MLA ਗਨੀਵ ਮਜੀਠੀਆ ‘ਤੇ ਹੋਏ ਪਰਚੇ ਦੀ ਸੱਚਾਈ

ਮਜੀਠੀਆ ਦੀ ਪਤਨੀ MLA ਗਨੀਵ ਕੌਰ ਮਜੀਠੀਆ ‘ਤੇ ਹੋਏ ਪਰਚੇ ਦੀ ਸੱਚਾਈ ਕੀ ? ਵਕੀਲ ਨੇ ਕਰਤੇ ਵੱਡੇ ਖ਼ੁਲਾਸੇ—-ਕਪੂਰਥਲਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਸਣੇ 17 ਜਣਿਆਂ ਖ਼ਿਲਾਫ਼ ਕਾਲੇ ਧਨ ਨੂੰ ਵੱਖ-ਵੱਖ ਕਲੋਨੀਆਂ ਵਿੱਚ ਨਿਵੇਸ਼ ਕਰਨ ਦੇ ਮਾਮਲੇ ਦੀ ਸੁਣਵਾਈ 4 ਦਸੰਬਰ ਤੱਕ ਟਾਲ ਦਿੱਤੀ ਹੈ। ਦੱਸ ਦਈਏ ਕਿ 27 ਅਕਤੂਬਰ ਨੂੰ ਸੰਮਨ ਜਾਰੀ ਕਰਕੇ ਜਸਟਿਸ ਰਾਕੇਸ਼ ਕੁਮਾਰ ਨੇ ਮੁਲਜ਼ਮਾਂ ਨੂੰ ਅਦਾਲਤ ’ਚ 14 ਨਵੰਬਰ ਨੂੰ ਤਲਬ ਕੀਤਾ ਸੀ। ਇਸ ਮਗਰੋਂ ਪੇਸ਼ ਹੋਣ ਦੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਗਈ। ਕੇਸ ਦੀ ਅੰਤਿਮ ਸੁਣਵਾਈ ਦੌਰਾਨ ਇੱਕ ਮੁਲਜ਼ਮ ਨੇ ਹੁਕਮ ਵਾਪਸ ਲੈਣ ਲਈ ਅਰਜ਼ੀ ਦਾਖ਼ਲ ਕੀਤੀ ਸੀ।

ਅਦਾਲਤ ਵਿੱਚ ਸ਼ਿਕਾਇਤਕਰਤਾ ਨੂੰ ਐਤਵਾਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਣ ਦੇ ਨਿਰਦੇਸ਼ ਕੀਤੇ ਗਏ ਸਨ, ਜਿਸ ਮਗਰੋਂ ਸ਼ਿਕਾਇਤਕਰਤਾ ਚਰਨ ਸਿੰਘ ਤੇ ਵਾਸੂ ਪਾਠਕ ਨੇ ਅਦਾਲਤ ’ਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਇਸ ਕੇਸ ਵਿੱਚ ਜੀਤਾ ਮੌੜ ਮੁੱਖ ਮੁਲਜ਼ਮ ਹੈ ਜਿਸ ਨੂੰ ਐਸਟੀਐਫ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੌ ਗਰਾਮ ਹੈਰੋਇਨ ਤੇ ਇੱਕ ਹਥਿਆਰ ਨਾਲ ਗ੍ਰਿਫ਼ਤਾਰ ਕੀਤਾ ਸੀ।ਜੀਤਾ ਮੌੜ ’ਤੇ ਦੋਸ਼ ਹੈ ਕਿ ਉਸ ਨੇ ਕਾਲੇ ਧਨ ਨੂੰ ਵੱਖ-ਵੱਖ ਕਲੋਨੀਆਂ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਰਾਜਸੀ ਤੇ ਪੁਲਿਸ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਵਰਤਿਆ। ਇਸੇ ਤਰ੍ਹਾਂ ਆਈਪੀਐਸ ਅਫ਼ਸਰ ਤੇ ਸਾਬਕਾ ਡੀਜੀਪੀ ਸੰਜੀਵ ਗੁਪਤਾ, ਉਸ ਦਾ ਪੁੱਤਰ ਸੌਰਭ ਗੁਪਤਾ (ਦੋਵੇਂ ਵਾਸੀ ਪੰਚਕੂਲਾ), ਅੰਮ੍ਰਿਤਸਰ ਵਾਸੀ ਜਗਜੀਤ ਚਾਹਲ ਤੇ ਉਸ ਦੀ ਪਤਨੀ ਇੰਦਰਜੀਤ ਕੌਰ ਨੂੰ ਵੀ ਸੁਲਤਾਨਪੁਰ ਲੋਧੀ ਵਿੱਚ ਜਾਇਦਾਦ ਖਰੀਦਣ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ ਹੈ।

