਧਾਰਕਾਂ ਨੇ ਪਹਿਲਾਂ ਹੀ ਅਪਲਾਈ ਕਰ ਲਿਆ ਹੈ, ਜਦ ਕਿ ਬਾਕੀਆਂ ਦਾ ਅਪਲਾਈ ਕਰਨਾ ਬਾਕੀ ਹੈ।ਵਰਕ ਪਰਮਿਟ ‘ਤੇ ਕੰਮ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੇ ਹਨ। ਕੈਨੇਡਾ ਵਿੱਚ ਵਰਤਮਾਨ ਵਿੱਚ, 9.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਟੱਡੀ ਪਰਮਿਟ ਹਨ ਅਤੇ ਲਗਭਗ 14 ਲੱਖ ਕੋਲ ਵਰਕ ਪਰਮਿਟ ਹਨ।ਹੁਣ ਵਰਕ ਪਰਮਿਟ ਵਾਲੇ 14 ਲੱਖ ਵਿਦਿਆਰਥੀਆਂ ਤੋਂ ਹੁਣ ਤੱਕ ਸਿਰਫ਼ 3 ਲੱਖ ਬਿਨੈਕਾਰਾਂ ਨੇ ਪੀਆਰ ਲਈ ਅਪਲਾਈ ਕੀਤਾ ਹੈ।

ਇਹ ਕਥਾ ਜਰੂਰ ਸੁਣੋ ਕਰਮਾਂ ਦੇ ਲੇਖੇ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

2024 ਚੜਨ ਤੋਂ ਪਹਿਲਾਂ ਇਹ ਸੁਣੋ ਵੀਡੀਓ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

ਸੁਖਬੀਰ ਬਾਦਲ ਦੇ ਮਾਫੀ ਤੇ CM ਦਾ ਵੱਡਾ ਬਿਆਨ

ਅਕਾਲੀਆਂ ਦੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟ ਨਾਵਾਂ ‘ਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫ਼ੀ ਮੰਗਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ। ਹੁਸ਼ਿਆਰਪੁਰ ਵਿਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਵੱਲੋਂ ਮੁਆਫ਼ੀ ਮੰਗਣ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਗੁਨਾਹਾਂ ਦੀ ਕੋਈ ਮੁਆਫ਼ੀ ਨਹੀਂ ਹੁੰਦੀ, ਮੁਆਫ਼ੀ ਸਿਰਫ਼ ਗਲਤੀਆਂ ਦੀ ਹੁੰਦੀ ਹੈ।

ਇਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਹਮੇਸ਼ਾ ਰੋਸ ਰਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਮੇਸ਼ਾ ਇਹ ਵੀ ਰੋਸ ਰਿਹਾ ਕਿ ਉਹ ਦੋਸ਼ੀਆਂ ਨੂੰ ਫੜ ਨਹੀਂ ਸਕੇ। ਵਿਰੋਧੀਆਂ ਨੇ ਸਿਆਸਤ ਕਰਕੇ ਇਹ ਕੇਸ ਸੀ. ਬੀ. ਆਈ. ਨੂੰ ਸੌਂਪਣ ਲਈ ਮਜਬੂਰ ਕੀਤਾ ਅਤੇ ਹੁਣ ਤੱਕ ਵੀ ਕਿਸੇ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜ਼ਰੂਰ ਫੜਿਆ ਜਾਵੇਗਾ। ਉਨਾਂ ਕਿਹਾ ਕਿ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ 103 ਵੇਂ ਸਥਾਪਨਾ ਦਿਵਸ ਮੌਕੇ ਜਾਣੇ-ਅਣਜਾਣੇ ਅੰਦਰ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਪਾਰਟੀ ਦੇ ਆਗੂਆਂ ਵਰਕਰਾਂ ਵੱਲੋਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਗਲਤੀ ਕੁਤਾਹੀ ਹੋਈ ਹੋਵੇ ਤਾਂ ਉਹ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਮੁੱਚੇ ਪੰਥ ਪਾਸੋਂ ਮੁਆਫ਼ੀ ਮੰਗਦੇ ਹਨ।ਗੈਂਗਸਟਰਾਂ ਨੂੰ CM ਮਾਨ ਨੇ ਦਿੱਤੀ ਚਿਤਾਵਨੀ—-ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ, ਸਨੈਚਰਾਂ ਨੂੰ ਸਿੱਧੇ ਤੌਰ ‘ਤੇ ਚਿਤਾਵਨੀ ਦਿੱਤੀ ਗਈ ਹੈ।

ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੈਂਗਸਟਰ, ਸਨੈਚਰਾਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇਗੀ। ਗੁਨਾਹ ਕੀਤਾ ਤਾਂ ਕੀ ਸਜ਼ਾ ਹੋਵੇਗੀ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਗੁਨਾਹ ਤੋਂ ਬਾਅਦ ਦੂਜੇ ਚੌਂਕ ‘ਤੇ ਪਹੁੰਚੋਗੇ ਜਾਂ ਨਹੀਂ, ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ, ਸਿਰਫ਼ ਪਰਮਾਤਮਾ ਦੇ ਹੱਥ ਵਿਚ ਹੀ ਇਸ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਕ੍ਰਾਈਮ ਨੂੰ ਅੰਜਾਮ ਦੇਣ ਵਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ ਅਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜਿੱਥੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ, ਉਥੇ ਹੀ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਮੈਂ ਦੋ ਸਕੂਲਾਂ ਵਿਚ ਗਿਆ ਸੀ ਅਤੇ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਵਿਚ ਆਇਆ ਹੈ। ਮੈਂ ਲੋਕਾਂ ਲਈ ਆਇਆ ਹਾਂ ਅਤੇ ਹਮੇਸ਼ਾ ਲੋਕਾਂ ਵਿਚਾਲੇ ਹੀ ਰਹਾਂਗਾ। ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਾਂਗਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਦੀਪਸ਼ਿਖਾ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਇਥੇ ਇਕ ਬੇਸ ਕੈਂਪ ਬਣਾਉਣ ਦੇ ਹੁਕਮ ਦਿੱਤੇ ਤਾਂਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾਵੇ।

ਕੈਨੇਡਾ ਦੀ ਸਰਕਾਰ ਲਈ ਖ਼ਤਰੇ ਦੀ ਘੰਟੀ

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਆਪਣੀਆਂ ਨੀਤੀਆਂ ਕਾਰਨ ਚਿੰਤਾਜਨਕ ਹਾਲਾਤ ਪੈਦਾ ਕਰ ਲਏ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਇੰਝ ਲੱਗਦਾ ਹੈ ਕਿ ਕੈਨੇਡਾ ਨੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਵਿੱਚ ਆਪਣਾ ਆਕਰਸ਼ਣ ਗੁਆ ਦਿੱਤਾ ਹੈ। ਰਹਿਣ-ਸਹਿਣ ਦੀ ਵਧਦੀ ਲਾਗਤ ਅਤੇ ਕਿਰਾਏ ਦੇ ਵਿਕਲਪਾਂ ਦੀ ਘਾਟ ਕਾਰਨ ਰੀਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰਹੀ ਹੈ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਨੂੰ ਦਰਸਾਉਂਦੀ ਹੈ।

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਆਪਣੀਆਂ ਨੀਤੀਆਂ ਕਾਰਨ ਚਿੰਤਾਜਨਕ ਹਾਲਾਤ ਪੈਦਾ ਕਰ ਲਏ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਇੰਝ ਲੱਗਦਾ ਹੈ ਕਿ ਕੈਨੇਡਾ ਨੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਵਿੱਚ ਆਪਣਾ ਆਕਰਸ਼ਣ ਗੁਆ ਦਿੱਤਾ ਹੈ। ਰਹਿਣ-ਸਹਿਣ ਦੀ ਵਧਦੀ ਲਾਗਤ ਅਤੇ ਕਿਰਾਏ ਦੇ ਵਿਕਲਪਾਂ ਦੀ ਘਾਟ ਕਾਰਨ ਰੀਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰਹੀ ਹੈ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਨੂੰ ਦਰਸਾਉਂਦੀ ਹੈ।ਅਧਿਕਾਰਤ ਅੰਕੜਿਆਂ ਅਨੁਸਾਰ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਭਗ 42,000 ਲੋਕਾਂ ਨੇ ਕੈਨੇਡਾ ਛੱਡਿਆ, ਇਸ ਤੋਂ ਇਲਾਵਾ 2022 ਵਿੱਚ 93,818 ਲੋਕਾਂ ਨੇ ਕੈਨੇਡਾ ਛੱਡਿਆ ਅਤੇ 2021 ਵਿੱਚ 85,927 ਲੋਕਾਂ ਨੇ ਕੈਨੇਡਾ ਛੱਡ ਦਿੱਤਾ।

