Home / ਦੁਨੀਆਂ ਭਰ / 2 ਵਿਦਿਆਰਥੀਆਂ ਦੇ ਖਾਤਿਆਂ ਆਏ ਕਰੋੜਾਂ ਰੁਪਏ

2 ਵਿਦਿਆਰਥੀਆਂ ਦੇ ਖਾਤਿਆਂ ਆਏ ਕਰੋੜਾਂ ਰੁਪਏ

ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਲਈ ਜਿੱਥੇ ਉਨ੍ਹਾਂ ਨੂੰ ਰਾਸ਼ਨ ਅਤੇ ਸਕੂਲਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਬੱਚਿਆਂ ਦੇ ਖਾਤਿਆਂ ਵਿੱਚ ਪੈਸੇ ਵੀ ਜਮ੍ਹਾਂ ਕਰਵਾਏ ਜਾ ਰਹੇ ਹਨ। ਹੁਣ ਇਥੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਆ ਗਏ ਹਨ ਜਿਸ ਕਾਰਨ ਬੈਂਕਾਂ ਵਿੱਚ ਖਾਤੇ ਚੈਕ ਕਰਨ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਦੇ ਕਟਿਹਾਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਦੋ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਕ-ਰੋ-ੜਾਂ ਦੀ ਰਕਮ ਜਮਾਂ ਹੋ ਗਈ ਹੈ। ਉਥੇ ਹੀ ਸਾਰੇ ਲੋਕ ਹੈਰਾਨ ਹਨ ਅਤੇ ਆਪਣੇ ਖਾਤਿਆਂ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਦੋ ਵਿਦਿਆਰਥੀ ਆਪਣੇ ਖਾਤੇ ਵਿੱਚ ਸਰਕਾਰ ਵੱਲੋਂ ਭੇਜੇ ਗਏ ਡਰੈਸ ਦੇ ਪੈਸਿਆਂ ਦੀ ਜਾਣਕਾਰੀ ਲੈਣ ਲਈ ਪੰਜਾਬ ਸਟੇਟ ਬੈਂਕ ਵਿੱਚ ਗਏ ਸਨ। ਓਥੇ ਉਨ੍ਹਾਂ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਪਤਾ ਲੱਗਿਆ ਕਿ ਇੱਕ ਗੁਰੂ ਚੰਦਰ ਵਿਦਿਆਰਥੀ ਦੇ ਖਾਤੇ 60 ਕਰੋੜ ਅਤੇ ਦੂਜੇ ਵਿਦਿਆਰਥੀ ਅਸਿਤ ਕੁਮਾਰ ਦੇ ਖਾਤੇ ਵਿੱਚ 900 ਕਰੋੜ ਤੋਂ ਵਧੇਰੇ ਦੀ ਰਾਸ਼ੀ ਜਮ੍ਹਾਂ ਹੋਈ ਹੈ।

ਜਿਸ ਬਾਰੇ ਪਤਾ ਲੱਗਦੇ ਹੀ ਬੈਂਕ ਦੇ ਕਰਮਚਾਰੀ ਅਤੇ ਬੈਂਕ ਵਿੱਚ ਮੌਕੇ ਤੇ ਮੌਜੂਦ ਲੋਕ ਹੈਰਾਨ ਰਹਿ ਗਏ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਬੈਂਕ ਦੇ ਮੈਨੇਜਰ ਵੱਲੋਂ ਦੋਹਾਂ ਖ਼ਾਤਿਆਂ ਦੇ ਲੈਣ ਦੇਣ ਉਪਰ ਪੂਰਨ ਰੋਕ ਲਗਾ ਦਿੱਤੀ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਸੀਨੀਅਰ ਬੈਂਕ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਜਿਸ ਸਦਕਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰ ਲੋਕਾਂ ਵੱਲੋਂ ਵੀ ਆਪਣੇ ਖਾਤੇ ਚੈਕ ਕੀਤੇ ਜਾ ਰਹੇ ਹਨ।

error: Content is protected !!