ਤਾਜ਼ਾ ਸ਼ਿਕਾਇਤ ਤਹਿਤ 17 ਵਿਅਕਤੀਆਂ ਤਹਿਤ ਕਪੂਰਥਲਾ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ।ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਸਾਨੂੰ ਸਾਡੀ ਰਿਹਾਇਸ਼ ’ਤੇ ਇਸ ਸਬੰਧੀ ਕੋਈ ਸੰਮਨ ਨਹੀਂ ਮਿਲਿਆ। ਮੈਨੂੰ ਆਪਣੀ ਪਤਨੀ ਵਿਰੁੱਧ ਸ਼ਿਕਾਇਤ ਸਬੰਧੀ ਬੀਤੇ ਕੱਲ੍ਹ ਹੀ ਵਟਸਐਪ ’ਤੇ ਫਾਰਵਡ ਕੀਤੇ ਗਏ ਸੰਮਨ ਤੋਂ ਪਤਾ ਲੱਗਿਆ ਹੈ। ਅਸੀਂ 14 ਨਵੰਬਰ ਦੇ ਈ-ਕੋਰਟ ਪੋਰਟਲ ਤੋਂ ਆਰਡਰ ਡਾਊਨਲੋਡ ਕੀਤਾ ਹੈ। ਇਸ ਵਿੱਚ ਮੇਰੀ ਪਤਨੀ ਖ਼ਿਲਾਫ਼ ਕਿਸੇ ਸੰਮਨ ਦਾ ਜ਼ਿਕਰ ਨਹੀਂ। ਮਜੀਠੀਆ ਨੇ ਸ਼ਿਕਾਇਤ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸ਼ਿਕਾਇਤ ਅਨੁਸਾਰ ਨਿਰਧਾਰਤ ਥਾਂ ’ਤੇ ਉਨ੍ਹਾਂ ਨੇ ਜਾਇਦਾਦ ’ਚ ਕੋਈ ਨਿਵੇਸ਼ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਖ਼ਿਲਾਫ਼ ਜਿਹੜੇ ਦੋਸ਼ ਲਾਏ ਗਏ ਹਨ, ਉਹ ਸਭ ਬੇਬੁਨਿਆਦ ਹਨ।

ਬਿਕਰਮ ਮਜੀਠੀਆ ਨੂੰ ਪੰਜਾਬ ਪੁਲਸ ਵੱਲੋਂ ਸੰਮਨ

ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਸ ਵੱਲੋਂ ਸੰਮਨ ਭੇਜ ਕੇ 18 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਬਿਕਰਮ ਸਿੰਘ ਮਜੀਠੀਆ ਨੂੰ ਇਹ ਸੰਮਨ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਜਾਰੀ ਕੀਤੇ ਗਏ ਹਨ। ਦਰਅਸਲ ਸਾਬਕਾ ਚੰਨੀ ਸਰਕਾਰ ਸਮੇਂ ਬਿਕਰਮ ਮਜੀਠੀਆ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਜੀਠੀਆ ਕਈ ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਉਹ ਜ਼ਮਾਨਤ ’ਤੇ ਬਾਹਰ ਹਨ। ਇਸ ਕੇਸ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਇਹ ਸੰਮਨ ਭੇਜਿਆ ਹੈ।

ਦੂਜੇ ਪਾਸੇ ਬਿਕਰਮ ਮਜੀਠੀਆ ਨੇ ਆਪਣਾ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ’ਤੇ ਕਪੂਰਥਲਾ ਵਿਚ ਪਾਏ ਗਏ ਕੇਸ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਟੇਅ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਦਾ ਉਨ੍ਹਾਂ ਨੂੰ ਇੰਤਜ਼ਾਰ ਸੀ, ਉਹੀ ਹੋਇਆ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਬੁਲਾਉਣਗੇ ਪਰ ਪੁਲਸ ਵਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਹੈ।ਦਰਅਸਲ ਸਾਬਕਾ ਚੰਨੀ ਸਰਕਾਰ ਸਮੇਂ ਬਿਕਰਮ ਮਜੀਠੀਆ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਜੀਠੀਆ ਕਈ ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਉਹ ਜ਼ਮਾਨਤ ’ਤੇ ਬਾਹਰ ਹਨ। ਇਸ ਕੇਸ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਇਹ ਸੰਮਨ ਭੇਜਿਆ ਹੈ।

ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ‘ਤੇ ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ‘ਚ ਮਜੀਠੀਆ ਖਿਲਾਫ NDPS ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਜੀਠੀਆ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਰਵਰੀ 2022 ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਸੀ। ਪਿਛਲੇ ਦਿਨੀਂ ਹੀ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦੀ ਇੱਕ ਵੀਡੀਓ ਦਿਖਾਈ ਸੀ ਜਿਸ ਵਿੱਚ ਮੁੱਖ ਮੰਤਰੀ ਦੀ ਧੀ ਨੇ ਭਗਵੰਤ ਮਾਨ ‘ਤੇ ਦੋਸ਼ ਲਾਇਆ ਸੀ ਕਿ ਮਾਨ ਆਪਣੀ ਪਹਿਲੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਜਦੋਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਚੰਡੀਗੜ੍ਹ ਮਿਲਣ ਲਈ ਆਇਆ ਸੀ ਤਾਂ ਉਸ ਨੂੰ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ਵਿੱਚ ਰਹਿਣ ਨਹੀਂ ਦਿੱਤਾ ਸੀ।

ਰੋਟੀ ਖਾਣ ਸਮੇਂ ਇਸ ਸ਼ਬਦ ਦਾ ਜਾਪ ਕਰੋ ਵੀਡੀਓ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

ਪੰਜਾਬ ਵਿੱਚ ਚੋਣਾਂ ਦਾ ਹੋਇਆ ਹੋਇਆ ਐਲਾਨ

ਪੰਜਾਬ ‘ਚ ਅਗਲੇ ਮਹੀਨੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਡੀ. ਸੀ. ਦਫ਼ਤਰਾਂ ਨੂੰ ਨੋਟੀਫਿਕੇਸ਼ਨ ਭੇਜੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਜਨਵਰੀ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਚੋਣਾਂ ਹੋ ਸਕਦੀਆਂ ਹਨ।ਦੱਸਣਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋਇਆ ਹੈ। ਇਸ ਤੋਂ ਪਹਿਲਾਂ ਅਗਸਤ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਸਰਕਾਰ ਨੇ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੁੱਜਣ ਤੋਂ ਬਾਅਦ ਸਰਕਾਰ ਨੇ ਇਸ ‘ਤੇ ਯੂ-ਟਰਨ ਲੈ ਲਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,268 ਹੈ।

