6 ਜਿਲਿਆਂ ਚ ਮੀਂਹ ਹਨੇਰੀ ਦੀ ਚਿਤਾਵਨੀ ਦੋਖੋ

ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਹੋਰ ਠੰਡ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਵਿਚ ਠੰਡ ਦਾ ਅਚਨਚੇਤ ਵਾਧਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਸੂਰਜ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ ਹੈ। ਦੂਜੇ ਪਾਸੇ ਪਹਾੜਾਂ ਦੇ ਉਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਦੇ ਨਾਲ ਹੀ ਪੰਜਾਬ ਭਰ ਦੇ ਮੈਦਾਨੀ ਇਲਾਕਿਆਂ ਵਿਚ ਠੰਡ ਵੱਧਣਾ ਤੈਅ ਹੈ।

ਮੌਸਮ ਵਿਭਾਗ ਅਨੁਸਾਰ ਸਵੇਰੇ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ, ਮੋਗਾ ਅਤੇ ਬਠਿੰਡਾ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। 22 ਦਸੰਬਰ ਤੋਂ ਅਗਲੇ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 23 ਦਸੰਬਰ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਕਈ ਥਾਵਾਂ ’ਤੇ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ ਹੈ। ਪੰਜਾਬ ’ਚ ਕੁਝ ਥਾਵਾਂ ’ਤੇ ਬੂੰਦਾਬਾਂਦੀ ਵੀ ਹੋਈ। ਸੂਬੇ ਦੇ ਛੇ ਜ਼ਿਲ੍ਹੇ ਧੁੰਦ ਦੀ ਚਾਦਰ ਨਾਲ ਢੱਕੇ ਹੋਏ ਹਨ। ਜਿੱਥੇ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਧੁੰਦ ਦਾ ਪ੍ਰਭਾਵ 22 ਦਸੰਬਰ ਤੱਕ ਜਾਰੀ ਰਹੇਗਾ ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ, ਧੁੱਪ ਵੀ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਤਾਪਮਾਨ ‘ਚ ਲਗਾਤਾਰ ਗਿਰਾਵਟ ਰਹੇਗੀ।

ਪਹਾੜਾਂ ਦੇ ਉਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਹੁੰਦੇ ਹੀ ਹਵਾ ਦਾ ਰੁਖ ਪੰਜਾਬ ਵੱਲ ਵੱਧ ਗਿਆ ਹੈ। ਇਸ ਕਾਰਨ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਠੰਡ ਅਤੇ ਹਵਾ ਵਿਚ ਨਮੀ ਦੀ ਮਾਤਰਾ ਵੀ ਵਧ ਗਈ ਹੈ। ਇਕ ਪਾਸੇ ਜਿਥੇ ਸ਼ੀਤ ਲਹਿਰ ਦੀ ਸੰਭਾਵਨਾ ਹੈ। ਇਸ ਨਮੀ ਕਾਰਨ ਇਨ੍ਹੀਂ ਦਿਨੀਂ ਲੋਕਾਂ ਵਿਚ ਜ਼ੁਕਾਮ ਅਤੇ ਗਲੇ ਵਿਚ ਖਰਾਸ਼ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਕਨੇਡਾ ਨੇ ਦਿੱਤਾ ਵਿਦਿਆਰਥੀਆਂ ਨੂੰ ਇੱਕ ਹੋਰ ਵੱਡਾ ਝਟਕਾ

ਕੈਨੇਡਾ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਰਹੀ ਹੈ। ਕੈਨੇਡਾ ਨੇ ਵੀਰਵਾਰ ਨੂੰ ਹੀ ਕੈਨੇਡਾ ਵਿਚ ਰਹਿ ਰਹੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਫੈਸਲੇ ਨੂੰ 24 ਘੰਟੇ ਹੀ ਬੀਤੇੇ ਸਨ ਕਿ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਕੈਨੇਡਾ ਵਿਚ ਗਏ ਵਿਦਿਆਰਥੀ ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ।

ਕਰੋਨਾ ਤੋਂ ਪਹਿਲਾਂ ਹਰ ਹਫਤੇ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਸੀ ਪਰ ਕਰੋਨਾ ਕਾਲ ਕਾਰਨ ਵਿਦਿਆਰਥੀਆਂ ਨੂੰ 40 ਘੰਟੇ ਹਰ ਹਫਤੇ ਕੰਮ ਕਰਨ ਦਾ ਵਰਕ ਪਰਮਿਟ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹੁਣ ਕੋਰੋਨਾ ਕਾਲ ਖਤਮ ਹੋ ਚੁੱਕਾ ਹੈ ਅਤੇ ਹੁਣ ਵਿਦਿਆਰਥੀ 20 ਘੰਟੇ ਹਰ ਹਫਤੇ ਕੰਮ ਕਰ ਸਕਣਗੇ। ਨਵੇਂ ਨਿਯਮ 30 ਅ੍ਰਪੈਲ 2024 ਤੋਂ ਬਾਅਦ ਤੋਂ ਲਾਗੂ ਹੋਣਗੇ।

