ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ

ਕਰਤਾਰ ਸਿੰਘ ਰਮਲਾ ਜੀ ਦੀਆਂ ਪਿਆਰੀਆਂ ਧੀਆਂ ਮੈਂਡੀ ਸੰਧੂ ਤੇ ਸੈਂਡੀ ਸੰਧੂ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ ਹੀ ਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ” ਸਿੱਖੀ ਦਾ ਸਾਕਾ” ਇੱਕ ਵਾਰ ਜਰੂਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ । ਇਹ ਯੂ ਟਿਊਬ ਚੈਨਲ #utubetv ਨੂੰ ਸਬਸਕਰਾਇਬ ਜਰੂਰ ਕਰੋ ਜੀ, ਵਾਹਿਗੁਰੂ ਜੀ ਦਸ਼ਮੇਸ਼ ਪਿਤਾ ਜੀ ਦੇ 52 ਹੁਕਮ””ਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦਿਵਸ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ, ਧਰਮ ਮਜ਼ਹਬ ਦੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ।ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਕਾਰ ਕਰਦਿਆਂ, ਸ਼ਖਸੀ ਗੁਰੂ ਦੀ ਪਰਪਾਟੀ ਖਤਮ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ। ਭਾਵੇਂ ਸ਼ਬਦ ਗੁਰੂ ਦਾ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿਚ ਪਹਿਲਾ ਪ੍ਰਕਾਸ਼ ਪੰਚਮ ਪਾਤਸ਼ਾਹ ਨੇ ਸੰ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰ ਦਿੱਤਾ ਸੀ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਉਚਾਰੀ ਰੱਬੀ ਬਾਣੀ (59 ਸ਼ਬਦ ਤੇ 57 ਸ਼ਲੋਕ) ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਤੋਂ ਗ੍ਰੰਥ ਸਾਹਿਬ ਵਿਚ ਅੰਕਿਤ ਕਰਵਾ ਸਰੂਪ ਸੰਪੂਰਣ ਕਰਨ ਦੀ ਬਖਸ਼ਿਸ਼ ਕੀਤੀ। ਸਿੱਖ ਸੰਗਤਾਂ ਦੇ ਸਜੇ ਦੀਵਾਨ ਵਿਚ, ਸਰੀਰਕ ਚੋਲਾ ਤਿਆਗ ਸੱਚਖੰਡ ਪਿਆਨਾ ਕਰਨ ਦਾ ਫੈਸਲਾ ਸੁਣਾਉਂਦਿਆਂ, ‘ਗ੍ਰੰਥ ਸਾਹਿਬ’ ‘ਨੂੰ ਗੁਰਤਾ ਦੀ ਗੱਦੀ ਬਖਸ਼ ‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ, ਜਿਸ ਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਹਰ ਰੋਜ਼ ਦੋਹਿਰੇ ਦੇ ਰੂਪ ਵਿਚ ਇਉਂ ਦ੍ਰਿੜ੍ਹ ਕਰਦੀਆਂ ਹਨ। ”ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ”ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ”

ਇਨ੍ਹਾਂ ਐਕਟਰ ਬਾਰੇ ਹੋ ਰਹੀ ਹੈ ਚਰਚਾ

ਦੱਸ ਦਈਏ ਕਿ ਲੱਗਭੱਗ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਭਰਾ ਦਿੱਲੀ ਆਪਣੇ ਹੱਕਾਂ ਲਈ ਠੰਡ ਚ ਸੜਕੇ ਤੇ ਬੈਠੇ ਹਨ। ਪਰ ਕੁੱਝ ਬਾਲੀਵੁੱਡ ਦੇ ਐਕਟਰ ਜੋ ਸਰਦਾਰ ਦੇ ਰੋਲ ਕਰਕੇ ਕਰੋੜਾਂ ਰੁਪਏ ਕਮਾ ਚੁੱਕੇ ਹਨ ਇਸ ਸਮੇਂ ਇਕਦਮ ਚੁੱਪ ਬੈਠੇ ਹਨ। ਜਿਨ੍ਹਾਂ ਨੂੰ ਲਗਾਤਾਰ ਸ਼ੋਸਲ ਮੀਡੀਆ ਤੇ ਲਾਹਨਤਾਂ ਪੈ ਰਹੀਆਂ ਹਨ ਜਿਸ ਚ ਕਈ ਨਾਮੀ ਹਸਤੀਆਂ ਹਨ ਜੋ ਸਰਦਾਰ ਦੇ ਸਹਾਰੇ ਕਰੋੜਾਂ ਰੁਪਏ ਬਣਾ ਚੁੱਕੇ ਹਨ ਪਰ ਹੁਣ ਪੰਜਾਬ ਦੇ ਕਿਸਾਨਾਂ ਲਈ ਬੋਲਦੇ ਨਹੀ ਪਏ। ਦੱਸ ਦਈਏ ਕਿ ਤੇ ਨਾਲ ਹੀ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਕਿਸਾਨ ਦਾ ਸਾਥ ਦੇ ਰਹੇ ਹਨ। ਬੀਤੇ ਦਿਨ ਸਿੱਧੂ ਮੋਸੇ ਵਾਲੇ ਨੇ ਦਿੱਲੀ ਦੇ ਬਾਰਡਰ ਤੇ ਆ ਕੇ ਕਿਸਾਨਾਂ ਦਾ ਸਾਥ ਦਿੱਤਾ ਤੇ ਭਰਵਾਂ ਹੁੰਗਾਰਾ ਭਰਿਆ। ਦੱਸ ਦਈਏ ਕਿ ਮੂਸੇਵਾਲਾ ਬੱਬੂ ਮਾਨ ਤੇ ਕਰਨ ਔਜਲਾ ਦੇ ਆਉਣ ਬਾਅਦ ਦੀ ਆਇਆ ਹੈ। ਹਾਲਾਂਕਿ ਉਹ ਪਹਿਲਾ ਵੀ ਆ ਚੁੱਕਾ ਹੈ ਦਿੱਲੀ ਦੇ ਬਾਰਡਰ ਤੇ।ਪਰ ਕਲ ਜਦੋਂ ਆਇਆ ਓਹਦੇ ਵਿਚ ਬਹੁਤ ਜਿਆਦਾ ਜੋਸ ਸੀ ਉਹਨੇ ਕਿਹਾ ਤੁਸੀਂ ਡੱਟ ਕੇ ਮੁਕਾਬਲਾ ਕਰੋ। ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ,ਪਰ ਦੂਜੇ ਪਾਸੇ ਕੁਝ ਅਜਿਹੇ ਵੀ ਪੰਜਾਬੀ ਕਲਾਕਾਰ ਹਨ ਜੌ ਕਿ ਕਿਸਾਨਾਂ ਦੇ ਨਾਮ ਤੇ ਕੁੱਝ ਨਾ ਕੁੱਝ ਕਰ ਰਹੇ ਹਨ। ਪਰ ਬਾਲੀਵੁੱਡ ਵਾਲੇ ਅਜੇ ਵੀ ਚੁੱਪ ਹਨ ਜਿਵੇਂ ਕਿ ਅਖਸੇ ਕੁਮਾਰ ਤੇ ਸਨੀ ਦਿਓਲ।