ਗ੍ਰਾਮ ਪੰਚਾਇਤ ਦੀਆਂ ਚੋਣਾਂ ਜਨਵਰੀ 2019 ਵਿੱਚ ਹੋਈਆਂ ਸਨ ਤੇ ਉਸ ਤੋਂ ਬਾਅਦ ਸਰਪੰਚਾਂ ਨੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਖ਼ਤਮ ਹੋ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਗ੍ਰਾਮ ਪੰਚਾਇਤ ਚੋਣਾਂ ਜਨਵਰੀ 2024 ਵਿੱਚ ਹੀ ਕਰਵਾਈਆਂ ਜਾ ਸਕਦੀਆਂ ਹਨ।ਦੱਸ ਦਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋਇਆ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਸਰਕਾਰ ਨੇ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ।

ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚਣ ਤੋਂ ਬਾਅਦ ਸਰਕਾਰ ਨੇ ਇਸ ‘ਤੇ ਯੂ-ਟਰਨ ਲੈ ਲਿਆ ਸੀ।ਹੁਣ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਵਿੱਢ ਦਿੱਤੀ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਡੀਸੀ ਦਫ਼ਤਰਾਂ ਨੂੰ ਭੇਜੇ ਨੋਟੀਫਿਕੇਸ਼ਨ ਵਿੱਚ ਆਦੇਸ਼ ਦਿੱਤਾ ਹੈ ਕਿ ਅੰਤਿਮ ਵੋਟਰ ਸੂਚੀ 7 ਜਨਵਰੀ ਤੱਕ ਪ੍ਰਕਾਸ਼ਿਤ ਕੀਤੀ ਜਾਏ। ਇਸ ਤੋਂ ਪਹਿਲਾਂ ਸੂਬੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਲਈ 11 ਤੋਂ 18 ਦਸੰਬਰ ਤੱਕ ਵੋਟਰ ਸੂਚੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ।

ਨਵੇਂ ਨੋਟੀਫਿਕੇਸ਼ਨ ਅਨੁਸਾਰ ਵੋਟਰ ਸੂਚੀਆਂ ਦਾ ਡਰਾਫਟ ਨੋਟੀਫਿਕੇਸ਼ਨ 20 ਦਸੰਬਰ ਤੱਕ ਤਿਆਰ ਕੀਤਾ ਜਾਣਾ ਹੈ। ਇਸੇ ਤਰ੍ਹਾਂ ਡਰਾਫਟ ਨੋਟੀਫਿਕੇਸ਼ਨ ਵਿੱਚ 5 ਜਨਵਰੀ ਤੱਕ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਅੰਤਿਮ ਵੋਟਰ ਸੂਚੀ 7 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਤੈਅ ਹੈ ਕਿ ਪੰਜਾਬ ਵਿੱਚ ਜਨਵਰੀ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।ਦੱਸ ਦਈਏ ਕਿ ਪੰਜਾਬ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,268 ਹੈ। ਗ੍ਰਾਮ ਪੰਚਾਇਤ ਦੀਆਂ ਚੋਣਾਂ ਜਨਵਰੀ 2019 ਵਿੱਚ ਹੋਈਆਂ ਸਨ ਤੇ ਉਸ ਤੋਂ ਬਾਅਦ ਸਰਪੰਚਾਂ ਨੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਖਤਮ ਹੋ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਗ੍ਰਾਮ ਪੰਚਾਇਤ ਚੋਣਾਂ ਜਨਵਰੀ 2024 ਵਿੱਚ ਹੀ ਕਰਵਾਈਆਂ ਜਾ ਸਕਦੀਆਂ ਹਨ।

ਸੰਸਦ ਦੇ ਘਰੋਂ ਮਿਲਿਆ ਪੈਸਿਆਂ ਦਾ ਪਹਾੜ

ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਨੇ 6 ਦਸੰਬਰ ਨੂੰ ਛਾਪੇਮਾਰੀ ਕੀਤੀ। ਜਦੋਂ ਇਸ ਛਾਪੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੂੰ ਲੱਗਾ ਜਿਵੇਂ ਉਹ ਬੈਂਕ ਦਾ ਲਾਕਰ ਜਾਂ ਕੁਬੇਰ ਦਾ ਖਜ਼ਾਨਾ ਵੇਖ ਰਹੇ ਹੋਣ। ਇਕ-ਦੋ ਨਹੀਂ, ਨੋਟ ਗਿਣਨ ਵਾਲੀਆਂ ਕੁੱਲ 40 ਮਸ਼ੀਨਾਂ ਲਗਾਤਾਰ ਬਰਾਮਦ ਕੀਤੇ ਗਏ ਕਾਲੇ ਧਨ ਨੂੰ ਗਿਣ ਰਹੀਆਂ ਹਨ। ਹੁਣ ਤੱਕ ਲਗਭਗ 300 ਕਰੋੜ ਰੁਪਏ ਗਿਣੇ ਜਾ ਚੁੱਕੇ ਹਨ ਪਰ ਇਹ ਆਖ਼ਰੀ ਅੰਕੜਾ ਨਹੀਂ ਹੈ। ਕਈ ਕਮਰੇ ਅਤੇ ਲਾਕਰ ਅਜੇ ਖੁੱਲ੍ਹੇ ਵੀ ਨਹੀਂ ਹਨ। ਅਜਿਹੇ ’ਚ ਇਸ ਛਾਪੇਮਾਰੀ ਨੇ ਇਤਿਹਾਸ ਰਚ ਦਿੱਤਾ ਹੈ।