ਇੱਕ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ, ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈਸੀਸੀ) ਦੀ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2019 ਵਿੱਚ ਦੇਸ਼ ਛੱਡਣ ਦੀ ਦਰ ਸਭ ਤੋਂ ਵੱਧ ਸੀ ਜਦੋਂ ਇਹ ਦੋ ਦਹਾਕਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।ਦੇਸ਼ ਛੱਡਣ ਵਾਲਿਆਂ ਦੀ ਵੱਧ ਰਹੀ ਗਿਣਤੀ——-ਹਾਲਾਂਕਿ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਤਾਲਾਬੰਦੀ ਦੌਰਾਨ ਸੰਖਿਆ ਘਟੀ ਸੀ ਪਰ ਇਸ ਰੁਝਾਨ ਨੇ ਇੱਕ ਵਾਰ ਫਿਰ ਰਫ਼ਤਾਰ ਫੜੀ ਹੈ। ਜਦੋਂ ਕਿ ਇਹ ਉਸੇ ਸਮੇਂ ਦੌਰਾਨ ਦੇਸ਼ ਵਿੱਚ ਆਏ 263,000 ਲੋਕਾਂ ਦਾ ਇੱਕ ਹਿੱਸਾ ਹੈ। ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੁਝ ਨਿਰੀਖਕਾਂ ਨੂੰ ਸੁਚੇਤ ਕਰ ਰਿਹਾ ਹੈ। ਰਾਇਟਰਜ਼ ਨਿਊਜ਼ ਏਜੰਸੀ ਨਾਲ ਗੱਲ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਜੀਵਨ ਦੀ ਉੱਚ ਕੀਮਤ ਉਨ੍ਹਾਂ ਲਈ ਕੈਨੇਡਾ ਵਿਚ ਬਣੇ ਰਹਿਣਾ ਮੁਸ਼ਕਲ ਬਣਾ ਰਹੀ ਹੈ। ਕੈਨੇਡਾ ਦੀ ਜ਼ਿਆਦਾਤਰ ਆਬਾਦੀ ਵੱਡੀ ਉਮਰ ਦੀ ਹੈ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪ੍ਰਵਾਸੀਆਂ ‘ਤੇ ਨਿਰਭਰ ਹੈ।

ਹਾਂਗਕਾਂਗ ਤੋਂ ਸ਼ਰਨਾਰਥੀ ਵਜੋਂ 2022 ਵਿੱਚ ਕੈਨੇਡਾ ਆਈ 25 ਸਾਲਾ ਔਰਤ ਨੇ ਆਪਣਾ ਦਰਦ ਬਿਆਨ ਕੀਤਾ। ਉਹ ਪੂਰਬੀ ਟੋਰਾਂਟੋ ਵਿੱਚ ਸਕਾਰਬਰੋ ਵਿੱਚ ਇੱਕ ਕਮਰੇ ਦੇ ਬੇਸਮੈਂਟ ਅਪਾਰਟਮੈਂਟ ਲਈ ਕਿਰਾਏ ਵਿੱਚ 650 ਕੈਨੇਡੀਅਨ ਡਾਲਰ (474 ਡਾਲਰ) ਅਦਾ ਕਰਦੀ ਹੈ, ਜੋ ਕਿ ਉਸਦੀ ਮਹੀਨਾਵਾਰ ਤਨਖਾਹ ਦਾ ਲਗਭਗ 30 ਪ੍ਰਤੀਸ਼ਤ ਹੈ। ਔਰਤ ਦੱਸਦੀ ਹੈ ਕਿ ਉਸਨੂੰ ਘੱਟੋ-ਘੱਟ 16.55 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਕਮਾਉਣ ਲਈ ਤਿੰਨ ਪਾਰਟ-ਟਾਈਮ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਰਹਿਣ-ਸਹਿਣ ਦੀ ਲਾਗਤ ਵਿਚ ਵਾਧਾ ਅਤੇ ਹੋਰ ਖਰਚੇ ਜ਼ਿਆਦਾ ਹਨ, ਜੋ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ ਲੈਣ ਤੋਂ ਦੂਰ ਕਰ ਰਿਹਾ ਹੈ।

