ਇਸ ਜਗ੍ਹਾ ਤੇ ਹੋਏ 100 ਤੋਂ ਵੱਧ ਫਰਜੀ ਵਿਆਹ ਜਾਣੋ ਕਿੱਥੇ

ਬਠਿੰਡਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਪੈਸੇ ਦੇ ਲਾਲਚ ‘ਚ ਆ ਕੇ 100 ਤੋਂ ਵੀ ਵੱਧ ਨਕਲੀ ਵਿਆਹ ਕਰਵਾ ਦਿੱਤੇ ਗਏ। ਦਰਅਸਲ ਜੋੜਿਆਂ ਦੇ ਵਿਆਹ ਤਾਂ ਉਸ ਗੁਰਦੁਆਰਾ ਸਾਹਿਬ ਕਰਵਾਏ ਜਿੱਥੇ ਉਹ ਖ਼ੁਦ ਸੇਵਾ ਨਿਭਾਅ ਰਿਹਾ ਸੀ ਪਰ ਜੋੜਿਆਂ ਦੇ ਮੈਰਿਜ ਸਰਟੀਫ਼ਿਕੇਟ ਕਿਸੇ ਹੋਰ ਪਿੰਡ ਦੇ ਗੁਰਦੁਆਰੇ ਦੇ ਨਕਲੀ ਲੈਟਰਪੈਡ ‘ਤੇ ਬਣਾ ਕੇ ਦਿੰਦਾ ਸੀ। ਗ੍ਰੰਥੀ ਨੂੰ ਪੈਸਿਆਂ ਦਾ ਇੰਨਾ ਲਾਲਚ ਸੀ ਕਿ ਨਾਬਾਲਗਾਂ ਸਮੇਤ ਰਿਸ਼ਤੇ ‘ਚ ਭੈਣ-ਭਰਾ ਲੱਗਦੇ ਜੋੜਿਆਂ ਦੇ ਵੀ ਵਿਆਹ ਕਰਵਾ ਦਿੰਦਾ ਸੀ।

ਇਨ੍ਹਾਂ ਕਰਵਾਏ ਗਏ ਵਿਆਹਾਂ ‘ਚੋਂ ਜ਼ਿਆਦਾਤਰ ਵਿਦੇਸ਼ ਜਾਣ ਲਈ ਕੀਤੀ ਜਾਣ ਵਾਲੀ ਕਾਂਟਰੈਕਟ ਮੈਰਿਜ ਸੀ। ਜਦੋਂ ਇਸ ਮਾਮਲੇ ਦੀ ਜਾਣਕਾਰੀ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਨੂੰ ਮਿਲੀ ਤਾਂ ਉਹ ਗੁਰਦੁਆਰੇ ਵਿਖੇ ਪਹੁੰਚ ਗਏ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਗ੍ਰੰਥੀ ਸਿੰਘ ਉੱਥੋਂ ਫ਼ਰਾਰ ਹੋ ਗਿਆ। ਮੁਲਜ਼ਮ ਗ੍ਰੰਥੀ ਨੇ ਦੂਜੇ ਗੁਰਦੁਆਰਿਆਂ ਦੇ ਨਾਂ ‘ਤੇ ਲੈਟਰ ਪੈਡ ਬਣਵਾਏ ਹੋਏ ਸਨ। ਵਿਆਹ ਕਰਵਾ ਕੇ ਲੈਟਰ ਪੈਡ ‘ਤੇ ਸਾਈਨ ਵੀ ਉਸ ਨੇ ਆਪਣੇ ਹੀ ਕੀਤੇ ਸਨ।

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦਾ ਇਕ ਪਰਿਵਾਰ ਵਿਆਹ ਕਰਵਾਉਣ ਲਈ ਇਸ ਗੁਰਦੁਆਰਾ ਸਾਹਿਬ ਬਾਰੇ ਪੁੱਛ ਰਿਹਾ ਸੀ। ਉਦੋਂ ਪਤਾ ਲੱਗਾ ਸੀ ਕਿ ਗ੍ਰੰਥੀ ਨੇ ਕੁਝ ਦਿਨ ਪਹਿਲਾਂ ਹੀ ਇਕ ਮੁੰਡੇ ਦਾ ਵਿਆਹ ਉਸ ਦੀ ਮਾਸੀ ਦੀ ਕੁੜੀ ਨਾਲ ਹੀ ਕਰਵਾ ਦਿੱਤਾ ਸੀ। ਲੋਕਾਂ ਅਨੁਸਾਰ ਗ੍ਰੰਥੀ ਨੇ ਧਾਰਮਿਕ ਹੀ ਨਹੀਂ, ਸਗੋਂ ਨਾਬਾਲਗਾਂ ਦੇ ਵਿਆਹ ਕਰਵਾ ਕੇ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਬੁੱਢਾ ਦਲ ਨੇ ਇਸ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਬਠਿੰਡਾ ਨੂੰ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਚੁੱਕਾ ਹੈ।

ਕੈਨੇਡਾ ’ਚ ਜਗਮੀਤ ਦੀ ਪਾਰਟੀ ਦੀ ਜਿੱਤ

ਕੈਨੇਡਾ ਦੇ ਮੈਨੀਟੋਬਾ ਸੂਬੇ ’ਚ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 57 ਵਿਧਾਨ ਸਭਾ ਸੀਟਾਂ ’ਚੋਂ 34 ’ਤੇ ਜਗਮੀਤ ਸਿੰਘ ਦੇ ਉਮੀਦਵਾਰ ਜਿੱਤੇ ਹਨ। ਇਨ੍ਹਾਂ ’ਚ ਪੰਜਾਬੀ ਮੂਲ ਦੇ 3 ਕੈਨੇਡੀਅਨ ਵੀ ਸ਼ਾਮਲ ਹਨ। ਇੱਥੇ ਦੱਸ ਦਈਏ ਕਿ ਇਸ ਹਫ਼ਤੇ ਮੈਨੀਟੋਬਾ ਸੂਬਾਈ ਚੋਣਾਂ ਵਿੱਚ ਇੱਕ ਸਿੰਗਲ ਲਿਬਰਲ ਚੁਣਿਆ ਗਿਆ। ਮੈਨੀਟੋਬਾ ਲਿਬਰਲ ਐਮ.ਐਲ.ਏ. ਸਿੰਡੀ ਲੈਮੌਰੌਕਸ ਹੁਣ ਲਿਬਰਲ ਬ੍ਰਾਂਡ ਦੇ ਤਹਿਤ ਟੋਰਾਂਟੋ ਦੇ ਪੱਛਮ ਤੋਂ ਚੁਣੀ ਗਈ ਇਕਲੌਤੀ ਸੂਬਾਈ ਸਿਆਸਤਦਾਨ ਹੈ।