ਆਮਦਨ ਕਰ ਵਿਭਾਗ ਨੇ ਧੀਰਜ ਸਾਹੂ ਦੇ ਟਿਕਾਣਿਆਂ ਅਤੇ ਉਸ ਨਾਲ ਜੁੜੀਆਂ ਫਰਮਾਂ ’ਤੇ ਛਾਪੇਮਾਰੀ ਕੀਤੀ ਹੈ। ਅਧਿਕਾਰਕ ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਕਿਸੇ ਵੀ ਏਜੰਸੀ ਵੱਲੋਂ ਇਕ ਹੀ ਆਪ੍ਰੇਸ਼ਨ ’ਚ ਕਾਲੇ ਧਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਇਕ ਸਮੂਹ ਅਤੇ ਉਸ ਨਾਲ ਜੁੜੇ ਸੰਸਥਾਨਾਂ ਖਿਲਾਫ ਕਾਰਵਾਈ ਤਹਿਤ ਦੇਸ਼ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਜ਼ਬਤੀ ਹੈ। ਅਜਿਹਾ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ।ਆਮਦਨ ਕਰ ਵਿਭਾਗ ਦੀ ਇਹ ਛਾਪੇਮਾਰੀ ਕਈ ਥਾਵਾਂ ’ਤੇ ਇਕੋ ਸਮੇਂ ਚੱਲ ਰਹੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪੈਸੇ ’ਚ ਜ਼ਿਆਦਾਤਰ 500 ਰੁਪਏ ਦੇ ਨੋਟ ਹਨ। ਇਹ ਕੰਮ ਕੁਝ ਬੈਂਕਾਂ ਦੇ ਲਗਭਗ 50 ਕਰਮਚਾਰੀ ਅਤੇ ਏਜੰਸੀ ਦੇ ਅਧਿਕਾਰੀ ਮਿਲ ਕੇ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਜ਼ਬਤ ਕੀਤੀ ਨਕਦੀ ਨੂੰ ਬੈਂਕ ਤੱਕ ਪਹੁੰਚਾ ਰਹੀਆਂ ਹਨ।

ਅਜੇ ਬਚੇ ਹਨ 7 ਕਮਰੇ ਅਤੇ 9 ਲਾਕਰ—-ਸੂਤਰਾਂ ਨੇ ਦੱਸਿਆ ਕਿ ਓਡਿਸ਼ਾ ਦੇ ਬੋਲਾਂਗੀਰ ਜ਼ਿਲੇ ’ਚ ਸ਼ਰਾਬ ਕੰਪਨੀ (ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਜ਼) ਦੇ ਕੰਪਲੈਕਸ ’ਚ ਰੱਖੀਆਂ 8-10 ਅਲਮਾਰੀਆਂ ’ਚੋਂ ਲਗਭਗ 230 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਬਾਕੀ ਪੈਸੇ ਓਡਿਸ਼ਾ ਅਤੇ ਰਾਂਚੀ ਦੇ ਹੋਰ ਟਿਕਾਣਿਆਂ ਤੋਂ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੀ ਟੀਮ ਨੇ ਧੀਰਜ ਸਾਹੂ ਦੇ ਘਰ ’ਚੋਂ ਜਿਊਲਰੀ’ ਦੇ ਤਿੰਨ ਸੂਟਕੇਸ ਵੀ ਬਰਾਮਦ ਕੀਤੇ ਸਨ।ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਜੇ ਵੀ ਤਿੰਨ ਟਿਕਣਿਆਂ ਦੇ 7 ਕਮਰਿਆਂ ਅਤੇ 9 ਲਾਕਰਾਂ ਦੀ ਤਲਾਸ਼ੀ ਬਾਕੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ’ਤੇ ਵੀ ਨਕਦੀ ਅਤੇ ਜਿਊਲਰੀ ਮਿਲ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਟੈਕਸ ਅਧਿਕਾਰੀ ਹੁਣ ਕੰਪਨੀ ਦੇ ਵੱਖ-ਵੱਖ ਅਧਿਕਾਰੀਆਂ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੇ ਬਿਆਨ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਤੱਕ ਨਕਦੀ ਦੀ ਗਿਣਤੀ ਪੂਰੀ ਹੋਣ ਦੀ ਉਮੀਦ ਹੈ।500 ਕਰੋੜ ਰੁਪਏ ਤੱਕ ਜਾ ਸਕਦਾ ਹੈ ਅੰਕੜਾ—ਆਮਦਨ ਕਰ ਵਿਭਾਗ ਦੀ ਛਾਪੇਮਾਰੀ ’ਚ ਹੁਣ ਤੱਕ ਜੋ ਨਕਦੀ ਅਤੇ ਜਿਊਲਰੀ ਬਰਾਮਦ ਹੋਈ ਹੈ ਅਤੇ 136 ਹੋਰ ਬੈਗ ਕੈਸ਼ ਦੀ ਹੋਰ ਗਿਣਤੀ ਤੋਂ ਬਾਕੀ ਹੈ, ਉਸ ਤੋਂ ਲੱਗਦਾ ਹੈ ਕਿ ਕੁੱਲ ਮਿਲਾ ਕੇ (ਜਿਊਵੈਲਰੀ+ਕੈਸ਼) ਇਹ ਅੰਕੜਾ 500 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।