ਦੱਸ ਦੇਈਏ ਕਿ ਪੰਜਾਬ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਹਰ ਸਾਲ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ। ਪਿਛਲੇ ਕੁਝ ਸਮੇਂ ’ਚ ਕੈਨੇਡਾ ’ਚ ਰਹਿਣ-ਸਹਿਣ ਅਤੇ ਖਾਣਾ-ਪੀਣਾ ਮਹਿੰਗਾ ਹੋਇਆ ਹੈ। ਉਸ ਤੋਂ ਵਿਦਿਆਰਥੀ ਪਹਿਲਾਂ ਹੀ ਪ੍ਰੇਸ਼ਾਨ ਹੋ ਚੁੱਕੇ ਹਨ। ਹੁਣ ਅਜਿਹੇ ’ਚ ਸਰਕਾਰ ਦਾ ਇਹ ਫੈਸਲਾ ਵਿਦਿਆਰਥੀਆਂ ਲਈ ਚਿੰਤਾ ਵਾਲਾ ਹੈ।

ਇਸ ਤੋਂ ਪਹਿਲਾਂ ਜੀ. ਆਈ. ਸੀ. 20,635 ਡਾਲਰ ਪ੍ਰਤੀ ਵਿਦਿਆਰਥੀ ਕਰਨ ਦਾ ਲਿਆ ਸੀ ਫੈਸਲਾ—ਭਾਰਤ ਵਿਚ ਕੈਨੇਡੀਅਨ ਯੂਨੀਵਰਸਿਟੀਆਂ ਵਿਚ 9 ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ। ਕੈਨੇਡਾ ਇਕ ਤੋਂ ਬਾਅਦ ਇਕ ਨਵਾਂ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਨਾਲ ਪਹਿਲਾਂ ਕੈਨੇਡਾ ਵਿਚ ਜੀ. ਆਈ. ਸੀ. ਖਾਤੇ ਲਈ 10,000 ਡਾਲਰ ਤੋਂ ਵਧਾ ਕੇ ਇਸ ਦੀ ਰਾਸ਼ੀ 20,635 ਡਾਲਰ ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਸੀ। ਇਸ ਸਬੰਧੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਸਾਰਿਆਂ ਨੂੰ ਰੋਜ਼ਗਾਰ ਮਿਲੇ, ਇਸ ਦੇ ਲਈ ਵਿਦਿਆਰਥੀਆਂ ਦਾ 40 ਘੰਟਾ ਵਾਲਾ ਮਤਲਬ ਫੁਲ ਟਾਈਮ ਵਰਕ ਪਰਮਿਟ ਖਤਮ ਕੀਤਾ ਜਾ ਰਿਹਾ ਹੈ। ਕੋਰੋਨਾ ਕਾਲ ਤੋਂ ਪਹਿਲਾਂ 20 ਘੰਟੇ ਮਿਲਦੇ ਸਨ ਅਤੇ ਅੱਗੇ ਵੀ ਹੁਣ 30 ਅਪ੍ਰੈਲ 2024 ਤੋਂ ਬਾਅਦ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।

ਪੰਜਾਬ ਤੋਂ ਗਏ ਵਿਦਿਆਰਥੀਆਂ ਦਾ ਅੰਕੜਾ 5 ਲੱਖ ਤੋਂ ਵੱਧ—ਦੱਸ ਦੇਈਏ ਕਿ ਇਸ ਸਮੇਂ ਕੈਨੇਡਾ ਵਿਚ ਇਸ ਸਮੇਂ ਕਰੀਬ 14 ਲੱਖ ਵਿਦਿਆਰਥੀ ਪੋਸਟ ਗ੍ਰੈਜੁੂਏਟ ਵਰਕ ਪਰਮਿਟ ’ਤੇ ਕੰਮ ਕਰ ਰਹੇ ਹਨ। ਸਰਕਾਰ ਦੇ ਇਸ ਸਖ਼ਤ ਫੈਸਲੇ ਨਾਲ ਇਨ੍ਹਾਂ ਨੂੰ ਅਗਲੇ ਸਾਲ ਆਪਣੇ ਮੂਲ ਦੇਸ਼ਾਂ ਵਿਚ ਵਾਪਸ ਜਾਣਾ ਪੈ ਸਕਦਾ ਹੈ। ਵਰਕ ਪਰਮਿਟ ’ਤੇ ਕੰਮ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਦਾ ਅੰਕੜਾ 5 ਲੱਖ ਤੋਂ ਵੱਧ ਹੈ। ਇਸ ਨਾਲ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਅਸਰ ਪੈਣਾ ਤੈਅ ਮੰਨਿਆ ਜਾ ਰਿਹਾ ਹੈ।