ਇਨ੍ਹਾਂ ਚੋਣਾਂ ’ਚ ਜਿੱਥੇ ਦਿਲਜੀਤ ਬਰਾੜ ਬਰੋਜ ਨੇ ਵਿਧਾਨ ਸਭਾ ਸੀਟ ਜਿੱਤੀ, ਉੱਥੇ ਹੀ ਮਿੰਟੂ ਸੰਧੂ (ਸੁਖਜਿੰਦਰ ਪਾਲ) ਅਤੇ ਜਸਦੀਪ ਦੇਵਗਨ ਕ੍ਰਮਵਾਰ ਦਿ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ। ਇਹ ਤਿੰਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸਨ, ਜਿਸ ਨੇ ਬਹੁਮਤ ਹਾਸਲ ਕੀਤਾ ਹੈ। ਸੂਬੇ ’ਚ ਐੱਨ.ਡੀ.ਪੀ. ਸਰਕਾਰ ਬਣਾਏਗੀ। ਉੱਥੇ ਹੀ ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ’ਚ ਹਨ। ਪੰਜਾਬੀ ਮੂਲ ਦੇ ਕੁੱਲ 9 ਐੱਨ. ਆਰ. ਆਈ. ਮੈਦਾਨ ’ਚ ਸਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਦੋ ਪੰਜਾਬੀਆਂ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਕੈਨੇਡਾ ਦੇ ਮੈਨੀਟੋਬਾ ਤੋਂ ਚੋਣ ਜਿੱਤੀ ਸੀ।

ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਦੀ ਵਿਚਾਰਧਾਰਾ ਖਾਲਿਸਤਾਨੀ ਹੈ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਉਨ੍ਹਾਂ ਨੇ ਟਰੂਡੋ ਸਰਕਾਰ ’ਤੇ ਕਾਫੀ ਦਬਾਅ ਪਾਇਆ ਸੀ। ਘੱਟ ਗਿਣਤੀ ’ਚ ਚੱਲ ਰਹੀ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਗਮੀਤ ਸਿੰਘ ਦੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਕੈਨੇਡਾ ਦੇ ਕਿਸੇ ਸੂਬੇ ’ਚ ਜਗਮੀਤ ਸਿੰਘ ਦੀ ਪਾਰਟੀ ਦੀ ਇਤਿਹਾਸਕ ਜਿੱਤ ਕਾਰਨ ਸਿੱਖ ਅਤੇ ਪੰਜਾਬੀ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ।

ਕੈਨੇਡਾ ਦੇ ਵੈਨਕੂਵਰ ’ਚ ਰਹਿ ਰਹੇ ਸੀਨੀਅਰ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਐੱਨ. ਡੀ. ਪੀ. ਦਾ ਲੋਕ ਆਧਾਰ ਲਗਾਤਾਰ ਵਧ ਰਿਹਾ ਹੈ। ਕੈਨੇਡਾ ਦੇ ਲੋਕ ਜਗਮੀਤ ਸਿੰਘ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਜਦੋਂ ਤੋਂ ਜਗਮੀਤ ਸਿੰਘ ਨੂੰ ਕਮਾਨ ਮਿਲੀ ਹੈ, ਪਾਰਟੀ ਦਾ ਗ੍ਰਾਫ਼ ਉੱਚਾ ਹੋਇਆ ਹੈ। ਹਾਲਾਂਕਿ ਮੈਨੀਟੋਬਾ ’ਚ ਬੀ. ਸੀ. ਤੇ ਓਂਟਾਰੀਓ ਦੇ ਮੁਕਾਬਲੇ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਘੱਟ ਹਨ ਪਰ ਉਥੋਂ ਦੇ ਪੱਕੇ ਅਤੇ ਮੂਲ ਨਿਵਾਸੀਆਂ ਨੇ ਵੀ ਜਗਮੀਤ ਸਿੰਘ ਦੀ ਪਾਰਟੀ ਦਾ ਸਮਰਥਨ ਕੀਤਾ ਹੈ। ਜਿੱਥੇ ਪਹਿਲਾਂ ਟਰੂਡੋ ਦੀਆਂ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵਿਚਾਲੇ ਮੁਕਾਬਲਾ ਸੀ, ਉੱਥੇ ਹੁਣ ਐੱਨ. ਡੀ. ਪੀ. ਇਹ ਵੀ ਵੱਡਾ ਧੜਾ ਬਣ ਗਿਆ ਹੈ। ਇਸ ਨਾਲ ਕੈਨੇਡਾ ਦੀ ਸਿਆਸਤ ਦੇ ਸਮੀਕਰਨ ਬਦਲ ਰਹੇ ਹਨ।