40 ਮਸ਼ੀਨਾਂ ਲੱਗੀਆਂ ਹਨ ਕੈਸ਼ ਗਿਣਨ—–ਓਡਿਸ਼ਾ ’ਚ ਉਨ੍ਹਾਂ ਦੇ ਟਿਟਲਾਗੜ੍ਹ, ਬੋਲਾਂਗੀਰ ਅਤੇ ਸੰਬਲਪੁਰ ਸਥਿਤ ਟਿਕਾਣਿਆਂ ’ਚ 30 ਤੋਂ ਵੱਧ ਅਲਮਾਰੀਆਂ ’ਚ ਕੈਸ਼ ਰੱਖਿਆ ਗਿਆ ਸੀ। ਇਨ੍ਹਾਂ ਨੋਟਾਂ ਦੀ ਗਿਣਤੀ ਲਈ 40 ਵੱਡੀਆਂ ਅਤੇ ਛੋਟੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਟੈਕਸ ਚੋਰੀ ਦੇ ਮਾਮਲੇ ’ਚ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ, ਦਫਤਰਾਂ ਅਤੇ ਫੈਕਟਰੀਆਂ ’ਤੇ 6 ਦਸੰਬਰ ਨੂੰ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ।

ਕੌਣ ਹਨ ਧੀਰਜ ਪ੍ਰਸਾਦ ਸਾਹੂ?——-ਧੀਰਜ ਪ੍ਰਸਾਦ ਸਾਹੂ ਦਾ ਜਨਮ 23 ਨਵੰਬਰ, 1955 ਨੂੰ ਰਾਂਚੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਏ ਸਾਹਿਬ ਬਲਦੇਵ ਸਾਹੂ ਅਤੇ ਮਾਤਾ ਦਾ ਨਾਮ ਸੁਸ਼ੀਲਾ ਦੇਵੀ ਹੈ। ਧੀਰਜ ਸਾਹੂ ਤਿੰਨ ਵਾਰ ਦੇ ਰਾਜ ਸਭਾ ਮੈਂਬਰ ਹਨ। ਉਹ ਸਾਲ 2009 ’ਚ ਪਹਿਲੀ ਵਾਰ ਸੰਸਦ ਦੇ ਉਪਰਲੇ ਸਦਨ ’ਚ ਪਹੁੰਚੇ। ਇਸ ਤੋਂ ਬਾਅਦ, ਉਹ ਜੁਲਾਈ 2010 ’ਚ ਫਿਰ ਤੋਂ ਰਾਜ ਸਭਾ ਪਹੁੰਚੇ। ਤੀਜੀ ਵਾਰ ਉਹ ਮਈ 2018 ’ਚ ਝਾਰਖੰਡ ਤੋਂ ਰਾਜ ਸਭਾ ਮੈਂਬਰ ਚੁਣੇ ਗਏ।

ਸ਼੍ਰੀਲੰਕਾ ‘ਚ ਹੋ ਗਿਆ “Black Out”, ਹਨੇਰੇ ‘ਚ

ਸ਼੍ਰੀਲੰਕਾ ‘ਚ ਇਕ ਵਾਰ ਫਿਰ ਬਿਜਲੀ ਸੰਕਟ ਡੂੰਘਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲਗਭਗ ਪੂਰੇ ਦੇਸ਼ ‘ਚ ਬਿਜਲੀ ਗੁਲ ਹੋਣ ਦੀਆਂ ਖ਼ਬਰਾਂ ਹਨ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸਿਸਟਮ ਫੇਲ੍ਹ ਹੋਣ ਕਾਰਨ ਲਗਭਗ ਪੂਰੇ ਸ਼੍ਰੀਲੰਕਾ ਦੀ ਬਿਜਲੀ ਬੰਦ ਹੋ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਬਿਜਲੀ ਕੱਟ ਲੱਗ ਰਹੇ ਹਨ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਸੀਈਬੀ ਦੇ ਬੁਲਾਰੇ ਨੋਏਲ ਪ੍ਰਿਅੰਥਾ ਨੇ ਕਿਹਾ ਕਿ ਦੇਸ਼ ਵਿੱਚ ਬਿਜਲੀ ‘ਤੇ ਏਕਾਧਿਕਾਰ ਰੱਖਣ ਵਾਲਾ ਸੀਲੋਨ ਇਲੈਕਟ੍ਰੀਸਿਟੀ ਬੋਰਡ (ਸੀ.ਈ.ਬੀ.) ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ।

ਇਸ ਦੌਰਾਨ ਸੀਈਬੀ ਨੇ ਕਿਹਾ ਕਿ ਬਿਜਲੀ ਕੱਟ ਮੇਨ ਲਾਈਨ ਦੇ ਟੁੱਟਣ ਕਾਰਨ ਹੋਇਆ ਹੈ ਅਤੇ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।ਸ਼੍ਰੀਲੰਕਾ ‘ਚ ਇਕ ਵਾਰ ਫਿਰ ਬਿਜਲੀ ਸੰਕਟ ਡੂੰਘਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲਗਭਗ ਪੂਰੇ ਦੇਸ਼ ‘ਚ ਬਿਜਲੀ ਗੁਲ ਹੋਣ ਦੀਆਂ ਖ਼ਬਰਾਂ ਹਨ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸਿਸਟਮ ਫੇਲ੍ਹ ਹੋਣ ਕਾਰਨ ਲਗਭਗ ਪੂਰੇ ਸ਼੍ਰੀਲੰਕਾ ਦੀ ਬਿਜਲੀ ਬੰਦ ਹੋ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਬਿਜਲੀ ਕੱਟ ਲੱਗ ਰਹੇ ਹਨ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਸੀਈਬੀ ਦੇ ਬੁਲਾਰੇ ਨੋਏਲ ਪ੍ਰਿਅੰਥਾ ਨੇ ਕਿਹਾ ਕਿ ਦੇਸ਼ ਵਿੱਚ ਬਿਜਲੀ ‘ਤੇ ਏਕਾਧਿਕਾਰ ਰੱਖਣ ਵਾਲਾ ਸੀਲੋਨ ਇਲੈਕਟ੍ਰੀਸਿਟੀ ਬੋਰਡ (ਸੀ.ਈ.ਬੀ.) ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ। ਇਸ ਦੌਰਾਨ ਸੀਈਬੀ ਨੇ ਕਿਹਾ ਕਿ ਬਿਜਲੀ ਕੱਟ ਮੇਨ ਲਾਈਨ ਦੇ ਟੁੱਟਣ ਕਾਰਨ ਹੋਇਆ ਹੈ ਅਤੇ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

