ਲੋੜਵੰਦ ਲੋਕਾਂ ਲਈ ਇਹ ਵੱਡੀ ਖਬਰ

ਅੱਜਕੱਲ੍ਹ ਮੈਡੀਕਲ ਸਹਾਇਤਾ ਬਹੁਤ ਮਹਿੰਗੀ ਹੋ ਚੁੱਕੀ ਹੈ। ਅਜਿਹੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਲਈ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਉਪਰਾਲਾ ਕੀਤਾ ਗਿਆ ਹੈ। ਇਸ ਚੈਰੀਟੇਬਲ ਟਰੱਸਟ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਨੇੜੇ ਇਕ ਹੌਸਪੀਟਲ ਖੋਲ੍ਹਿਆ ਗਿਆ ਹੈ। ਇਸ ਦਾ ਨਾਮ ‘ਏਕਨੂਰ ਨੇਕੀ ਦਾ ਹਸਪ ਤਾਲ’ ਰੱਖਿਆ ਗਿਆ ਹੈ।

ਦੱਸ ਦਈਏ ਕਿ ਇਸ ਹੌਸਪੀਟਲ ਦੀ ਸ਼ੁਰੂਆਤ 1 ਜਨਵਰੀ 2022 ਤੋਂ ਭਾਵ ਥੋੜ੍ਹੇ ਦਿਨ ਪਹਿਲਾਂ ਹੀ ਹੋਈ ਹੈ। ਇਸ ਦੀ ਲੈਬਾਰਟਰੀ ਵਿਚ 10 ਰਪਏ ਤੋਂ ਟੈਸਟ ਸ਼ੁਰੂ ਹੁੰਦੇ ਹਨ। ਇੱਥੇ ਟੀ ਐੱਲ ਸੀ/ ਡੀ ਐੱਲ ਸੀ ਦਾ ਟੈਸਟ 10 ਰੁਪਏ ਵਿੱਚ ਅਤੇ ਈ ਸੀ ਜੀ ਟੈਸਟ 20 ਰੁਪਏ ਵਿੱਚ ਹੁੰਦਾ ਹੈ। ਅਜਿਹੀ ਰਿਆਇਤ ਹੋਰ ਕਿਤੇ ਸੰਭਵ ਨਹੀਂ ਹੈ। ਇਸ ਵਿੱਚ ਤਜਰਬੇਕਾਰ ਡਾਕਟਰ ਮੌਜੂਦ ਹਨ, ਜੋ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਕਰਦੇ ਹਨ। ਇਸ ਵਿੱਚ ਭਾਈ ਘਨ੍ਹੱਈਆ ਜੀ ਦੇ ਨਾਮ ਤੇ ਫਾਰਮੇਸੀ ਦੀ ਸਥਾਪਨਾ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਫਾਰਮੇਸੀ ਵਿਚ ਬਹੁਤ ਹੀ ਵਾਜਬ ਕੀਮਤ ਤੇ ਦਵਾਈਆਂ ਉਪਲੱਬਧ ਹਨ। ਦਵਾਈਆਂ ਵੇਚਣ ਵਿੱਚ ਕੋਈ ਕਮਾਈ ਨਹੀਂ ਕੀਤੀ ਜਾਂਦੀ। ਹੌਸਪੀਟਲ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਵਧੀਆ ਡਾਇਲਸਿਸ ਸੈਂਟਰ ਹੈ। ਜਿਸ ਵਿੱਚ ਜਰਮਨ ਦੀਆਂ ਬੀ ਬ੍ਰਾਊਨ ਕੰਪਨੀ ਦੀਆਂ ਮਸ਼ੀਨਾਂ ਨਾਲ ਡਾਇਲਸਿਸ ਕੀਤਾ ਜਾਂਦਾ ਹੈ। ਡਾਇਲਸਿਸ ਦੀ ਫੀਸ ਵੀ ਸਿਰਫ਼ 450 ਰੁਪਏ ਰੱਖੀ ਗਈ ਹੈ। ‘ਏਕ ਨੂਰ ਸੇਵਾ ਕੇਂਦਰ’ 10 ਸਾਲ ਤੋਂ ਲੁਧਿਆਣਾ ਦੇ ਸਿਵਲ ਹੌਸਪੀਟਲ ਵਿੱਚ ਕੰਮ ਕਰ ਰਿਹਾ ਹੈ। ਉੱਥੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਅਪ੍ਰੇਸ਼ਨ ਕਰਵਾਏ ਜਾਂਦੇ ਹਨ।

ਮਾਹਿਰ ਡਾਕਟਰਾਂ ਦੇ ਦੇਖਣ ਦੀ ਫੀਸ ਸਿਰਫ਼ 20 ਰੁਪਏ ਹੈ। ਜਦਕਿ ਦਵਾਈ ਲਾਗਤ ਕੀਮਤ ਤੇ ਦਿੱਤੀ ਜਾਂਦੀ ਹੈ। ਫ੍ਰੈਕਚਰ ਹੋ ਜਾਣ ਤੇ ਆਪ੍ਰੇਸ਼ਨ ਅਤੇ ਦਵਾਈਆਂ ਦਾ ਖਰਚਾ ਸਿਰਫ 15-20 ਹਜ਼ਾਰ ਰੁਪਏ ਆਉਂਦਾ ਹੈ। ਇੱਥੇ 2500 ਰੁਪਏ ਵਿੱਚ ਚਿੱਟੇ ਮੋਤੀਏ ਦਾ ਅਪਰੇਸ਼ਨ ਹੋ ਜਾਂਦਾ ਹੈ। ਗੁਰਦੇ ਅਤੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਵੀ ਸਸਤੇ ਰੇਟ ਤੇ ਕੀਤਾ ਜਾਂਦਾ ਹੈ। ਸਥਾਨਕ ਲੋਕਾਂ ਲਈ ਐਂਮਬੂਲੈਂਸ ਦੀ ਸੇਵਾ ਵੀ ਮੁਫ਼ਤ ਹੈ। ਕੋਈ ਵੀ ਲੋੜਵੰਦ ਵਿਅਕਤੀ ਇਸ ਹੌਸਪੀਟਲ ਤੋਂ ਡਾਕਟਰੀ ਸਹਾਇਤਾ ਲੈ ਸਕਦਾ ਹੈ।

Leave a Reply

Your email address will not be published. Required fields are marked *

error: Content is protected !!