ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਅਪਡੇਟ

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਨ੍ਹਾਂ ਯਾਤਰੀਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੋ ਲੋਕ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਆਉਣਾ ਚਾਹੁੰਦੇ ਹਨ ਜਾਂ ਜੋ ਲੋਕ ਛੁੱਟੀਆਂ ਮਨਾਉਣ ਵਾਸਤੇ ਆਏ ਹੋਏ ਹਨ ਅਤੇ ਉਹਨਾਂ ਨੂੰ ਘੱਟ ਕੀਮਤ ਤੇ ਟਿਕਟਾਂ ਮਿਲ ਜਾਣਗੀਆਂ। ਕਿਉਂਕਿ ਇਸ ਸਮੇਂ ਬਹੁਤ ਸਾਰੇ ਪਰਿਵਾਰ ਜਿੱਥੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ ਉਥੇ ਹੀ ਕੁਝ ਲੋਕ ਈਦ ਦੀ ਛੁੱਟੀ ਨੂੰ ਮਨਾਉਣ ਲਈ ਯੂ ਏ ਈ ਪਹੁੰਚੇ ਹੋਏ ਹਨ। ਪਿਛਲੇ ਮਹੀਨੇ ਜਿੱਥੇ ਹਵਾਈ ਉਡਾਨਾਂ ਦੀਆਂ ਟਿਕਟਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਸੀ।

ਜਿਸ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਉੱਥੇ ਹੀ ਹੁਣ ਯਾਤਰੀਆਂ ਨੂੰ ਰਾਹਤ ਦੀ ਖ਼ਬਰ ਮਿਲ ਰਹੀ ਹੈ ਜਿਥੇ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਆਉਣ ਵਾਲੇ ਯਾਤਰੀਆ ਵਾਸਤੇ ਹਵਾਈ ਟਿਕਟਾਂ ਵਿਚ ਕਾਫ਼ੀ ਗਿਰਾਵਟ ਆ ਗਈ।

15 ਅਗਸਤ ਦੇ ਮੌਕੇ ਤੇ ਹੀ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਖਾਸ ਆਫਰ ਦਿੱਤੀ ਜਾ ਰਹੀ ਹੈ। ਯਾਤਰੀਆਂ ਨੂੰ ਯੂਏਈ ਤੋਂ ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਸਾਰੇ ਵੱਡੇ ਸ਼ਹਿਰਾਂ ਲਈ 330 ਦਿਰਹਾਮ (7100 ਰੁਪਏ) ਦੇ ਰੂਪ ਵਿੱਚ ਘੱਟ ਤੋਂ ਘੱਟ ਕੀਮਤ ‘ਤੇ ਟਿਕਟਾਂ ਮਿਲ ਰਹੀਆਂ ਹਨ। ਇਹ ਆਫਰ 8 ਤੋਂ 21 ਅਗਸਤ ਤੱਕ ਚੱਲੇਗਾ।ਜਿੱਥੇ ਭਾਰਤ ਆਉਣ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ 60 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਦੱਸ ਦਈਏ ਕਿ ਜਿਨ੍ਹਾਂ ਯਾਤਰੀਆਂ ਵੱਲੋਂ ਪਿਛਲੇ ਮਹੀਨੇ ਟਿਕਟਾਂ ਬੁੱਕ ਕਰਵਾਈਆਂ ਜਾ ਰਹੀਆਂ ਸਨ ਉਹਨਾਂ ਜਹਾਜ਼ਾਂ ਵਿੱਚ ਉਸ ਸਮੇਂ ਸੀਟਾਂ ਖਾਲੀ ਨਹੀਂ ਸਨ ਪਰ ਇਸ ਸਮੇਂ ਉਹਨਾਂ ਵਿੱਚ ਖਾਲੀ ਸੀਟਾਂ ਮਿਲ ਰਹੀਆਂ ਹਨ।

ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਹੀਨੇ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਜਹਾਜ਼ ਦੀ ਕੀਮਤ ਵਿਚ ਕਾਫ਼ੀ ਗਿਰਾਵਟ ਆਈ ਹੈ। ਜਿੱਥੇ ਯੂ.ਏ.ਈ. ਤੋਂ ਭਾਰਤ ਦੀ ਉਡਾਣ ਟਿਕਟ ਦੀ ਔਸਤ ਕੀਮਤ 400 ਦਿਰਹਾਮ (8655 ਰੁਪਏ) ਤੋਂ 700 ਦਿਰਹਾਮ (15000 ਰੁਪਏ) ਤੱਕ ਹੈ। ਉਨ੍ਹਾਂ ਹੀ ਹਵਾਈ ਟਿਕਟਾਂ ਦੀ ਕੀਮਤ ਪਿਛਲੇ ਮਹੀਨੇ 1200 ਦਿਰਹਾਮ (26,000 ਰੁਪਏ) ਤੋਂ 1700 ਦਿਰਹਾਮ (36,000 ਰੁਪਏ) ਤੱਕ ਸੀ।

Leave a Reply

Your email address will not be published. Required fields are marked *

error: Content is protected !!