ਗਾਇਕ ਮਨਕੀਰਤ ਔਲਖ ਦੇ ਦੌਸਤ ਦੇ ਸ਼ੋਅਰੂਮ ‘ਤੇ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੌਸਤ ਦੇ ਸ਼ੋਅਰੂਮ ‘ਤੇ ਫਾਇਰਿੰਗ ਹੋਈ ਹੈ। ਕੈਨੇਡਾ ਦੇ ਬਰੈਂਪਟਨ ‘ਚ ਸ਼ੋਅਰੂਮ ‘ਤੇ ਫਾਇ ਰਿੰਗ ਕੀਤੀ ਗਈ ਹੈ। ਕੈਨੇਡੀਅਨ ਮੀਡੀਆ ਦੇ ਹਵਾਲੇ ਤੋਂ ਖ਼ਬਰ। ਮਿਲੇਨੀਅਮ ਟਾਇਰ ਸ਼ੋਅਰੂਮ ‘ਤੇ ਚਲਾਈਆਂ ਗੋਲੀ ਆਂ। ਕਾਰੋਬਾਰੀ ਐਂਡੀ ਦੁੱਗਾ ਦਾ ਹੈ ਸ਼ੋਅਰੂਮ। ਮਨਕੀਰਤ ਔਲਖ ਦੇ ਦੌਸਤ ਨੇ ਐਂਡੀ ਦੁੱਗਾ। ਮਸ਼ਹੂਰ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਰੀਬੀ ਬਿਜਨੈਸਮੈਨ ਐਂਡੀ ਦੁੱਗਾ ਦੇ ਕੈਨੇਡਾ ਵਿਚ ਟਾਇਰ ਸ਼ੋਅ ਰੂਮ ’ਤੇ ਫਾਇ ਰਿੰਗ ਹੋਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਕੈਨੇਡਾ ਸਮੇਂ ਅਨੁਸਾਰ ਸ਼ੁੱਕਰਵਾਰ-ਸ਼ਨੀਵਾਰ ਅੱਧੀਰਾਤ ਬਰੈਂਪਟਨ ਦੇ ਪੀਲ ਇਲਾਕੇ ਵਿਚ ਹੋਇਆ ਹੈ।

ਸੂਤਰਾਂ ਮੁਤਾਬਕ ਬਰੈਂਪਟਨ ਸਥਿਤ ਐਂਡੀ ਦੁੱਗਾ ਦੇ ਦਿ ਮਿਲੇਨੀਅਮ ਟਾਇਰ ਸੈਂਟਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਮਲਾਵਰ ਕੌਣ ਹਨ, ਇਸ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਐਂਡੀ ਦੁੱਗਾ ਪੰਜਾਬੀ ਸਿੱਖ ਹੈ, ਜੋ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਨਾਲ ਵੀ ਜੁ਼ੜਿਆ ਹੋਇਆ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਕਬੱਡੀ ਟੂਰਨਾਮੈਂਟ ਕਰਵਾਉਣ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦਾ ਹੈ। ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਐਂਡੀ ਦੁੱਗਾ——ਦੱਸਿਆ ਜਾ ਰਿਹਾ ਹੈ ਕਿ ਐਂਡੀ ਦੁੱਗਗਾ ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਹੈ।

ਸੂਤਰਾਂ ਮੁਤਾਬਕ ਬੰਬੀਹਾ ਗੈਂਗ ਦਾ ਦੋਸ਼ ਹੈ ਕਿ ਐਂਡੀ ਦੁੱਗਾ ਲਾਰੈਂਸ ਬਿਸ਼ਨੋਈ ਨੂੰ ਸਪੋਰਟ ਕਰਦਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਮੁਲਜ਼ਮਾਂ ਨੂੰ ਸ਼ੈਲਟਰ ਦਿੱਤੀ ਸੀ। ਹਾਲਾਂਕਿ ਪੰਜਾਬ ਪੁਲਸ ਅਤੇ ਕੈਨੇਡੀਆਈ ਜਾਂਚ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਹੈ। ਐਂਡੀ ਦੁੱਗਾ ਮਨਕੀਰਤ ਔਲਖ ਦਾ ਬੇਹੱਦ ਕਰੀਬੀ ਦੋਸਤ ਹੈ ਅਤੇ ਮਨਕੀਰਤ ਆਪਣੇ ਗੀਤਾਂ ਵਿਚ ਵੀ ਉਨ੍ਹਾਂ ਦਾ ਜ਼ਿਕਰ ਕਰ ਚੁੱਕੇ ਹਨ ਅਤੇ ਵੀਡੀਓ ਵਿਚ ਵੀ ਉਨ੍ਹਾਂ ਨੂੰ ਫਿਲਮਾਇਆ ਗਿਆ ਹੈ।

ਪੰਜਾਬੀ ਇੰਡਸਟਰੀ ਲਈ ਬੁਰੀ ਖਬਰ

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਕਾਰਜ ਗਿੱਲ (Karaj Gill) ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਅਦਾਕਾਰ ਮਲਕੀਤ ਰੌਣੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਦੁੱਖ ਨਾਲ ਦੱਸ ਰਹੇ ਹਾਂ ਕਿ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਜੀ ,ਸ. ਹਰਬੰਸ ਸਿੰਘ ਗਿੱਲ ਨਹੀ ਰਹੇ ,ਉਹਨਾਂ ਦਾ ਸੰਸਕਾਰ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ’।ਕਾਰਜ ਗਿੱਲ ਦੇ ਪਿਤਾ ਜੀ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ।

