37000 ਫੁੱਟ ਉੱਚਾ ਚ ਉੱਡਣ ਵਾਲਾ ਪੰਛੀ

ਦੋਸਤੋ ਜੋ ਗਿੱਦ ਤੁਸੀ ਦੇਖ ਰਹੇ ਹੋ ਇਹ ਬਾਈ ਜਸਪਾਲ ਸਿੰਘ ਸਿਰਸਾ ਦੇ ਹਾਊਸ ਚ ਜਿੱਥੇ ਉਨ੍ਹਾਂ ਨੇ ਬੇਸਹਾਰਾ ਜਾਨਵਰਾਂ ਪੰਛੀਆਂ ਲਈ ਰਹਿਣ ਬਸੇਰਾ ਬਣਾਇਆ ਹੈ ਜੋ ਬਾਈ ਆਪਣੀ ਮਿਹਨਤ ਤੇ ਕਮਾਈ ਨਾਲ ਚਲਾ ਰਿਹਾ ਹੈ ਆਉ ਦੇਖਦੇ ਹਾਂ ਪੂਰੀ ਵੀਡੀਓ ਤੇ ਪੂਰੀ ਜਾਣਕਾਰੀ ਇਸ ਬਾਰੇ।। ਪੰਛੀ ਜੀਵ ਵਿਗਿਆਨ ਵਿੱਚ ਏ’ਵਸ (Aves) ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ।[3] ਪੰਛੀ ‘ਟੈਰੋਪੌਡ’ ਕਲਾਸ ਨਾਲ ਸਬੰਧ ਰੱਖਦੇ ਹਨ। ਪੰਛੀ ਸਾਰੀ ਦੁਨੀਆਂ ਵਿੱਚ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਲਗਭਗ 10,000 ਪ੍ਰਜਾਤੀਆਂ ਧਰਤੀ ਤੇ ਮੌਜੂਦ ਹਨ। ਪੰਛੀ ਅੰਡੇ ਦੇਣ ਵਾਲੇ ਦੋਪਾਏ – ਰੀੜ੍ਹਧਾਰੀ ਜੀਵ ਹਨ, ਇਨ੍ਹਾਂ ਦੇ ਸਰੀਰ ਤੇ ਖੰਭ ਹੁੰਦੇ ਹਨ ਅਤੇ ਚੁੰਝ ਹੁੰਦੀ ਹੈ।

ਪੰਛੀਆਂ ਦੇ ਦਿਲ ਦੇ ਚਾਰ ਹਿੱਸੇ ਹੁੰਦੇ ਹਨ, ਅਤੇ ਹੱਡੀਆਂ ਦਾ ਢਾਂਚਾ ਹਲਕਾ ਅਤੇ ਮਜ਼ਬੂਤ ਹੁੰਦਾ ਹੈ। ਪੰਛੀਆਂ ਦੇ ਖੰਭ ਆਪਣੀ-ਆਪਣੀ ਕਿਸਮ ਦੇ ਅਨੁਸਾਰ ਘੱਟ ਜਾਂ ਵੱਧ ਵਿਕਿਸਤ ਹੁੰਦੇ ਹਨ। ਸਭ ਤੋਂ ਛੋਟੇ ਆਕਾਰ ਦਾ ਪੰਛੀ ਹੰਮਿਗ ਬਰਡ 5 cm (2 in) ਅਤੇ ਭ ਤੋਂ ਵੱਡੇ ਆਕਾਰ ਦਾ ਪੰਛੀ ਸ਼ਤਰਮੁਰਗ 2.75 m(9 ft) ਹੈ। ਪੰਛੀ ਉੱਡਣ ਦੀ ਸਮਰੱਥਾ ਰੱਖਦੇ ਹਨ, ਕੁਝ ਥੋੜੀ ਦੂਰੀ ਲਈ ਅਤੇ ਕੁਝ ਲੰਮੀਆਂ ਦੂਰੀਆਂ ਲਈ। ਪਰ ਕੁਝ ਪੰਛੀ ਆਪਣੇ ਭਾਰੇ ਸਰੀਰ ਕਾਰਨ ਉੱਡ ਨਹੀਂ ਸਕਦੇ, ਇਸ ਸਦਕਾ ਉਹ ਆਪਣੇ ਪੂਰਵਜ ਡਾਈਨੋਸੌਰਾਂ ਦੇ ਵਾਂਗ ਧਰਤੀ ਤੇ ਦੋ ਪੈਰਾਂ ਉਤੇ ਚਲਦੇ-ਫਿਰਦੇ ਹਨ। ਵਿਲੁਪਤ ਹੋ ਚੁੱਕੇ ਮੋਆ ਅਤੇ ਐਲੀਫੈਂਟ ਬਰਡ, ਉਹ ਪੰਛੀ ਹਨ ਜਿਨਾਂ ਦਾ ਵਿਕਾਸ ਖੰਭਾਂ ਤੋਂ ਬਿਨਾਂ ਹੋਇਆ ਹੈ। ਕੀਵੀ, ਸ਼ਤਰਮੁਰਗ, ਈਮੂ, ਅਤੇ ਪੈਂਗੂਿੲਨ ਆਦੀ ਉਹ ਪੰਛੀ ਹਨ ਜੋ ਉੱਡ ਨਹੀਂ ਸਕਦੇ ਅਤੇ ਅੱਜ ਵੀ ਆਪਣੀ ਹੋਂਦ ਕਾਇਮ ਰੱਖਣ ਵਿੱਚ ਸਫਲ ਰਹੇ ਹਨ।