ਕੈਨੇਡਾ ਤੋਂ ਵਿਦਿਆਰਥੀਆਂ ਲਈ ਵੱਡੀ ਅਪਡੇਟ

ਭਾਰਤੀਆਂ ਲਈ ਕੈਨੇਡਾ ਜਾਣਾ ਇੱਕ ਬੁਰੇ ਸੁਫ਼ਨੇ ਵਿੱਚ ਬਦਲ ਰਿਹਾ ਹੈ। ਇੰਨਾ ਹੀ ਨਹੀਂ ਹੁਣ ਕੈਨੇਡਾ ’ਚ ਪਾਰਟ-ਟਾਈਮ ਨੌਕਰੀਆਂ ਦਾ ਵੀ ਸੰਕਟ ਹੈ। ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ-ਦੁਰਾਡੇ ਦੇਸ਼ਾਂ ਦੇ ਵਿਦਿਆਰਥੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਨੌਕਰੀਆਂ ਲਈ ਮਾਰਾ-ਮਾਰੀ ਸ਼ੁਰੂ ਹੋ ਗਈ ਹੈ।

ਹਾਲ ਹੀ ਵਿਚ ਜਦੋਂ ਇਕ ਗ੍ਰੌਸਰੀ ਸਟੋਰ ਨੇ 7 ਨੌਕਰੀਆਂ ਦੇ ਲਈ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦਿੱਤਾ ਤਾਂ ਲਗਭਗ 200 ਵਿਦਿਆਰਥੀ ਇੰਟਰਵਿਊ ਲਈ ਉਥੇ ਪੁੱਜ ਗਏ। ਸਟੋਰ ਦੇ ਬਾਹਰ ਸਵੇਰ ਤੋਂ ਸ਼ਾਮ ਤੱਕ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇੰਨੀ ਵੱਡੀ ਭੀੜ ਨੂੰ ਦੇਖ ਕੇ ਸਟੋਰ ਮਾਲਕ ਵੀ ਹੈਰਾਨ ਅਤੇ ਪਰੇਸ਼ਾਨ ਹੋ ਗਏ। ਉਨ੍ਹਾਂ ਖ਼ੁਦ ਆਪਣੇ ਪੱਧਰ ’ਤੇ ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਇਹੋ ਜਿਹੀਆਂ ਸਥਿਤੀਆਂ ਸਿਰਫ਼ ਇੱਕ ਥਾਂ ਹੀ ਨਹੀਂ, ਸਗੋਂ ਪੂਰੇ ਕੈਨੇਡਾ ਵਿੱਚ ਪੈਦਾ ਹੋ ਰਹੀਆਂ ਹਨ। ਪਹਿਲਾਂ ਵਿਦਿਆਰਥੀ ਇੱਥੇ ਪਾਰਟ ਟਾਈਮ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਕੈਨੇਡਾ ਵਿੱਚ ਨੌਕਰੀਆਂ ਬਹੁਤ ਘੱਟ ਹੋ ਗਈਆਂ ਹਨ।

ਕੈਨੇਡਾ ਵਿੱਚ ਰਹਿ ਰਹੇ ਬਹੁਤ ਸਾਰੇ ਵਿਦਿਆਰਥੀ ਹੁਣ ਨਾ ਤਾਂ ਕਮਾ ਸਕਦੇ ਹਨ ਅਤੇ ਨਾ ਹੀ ਕੁਝ ਬਚਤ ਕਰ ਪਾ ਰਹੇ ਹਨ। 20 ਤੋਂ 30 ਲੱਖ ਰੁਪਏ ਖ਼ਰਚ ਕੇ ਗਏ ਸੀ ਹੁਣ ਉਨ੍ਹਾਂ ਲਈ ਆਪਣੇ ਦੇਸ਼ ਪਰਤਣਾ ਆਸਾਨ ਨਹੀਂ ਹੈ। ਬਹੁਤ ਸਾਰੇ ਵਿਦਿਆਰਥੀ ਵੱਡੇ ਕਰਜ਼ੇ ਅਤੇ ਜ਼ਮੀਨ ਗਹਿਣੇ ਰੱਖ ਕੇ ਕੈਨੇਡਾ ਗਏ ਹਨ। ਉੱਥੇ ਦੇ ਹਾਲਾਤ ਦੇਖ ਕੇ ਕਈ ਕਹਿ ਰਹੇ ਹਨ ਕਿ ਇੰਨਾ ਪੈਸਾ ਖ਼ਰਚ ਕੇ ਭਾਰਤ ’ਚ ਕੋਈ ਕਾਰੋਬਾਰ ਕਰਦੇ ਤਾਂ ਚੰਗਾ ਹੁੰਦਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਹਾਲਾਤ ਕਦੋਂ ਸੁਧਰਨਗੇ ਅਤੇ ਹੁਣ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੋ ਚੁੱਕਾ ਹੈ । ਹਜ਼ਾਰਾਂ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਸੀਂ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਾਂ ਅਤੇ ਬਦਲੇ ਵਿੱਚ ਕੁਝ ਨਹੀਂ ਮਿਲਦਾ।

ਕੈਨੇਡੀਅਨ ਸਰਕਾਰ ਹੁਣ ਸਾਨੂੰ ਪਛਾਣ ਨਹੀਂ ਦੇ ਰਹੀ ਹੈ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਤੁਹਾਡੀ ’ਲੇਬਰ ਦੀ ਘਾਟ’ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਸੀ। ਕੈਨੇਡਾ ਵਿੱਚ ਹਰ ਕੰਮ ਲਈ ਇੱਕ ਨਿਸ਼ਚਿਤ ਮਾਣ ਭੱਤਾ ਹੈ, ਜੋ ਪ੍ਰਤੀ ਘੰਟੇ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਕੰਮ ਦਿਵਾਉਣ ਲਈ ਨੀਤੀ ਤਾਂ ਬਦਲੀ ਪਰ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਨੀਤੀ ਵਿਚ ਮਾਣਭੱਤੇ ਨਹੀਂ ਬਦਲੇ ਗਏ ਸੀ। ਹਾਲਾਂਕਿ ਇਸ ਨੀਤੀ ਦੀ ਦੁਰਵਰਤੋਂ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਘੱਟ ਮਾਣ ਭੱਤੇ ’ਤੇ ਜ਼ਿਆਦਾ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਕੈਨੇਡਾ ਵਿਚ 3,45,000 ਹਾਊਸਿੰਗ ਪ੍ਰਤੀ ਯੂਨਿਟਸ ਘੱਟ ਪੈਣ ਦਾ ਅਨੁਮਾਨ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਟਲ ਜਾਂ ਬੇਸਮੈਂਟਾਂ ਵਿੱਚ ਰਹਿ ਰਹੇ।