ਕਾਰਜ ਗਿੱਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ —-ਕਾਰਜ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚੱਲ ਮੇਰਾ ਪੁੱਤ, ਅੰਗਰੇਜ, ਬੰਬੂਕਾਟ, ਲਾਹੌਰੀਏ ਸਣੇ ਕਈ ਫ਼ਿਲਮਾਂ ਬਣਾਈਆਂ ਹਨ । ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਪ੍ਰਤਿਭਾ ਦੇ ਨਾਲ ਸਭ ਨੂੰ ਜਾਣੂ ਕਰਵਾਇਆ ਹੈ ।ਕਾਰਜ ਗਿੱਲ ਨੇ2013 ‘ਚ ਅਮਰਿੰਦਰ ਗਿੱਲ ਦੇ ਨਾਲ ਕੈਨੇਡੀਅਨ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਦੀ ਸਥਾਪਨਾ ਕੀਤੀ ਸੀ । ਕੰਪਨੀ ਦਾ ਨਾਮ ਉਨ੍ਹਾਂ ਦੇ ਕਾਲਜ ਸਮੇਂ ਦੇ ਭੰਗੜਾ ਗਰੁੱਪ ਦੇ ਨਾਂਅ ‘ਤੇ ਰੱਖਿਆ ਗਿਆ ਸੀ ।

ਦਰਅਸਲ, ‘ਚੱਲ ਮੇਰਾ ਪੁੱਤ’, ‘ਅਸ਼ਕੇ’, ‘ਅੰਗਰੇਜ਼’, ‘ਬੰਬੂਕਾਟ’, ‘ਲਾਹੌਰੀਏ’ ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਦੇ ਹੋਏ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਮਲਕੀਤ ਰੌਣੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ”ਦੁੱਖ ਨਾਲ ਦੱਸ ਰਹੇ ਹਾਂ ਕਿ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਜੀ ,ਸ. ਹਰਬੰਸ ਸਿੰਘ ਗਿੱਲ ਨਹੀ ਰਹੇ। ਉਨ੍ਹਾਂ ਦਾ ਸੰਸਕਾਰ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ।”

ਜੇ ਮਨ ਚ ਬੁਰੇ ਖਿਆਲ ਹੋਣ ਤਾਂ ਕੀ ਕਰੀਏ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

U.K ਵੱਲੋਂ ਆਈ ਵੱਡੀ ਅਪਡੇਟ

ਪਿਛਲੇ ਸਾਲ ਬਰਤਾਨੀਆ ਦੀ ਇਮੀਗ੍ਰੇਸ਼ਨ ਨੀਤੀ ਦੇ ਲਾਭ ਭਾਰਤੀ ਮੰਨੇ ਗਏ ਸਨ। ਹਾਲਾਂਕਿ ਯੂਕੇ ਸਰਕਾਰ ਦੁਆਰਾ ਕੀਤੀਆਂ ਮਹੱਤਵਪੂਰਨ ਤਬਦੀਲੀਆਂ ਖ਼ਾਸ ਤੌਰ ‘ਤੇ ਪਰਿਵਾਰਾਂ ਲਈ ਅਨੁਕੂਲ ਨਹੀਂ ਹਨ, ਇਹ ਤਬਦੀਲੀਆਂ ਕਾਰਨ ਆਉਣ ਵਾਲੇ ਸਾਲਾਂ ‘ਚ ਇਹ ਸੰਖਿਆ ਘੱਟ ਸਕਦੀ ਹੈ। ਭਾਰਤ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਟਵਿੱਟਰ ‘ਤੇ ਸਾਂਝਾ ਕੀਤਾ ਕਿ 2022 ‘ਚ ਯੂਕੇ ਦੁਆਰਾ ਦਿੱਤੇ ਗਏ ਕੁੱਲ 2,836,490 ਵੀਜ਼ੇ ‘ਚੋਂ 25% ਭਾਰਤੀਆਂ ਨੂੰ ਸਨ, ਜੋ ਕਿ ਕਿਸੇ ਹੋਰ ਦੇਸ਼ ਦੇ ਅੰਕੜਿਆਂ ਨਾਲੋਂ ਵੱਧ ਹੈ। ਵਰਕ ਵੀਜ਼ਿਆਂ ‘ਚ 130% ਦਾ ਵਾਧਾ ਹੋਇਆ ਹੈ, ਜਦੋਂ ਕਿ 2022 ‘ਚ ਭਾਰਤੀਆਂ ਨੂੰ ਦਿੱਤੇ ਗਏ ਵਿਦਿਆਰਥੀ ਵੀਜ਼ਿਆਂ ‘ਚ ਮਹੱਤਵਪੂਰਨ 73% ਦਾ ਵਾਧਾ ਹੋਇਆ ਹੈ।