ਵਿਦਿਆਰਥੀਆਂ ਲਈ ਮੁੱਖ ਮੰਤਰੀ ਦਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਅਚਾਨਕ ਰੋਪੜ ਦੇ ਸਰਕਾਰੀ ਸਕੂਲਾਂ ਵਿਚ ਪਹੁੰਚ ਗਏ। ਪਹਿਲਾਂ ਉਨ੍ਹਾਂ ਨੇ ਸੁੱਖੋ ਮਾਜਰਾ ਸਥਿਤ ਸਰਕਾਰੀ ਸਕੂਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਰੋਪੜ ਵਿਚ ਮੋਰਿੰਡਾ ਦੇ ਅਧੀਨ ਆਉਂਦੇ ਸਰਕਾਰੀ ਸਕੂਲ ਲੁਥੇਰ ਪਹੁੰਚ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਹਾਜ਼ਰੀ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਘਬਰਾਓ ਨਾ ਉਹ ਰੇਡ ਕਰਨ ਜਾਂ ਡਰਾਉਣ ਲਈ ਨਹੀਂ ਸਗੋਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਆਏ ਹਨ।

ਸਟਾਫ ਦੀ ਗਿਣਤੀ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਧੁੰਦ ਤੇ ਠੰਡ ਵਿਚ ਆਉਣ ਕਾਰਣ ਦਿੱਕਤਾਂ ਬਾਰੇ ਪੁੱਛਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਬੱਚੇ ਦੂਰ ਦੁਰਾਡਿਓਂ ਆਉਂਦੇ ਹਨ। ਇਸ ਲਈ ਕਈ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਬੀਤੇ ਸਮੇਂ ਵਿਚ ਵੀ 12ਵੀਂ ਦਾ ਰੋਲ ਨੰਬਰ ਆਪਣੇ ਪਿਤਾ ਨਾਲ ਲੈਣ ਆ ਰਹੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ’ਤੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮੀਨੈਂਸ ਤੋਂ ਇਲਾਵਾ ਵੀ ਸਾਰੇ ਸਰਕਾਰੀ ਸਕੂਲਾਂ ਨੂੰ ਜਲਦ ਬੱਸਾਂ ਦਿੱਤੀਆਂ ਜਾ ਰਹੀਆਂ ਹਨ।ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਸਕਿੱਲਡ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਉਹੀ ਪੜ੍ਹਾਇਆ ਜਾ ਰਿਹਾ ਹੈ ਜੋ ਉਹ ਪੜ੍ਹਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਨੂੰ ਪਿੰਡ ਤੋਂ ਆਉਣ ਵਾਲੇ ਵਿਦਿਆਰਥੀਆਂ ਅਨੁਸਾਰ ਪ੍ਰਪੋਜ਼ਲ ਭੇਜਣ ਨੂੰ ਕਿਹਾ ਗਿਆ ਹੈ।

ਉਨ੍ਹਾਂ ਨੇ ਮੰਚ ਤੋਂ ਐਲਾਨ ਕੀਤਾ ਕਿ ਸਾਰੇ ਸਰਕਾਰੀ ਸਕੂਲਾਂ ਵਿਚ ਇਹ ਸਹੂਲਤਾਂ ਸ਼ੁਰੂ ਹੋਣਗੀਆਂ। ਉੁਨ੍ਹਾਂ ਨੇ ਕਿਹਾ ਕਿ ਛੇਵੀਂ ਤਕ ਦੇ ਬੱਚੇ ਲੋਕਲ ਹੁੰਦੇ ਹਨ।7ਵੀਂ ਤੋਂ 12ਵੀਂ ਤਕ ਦੇ ਬੱਚਿਆਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਪੋਜ਼ਲ ਇਸ ਅਨੁਸਾਰ ਭੇਜੀ ਜਾਵੇ ਕਿ 7ਵੀਂ ਤੋਂ 10ਵੀਂ ਤਕ ਦੇ ਬੱਚਿਆਂ ਦੀ ਇਕ ਘੰਟਾ ਪਹਿਲਾਂ ਛੁੱਟੀ ਹੋਵੇ ਅਤੇ ਉਥੇ ਹੀ ਬੱਸਾਂ ਇਕ ਘੰਟੇ ਵਿਚ 11ਵੀਂ ਤੇ 12ਵੀਂ ਦੇ ਬੱਚਿਆਂ ਨੂੰ ਲੈਣ ਲਈ ਪਹੁੰਚ ਸਕਣ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਬੱਸਾਂ ਵਿਚ ਜੀ. ਪੀ. ਐੱਸ. ਟ੍ਰੈਕਰ ਵੀ ਲਗਾਇਆ ਜਾਵੇਗਾ ਤਾਂ ਜੋ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗ ਸਕੇ ਕਿ ਬੱਚੇ ਕਿੱਥੇ ਪਹੁੰਚ ਗਏ ਹਨ।