ਹੁਣ ਤੁਸੀਂ ਸੋਚ ਰਹੇ ਹੋਵੋਂਗੇ ਹਰ ਸਾਲ ਇੰਨੇ ਵਿਦਿਆਰਥੀ ਕਨੈਡਾ ਕਿਉਂ ਆਉਂਦੇ ਹਨ–ਸੱਚ ਪੁੱਛੋ ਤਾਂ ਇਸਦਾ ਕਾਰਨ ਸਿਰਫ਼ ਸਿੱਖਿਆ ਨਹੀਂ ਹੈ, ਕਿਉਂਕਿ ਭਾਰਤ ਤੋਂ ਕੈਨੈਡਾ ਜਾਣਾ ਸੌਖਾ ਹੈ ਅਤੇ ਇਸਦੇ ਬਾਅਦ ਸਥਾਈ ਨਿਵਾਸ ਅਤੇ ਨਾਗਰਿਕਤਾ ਪਾਉਣ ਦੇ ਰਸਤੇ ਵੀ ਖੁੱਲ੍ਹ ਜਾਂਦੇ ਹਨ। ਵਿਦੇਸ਼ੀ ਵਿਦਿਆਰਥੀ ਅਤੇ ਨਾਗਰਿਕ ਕੈਨੇਡਾ ਵਿਚ ਆਸਾਨੀ ਨਾਲ ਐਂਟਰੀ ਕਰ ਸਕਦੇ ਹਨ। ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਸੰਖਿਆ ਭਾਰਤੀਆਂ ਦੀ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2022 ਵਿਚ ਕੁਲ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਵਿਦਿਅਰਥੀ ਭਾਰਤ ਤੋਂ ਸਨ, ਜੋ ਕੁੱਲ ਦਾ 40 ਫ਼ੀਸਦੀ ਹੈ। ਇਸ ਤੋਂ ਪਹਿਲਾ 3.2 ਲੱਖ ਭਾਰਤੀ ਵਿਦਿਆਰਥੀ ਵੀਜਾ ’ਤੇ ਕੈਨੇਡਾ ਵਿਚ ਰਹਿ ਰਹੇ ਸਨ। ਇਨ੍ਹਾਂ ‘ਚ ਵੱਡੀ ਸੰਖਿਆਂ ਵਿਚ ਵਿਦਿਆਰਥੀ ਮੋਟਲ ਜਾਂ ਬੇਸਮੈਂਟ ਵਿਚ ਰਹਿ ਰਹੇ ਹਨ।

ਜੋ ਭਾਰਤੀ ਵਿਦਿਆਰਥੀ ਹਾਲ ਹੀ ਵਿਚ ਕਨੈਡਾ ਪੁੱਜੇ ਹਨ, ਉਹ ਓਂਟਾਰੀਓ ਦੇ ਕਿਚਨਰ ਵਿਚ ਨਿਵਾਸ ਇਲਾਕਿਆਂ ਵਿਚ ਘੁਮ ਰਹੇ ਹਨ। ਓਹ ਆਪਣੇ ਬੈਗ ਮੋਢੇ ’ਤੇ ਲੱਦ ਕੇ ਅਜਨਬੀ ਘਰਾਂ ਵਿਚ ਡੋਰ ਬੈੱਲ ਵਜਾ ਰਹੇ ਹਨ। ਦਰਵਾਜ਼ਾ ਖੁੱਲਣ ’ ਤੇ ਪੁੱਛਦੇ ਹਨ ਕਿ ਕੀ ਤੁਹਾਨੂੰ ਘਰ ਵਿਚ ਕਿਰਾਏ ’ਤੇ ਦੇਣ ਦੇ ਲਈ ਕੋਈ ਜਗ੍ਹਾ ਹੈ। ਉਥੇ ਕੈਨੇਡਾ ਦੇ ਨਿਵਾਸੀ ਅਜਨਬੀਆਂ ਵਲੋਂ ਇਸ ਤਰਾਂ ਘਰ-ਘਰ ਜਾ ਕੇ ਕਿਰਾਏ ’ਤੇ ਜਗ੍ਹਾ ਪੁੱਛਣ ਨੂੰ ਪਸੰਦ ਨਹੀਂ ਕਰਦੇ। ਘਰ ਦੀ ਤਲਾਸ਼ ਭਾਰਤੀ ਵਿਦਿਆਰਥੀਆਂ ਦੇ ਲਈ ਬੁਰੇ ਟਾਈਮ ਦੀ ਸ਼ੁਰੂਆਤ ਹੈ। ਆਖਿਰ ਥੱਕ ਹਾਰ ਕੇ ਇਕ ਸਟੋਰ ਰੂਮ ਜਾਂ ਘਰਾਂ ਦੇ ਬੇਸਮੈਂਟ ਵੀ ਉਨਾਂ ਨੂੰ ਮਿਲ ਜਾਂਦੇ ਹਨ। ਇਨਾਂ ਦਾ ਕਿਰਾਇਆ 600-650 ਡਾਲਰ ਹੁੰਦਾ ਹੈ। ਇਸ ਤਰਾਂ ਜ਼ਿਆਦਾ ਪੈਸੇ ਕਿਰਾਏ ਦੇ ਭੁਗਤਾਨ ਵਿਚ ਖ਼ਰਚ ਹੋ ਜਾਂਦੇ ਹਨ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਦਿਆਰਥੀ ਕਿਰਾਏ ਅਤੇ ਫੋਨ ਦੇ ਬਿੱਲ ਦਾ ਭੁਗਤਾਨ ਕਿਵੇਂ ਕਰਨਗੇ। ਇਕ ਵਿਦਿਆਰਥੀ ਹੋਰ ਲੋਕਾਂ ਦੇ ਨਾਲ ਓਂਟਾਰੀਓ ਪ੍ਰਾਂਤ ਦੇ ਕਿਚਨਰ ਵਿਚ ਇਕ ਬੇਸਮੈਂਟ ਸ਼ੇਅਰ ਕਰਦਾ ਹੈ। ਉਨਾਂ ਦਾ ਕਿਰਾਇਆ ਪ੍ਰਤੀ ਮਹੀਨੇ 450 ਡਾਲਰ ਆਉਂਦਾ ਹੈ ਅਤੇ ਫੋਨ ਬਿੱਲ ਸਮੇਤ ਕੁੱਲ ਖ਼ਰਚ 700 ਡਾਲਰ ਆ ਜਾਂਦਾ ਹੈ। ਇਸ ਖ਼ਰਚ ਵਿਚ ਕਾਲਜ ਦੀ ਟਿਊਸ਼ਨ ਫੀਸ ਸ਼ਾਮਲ ਨਹੀਂ ਹੈ। ਇੰਨਾ ਹੀ ਨਹੀਂ ਕੁਝ ਵਿਦਿਆਰਥੀ ਕਾਰਾਂ ਵਿਚ ਰਹਿ ਰਹੇ ਹਨ ਜਦਕਿ ਕਈਆਂ ਨੂੰ ਮਜ਼ਬੂਰਨ ਮਹਿੰਗੇ ਮੋਟਲ ਵਿਚ ਰਹਿਣਾ ਪੈ ਰਿਹਾ ਹੈ। ਇਨਾਂ ਦੀ ਲਾਗਤ ਪ੍ਰਤੀ ਦਿਨ 100 ਡਾਲਰ ਤੱਕ ਹੋ ਸਕਦੀ ਹੈ। ਇਹ ਫਾਈਨੈਸ਼ੀਅਲ ਤਣਾਅ ਇਕ ਨਵੇਂ ਦੇਸ਼ ਵਿਚ ਪੜਨ ਗਏ ਬੱਚਿਆਂ ਦੇ ਸਾਹਮਣੈ ਵੱਡੀ ਚੁਣੌਤੀ ਖੜੀ ਕਰਦਾ ਹੈ।