ਜਦੋਂ ਅਕਸ਼ੇ ਕੁਮਾਰ ਦੀ ਫਿਲਮ ਸਿੰਘ ਇਜ਼ ਬਲਿੰਗ ਆਈ ਸੀ ਤੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ ਪਰ ਅੱਜ ਜਦੋਂ ਕਿਸਾਨਾਂ ਦਾ ਸਾਥ ਦੇਣ ਦਾ ਟਾਇਮ ਆਇਆ ਤਾਂ ਬਾਲੀਵੁੱਡ ਦੇ ਮਾਹਾਨ ਕਲਾਕਾਰ ਅਕਸ਼ੇ ਕੁਮਾਰ ਨੇ ਚੁੱਪੀ ਸਾਧੀ ਹੋਈ। ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਰੋਸ ਕੀਤਾ ਜਾ ਰਿਹਾ ਹੈ ਪਰ ਅਕਸ਼ੇ ਕੁਮਾਰ ਵਲੋ ਹਜੇ ਤਕ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ।ਆਪਣੀ ਪਹਿਲੀ ਫਿਲਮ ਸਿੰਘ ਇਜ਼ ਕਿੰਗ ਦੇ ਸਮੇ ਵੀ ਉਹਨਾ ਨੇ ਕਾਫੀ ਸਿੱਖਾਂ ਦਾ ਨਾਮ ਵਰਤਿਆ ਪਰ ਅੱਜ ਜਦ ਅਸਲ ਦੇ ਵਿੱਚ ਸਿੱਖਾ ਨੂੰ ਦੇਸ਼ ਦੇ ਕਿਸਾਨ ਭਰਾਵਾ ਨੂੰ ਉਹਨਾ ਦੀ ਲੋੜ ਹੈ ਉਸ ਸਮੇਂ ਉਹ ਗਾਇਬ ਹਨ।

ਕਿਸਾਨ ਦੇ ਪੁੱਤ ਨੇ ਬਣਾਇਆ ਵੱਡਾ ਰਿਕਾਰਡ

ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਆਪਣੇ ਵਿਲੱਖਣ ਕੰਮਾਂ ਲਈ ਦੁਨੀਆ ਭਰ ਚ ਮਸ਼ਹੂਰ ਹਨ। ਇਸ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਪੰਜਾਬੀ ਹੁਣ ਤਰ੍ਹਾਂ ਦੇ ਵਧੀਆ ਤੇ ਵੱਡੇ ਕੰਮਾਂ ਚ ਹਿੱਸਾ ਯੋਗਦਾਨ ਪਾ ਰਹੇ ਹਨ। ਖਾਸ ਕਰਕੇ ਵਿਦੇਸ਼ਾਂ ਚ ਰਹਿੰਦੇ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖਬਰ ਆ ਰਹੀ ਹੈ ਆਸਟ੍ਰੇਲੀਆ ਤੋਂ ਜਾਣਕਾਰੀ ਅਨੁਸਾਰ ਜੱਟ ਸਿੱਖ ਕਿਸਾਨੀ ਨਾਲ ਸਬੰਧ ਰੱਖਦੇ ਸਰਦਾਰ ਨੌਜਵਾਨ ਨੇ ਆਸਟ੍ਰੇਲੀਆ ਚ ਆਰਮੀ ਚ ਵੱਡਾ ਅਹੁਦਾ ਸੰਭਾਲਿਆ ਹੈ।ਆਸਟ੍ਰੇਲੀਆ ਦੀ ਆਰਮੀ ‘ਚ ਕੈਪਟਨ ਅਮਰਿੰਦਰ ਸਿੰਘ ਘੁੰਮਣ ਪਹਿਲੇ ਸਿੱਖ ਹਨ, ਜਿਨ੍ਹਾਂ ਨੂੰ ਸਕਾਲਰਸ਼ਿਪ ਪ੍ਰਾਪਤ ਹੋਈ ਹੈ | ਜੌਹਨ ਮੌਨਾਸ ਫਾਊਾਡੇਸ਼ਨ ਤੋਂ ਉਨ੍ਹਾਂ ਨੂੰ ਇਹ ਵਜ਼ੀਫ਼ਾ ਪ੍ਰਾਪਤ ਹੋਇਆ, ਜੋ ਵਿਦੇਸ਼ੀ ਯੂਨੀਵਰਸਿਟੀ ਤੋਂ ਮਾਸਟਰਜ਼ ਆਫ਼ ਬਿਜ਼ਨਸ ਐਾਡ ਮਨਿਸਟ੍ਰੇਸ਼ਨ ਦੀ ਡਿਗਰੀ ਲੈਣ ‘ਚ ਸਹਾਈ ਹੋਏ | ਕੈਪਟਨ ਘੁੰਮਣ ਇਸ ਵਕਾਰੀ ਵਜੀਫ਼ੇ ‘ਚ ਜੇਤੂ ਵਜੋਂ ਉਪਰੋਕਤ ਯੂਨੀਵਰਸਿਟੀ ਦੁਆਰਾ ਨਾਮਜ਼ਦ ਕੀਤੇ ਗਏ 13 ਲੋਕਾਂ ‘ਚੋਂ ਇਕ ਹਨ ਜੋ ਅਜਿਹਾ ਸਨਮਾਨ ਲੈਣ ਵਾਲੇ ਪਹਿਲੇ ਆਸਟ੍ਰੇਲੀਆਈ ਸਿੱਖ ਬਣ ਗਏ ਹਨ | ਉਸ ਵਲੋਂ ਕਈ ਦੇਸ਼ਾਂ ‘ਚ ਮਿਸ਼ਨਾਂ ਅਤੇ ਜਵਾਨਾਂ ਦੀ ਅਗਵਾਈ ਕੀਤੀ ਹੈ | ਉਸ ਨੇ ਦੱਸਿਆ ਕਿ ਉਸ ਦੀ ਇਹ ਚੋਣ ਲੀਡਰਸ਼ਿਪ, ਹੁਨਰ, ਅਕਾਦਮਿਕ ਉਤਮਤਾ ਨੇ ਨਾਲ-ਨਾਲ ਸਿੱਖਿਆ ਰਾਹੀਂ ਹੋਰ ਵਿਕਾਸ ਕਰਨ ਦੀ ਇੱਛਾ ਅਤੇ ਵਿਆਪਕ ਭਾਈਚਾਰੇ ਦੀ ਸੇਵਾ ਦੇ ਇਰਾਦੇ ਨਾਲ ਵੀ ਹੋਈ ਹੋ ਸਕਦੀ ਹੈ |ਕੈਪਟਨ ਘੁੰਮਣ ਪਿਛਲੇ 10 ਸਾਲਾਂ ਤੋਂ ਇਥੋਂ ਦੀ ਫੌਜ ‘ਚ ਸੇਵਾ ਨਿਭਾਅ ਰਿਹਾ ਹੈ ਫੌਜੀ ਸਿਖਲਾਈ ਦੌਰਾਨ ਉਸ ਨੇ ਸਿਵਲ ਇੰਜੀਨੀਰਿੰਗ ਦੀ ਪੜ੍ਹਾਈ ਕਰਨ ਅਤੇ ਪ੍ਰੋਜੈਕਟ ਪ੍ਰਬੰਧਨ ‘ਚ ਮਾਸਟਰਜ਼ ਇਨ ਮੈਨੇਜਮੈਂਟ ਦੀ ਪੜ੍ਹਾਈ ਵੀ ਕੀਤੀ | ਉਹ ਪੰਜਾਬ ‘ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧ ਰੱਖਦਾ ਹੈ | ਇਹ ਸਕਾਲਰਸ਼ਿਪ ਦੋ ਲੱਖ ਡਾਲਰ ਦੀ ਹੋਵੇਗੀ |

ਸਿੱਖ ਫੌਜੀਆਂ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ

ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ‘ਚ ਹਰ ਕੋਈ ਸ਼ਾਮਲ ਹੋ ਰਿਹਾ ਹੈ। ਅੱਜ ਇਸ ਅੰਦੋਲਨ ‘ਚ ਰਿਟਾਇਰਡ ਫੌਜੀ ਸ਼ਾਮਲ ਹੋਏ। ਉਹ ਆਪਣੇ ਬਹਾਦਰੀ ਦੇ ਮੈਡਲ ਆਪਣੀ ਛਾਤੀ ‘ਤੇ ਲਾ ਕੇ ਕਿਸਾਨਾਂ ਦੀ ਹਮਾਇਤ ਕਰਨ ਪਹੁੰਚੇ। ਰਿਟਾਇਰਡ ਫੌਜੀ ਕਮਲਦੀਪ ਸਿੰਘ ਨੇ ਕਿਹਾ ਕਿ ਉਹ 5 ਸਾਲ ਪਹਿਲਾਂ ਇੰਡਿਅਨ ਆਰਮੀ ਤੋਂ ਰਿਟਾਇਰ ਹੋਏ ਹਨ। ਅੱਜ ਉਹ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਉਨ੍ਹਾਂ ਕਿਹਾ ਆਪਣੇ ਹੱਕ ਮੰਗਣਾ ਕੋਈ ਗਲਤ ਗੱਲ ਨਹੀਂ ਹੈ। ਅਸੀਂ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਲਈ ਇੱਥੇ ਆਏ ਹਾਂ। ਦੱਸ ਦਈਏ ਕਿ ਸਾਬਕਾ ਫੌਜੀ ਕਮਲਦੀਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਾਨੂੰਨ ਬਣਾਏ ਹਨ, ਉਹ ਕਿਸਾਨਾਂ ਦੇ ਹੱਕ ‘ਚ ਨਹੀਂ ਹਨ। ਸਾਨੂੰ ਕਾਨੂੰਨਾਂ ਦਾ ਕੋਈ ਫਾਇਦਾ ਨਹੀਂ ਚਾਹੀਦਾ। ਅਸੀਂ ਸ਼ਾਂਤਮਈ ਢੰਗ ਨਾਲ ਹੀ ਇਸ ਅੰਦੋਲਨ ਨੂੰ ਅੱਗੇ ਵਧਾਵਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਵਿ ਰੋਧੀ ਵਿਅਕਤੀ ਇਸ ਅੰਦੋਲਨ ‘ਚ ਨਹੀਂ ਹੈ ਤੇ ਨਾ ਹੀ ਹੋਣ ਦੇਵਾਂਗੇ। ਦੱਸ ਦਈਏ ਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਰੋਸ ਵਿੱਚ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲਜ਼ , ਟੋਲ ਪਲਾਜ਼ਾ ਅਤੇ ਰੇਲਵੇ ਲਾਈਨਾਂ ਅਤੇ ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕਰਕੇ ਧਰਨੇ ਦਿੱਤੇ ਜਾ ਰਹੇ ਸਨ। ਉਥੇ ਹੀ 26 ਨਵੰਬਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾਂ ਹੋਣ ਤੱਕ ਬੇਸਿੱਟਾ ਰਹੀਆਂ ਹਨ। ਕਿਸਾਨਾਂ ਵੱਲੋਂ ਜਾਰੀ ਇਸ ਸੰਘਰਸ਼ ਦਾ ਸੇਕ ਆਖਿਰ ਹੁਣ ਅੰਬਾਨੀ ਨੂੰ ਵੀ ਲੱਗ ਚੁੱਕਾ ਹੈ। ਜਿਸ ਕਾਰਨ ਅੰਬਾਨੀ ਨੇ ਸਰਕਾਰ ਕੋਲੋਂ ਇਕ ਮੰਗ ਕੀਤੀ ਹੈ। ਕਿਸਾਨ ਅੰਦੋਲਨ ਦਾ ਅਸਰ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਉੱਪਰ ਪੈ ਰਿਹਾ ਹੈ।।। ਲੱਖੇ ਸਿਧਾਣਾ ਵਾਰ ਵਾਰ ਕਹਿ ਰਿਹਾ ਕਿ ਆਪਣੀ ਜਿੱਤ ਹੋ ਚੁੱਕੀ ਹੈ ਬਸ ਸਬਰ ਏਕਤਾ ਆਪਸੀ ਸਹਿਯੋਗ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ ਪੰਜਾਬੀਉ ਆਪਣੀ ਜਿੱਤ ਹੋ ਚੁੱਕੀ ਹੈ ਕੇਦਰ ਦੇ ਨਾਸਾ ਚ ਧੂਆਂ ਆ ਗਿਆ ਹੈ।

ਸ਼੍ਰੀ ਦਰਬਾਰ ਸਾਹਿਬ ਤੋਂ ਆਈ ਵੀਡੀਓ