ਕੈਨੇਡਾ ਤੋਂ ਆਈ ਇਹ ਵੱਡੀ ਖਬਰ

ਕੈਨੇਡਾ ਤੇ ਯੂ.ਕੇ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚ ਜਾਣ ਲਈ ਕ੍ਰਿਸਮਸ ਤੇ ਨਿਊ ਯੀਅਰ ਮੌਕੇ ਖ਼ਾਸ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੇ ਤਹਿਤ ਬਿਨੈਕਾਰਾਂ ਨੂੰ 40 ਫ਼ੀਸਦ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਸਮੇਂ ਕੈਨੇਡਾ ਵਿੱਚ ਨਰਸਾਂ ਅਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਭਾਰਤ ਤੋਂ ਖਾਸ ਕਰਕੇ ਪੰਜਾਬ/ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਦੂਜੇ ਦੇਸ਼ਾਂ ਵਿੱਚ ਜਾ ਰਹੀਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ।

ਜੇਕਰ ਤੁਸੀਂ ਨਰਸ/ਨੈਨੀ ਦਾ ਕੰਮ ਕਰਦੇ ਹੋ ਜਾਂ ਨਰਸਿੰਗ ਕੋਰਸ (ANM, GNM, BSc. Nursing) ਕੀਤਾ ਹੈ ਜਾਂ ਨਰਸ ਬਣਨ ਲਈ ਪੜ੍ਹ ਰਹੇ ਵਿਦਿਆਰਥੀ ਹੋ, ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਬਹੁਤ ਆਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ। ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਵੀਜ਼ੇ ਜਾਰੀ ਕੀਤੇ ਹਨ, ਕੈਨੇਡਾ ਵਿੱਚ ਭਾਰਤੀ ਨਰਸਾਂ ਅਤੇ ਨੈਨੀਜ਼ ਦੀ ਬਹੁਤ ਮੰਗ ਹੈ।

ਚੰਗੀ ਗੱਲ ਇਹ ਹੈ ਕਿ ਕੰਮ ਕਰਨ ਦੌਰਾਨ ਪ੍ਰਤੀ ਘੰਟਾ ਸੈਲਰੀ 45 ਡਾਲਰ (3700 ਰੁਪਏ) ਹੋਵੇਗੀ। 8 ਮਹੀਨਿਆਂ ਵਿਚ ਪਰਿਵਾਰ ਸਮੇਤ ਪੀਆਰ ਮਿਲੇਗੀ। + 2 ਪਾਸ ਜਾਂ ਬਿਨਾਂ + 2 ਵਾਲੇ ਵੀ ਅਪਲਾਈ ਕਰ ਸਕਦੇ ਹਨ। ਨਰਸ ਲਾਈਸੈਂਸ ਦੀ ਵੀ ਲੋੜ ਨਹੀਂ।ਕੈਨੇਡਾ ਦੀ ਸਰਕਾਰ ਨਰਸਿੰਗ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਹੁਤ ਸਾਰੇ ਵੀਜ਼ੇ ਜਾਰੀ ਕਰ ਰਹੀ ਹੈ। ਜੇ ਤੁਹਾਡੇ ਕੋਲ ਨਰਸਿੰਗ ਅਤੇ ਸਿਹਤ ਪ੍ਰਬੰਧਨ ਵਿੱਚ ਨਰਸਿੰਗ ਦੀ ਡਿਗਰੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗਿਵਰ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ।