ਅੰਮ੍ਰਿਤਪਾਲ ਦੀ ਘਰਵਾਲੀ ਨੇ ਰੱਖੀ ਮੰਗ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪਰਿਵਾਰ ਅਤੇ ਵਕੀਲਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਜਿਸ ਦੇ ਰੋਸ ਵਜੋਂ ਪਿਛਲੇ ਦਿਨੀਂ ਐੱਸ.ਜੀ.ਪੀ.ਸੀ. ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ।

ਅੱਜ ਅੰਮ੍ਰਿਤਸਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਗਈ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਅਸਾਮ ਦੀ ਜੇਲ੍ਹ ‘ਚੋਂ ਬਾਹਰ ਲਿਆ ਕੇ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਭਾਈ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਜੇਲ੍ਹ ਵਿੱਚ ਪਰਿਵਾਰਾਂ ਨੂੰ ਮਿਲਣ ਵਿੱਚ ਆਸਾਨੀ ਹੋ ਸਕੇ।

ਮਾਤਾ ਬਲਵਿੰਦਰ ਕੌਰ ਨੇ ਦੱਸਿਆ, “ਹੁਣ ਦੁਬਾਰਾ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਵੱਲੋਂ ਵੀ ਘਰ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।”ਦੂਜੇ ਪਾਸੇ ਦਮਦਮੀ ਟਕਸਾਲ ਸੰਗਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਭਾਈ ਰਾਮ ਸਿੰਘ ਨੇ ਕਿਹਾ, “ਡਿਬਰੂਗੜ੍ਹ ਜੇਲ੍ਹ ’ਚ ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ।” ਇਸ ਦੇ ਨਾਲ ਹੀ ਭਾਈ ਰਾਮ ਸਿੰਘ ਨੇ ਕਿਹਾ, “ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਨੂੰ ਜਾਰੀ ਰੱਖਦੇ ਹੋਏ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਇੱਕ ਵਾਰ ਫਿਰ ਖਾਲਸਾ ਵਹੀਰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਵਹੀਰ 15 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਠਵਾਲ ਪੁੱਲ ਤੋਂ ਸ਼ੁਰੂ ਹੋ ਕੇ ਬਹੌਲੀ ਸਾਹਿਬ ਗੋਇੰਦਵਾਲ ਵਿਖੇ ਜਾ ਕੇ ਸਮਾਪਤ ਹੋਵੇਗੀ।”

ਉਨ੍ਹਾਂ ਇਸ ਵਹੀਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਅਤੇ ਦਮਦਮੀ ਟਕਸਾਲ ਸੰਘਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ।

ਦੀਵਾਲੀ ਤੋਂ ਪਹਿਲਾਂ ਇਹ ਚੀਜ਼ਾ ਘਰ ਲੈ ਆਓ ਜਾਣੋ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।

ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।

ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩।

ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

ਰਾਘਵ ਚੱਢਾ ਦੀ ਕਿੰਨੀ ਹੈ ਮਹੀਨਾ ਤਨਖਾਹ ?