ਕੈਨੇਡਾ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਹੋ ਰਹੀ ਘੱਟ—-ਇਸ ਤੋਂ ਇਲਾਵਾ ਭਾਰਤ ਤੋਂ ਕੈਨੇਡੀਅਨ ਯੂਨੀਵਰਸਿਟੀਆਂ ਵਿਚ ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ। ਕੈਨੇਡਾ ਇਕ ਹੋਰ ਕਾਨੂੰਨ ਪੇਸ਼ ਕਰ ਰਿਹਾ ਹੈ, ਜੋ ਸੰਭਾਵਿਤ ਰੂਪ ਤੋਂ ਵਿਦਿਆਰਥੀਆਂ ਨੂੰ ਦੇਸ਼ ਵਿਚ ਅਰਜ਼ੀਆਂ ਦੇਣ ਤੋਂ ਰੋਕ ਸਕਦਾ ਹੈ।

ਉੱਧਰ, ਵਿਦਿਆਰਥੀਆਂ ਨੇ ਕਿਹਾ ਕਿ ਕੈਨੇਡਾ ’ਚ ਵਿਦਿਆਰਥੀਆਂ ਦੀ ਬਹੁਤਾਂਤ ਹੋਣ ਕਾਰਨ ਪਾਰਟਟਾਈਮ ਨੌਕਰੀ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀ ਤੰਗੀ ਕਾਰਨ ਵਿਦਿਆਰਥੀਆਂ ਨੂੰ ਜ਼ਿਆਦਾਤਰ ਹਫਤੇ ਵਿਚ ਅਜੇ 15 ਤੋਂ 20 ਘੰਟੇ ਹੀ ਕੰਮ ਮਿਲ ਪਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਹੁਣ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਹੋਰ ਵੀ ਘੱਟ ਹੋ ਸਕਦੇ ਹਨ। ਇਸ ਨਾਲ ਯਕੀਨਨ ਕੈਨੇਡਾ ਵੱਲ ਵਿਦਿਆਰਥੀਆਂ ਦਾ ਰੁਝਾਨ ਘੱਟ ਹੋਣਾ ਤੈਅ ਹੈ।

ਮੁੱਖ ਮੰਤਰੀ ਦਾ ਬਠਿੰਡਾ ਵਾਸੀਆਂ ਨੂੰ ਤੋਹਫ਼ਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਖੇ ‘ਵਿਕਾਸ ਕ੍ਰਾਂਤੀ ਰੈਲੀ’ ਮੌਕੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ 1125 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਆਮ ਰੈਲੀ ਨਹੀਂ ਹੈ, ਇਹ ਕੰਮ ਹੋਣ ਦੀ ਰੈਲੀ ਹੈ, ਜੋ ਪਹਿਲਾਂ ਪੰਜਾਬ ‘ਚੋਂ ਬੰਦ ਹੋ ਚੁੱਕੀਆਂ ਸਨ। ਪੰਜਾਬ ‘ਚ ਸਿਰਫ ਸਿਆਸੀ ਇਕੱਠ ਹੁੰਦਾ ਸੀ, ਕਦੇ ਕੋਈ ਆਸ ਦੀ ਕਿਰਨ ਵਾਲਾ ਇਕੱਠ ਨਹੀਂ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਿੰਨੀ ਦੇਰ ਲੋਕ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਦੇ ਮੱਥੇ ‘ਤੇ ਕੋਈ ਵੀ ਤਿਓੜੀ ਨਹੀਂ ਪਾ ਸਕਦਾ।

ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਲੋਕ ਸਿਆਸਤ ਨੂੰ ਗੁੰਡਿਆਂ ਅਤੇ ਪੈਸਿਆਂ ਦੀ ਖੇਡ ਮੰਨਦੇ ਸੀ ਅਤੇ ਹੁਣ 8-9ਵੀਂ ਜਮਾਤ ‘ਚ ਪੜ੍ਹਨ ਵਾਲਾ ਬੱਚਾ ਵੀ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਦੇਖ ਰਿਹਾ ਹੈ ਅਤੇ ਇਹੀ ਵਿਸ਼ਵਾਸ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਇਹ ਕਹਿ ਕੇ ਪੈਸਾ ਦੇਣਾ ਬੰਦ ਕਰ ਦਿੱਤਾ ਕਿ ਪਹਿਲਾਂ ਆਮ ਆਦਮੀ ਕਲੀਨਿਕ ਬੰਦ ਕਰੋ। ਕੇਂਦਰ ਨੇ ਪੇਂਡੂ ਵਿਕਾਸ ਫੰਡ ਦਾ ਵੀ ਸਾਢੇ 5 ਕਰੋੜ ਰੋਕਿਆ ਹੋਇਆ ਹੈ।

ਇਸੇ ਤਰ੍ਹਾਂ ‘ਤੀਰਥ ਯਾਤਰਾ ਯੋਜਨਾ’ ਲਈ ਵੀ ਵੀ ਰੇਲਵੇ ਨੇ ਟਰੇਨਾਂ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦਾ ਵੱਸ ਚੱਲੇ ਤਾਂ ਜਨ-ਗਨ-ਮਨ ‘ਚੋਂ ਵੀ ਪੰਜਾਬ ਦਾ ਨਾਂ ਕੱਢ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਸਾਨੂੰ ਤੀਰਥ ਸਥਾਨਾਂ ‘ਤੇ ਜਾਣ ਤੋਂ ਕਿਵੇਂ ਰੋਕ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਸਾਡਾ ਹੱਕ ਹੈ, ਉਹ ਮੰਗਾਂਗੇ ਪਰ ਉਨ੍ਹਾਂ ਅੱਗੇ ਹੱਥ ਨਹੀਂ ਅੱਡਾਂਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੇਰੇ ਵਾਲੇ ਪਾਸਿਓਂ ਕਦੇ ਕੋਈ ਉਲਾਂਭਾ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਸਭ ਰਲ-ਮਿਲ ਕੇ ਕੰਮ ਕਰਾਂਗੇ ਅਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ।

ਜਿਨ੍ਹਾਂ ਦੇ ਸਿਰ ਤੇ ਕਰਜ਼ਾ ਜਰੂਰ ਸੁਣੋ ਜੀ ਵੀਡੀਓ

ਹੇ ਪ੍ਰਭੂ ਜੀ! ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ।ਰਹਾਉ।
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ।

ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੧।ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।੨।

ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ।੩।

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੪।੬।

ਜੋ ਮੋਬਾਈਲ ਤੇ ਇਹ ਪਾਠ ਕਰੋ

ਹੇ ਪ੍ਰਭੂ ਜੀ! ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ।ਰਹਾਉ।
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ।

ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੧।ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।੨।

ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ।੩।

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੪।੬।

ਕੈਨੇਡਾ ਦੇ ਇਸ ਸ਼ਹਿਰ ‘ਚ ਸਿਰਫ਼ 10 ਡਾਲਰ ‘ਚ ਘਰ ਦੋਖੋ

ਕੈਨੇਡਾ ਦੇ ਸ਼ਹਿਰ ਓਂਟਾਰੀਓ ਦੇ ਉੱਤਰ ‘ਚ ਸਥਿਤ ਇਕ ਕਸਬੇ ‘ਚ ਲੋਕ ਨਵੇਂ ਸਾਲ ਮੌਕੇ ਸਿਰਫ਼ 10 ਡਾਲਰ ‘ਚ ਆਪਣਾ ਘਰ ਲੈ ਸਕਣਗੇ। ਉੱਤਰੀ ਟੋਰਾਂਟੋ ‘ਚ ਲਗਭਗ 7 ਘੰਟੇ ਦੀ ਦੂਰੀ ‘ਤੇ ਸਥਿਤ ਕੋਚਰੇਨ ਦੀ ਨਗਰਪਾਲਿਕਾ ਘਰ ਬਣਾਉਣ ਲਈ ਸਿਰਫ਼ 10 ਡਾਲਰ ‘ਚ ਪਲਾਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ।