ਕੁਝ ਪੰਛੀ ਪਾਣੀ ਵਿੱਚ ਅਸਾਨੀ ਤੈਰ ਵੀ ਸਕਦੇ ਹਨ ਅਤੇ ਕੁਝ ਡੂੰਘੇ ਪਾਣੀਆਂ ਵਿੱਚ ਗੋਤੇ ਲਾ ਸਕਣ ਦੇ ਵੀ ਸਮਰੱਥ ਹਨ। ਪੈਂਗੂਿੲਨ ਇੱਕ ਅਜਿਹਾ ਪੰਛੀ ਹੈ ਜੋ ਪਾਣੀ ਵਿੱਚ ਉੱਡ ਸਕਦਾ ਹੈ। ਪਥਰਾਟ ਵਿਗਿਆਨ ਦੇ ਅਨੁਸਾਰ – “ਪੰਛੀ” ਧਰਤੀ ਤੇ ਬਚੇ ਹੋਏ ਆਖਰੀ ਜੀਵਤ “ਡਾਈਨੋਸੌਰ” ਹਨ। ਪੰਛੀਆਂ ਦੇ ਵੀ ਆਪਣੇ ਪੂਰਵਜ ਟੈਰੋਪੌਡ ਡਾਈਨੋਸੌਰਾਂ ਵਾਂਗ ਸਾਰਾ ਸਰੀਰ ਖੰਭਾ ਨਾਲ ਢਕਿਆ ਹੁੰਦਾ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀਂ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿੱਚ ਆਏ। ਇਸੇ ਸਮੇਂ ਦੌਰਨ ਪੰਛੀਆਂ ਨੇ ਆਪਣੇ ਆਪ ਨੂੰ ਹੈਰਾਨੀਜਨਕ ਬਦਲਾਅ ਨਾਲ, ਆਪਣੇ ਪੂਰਵਜ ਟੈਰਾਪੌਡ ਡਾਈਨੋਸੌਰਾਂ ਨਾਲੋ ਵੱਖ ਕਰ ਲਿਆ ਅਤੇ ਆਪਣਾ ਵਿਕਾਸ ਕੀਤਾ, ਜਦਿਕ ਕਰੀਟੇਸ਼ੀਅਸ – ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇਂ ਦੌਰਾਨ ਪੰਛੀਆਂ ਨੇ ਆਪਣੇ ਆਪ ਨੂੰ ਡਾਈਨੋਸੌਰਾਂ ਨਾਲੋਂ ਕਾਫੀ ਵੱਖ ਕਰ ਲਿਆ ਅਤੇ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ ਰਹੇ ਅਤੇ ਏ’ਵਸ (Aves) ਵਰਗ ਵਿੱਚ ਤਬਦੀਲ ਹੋ ਗਏ – ਏ’ਵਸ (Aves) ਵਰਗ ਵਿੱਚ ਕਰੀਬ 10,000 ਪ੍ਰਜਾਤੀਆਂ ਹਨ।

Leave a Reply

Your email address will not be published. Required fields are marked *

error: Content is protected !!