ਮੰਗਣੀ ਤੋਂ ਬਾਅਦ ਪਰੀਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸਿਆਸਤਦਾਨਾਂ ਅਤੇ ਅਦਾਕਾਰਾਂ ਦੀ ਕਮਾਈ ਨੂੰ ਲੈ ਕੇ ਵੀ ਕਾਫੀ ਚਰਚਾ ਹੁੰਦੀ ਹੈ। ਪਰੀਣੀਤੀ ਦੀ ਕਮਾਈ ਕਰੋੜਾਂ ‘ਚ ਹੈ, ਆਓ ਜਾਣਦੇ ਹਾਂ ਨੇਤਾ ਰਾਘਵ ਦੀ ਮਹੀਨਾਵਾਰ ਤਨਖਾਹ ਕਿੰਨੀ ਹੈ।

ਪਰੀਣੀਤੀ ਦੇ ਲਾੜੇ ਰਾਘਵ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?–ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਇੱਕ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਡੀਯੂ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ CA ਦੀ ਪੜ੍ਹਾਈ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ EMBS ਸਰਟੀਫਿਕੇਟ ਵੀ ਲਿਆ।

ਉਨ੍ਹਾਂ ਨੇ ਕੁਝ ਸਮਾਂ ਪ੍ਰੈਕਟਿਸਿੰਗ-ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਰਾਘਵ ਇਸ ਸਮੇਂ ਰਾਜਨੀਤੀ ‘ਚ ਹਨ ਅਤੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਜਿੱਥੋਂ ਤੱਕ ਰਾਘਵ ਦੀ ਮਹੀਨਾਵਾਰ ਤਨਖਾਹ ਦਾ ਸਵਾਲ ਹੈ, ਇੱਕ ਸੰਸਦ ਮੈਂਬਰ ਦੀ ਮੂਲ ਤਨਖਾਹ 30 ਹਜ਼ਾਰ ਹੈ। ਹਾਲਾਂਕਿ ਇਸ ਦੇ ਨਾਲ ਕਈ ਭੱਤੇ ਵੀ ਮਿਲਦੇ ਹਨ। ਜਿਸ ਤੋਂ ਬਾਅਦ ਇਹ ਗਿਣਤੀ 1 ਲੱਖ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਮਿਲਦੀਆਂ ਹਨ।

ਚੱਢਾ ਨੇ ਵੀ ਸ਼ੇਅਰ ਕੀਤੀਆਂ ਹਨ ਤੇ ਦੋਵਾਂ ਨੇ ਕੈਪਸ਼ਨ ਵੀ ਇੱਕੋ ਦਿੱਤਾ ਹੈ। ਜਿਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਬਾਰੇ ਲਿਖਿਆ ਹੈ।

ਪਰੀਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਪਰੀਣੀਤੀ ਨੇ ਲਿਖਿਆ ਹੈ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਸਾਡੇ ਲਈ ਸਭ ਕੁਝ ਸੀ। ਇਨ੍ਹਾਂ ਤਸਵੀਰਾਂ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਜਥੇਦਾਰ ਇਸ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸੀ।

ਹਰਸਿਮਰਤ ਬਾਦਲ ਨੇ ਘੇਰੀ ‘ਆਪ’ ਸਰਕਾਰ; ਕਿਹਾ

ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਨ੍ਹੀਂ ਦਿਨੀਂ ਆਪਣੇ ਹਲਕੇ ਦੇ ਦੌਰੇ ‘ਤੇ ਹਨ। ਵੀਰਵਾਰ ਨੂੰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦੇ ਪਿੰਡ ਭਾਈ ਦੇਸਾ, ਬੇਣੀਵਾਗਾ, ਜੱਸੜਵਾਲ, ਹੋਡਲਾ ਕਲਾ ਅਤੇ ਹਮੀਰਗੜ੍ਹ ਡੀ.ਪੀ. ਦਾ ਦੌਰਾ ਕੀਤਾ।

ਜਿੱਥੇ ਉਨ੍ਹਾਂ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਧੋਖਾ ਕਰ ਰਹੀ ਹੈ। ਸਾਡੇ ਕਾਰਜਕਾਲ ਦੌਰਾਨ ਸਾਡੀ ਸਰਕਾਰ ਨੇ ਹਰ ਘਰ ਵਿੱਚ ਸਹੂਲਤਾਂ ਦੇਣ ਦੀ ਗੱਲ ਕੀਤੀ ਸੀ। ਪਰ ਮਾਨ ਸਰਕਾਰ ਨਸ਼ੇ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਵੀ ED ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਹੋ ਸਕੇ।ਹਰਸਿਮਰਤ ਕੌਰ ਬਾਦਲ ਨੇ ਨਵ-ਨਿਯੁਕਤ ਐਡਵੋਕੇਟ ਜਰਨਲ ਪੰਜਾਬ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਐਡਵੋਕੇਟ ਜਨਰਲ ਨਹੀਂ ਚਲਾ ਸਕਦੀ ਤਾਂ ਪੰਜਾਬ ਨੂੰ ਕਿਵੇਂ ਸੰਭਾਲੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੰਬਰ ਵਨ ਦੀ ਬੇਈਮਾਨ ਸਰਕਾਰ ਹੈ। ਜਿਨ੍ਹਾਂ ਨੇ ਪਹਿਲਾਂ ਦਿੱਲੀ ਨੂੰ ਲੁੱਟਿਆ ਤੇ ਹੁਣ ਪੰਜਾਬ ਨੂੰ ਲੁੱਟ ਰਹੇ ਹਨ।