ਇਹ ਫ਼ੈਸਲਾ ਓਂਟਾਰੀਓ ਨਗਰਪਾਲਿਕਾ ਦੀ ਬੈਠਕ ‘ਚ ਲਿਆ ਗਿਆ ਸੀ। ਇਸ ਯੋਜਨਾ ਤੋਂ ਇਲਾਵਾ 50 ਹਜ਼ਾਰ ਡਾਲਰ ਤੱਕ ‘ਚ ਵਿਕਣ ਵਾਲੇ ਪਲਾਟਾਂ ‘ਤੇ ਵੀ 5 ਸਾਲਾਂ ਤੱਕ ਪ੍ਰਾਪਰਟੀ ਟੈਕਸ ਨਹੀਂ ਲਿਆ ਜਾਵੇਗਾ।ਕੋਚਰੇਨ ਦੇ ਮੇਅਰ ਪੀਟਰ ਪੋਲਿਟਿਸ ਮੁਤਾਬਕ ਇਸ ਯੋਜਨਾ ‘ਚ ਲੋਕ ਕਾਫ਼ੀ ਉਤਸਾਹ ਦਿਖਾ ਰਹੇ ਹਨ ਤੇ ਹਿਣ ਤੱਕ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ‘ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਲੋਕਾਂ ਨੂੰ ਵੀ ਦੱਸਿਆ ਕਿ ਕੋਚਰੇਨ ਛੋਟਾ ਕਸਬਾ ਹੋਣ ਅਤੇ ਘੱਟ ਆਬਾਦੀ ਕਾਰਨ ਇਹ ਯੋਜਨਾ ਨਹੀਂ ਲਿਆਂਦੀ ਗਈ, ਤਾਂ ਜੋ ਲੋਕ ਇੱਥੇ ਆ ਕੇ ਵਸਣ ਅਤੇ ਇੱਥੋਂ ਦੀ ਆਬਾਦੀ ‘ਚ ਵਾਧਾ ਹੋ ਸਕੇ। ਸਗੋਂ ਇਹ ਇਲਾਕਾ ਬਹੁਤ ਹੀ ਸ਼ਾਂਤਮਈ, ਖੂਬਸੂਰਤ ਇਲਾਕਾ ਹੈ ਤੇ ਬਰਫੀਲੇ ਰਿੱਛਾਂ ਦਾ ਨਿਵਾਸ ਸਥਾਨ ਹੈ।

ਉਨ੍ਹਾਂ ਦੱਸਿਆ ਕਿ ਇਹ ਯੋਜਨਾ ਉਨ੍ਹਾਂ ਨੌਜਵਾਨਾਂ ਲਈ ਲਿਆਂਦੀ ਗਈ ਹੈ, ਜੋ ਆਪਣੇ ਘਰ ਦਾ ਸੁਪਨਾ ਦੇਖ ਰਹੇ ਹਨ, ਪਰ ਮਹਿੰਗਾਈ ਕਾਰਨ ਉਨ੍ਹਾਂ ਨੂੰ ਆਪਣਾ ਇਹ ਸੁਫਨਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੋਜਨਾ ਦੀਆਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਅਗਲੇ ਸਾਲ ਦੀ ਸ਼ੁਰੂਆਤ ‘ਚ ਇਹ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ।

5 ਸਿੰਘ ਸਾਹਿਬਾਨ ਨੇ ਜਾਰੀ ਕੀਤਾ ਹੁਕਮ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਨੰਦ ਕਾਰਜ ਦੌਰਾਨ ਬੱਚੀ ਭਾਰੀ ਲਹਿੰਗਾ ਨਾ ਪਹਿਨਾ ਕੇ ਸਗੋਂ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਅਤੇ ਲਾਵਾਂ ਫੇਰੇ ਲੈਣ ਲਈ ਲਿਆਂਦੇ ਸਮੇਂ ਗੁਰੂ ਸਾਹਿਬ ਜੀ ਦੀ ਹਾਜ਼ਰੀ ’ਚ ਬੱਚੀ ਦੇ ਉਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦੀ ਜਾਵੇ।

ਉਨ੍ਹਾਂ ਕਿਹਾ ਕਿ ਭਾਰੀ ਲਹਿੰਗਾ ਪਾਉਣ ਕਾਰਣ ਆਨੰਦ ਕਾਰਜ ਦੌਰਾਨ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਲੜਕੀ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ।ਜਥੇਦਾਰ ਨੇ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਵਿਆਹ ਦੇ ਕਾਰਡਾਂ ’ਚ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਜਾਂ ਕੌਰ ਨਹੀਂ ਲਿਖਿਆ ਹੁੰਦਾ। ਸਿੱਖ ਸਹੁ-ਰੀਤਾਂ ਅਨੁਸਾਰ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਵਿਆਹ ਵਾਲੇ ਕਾਰਡ ’ਚ ਲਾੜਾ-ਲਾੜੀ ਦੇ ਨਾਂ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿੱਖ ਇਹ ਗੁਰਮਤਾ ਨਹੀਂ ਮੰਨਦਾ ਤਾਂ ਉਸ ’ਤੇ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਡੈਸਟੀਨੇਸ਼ਨ ਵੈਡਿੰਗ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ——ਇਸ ਤੋਂ ਪਹਿਲਾਂ ਪੰਚ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡੇਸਟੀਨੇਸ਼ਨ ਵੈਡਿੰਗ ਮੌਕੇ ਆਨੰਦ ਕਾਰਜ ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ। ਇਸ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਿਆ ਗਿਆ ਹੈ। ਹੁਣ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਕਿਸੇ ਬੀਚ ਜਾਂ ਕਿਸੇ ਹੋਰ ਵਿਆਹ ਵਾਲੀ ਥਾਂ ‘ਤੇ ਨਹੀਂ ਮਨਾ ਸਕੇਗਾ। ਜਦੋਂ ਕਿ ਮੈਰਿਜ ਪੈਲੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਅਤੇ ਉੱਥੇ ਆਨੰਦ ਮਾਨਣ ’ਤੇ ਪਹਿਲਾਂ ਹੀ ਪਾਬੰਦੀ ਹੈ।

ਫੁੱਲਾਂ ਦੀ ਵਰਖਾ ਨਾ ਕਰੋ—–ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਜਦੋਂ ਲੜਕੀ ਨੂੰ ਘੁੰਮਣ ਲਈ ਲਿਆਂਦਾ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਲੜਕੀ ਦੇ ਸਿਰ ‘ਤੇ ਫੁੱਲਾਂ ਦੀ ਚਾਦਰ ਲੈ ਕੇ ਆਉਂਦੇ ਹਨ। ਇਹ ਸਹੀ ਨਹੀਂ ਹੈ। ਵਹੁਟੀ ‘ਤੇ ਫੁੱਲਾਂ ਦੀ ਵਰਖਾ ਨਹੀਂ ਕਰਨੀ ਚਾਹੀਦੀ। ਵਿਆਹ ਦੇ ਕਾਰਡ ‘ਤੇ ਲਾੜਾ-ਲਾੜੀ ਦਾ ਪੂਰਾ ਨਾਂ ਸਿੰਘ ਅਤੇ ਕੌਰ ਨਾਲ ਛਾਪਿਆ ਜਾਣਾ ਚਾਹੀਦਾ ਹੈ।

ਸਿੰਘ ਸਾਹਿਬਾਨ ਨੇ ਸਿੱਖ ਕੌਮ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਨਿਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਖ਼ਤ ਹਜ਼ੂਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੇ ਵਿਆਹਾਂ ਸਬੰਧੀ ਲਏ ਗਏ ਫੈਸਲਿਆਂ ਦਾ ਸਵਾਗਤ ਕੀਤਾ ਹੈ।

ਅਰਦਾਸ ਸਮੇਂ ਇਹ ਤਿੰਨ ਚੀਜਾਂ ਮੰਗੋ ਵੀਡੀਓ

ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ।[2] ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱਟ ਤਾਂ ਨਹੀਂ ਲੱਗ ਗਈ?’’ ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ।”ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।”

—ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 519””ਕੀ ਹੈ ਅਰਦਾਸ? ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਗਿਆ ਹੈ। ਸਿੱਖਾਂ ਦਾ ਕੋਈ ਵੀ ਜੀਵਨ ਸੰਸਕਾਰ ਤੇ ਕੋਈ ਵੀ ਧਰਮ ਸਮਾਗਮ ਇਸ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਜਿੰਨਾ ਚਿਰ ਕੌਮ ਦਾ ਜੀਵਨ ਤੁਰਿਆ ਰਹੇਗਾ, ਅਰਦਾਸ ਦਾ ਵਿਗਾਸ ਹੁੰਦਾ ਹੀ ਰਹੇਗਾ। ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਇਤਨੇ ਥੋੜ੍ਹੇ ਸ਼ਬਦਾਂ ਵਿੱਚ ਇਤਨੀ ਪ੍ਰਬੀਨਤਾ ਨਾਲ ਚਿਤਰਿਆ ਹੋਵੇ।

ਇਕ ਨਾਨਕ ਕੀ ਅਰਦਾਸਿ ਜੋ ਤੁਧੁ ਭਾਵਸੀ।। ਮੈ ਦੀਜੈ ਨਾਮ ਨਿਵਾਸੁ ਰਹਿ ਗੁਣ ਗਾਵਸੀ।।— ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 752 ….ਇਹ ਅਰਦਾਸੁ ਹਮਾਰੀ ਸੁਆਮੀ। ਵਿਸਰੁ ਨਾਹੀ ਸੁਖਦਾਤੇ।। ਨਾਮ ਦਾਤ ਬਖਸ਼ੋ ਹੇ ਸੱਚੇ ਪਾਤਸ਼ਾਹ ਜੀਓ। ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਸਾਡੇ ਹਿਰਦੇ ਵਿੱਚ ਆਪਣੇ ਨਾਂ ਦੀ ਦਾਤ ਬਖਸ਼ੋ। ਨਾਮ ਦੀ ਦਾਤ ਤਾਂ ਹੀ ਪ੍ਰਾਪਤ ਹੋਣੀ ਹੈ ਜੇ ਤੂੰ ਸਤਿਗੁਰੂ ਨਾਲ ਜੁੜੇਗਾ। ਲਾਲਚ ਛੱਡੇਗਾ, ਉਦਮ ਕਰੇਗਾ, ਮਿਹਨਤ ਕਰੇਗਾ, ਕਿਰਤ ਕਰੇਗਾ, ਜੇ ਅੰਦਰ ਨੂੰ ਟਿਕਾਉਣਾ ਹੈ ਤਾਂ ਹੀ ਤੂੰ ਸਤਿਗੁਰੂ ਨਾਲ ਜੁੜ ਸਕਦਾ ਹੈਂ।