ਸਰਦੀਆਂ ਦੀਆਂ ਛੁੱਟੀਆਂ ਵੱਡੀ ਖਬਰ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਇਸ ਵਾਰ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਸਿਰਫ਼ 6 ਦਿਨ ਹੀ ਰਹਿਣਗੀਆਂ। ਹਾਲਾਂਕਿ, ਇਸ ਤੋਂ ਪਹਿਲਾਂ ਸਕੂਲ 1 ਜਨਵਰੀ ਤੋਂ 15 ਜਨਵਰੀ ਤੱਕ ਬੰਦ ਰਹੇ ਸਨ। ਪਰ ਹੁਣ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਸਕੂਲ 1 ਜਨਵਰੀ ਤੋਂ 6 ਜਨਵਰੀ ਤੱਕ ਹੀ ਬੰਦ ਰਹਿਣਗੇ। ਦਰਅਸਲ, ਦਿੱਲੀ ਸਰਕਾਰ ਨੇ ਖਰਾਬ ਹਵਾ ਦੀ ਗੁਣਵੱਤਾ ਕਾਰਨ ਪਹਿਲਾਂ ਹੀ 9 ਨਵੰਬਰ ਤੋਂ 18 ਨਵੰਬਰ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਸਨ। ਇਸ ਲਈ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।

ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਦਿੱਲੀ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਲਈ ਸਰਕੂਲਰ ਵੀ ਜਾਰੀ ਕੀਤਾ ਹੈ। ਸਰਕੂਲਰ ਮੁਤਾਬਕ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ 1 ਜਨਵਰੀ ਤੋਂ ਸ਼ੁਰੂ ਹੋ ਕੇ 6 ਜਨਵਰੀ ਤੱਕ ਜਾਰੀ ਰਹਿਣਗੀਆਂ। ਦਿੱਲੀ ਸਰਕਾਰ ਵੱਲੋਂ ਜਾਰੀ ਸਰਕੂਲਰ ‘ਚ ਲਿਖਿਆ ਗਿਆ ਹੈ, ‘ਅਕਾਦਮਿਕ ਸੈਸ਼ਨ 2023-24 ਲਈ ਸਰਦੀਆਂ ਦੀਆਂ ਛੁੱਟੀਆਂ 1 ਜਨਵਰੀ ਤੋਂ 15 ਜਨਵਰੀ ਤੱਕ ਹੋਣੀਆਂ ਸਨ। ਹਾਲਾਂਕਿ, ਇਹ ਸੁਨਿਸ਼ਚਿਤ ਕਰਨ ਲਈ ਕਿ ਸਾਡੇ ਵਿਦਿਆਰਥੀਆਂ ‘ਤੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ਮਾੜੇ ਸੂਚਕਾਂਕ ਕਾਰਨ ਮਾੜਾ ਪ੍ਰਭਾਵ ਨਾ ਪਵੇ, ਸਰਦੀਆਂ ਦੀਆਂ ਛੁੱਟੀਆਂ ਦਾ ਇੱਕ ਹਿੱਸਾ 9 ਨਵੰਬਰ ਤੋਂ 18 ਨਵੰਬਰ ਤੱਕ ਮਨਾਇਆ ਗਿਆ ਸੀ।ਸਰਕੂਲਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਕਾਦਮਿਕ ਸੈਸ਼ਨ 2023-2024 ਦੀਆਂ ਸਰਦੀਆਂ ਦੀਆਂ ਛੁੱਟੀਆਂ ਦਾ ਬਾਕੀ ਹਿੱਸਾ 1 ਜਨਵਰੀ ਤੋਂ 6 ਜਨਵਰੀ, 2024 ਤੱਕ ਮਨਾਇਆ ਜਾਣਾ ਤੈਅ ਹੈ। ਦਿੱਲੀ ਦੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਜਾਣਕਾਰੀ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਗੈਰ-ਅਧਿਆਪਕ ਸਟਾਫ, ਅਧਿਆਪਨ ਸਟਾਫ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਾਰੇ ਹਿੱਸੇਦਾਰਾਂ ਤੱਕ ਪਹੁੰਚਾਉਣ।

ਦੱਸ ਦੇਈਏ ਕਿ ਪਿਛਲੇ ਮਹੀਨੇ ਨਵੰਬਰ ਵਿੱਚ ਦੀਵਾਲੀ ਤੋਂ ਪਹਿਲਾਂ ਵੀ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਲਗਾਤਾਰ ਕਈ ਦਿਨਾਂ ਤੱਕ 500 ਨੂੰ ਪਾਰ ਕਰ ਗਿਆ ਸੀ। ਇਸ ਲਈ ਹਵਾ ਦੀ ਗੁਣਵੱਤਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ 9 ਨਵੰਬਰ ਤੋਂ 18 ਨਵੰਬਰ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਦੌਰਾਨ ਦਿੱਲੀ ਭਰ ਵਿੱਚ ਸਕੂਲ ਬੰਦ ਰਹੇ।

error: Content is protected !!