ਦਿੱਲੀ ਵਿੱਚ ਸ਼ਰਾਬ ਘੁਟਾਲੇ ਰਾਹੀਂ ਹਜ਼ਾਰਾਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਹੁਣ ਇਹੀ ਨੀਤੀ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਸ਼ੁਰੂ ਤੋਂ ਹੀ ਐਸ.ਵਾਈ.ਐਲ ਦਾ ਵਿਰੋਧ ਕਰਦੀ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਈ.ਡੀ. ਵੱਲੋਂ, ਉਸ ਤੋਂ ਪਹਿਲਾਂ ਸਿਸੋਦੀਆ ਅਤੇ ਫਿਰ ਸੰਜੇ ਸਿੰਘ ਨੂੰ ਉਕਤ ਸ਼ਰਾਬ ਨੀਤੀ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜੋ ਦਿੱਲੀ ਦੀ ‘ਆਪ’ ਸਰਕਾਰ ਨੇ ਲਾਗੂ ਕੀਤੀ ਸੀ, ਹੁਣ ‘ਆਪ’ ਸਰਕਾਰ ਚਾਹੁੰਦੀ ਹੈ ਕਿ ਉਹੀ ਸ਼ਰਾਬ ਨੀਤੀ ਪੰਜਾਬ ‘ਚ ਵੀ ਲਾਗੂ ਕੀਤੀ ਜਾਵੇ। ਜਿਸ ਕਾਰਨ ਪੰਜਾਬ ਦੀ ਜਵਾਨੀ ਨਸ਼ੇੜੀ ਹੋ ਜਾਵੇਗੀ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦਿੱਲੀ ਦੀ ਹਰ ਗਲੀ ‘ਚ ਸ਼ਰਾਬ ਵਿਕ ਰਹੀ ਹੈ। ਹੁਣ ਪੰਜਾਬ ਵਿੱਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਹਮੇਸ਼ਾ ਪੰਜਾਬ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੀ ਹੈ। ਔਰਤਾਂ ਲਈ ਸ਼ਰਾਬ ਦੇ ਵੱਖਰੇ ਠੇਕਿਆਂ ਦਾ ਖੁੱਲ੍ਹਣਾ ਪੰਜਾਬ ਦੀ ਸਥਿਤੀ ਬਿਆਨ ਕਰਦਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

ਹੜ੍ਹਾਂ ਵਿੱਚ ਦਰਿਆਵਾਂ ਦੇ ਰੁਖ ਵਿੱਚ ਤਬਦੀਲੀ ਦੌਰਾਨ ਕਿਸਾਨਾਂ ਦੀਆਂ ਜਮੀਨਾਂ ਵਿੱਚ ਰੇਤ ਦੇ ਫੈਲਾਅ ਕਾਰਨ ਬਰਬਾਦ ਹੋਈ ਫ਼ਸਲੀ ਜ਼ਮੀਨ ਨੂੰ ਮੁੜ ਵਾਹੀਯੋਗ ਬਣਾਉਣ ਦੀ ਕਿਸਾਨਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰਦਿਆਂ, ਵੱਡੀ ਰਾਹਤ ਦਿੰਦਿਆਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਆਦੇਸ਼ ਜਾਰੀ ਕੀਤੇ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਬੜਾ ਵਧੀਆ ਫੈਸਲਾ ਹੈ ਪਰ ਤਾਰੀਕ ਨੂੰ ਅੱਗੇ ਵਧਾਣਾ ਚਾਹੀਦਾ ਹੈ ਪੰਜ ਤਰੀਕ ਤੱਕ ਉਹ ਆਪਣੀ ਜਮੀਨ ਚੋਂ ਕਿੱਦਾਂ ਰੇਤ ਅਤੇ ਮਿੱਟੀ ਕੱਢ ਲੈਣਗੇ ਇਸ ਕਰਕੇ ਉਹ ਸਰਕਾਰ ਨੂੰ ਅਪੀਲ ਕਰਦੇ ਹਣ ਕੀ ਤਰੀਕ ਨੂੰ ਹੋਰ ਅੱਗੇ ਵਧਾਇਆ ਜਾਵੇ।

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਤਲੁਜ ਦਰਿਆ ਦੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਨੂੰ ਹੜ੍ਹ ਆਉਣ ਕਾਰਨ ਕਾਫੀ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਵਾਹੀਯੋਗ ਜ਼ਮੀਨ ਵਿੱਚੋਂ ਜਮ੍ਹਾਂ ਹੋਈ ਰੇਤ ਦੀ ਨਿਕਾਸੀ ਲਈ ਕਿਸਾਨ ਮੰਗ ਕਰ ਰਹੇ ਸਨ। ਕਿਸਾਨ ਆਪਣੇ ਖੇਤਾਂ ਵਿੱਚ ਇਕੱਠੀ ਹੋਈ ਰੇਤ ਨੂੰ ਲੈ ਕੇ ਕਾਫੀ ਚਿੰਤਤ ਸਨ ਅਤੇ ਇਸ ਸਬੰਧੀ ਸਖ਼ਤ ਮਾਇਨਿੰਗ ਨੀਤੀ ਕਾਰਨ ਬੇਵੱਸ ਸਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਫੈਸਲੇ ਅਨੁਸਾਰ ਕਿਸਾਨ 5 ਅਕਤੂਬਰ 2023 ਤੱਕ ਆਪਣੇ ਖੇਤਾਂ ”ਚੋਂ ਰੇਤ ਦੀ ਪਰਤ ਆਪਣੇ ਤੌਰ ”ਤੇ ਹਟਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਾਈਨਸ ਐਂਡ ਮਿਨਰਲਜ਼ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957, (1957 ਦਾ ਕੇਂਦਰੀ ਐਕਟ 67) ਅਧੀਨ ਅਧਿਸੂਚਿਤ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਦੇ ਨਿਯਮ 90 ਵਿੱਚ ਦਿੱਤੀਆਂ ਸ਼ਕਤੀਆਂ ਅਤੇ ਇਸ ਸਬੰਧ ਵਿੱਚ ਸਮਰੱਥ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਹੜ੍ਹ ਵਾਲੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ।