ਨਿਮਰਤਾ ਅਰਦਾਸ ਨਾਲ ਸਿੱਖ ਦੇ ਮਨ ਵਿੱਚ ਨਿਮਰਤਾ ਆਉਂਦੀ ਹੈ, ਹਊਮੈਂ ਦਾ ਪਰਦਾ ਦੂਰ ਹੁੰਦਾ ਹੈ। ਹਰ ਜੀਵ ਨੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ, ਤਨ-ਮਨ ਪ੍ਰਭੂ ਦਰ ’ਤੇ ਅਰਪਣ ਕਰ ਕੇ, ਨਾਮ ਦੀ ਦਾਤ ਮੰਗਣੀ ਚਾਹੀਦੀ ਹੈ।

ਕੀ ਟੁੱਟ ਗਈ ਹੈ ਨਿਮਰਤ ਤੇ ਸਰਗੁਨ ਦੀ ਦੋਸਤੀ

ਪੰਜਾਬ ਦੀ ਮਸ਼ਹੂਰ ਅਦਾਕਾਰਾ ਨਿਮਰਤ ਖਹਿਰਾ (Nimrat Khaira) ਇੰਨ੍ਹੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ (Sargun Mehta)ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿਹਾ ਦੋਹਾਂ ਦੀ ਦੋਸਤੀ ‘ਚ ਦਰਾਰ ਆ ਗਈ ਹੈ ਜਿਸ ਦੇ ਚੱਲਦੇ ਦੋਹਾਂ ਦੀ ਦੋਸਤੀ ਟੁੱਟ ਗਈ ਹੈ, ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ।

ਜੇਕਰ ਇਨ੍ਹਾਂ ਦੋਹਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਸੈਲਬਸ ਹਨ। ਜਿੱਥੇ ਇੱਕ ਪਾਸੇ ਨਿਮਰਤ ਖਹਿਰਾ ਇੱਕ ਚੰਗੀ ਗਾਇਕਾ ਹੈ, ਉੱਥੇ ਹੀ ਦੂਜੇ ਪਾਸੇ ਸਰਗੁਨ ਮਹਿਤਾ ਬੇਹੱਦ ਚੰਗੀ ਅਦਾਕਾਰਾ ਹੈ। ਦੋਵੇਂ ਹੀ ਆਪੋ -ਆਪਣੇ ਖੇਤਰ ਵਿੱਚ ਉਸਤਾਦ ਹਨ।ਇੱਕ ਸਮਾਂ ਸੀ, ਜਦੋਂ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ਖੂਬ ਸੁਰਖੀਆਂ ‘ਚ ਰਹਿੰਦੀ ਸੀ। ਦੋਹਾਂ ਨੂੰ ਅਕਸਰ ਹੀ ਇੱਕ ਦੂਜੇ ਨਾਲ ਹੱਸਦੇ ਖੇਡਦੇ ਤੇ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾਂਦਾ ਸੀ।ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਦੀਆਂ ਪੋਸਟਾਂ ‘ਤੇ ਕਮੈਂਟ ਵੀ ਕਰਦੀਆਂ ਸੀ।ਹੁਣ ਦੋਵਾਂ ਨੂੰ ਲੈਕੇ ਚੰਗੀਆਂ ਖਬਰਾਂ ਨਹੀਂ ਆ ਰਹੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਸਹੇਲੀਆਂ ਦੀ ਦੋਸਤੀ ਵਿੱਚ ਦਰਾਰ ਆ ਗਈ ਹੈ । ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਕੁਝ ਵੀ ਠੀਕ ਨਹੀਂ ਹੈ।