ਅੰਮ੍ਰਿਤਸਰ ਦਰਬਾਰ ਸਾਹਿਬ ਦੀ ਸੁੰਦਰਤਾ ਤੇ ਉਸਦੀ ਖਿੱਚ ਨੂੰ ਦੇਖ ਕੇ ਅੱਜ ਹਰ ਕੋਈ ਓਥੇ ਜਾਣਾ ਚਾਹੀਦਾ ਹੈ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾਂ ਸੀਸ ਨਿਵਾਰਨਾ ਚਾਹੁੰਦਾ ਹੈ।ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਏਸਦਾ ਨਿਰਮਾਣ ਕੀਤਾ ਗਿਆ ਸੀ ਤੇ ਇਸਦੇ ਨਾਲ ਹੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਅੰਦਰ ਇਕ ਸੁਰੰਗ ਵੀ ਬਣਾਈ ਗਈ ਸੀ। ਜਿਸਦੇ ਬਾਰੇ ਅੱਜ ਦੇ ਸਮੇਂ ਵਿਚ ਬਹੁਤ ਹੀ ਘੱਟ ਲੋਕ ਨੇ ਜਿਹਨਾ ਨੂੰ ਇਸ ਸੁਰੰਗ ਬਾਰੇ ਪਤਾ ਹੈ । ਸੁਰੰਗ ਦੀ ਜੇਕਰ ਗੱਲ ਕਰੀਏ ਤਾਂ ਇਹ ਲੰਗਰ ਹਾਲ਼ ਦੇ ਨਾਲ ਹੀ ਬਣਿਆ ਹੋਇਆ ਹੈ ਜਿਸਦੇ ਹੇਠਾਂ ਜਾ ਕੇ ਕਾਫੀ ਵਡਾ ਹਾਲ਼ ਬਣਿਆ ਹੋਇਆ ਹੈ ਤੇ ਇਸਦੇ ਅੰਦਰ ਇਕ ਖੂਹ ਵੀ ਬਣਿਆ ਹੋਇਆ ਹੈ ਜਿਸਦੇ ਪਾਣੀ ਦੀ ਵਰਤੋਂ ਉਸ ਸਮੇਂ ਕੀਤੀ ਜਾਦੀ ਸੀ। ਹਰਿਮੰਦਰ ਸਾਹਿਬ ਸਿੱਖਾਂ ਦੀ ਧਾਰਮਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਸ਼ੋਭਤ ਹੈ। ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਾਰਨ ਪ੍ਰਸਿੱਧ ਹੈ ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਇਹ ਦੋ ਮੰਜਲਾਂ ਇਮਾਰਤ ਹੈ।ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਦਾ ਉੱਪਰਲਾ ਹਿੱਸਾ ਲੱਗਭੱਗ ਚਾਰ ਸੌ ਕਿਲੋ ਸੋਨੇ ਦੀਆਂ ਪੱਤੀਆਂ ਨਾਲ ਬਣਾਇਆ ਸੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਮੰਦਰ ਹਨ, ਜਿਵੇਂ ਦੁਰਗਿਆਣਾ ਮੰਦਰ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ।ਅੰਮ੍ਰਿਤਸਰ ਵਿੱਚ ਹੀ ਸੰਤ ਵਾਲਮੀਕੀ ਜੀ ਨੇ ਰਾਮਾਇਣ ਲਿਖੀ। ਸ੍ਰੀ ਰਾਮ ਅਤੇ ਸੀਤਾ ਨੇ ਆਪਣਾ ਚੌਦਾਂ ਸਾਲ ਦਾ ਬਨਵਾਸ ਅੰਮ੍ਰਿਤਸਰ ਵਿੱਚ ਹੀ ਕੱਟਿਆ ਸੀ। ਹਰਿਮੰਦਰ ਦੇ ਦੱਖਣ ਵੱਲ ਇੱਕ ਬਾਗ ਹੈ ਅਤੇ ਬਾਬਾ ਅਟੱਲ ਜੀ ਦਾ ਗੁਰਦੁਆਰਾ ਹੈ। ਹਰ ਰੋਜ਼ ਇੱਥੇ ਵੀਹ ਹਜ਼ਾਰ ਲੋਕਾਂ ਨੂੰ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ।।

error: Content is protected !!