ਭਾਰਤੀਆਂ ਲਈ ਸਭ ਤੋਂ ਪ੍ਰਭਾਵੀ ਤਬਦੀਲੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂਕੇ ਲਿਆਉਣ ‘ਤੇ ਪਾਬੰਦੀ ਹੋ ਸਕਦੀ ਹੈ। ਹੁਨਰਮੰਦ ਮਜ਼ਦੂਰਾਂ ਦੀਆਂ ਨੌਕਰੀਆਂ ਲਈ ਘੱਟੋ-ਘੱਟ ਸਾਲਾਨਾ ਉਜਰਤ ਦੀ ਲੋੜ ਪਹਿਲਾਂ 27,000 ਪਾਊਂਡ ਸੀ, ਹੁਣ ਵਧ ਕੇ ਲਗਭਗ 40,000 ਪਾਊਂਡ ਹੋ ਗਈ ਹੈ। ਹੈਲਥ ਕੇਅਰ ਅਤੇ ਕੇਅਰ ਵਰਕਰ ਯੂਕੇ ਦੇ ਲਗਭਗ ਅੱਧੇ ਵਰਕ ਵੀਜ਼ਿਆਂ ਲਈ ਹਨ। ਹਾਲਾਂਕਿ ਅਜਿਹੇ ਕਾਮਿਆਂ ਲਈ ਘੱਟੋ-ਘੱਟ ਉਜਰਤ ਦੀਆਂ ਜ਼ਰੂਰਤਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ, ਪਰ ਹੁਣ ਉਨ੍ਹਾਂ ਕੋਲ ਪਹਿਲਾਂ ਵਾਂਗ ਆਪਣੇ ਪਰਿਵਾਰਾਂ ਨੂੰ ਨਾਲ ਲਿਆਉਣ ਦਾ ਵਿਕਲਪ ਨਹੀਂ ਹੋਵੇਗਾ।ਇਸ ਸਭ ਦੇ ਵਿਚਾਲੇ ਅੰਮ੍ਰਿਤਸਰ ਦੇ ਇਕ ਇਮੀਗ੍ਰੇਸ਼ਨ ਏਜੰਟ ਨੇ ਕਿਹਾ ਕਿ ਯੂਕੇ ਵੀਜ਼ਾ ਪ੍ਰਣਾਲੀ ਕਾਫ਼ੀ ਲਚਕਦਾਰ ਸੀ। ਹਾਲਾਂਕਿ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨਾ ਚੁਣੌਤੀਪੂਰਨ ਹੈ, ਪਰ ਕਾਨੂੰਨੀ ਸ਼ਰਤਾਂ ‘ਤੇ ਬ੍ਰਿਟੇਨ ਪਹੁੰਚਣਾ ਇੰਨਾ ਮੁਸ਼ਕਲ ਨਹੀਂ ਸੀ। ਭਾਰਤੀ ਯੂਨੀਵਰਸਿਟੀਆਂ ਤੋਂ ਸੰਬੰਧਿਤ ਡਿਗਰੀਆਂ ਵਾਲੇ ਬਿਨੈਕਾਰਾਂ ਨੂੰ ਹੁਨਰਮੰਦ ਵੀਜ਼ੇ ਲਈ ਆਈਲੈਟਸ ਦੀ ਲੋੜ ਨਹੀਂ ਸੀ। ਉਦਾਹਰਨ ਲਈ ਯੂਕੇ ‘ਚ ਦੇਖਭਾਲ ਕਰਮਚਾਰੀ ਆਪਣੇ ਪਰਿਵਾਰ ਮੈਂਬਰ ਜਾਂ ਜ਼ਿਆਦਾਤਰ ਜੋੜਿਆਂ ਨੂੰ ਲਿਆ ਸਕਦੇ ਸਨ, ਪਰ ਪ੍ਰਸਤਾਵਿਤ ਤਬਦੀਲੀਆਂ ਜੋੜਿਆਂ ਲਈ ਕੇਅਰ ਵੀਜ਼ਾ ਪ੍ਰੋਗਰਾਮਾਂ ਦੇ ਅਧੀਨ ਆਉਣਾ ਹੋਰ ਮੁਸ਼ਕਲਾਂ ਬਣਾ ਸਕਦੀਆਂ ਹਨ।

ਇਹ ਹੋਰ ਵਿਅਕਤੀ ਨੇ ਆਪਣੇ ਭਰਾ ਦੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੇਰੇ ਭਰਾ ਦੀ ਪਤਨੀ ਨੇ ਯੂਕੇ ‘ਚ ਕੇਅਰ ਵਰਕਰ ਵੀਜ਼ਾ ਪ੍ਰਾਪਤ ਕੀਤਾ ਹੈ। ਉਸ ਨੇ ਬਿਨਾਂ ਆਈਲੈਟਸ ਪਾਸ ਕੀਤੇ ਵਿਆਹ ਕਰਵਾ ਲਿਆ। ਉਹ ਦੋਵੇਂ ਯੂਕੇ ਚਲੇ ਗਏ ਅਤੇ ਹੁਣ ਆਰਥਿਕ ਤੌਰ ‘ਤੇ ਸਥਿਰ ਹਨ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪਤੀ-ਪਤਨੀ ਵਿੱਚੋਂ ਕੋਈ ਇੱਕ ਭਾਰਤ ਵਿੱਚ ਫਸਿਆ ਰਹਿੰਦਾ ਹੈ ਤਾਂ ਅਜਿਹੇ ਵਿਆਹ ਦਾ ਭਵਿੱਖ ‘ਚ ਅੱਗੇ ਨਹੀਂ ਵੱਧ ਸਕਦੇ। ਯੂਕੇ ਵਿੱਚ ਇੱਕ ਵਿਅਕਤੀ ਦੀ ਤਨਖਾਹ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਨਹੀਂ ਕਰ ਸਕਦੀ। ਯੂਕੇ ਵਿੱਚ ਇੱਕ ਪਰਿਵਾਰ ਦੀ ਯੋਜਨਾ ਬਣਾਉਣ ਲਈ ਦੋਵਾਂ ਭਾਈਵਾਲਾਂ ਨੂੰ ਅਕਸਰ ਕੰਮ ਕਰਨ ਦੀ ਲੋੜ ਹੁੰਦੀ ਹੈ।

error: Content is protected !!