ਦੱਸਣਯੋਗ ਹੈ ਕਿ ਨਿਮਰਤ ਤੇ ਸਰਗੁਨ ਇੱਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੀਆਂ ਸੀ, ਪਰ ਹੁਣ ਦੋਵਾਂ ਨੇ ਹੀ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਨਿਮਰਤ ਖਹਿਰਾ ਦਾ ਇੰਸਟਾਗ੍ਰਾਮ ਅਕਾਊਂਟ ਦੇਖਣ ‘ਤੇ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਜਿੰਨੇ ਲੋਕਾਂ ਨੂੰ ਫਾਲੋ ਕਰਦੀ ਸੀ, ਹੁਣ ਉਸ ਨੇ ਸਭ ਨੂੰ ਅਨਫਾਲੋ ਕਰ ਦਿੱਤਾ ਹੈ। ਉਹ ਕਿਸੇ ਨੂੰ ਵੀ ਫਾਲੋ ਨਹੀਂ ਕਰ ਰਹੀ ਹੈ।ਦੂਜੇ ਪਾਸੇ ਸਰਗੁਣ ਮਹਿਤਾ ਨੇ ਨਿਮਰਤ ਖਹਿਰਾ ਨੂੰ ਅਨਫਾਲੋ ਕੀਤਾ ਹੈ। ਜਦੋਂ ਅਸੀਂ ਸਰਗੁਣ ਦੀ ਫਾਲੋਇੰਗ ਲਿਸਟ ‘ਚ ਦੇਖਿਆ ਤਾਂ ਉਸ ਦੀ ਲਿਸਟ ‘ਚ ਕਿਤੇ ਵੀ ਨਿਮਰਤ ਦਾ ਅਕਾਊਂਟ ਨਹੀਂ ਸੀ। ਦੱਸ ਦਈਏ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ‘ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ।

ਦੋਵੇਂ ਇੱਕ ਦੂਜੇ ਨਾਲ ਫੋਨ ‘ਤੇ ਵੀ ਕਈ ਕਈ ਘੰਟੇ ਗੱਲਾਂ ਕਰਦੀਆਂ ਸੀ। ਹੁਣ ਅਜਿਹਾ ਕੀ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕੀਤਾ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਵਿੱਚ ਜਾਂ ਫਿਰ ਦੋਹਾਂ ਕਲਾਕਾਰਾਂ ਵੱਲੋਂ ਕੋਈ ਬਿਆਨ ਆਉਣ ਮਗਰੋਂ ਹੀ ਪਤਾ ਲਗ ਸਕੇਗਾ। ਹਲਾਂਕਿ ਦੋਹਾਂ ਕਲਾਕਾਰਾਂ ਵੱਲੋਂ ਅਜੇ ਇਸ ਮਾਮਲੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਮੂਸੇਵਾਲਾ ਦੀ ਫੋਟੋ ਮਾਂ ਨੇ ਕੀਤੀ ਸਾਂਝੀ

ਮਾਂ ਚਰਨ ਕੌਰ (Charan Kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਕੁੱਤੇ ਨੂੰ ਬੁੱਕਲ ‘ਚ ਲੈ ਕੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਿਹੜਾ ਬੰਦਾ ਜਾਨਵਰਾਂ ਨੂੰ ਏਨਾਂ ਪਿਆਰ ਕਰਦਾ ਹੋਵੇ, ਉਹ ਬੰਦਿਆਂ ਨਾਲ ਨਫਰਤ ਕਦੇ ਨਹੀਂ ਕਰ ਸਕਦਾ’।

ਸਿੱਧੂ ਮੂਸੇਵਾਲਾ ਦੀ ਮਾਂ ਅਕਸਰ ਸ਼ੇਅਰ ਕਰਦੇ ਹਨ ਤਸਵੀਰਾਂ —ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਮਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਜ਼ਿਆਦਾ ਪਿਆਰ ਸੀ । ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਨੂੰ ‘ਡੀਅਰ ਮਾਮਾ’ ਨਾਂਅ ਦਾ ਗੀਤ ਵੀ ਡੈਡੀਕੇਟ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੇ ਕੁਝ ਦ੍ਰਿਸ਼ਾਂ ਨੂੰ ਵੀ ਸ਼ਾਮਿਲ ਕੀਤਾ ਸੀ ।ਆਪਣੇ ਪੱਤਰ ਦੀ ਯਾਦ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਦਿਨ ਰਾਤ ਮਰਦੇ ਹਨ ।

ਛੋਟੀ ਜਿਹੀ ਉਮਰ ‘ਚ ਕਮਾਈ ਸ਼ੌਹਰਤ —ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸਨੇ ਛੋਟੀ ਜਿਹੀ ਉਮਰ ‘ਚ ਏਨੀਂ ਕੁ ਦੌਲਤ ਸ਼ੌਹਰਤ ਕਮਾ ਲਈ ਸੀ, ਜਿਸ ਨੂੰ ਕਮਾਉਣ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਹਨ । ਸਿੱਧੂ ਮੂਸੇਵਾਲਾ ਜਿੱਥੇ ਇੱਕ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ । ਉਨ੍ਹਾਂ ਨੇ ਆਪਣੀ ਕਲਮ ਦੇ ਨਾਲ ਸਮਾਜ ਦੀ ਸੱਚਾਈ ਹੀ ਲਿਖੀ ਸੀ ।

error: Content is protected !!