2023 ਦੀ ਵਿਸਾਖੀ ਦੀ ਭਵਿੱਖਬਾਣੀ ਜਰੂਰ ਸੁਣੋ ਜੀ

ਮੋਗਾ ਦੇ ਪਿੰਡ ਰੋਡੇ ਵਿਖੇ ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ। ਜਥੇਬੰਦੀ ਦੀ ਪਹਿਲੀ ਵਰੇਗੰਢ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਦੂਰ ਦੂਰ ਤੋਂ ਸੰਗਤ ਇਸ ਸਮਾਗਮ ਵਿੱਚ ਹਾਜ਼ਿਰ ਹੋਈ। ਸੰਗਤ ਏਨੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਕਿ ਪ੍ਰਬੰਧਕਾਂ ਵੱਲੋਂ ਕੀਤੇ ਗਏ ਪ੍ਰਬੰਧ ਵੀ ਛੋਟੇ ਗਏ। ਅੰਮ੍ਰਿਤਪਾਲ ਸਿੰਘ ਨੂੰ ਵੱਖ ਵੱਖ ਨਿਹੰਗ ਜਥੇਬੰਦੀਆਂ ਵੱਲੋਂ ਸਟੇਜ ਉੱਤੇ ਸਭ ਸੰਗਤ ਦੇ ਸਾਹਮਣੇ ਦਸਤਾਰ ਸਜਾਈ ਗਈ। ਸੰਗਤ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਢਾਡੀ ਵਾਰਾਂ, ਗੁਰਬਾਣੀ ਕੀਰਤਨ ਹੋਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸਨ।

ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੰਗਤ ਨਾਲ ਵਾਅਦਾ ਕਰਦਿਆਂ ਕਿਹਾ ਕਿ ਮੇਰੇ ਸਰੀਰ ਦੇ ਖੂਨ ਦਾ ਇਕੱਲਾ ਇਕੱਲਾ ਕਤਰਾ ਸਿੱਖ ਪੰਥ ਦੇ ਲਈ ਵਹੇਗਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਸਨੂੰ ਅੱਜ ਵੀ ਲੱਗ ਰਿਹਾ ਹੈ ਕਿ ਅਸੀਂ ਆਜ਼ਾਦ ਹਾਂ, ਉਸਨੂੰ ਹੋ ਸ਼ ਵਿੱਚ ਲਿਆਉਣ ਦੀ ਲੋੜ ਹੈ ਕਿਉਂਕਿ ਰੋਜ਼ ਸਾਡੀਆਂ ਪੱਗਾਂ ਸੜਕਾਂ ਉੱਤੇ ਉੱਤਰ ਰਹੀਆਂ ਹਨ, ਗੁਰੂ ਸਾਹਿਬ ਜੀ ਦੀ ਬੇਅ ਦਬੀ ਹੋ ਰਹੀ ਹੈ। ਜੇ ਗੁਲਾਮੀ ਲਾਹੁਣੀ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਘਰ ਵੜ ਜਾਉ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਨਸਲਕੁਸ਼ੀ ਦਾ ਮਤਲਬ ਦੱਸਦਿਆਂ ਕਿਹਾ ਕਿ ਜੇ ਸ਼ੇਰਾਂ ਦੇ ਪੁੱਤਾਂ ਦੀਆਂ ਸ਼ਕਲਾਂ ਹਿਰਨਾਂ ਨਾਲ ਰਲਣ ਲੱਗ ਜਾਣ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਹੋ ਸਕਦੀ। ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਅੰਮ੍ਰਿਤ ਛਕਣ ਦਾ ਹੋਕਾ ਦਿੰਦਿਆਂ ਨੌਜਵਾਨਾਂ ਤੋਂ ਗੁਰੂ ਨੂੰ ਸੀਸ ਦੇਣ ਦੀ ਅਪੀਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਅੱਗੇ ਮਰਨ ਲਈ ਕਿਹਾ ਹੈ ਭਾਵ ਆਪਣਾ ਸੀਸ ਗੁਰੂ ਅੱ ਗੇ ਭੇਟ ਕਰਨ ਲਈ ਕਿਹਾ ਹੈ। ਤੁਸੀਂ ਇੱਕ ਵਾਰ ਗੁਰੂ ਦੇ ਜਹਾਜ਼ ਵਿੱਚ ਚੜਨ ਦੀ ਖੇਚਲ ਕਰੋ, ਅਸੀਂ ਤੁਹਾਡੇ ਰਸਤੇ ਵਿੱਚ ਪਲਕਾਂ ਵਿਛਾ ਦੇਵਾਂਗੇ।

ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਕੌਮੀ ਸ਼ ਹੀਦ ਹੈ। ਉਸਨੂੰ ਹਕੂਮਤ ਨੇ ਇਹ ਕਰਵਾ ਕੇ ਮਰਵਾ ਇਆ ਹੈ। ਜਿਹੜੇ ਮੈਨੂੰ ਕਹਿੰਦੇ ਹਨ ਕਿ ਤੁਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹੋ ਤਾਂ ਹਾਂ ਅਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹਾਂ। ਕਿਸੇ ਦੇ ਦਰਸਾਏ ਮਾਰਗ ਉੱਤੇ ਚੱਲਣਾ ਤੇ ਕਿਸੇ ਦੀ ਨਕਲ ਕਰਨਾ, ਦੋ ਵੱਖ ਵੱਖ ਗੱਲਾਂ ਹਨ। ਅਸੀਂ ਸੰਤਾਂ ਦੇ ਮਾਰਗ ਉੱਤੇ ਚੱਲਾਂਗੇ। ਮੈਂ ਸਟੇਜ ਤੋਂ ਆਖਰੀ ਵਾਰ ਕਹਿ ਰਿਹਾ ਹਾਂ ਕਿ ਮੈਂ ਸੰਤਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਾਂ। ਜੇ ਮੇਰੇ ਮਨ ਵਿੱਚ ਇਹੋ ਜਿਹਾ ਹੰਕਾਰ ਆਵੇ ਤਾਂ ਪਰਮਾਤਮਾ ਇਹ ਗੱਲ ਕਹਿਣ ਤੋਂ ਪਹਿਲਾਂ ਮੇਰੀ ਜ਼ੁਬਾਨ ਲੈ ਲੈਣ। ਇਸ ਤੋਂ ਬਾਅਦ ਕਿਸੇ ਵੀ ਮੀਡੀਆ ਵਾਲੇ ਨੇ ਮੈਨੂੰ ਇਹ ਸਵਾਲ ਨਹੀਂ ਕਰਨਾ।

Leave a Reply

Your email address will not be published. Required fields are marked *

error: Content is protected !!