ਹਾਲਾਂਕਿ, ਉਹ ਕਿਸਾਨ ਮਿੱਟੀ ਨੂੰ ਹਟਾਉਣ ਅਤੇ ਨਿਲਾਮੀ ਰਾਹੀਂ ਜ਼ਿਲ੍ਹਾ ਮਾਈਨਿੰਗ ਅਫ਼ਸਰਾਂ ਦੁਆਰਾ ਮਿੱਟੀ ਦੇ ਨਿਪਟਾਰੇ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਦੀ ਪਾਲਣਾ ਕਰਨ ਦੇ ਪਾਬੰਦ ਹੋਣਗੇ।ਇਸ ਦੀ ਸੂਚਨਾ ਕਿਸਾਨਾਂ ਵੱਲੋਂ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੇ ਸਬੰਧਤ ਦਫ਼ਤਰ ਨੂੰ ਦਿੱਤੀ ਜਾਵੇਗੀ। ਜ਼ਿਲ੍ਹਾ ਮਾਈਨਿੰਗ ਅਫ਼ਸਰ ਦਾ ਦਫ਼ਤਰ ਇਹ ਯਕੀਨੀ ਬਣਾਏਗਾ ਕਿ ਕਿਸੇ ਵੀ ਪ੍ਰਵਾਨਿਤ ਖੇਤੀਬਾੜੀ ਮਾਈਨ (ਸੀ ਐਮ ਐਸ ਜਾਂ ਪੀ ਐਮ ਐਸ) ਤੋਂ ਅਜਿਹੀ ਕੋਈ ਕਾਰਵਾਈ ਨਾ ਹੋਵੇ। ਜ਼ਿਲ੍ਹਾ ਮਾਈਨਿੰਗ ਅਫ਼ਸਰ ਦਾ ਦਫ਼ਤਰ ਇਹ ਯਕੀਨੀ ਬਣਾਏਗਾ ਕਿ ਉਪਰੋਕਤ ਨੋਟੀਫਿਕੇਸ਼ਨ ਦੀ ਆੜ ਵਿੱਚ ਮਾਈਨਿੰਗ ਖਣਿਜਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਾ ਹੋਵੇ। ਉੱਥੇ ਹੀ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਜਦੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਬੜਾ ਵਧੀਆ ਫੈਸਲਾ ਹੈ ਅਤੇ ਤਾਰੀਕ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ।

ਪੰਜਾਬ ਸਰਕਾਰ ਨੇ ਜਾਰੀ ਕੀਤਾ ਅਕਤੂਬਰ ਦਾ ਕਲੰਡਰ ਦੋਖੋ

ਪੰਜਾਬ ਸਰਕਾਰ ਨੇ ਜਾਰੀ ਕੀਤਾ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ, 11 ਦਿਨ ਬੰਦ ਰਹਿਣਗੇ ਸਕੂਲ””ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਕ ਪੰਜਾਬ ਵਿੱਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿੱਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।

ਅਕਤੂਬਰ ਮਹੀਨੇ ਵਿੱਚ ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਕ ਪੰਜਾਬ ਵਿੱਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿੱਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿੱਚ 5 ਐਤਵਾਰ ਵੀ ਸ਼ਾਮਲ ਨਹੀਂ ਹਨ।2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ 14 ਅਕਤੂਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ 15 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਅੰਤੀ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ

ਦਿਵਸ (ਰਾਖਵੀਂ ਛੁੱਟੀ) 24 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ 28 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਵਸ 30 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਗੁਰਪੁਰਬ (ਰਾਖਵੀਂ ਛੁੱਟੀ) ਪੂਰੇ ਮਹੀਨੇ ‘ਚ ਨੇ 5 ਐਤਵਾਰ 1,8,15,22,29 ਅਕਤੂਬਰ ਨੂੰ 5 ਐਤਵਾਰਾਂ ਦੀ ਛੁੱਟੀ ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿੱਚ 5 ਐਤਵਾਰ ਵੀ ਸ਼ਾਮਲ ਨਹੀਂ ਹਨ।1,8,15,22,29 ਅਕਤੂਬਰ ਨੂੰ 5 ਐਤਵਾਰਾਂ ਦੀ ਛੁੱਟੀ

ਭਾਈ ਅੰਮ੍ਰਿਤਪਾਲ ਬਾਰੇ ਇਹ ਵੱਡੀ ਖਬਰ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪਰਿਵਾਰ ਅਤੇ ਵਕੀਲਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਜਿਸ ਦੇ ਰੋਸ ਵਜੋਂ ਪਿਛਲੇ ਦਿਨੀਂ ਐੱਸ.ਜੀ.ਪੀ.ਸੀ. ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ।

ਅੱਜ ਅੰਮ੍ਰਿਤਸਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਗਈ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਅਸਾਮ ਦੀ ਜੇਲ੍ਹ ‘ਚੋਂ ਬਾਹਰ ਲਿਆ ਕੇ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਭਾਈ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਜੇਲ੍ਹ ਵਿੱਚ ਪਰਿਵਾਰਾਂ ਨੂੰ ਮਿਲਣ ਵਿੱਚ ਆਸਾਨੀ ਹੋ ਸਕੇ।

ਮਾਤਾ ਬਲਵਿੰਦਰ ਕੌਰ ਨੇ ਦੱਸਿਆ, “ਹੁਣ ਦੁਬਾਰਾ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਵੱਲੋਂ ਵੀ ਘਰ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।”ਦੂਜੇ ਪਾਸੇ ਦਮਦਮੀ ਟਕਸਾਲ ਸੰਗਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਭਾਈ ਰਾਮ ਸਿੰਘ ਨੇ ਕਿਹਾ, “ਡਿਬਰੂਗੜ੍ਹ ਜੇਲ੍ਹ ’ਚ ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ।” ਇਸ ਦੇ ਨਾਲ ਹੀ ਭਾਈ ਰਾਮ ਸਿੰਘ ਨੇ ਕਿਹਾ, “ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਨੂੰ ਜਾਰੀ ਰੱਖਦੇ ਹੋਏ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਇੱਕ ਵਾਰ ਫਿਰ ਖਾਲਸਾ ਵਹੀਰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਵਹੀਰ 15 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਠਵਾਲ ਪੁੱਲ ਤੋਂ ਸ਼ੁਰੂ ਹੋ ਕੇ ਬਹੌਲੀ ਸਾਹਿਬ ਗੋਇੰਦਵਾਲ ਵਿਖੇ ਜਾ ਕੇ ਸਮਾਪਤ ਹੋਵੇਗੀ।”

ਉਨ੍ਹਾਂ ਇਸ ਵਹੀਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਅਤੇ ਦਮਦਮੀ ਟਕਸਾਲ ਸੰਘਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ।

error: Content is protected !!