Home / ਦੁਨੀਆਂ ਭਰ / CM ਦਾ ਐਲਾਨ, ਪੰਜਾਬ ‘ਚ ਹੁਣ ਇਵੇ ਚੱਲਣਗੀਆਂ ਬੱਸਾਂ

CM ਦਾ ਐਲਾਨ, ਪੰਜਾਬ ‘ਚ ਹੁਣ ਇਵੇ ਚੱਲਣਗੀਆਂ ਬੱਸਾਂ

ਕੈਪਟਨ ਦਾ ਵੱਡਾ ਐਲਾਨ, ਪੰਜਾਬ ‘ਚ ਹੁਣ ਇਵੇ ਚੱਲਣਗੀਆਂ ਬੱਸਾਂ’ਪ੍ਰਾਪਤ ਜਾਣਕਾਰੀ ਅਨੁਸਾਰ ਤੇਲ ਕੀਮਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਯਾਤਰੀਆਂ ਦੀ 50 ਫੀਸਦ ਸਮਰੱਥਾ ਵਾਲੇ ਹੁਕਮਾਂ ਨੂੰ ਹਟਾ ਉਣ ਦਾ ਐਲਾਨ ਕੀਤਾ ਹੈ।ਪਰ ਬੱਸਾਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਮਾਸਕ ਲਾਜ਼ਮੀ ਤੌਰ ‘ਤੇ ਪਹਿਨਣੇ ਪੈਣਗੇ। ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਅੱਜ ਦੇ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ ਇਸ ਨਾਲ ਹੋਣ ਵਾਲੇ ਵਿੱਤੀ ਘਾਟੇ ਖਾਸ ਕਰਕੇ ਡੀਜ਼ਲ ਤੇ ਪੈਟਰੋਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਕਾਰਨ ਮਿੱਥੀ ਗਈ ਸਮਰਥਾ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਨਾਲ ਯਾਤਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਸਫਰ ਦੌਰਾਨ ਮਾਸਕ ਪਹਿਨਣ ਦੀ ਸ ਖ ਤੀ ਨਾਲ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂ ਜੋ ਮਾਸਕ ਨਾਲ ਕਰੋਨਾ ਦਾ ਫੈਲਾਅ 70 ਫੀਸਦੀ ਤੱਕ ਘਟ ਸਕਦਾ ਹੈ। ਰਾਜ ਸਰਕਾਰ ਨੇ ਪਹਿਲਾਂ ਕਰੋਨਾ ਔਖ ਸਮੇ ਕਾਰਨ ਬੱਸਾਂ ਨੂੰ 50% ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿੱਤੀ ਸੀ।ਹੁਣ ਇਹ ਆਦੇਸ਼ ਨੂੰ ਵਾਪਲ ਲੈਂਦੇ ਹੋਏ ਕੈਪਟਨ ਸਰਕਾਰ ਨੇ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਇਹ ਐਲਾਨ ਅੱਜ ਹਰਿਆਊ ਖੁਰਦ ਦੇ ਇਕ ਵਸਨੀਕ ਵੱਲੋਂ ਬੱਸਾਂ ਨਾ ਚੱਲਣ ਕਰਕੇ ਪਾਤੜਾਂ ਆਉਣ-ਜਾਣ ਵਿੱਚ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਕਰੋਨਾ  ਔਖ ਸਮੇ ਕਾਰਨ 50 ਫੀਸਦੀ ਸਵਾਰੀਆਂ ਦੀ ਸਮਰਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!