ਸ਼੍ਰੀ ਦਰਬਾਰ ਸਾਹਿਬ ਪ੍ਰਤੀ ਸੱਚੀ ਸ਼ਰਧਾ

ਅੱਜ ਦੇ ਦੌਰ ਵਿਚ ਜਿਥੇ ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ। ਉਥੇ ਹੀ ਕੁਦਰਤ ਤੋਂ ਉਪਰ ਕੋਈ ਨਹੀਂ ਹੋ ਸਕਿਆ। ਕਿਉਂਕਿ ਕੁਦਰਤ ਵੱਲੋਂ ਵੀ ਆਪਣੀ ਹੋਂਦ ਦਾ ਇਹਸਾਸ ਸਮੇਂ ਸਮੇਂ ਤੇ ਇਨਸਾਨ ਨੂੰ ਕਰਵਾਇਆ ਜਾਂਦਾ ਹੈ। ਉਹ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਦੁੱਖ ਆ ਜਾਂਦੇ ਹਨ ਜਦੋਂ ਉਹ ਜ਼ਿੰਦਗੀ ਤੋਂ ਥੱਕ ਜਾਂਦੇ ਹਨ। ਉਨ੍ਹਾਂ ਨੂੰ ਗੁਰਾਂ ਦੀ ਬਾਣੀ ਹੀ ਸਹੀ ਮਾਰਗ ਦਰਸਾਉਂਦੀ ਹੈ। ਜਿਥੇ ਚਲ ਕੇ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਿਲਾਂ ਦੇ ਦੌਰ ਵਿਚੋਂ ਬਾਹਰ ਆ ਜਾਂਦੀ ਹੈ। ਭਾਰਤ ਵਿੱਚ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਥੇ ਹੀ ਦੇਸ਼ ਵਿਦੇਸ਼ ਵਿਚ ਵਸਣ ਵਾਲੇ ਲੋਕਾਂ ਵੱਲੋਂ ਸਿੱਖ ਧਰਮ ਅਤੇ ਗੁਰੂਆਂ ਦੀ ਬਾਣੀ ਵਿੱਚ ਸਭ ਤੋਂ ਵਧੇਰੇ ਵਿਸ਼ਵਾਸ਼ ਕੀਤਾ ਜਾਂਦਾ ਹੈ। ਦੱਸ ਦਈਏ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਅਜਿਹਾ ਚਮਤਕਾਰ ਹੋਇਆ ਹੈ ਜਿਸ ਕਾਰਨ ਗੁਰੂ ਰਾਮਦਾਸ ਜੀ ਦੀ ਜੈ ਜੈ ਕਾਰ ਹੋ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਜਿਥੇ ਦੇਸ਼ ਦੁਨੀਆਂ ਦੇ ਹਰ ਕੋਨੇ ਤੋਂ ਲੋਕ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉੱਥੇ ਹੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਲੋਕਾਂ ਦੇ ਸਾਰੇ ਦੁਖ ਕੱਟੇ ਜਾਂਦੇ ਹਨ। ਅਜਿਹਾ ਹੀ ਚਮਤਕਾਰ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਹੋਇਆ ਹੈ। ਜਿਨ੍ਹਾਂ ਦੀ 15 ਸਾਲਾਂ ਦੀ ਬੇਟੀ ਕਾਵੇਰੀ ਦੇ ਸਾਰੇ ਦੁ ਖ ਇੱਥੇ ਇਸ਼ਨਾਨ ਕਰਨ ਅਤੇ ਨਤਮਸਤਕ ਹੋਣ ਨਾਲ ਕੱਟੇ ਗਏ ਹਨ।। ਦੱਸ ਦਈਏ ਕਿ ਲੜਕੀ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਪਿਛਲੇ ਅੱਠ ਸਾਲਾਂ ਤੋਂ ਕੈਂ ਸਰ ਸੀ। ਜਿਸ ਦੇ ਅਲਾਜ ਵਾਸਤੇ ਪਰਿਵਾਰ ਵੱਲੋਂ 18 ਲੱਖ ਰੁਪਏ ਖਰਚ ਕਰ ਦਿੱਤੇ ਗਏ ਪਰ ਉਨ੍ਹਾਂ ਦੀ ਬੇਟੀ ਠੀਕ ਨਹੀਂ ਹੋਈ। ਉਨ੍ਹਾਂ ਨੂੰ ਬਲਵਿੰਦਰ ਗਰੇਵਾਲ ਵੱਲੋਂ ਗੁਰੂ ਘਰ ਜਾਣ ਦਾ ਆਖਿਆ ਗਿਆ ਸੀ। ਜਿਸ ਤੋਂ ਬਾਅਦ ਕਾਵੇਰੀ ਦੀ ਮਾਤਾ ਬਬੀਤਾ ਉਸ ਨੂੰ ਨਤਮਸਤਕ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਈ ਸੀ, ਜਿੱਥੇ ਉਨ੍ਹਾਂ ਵੱਲੋਂ ਆਪਣੀ ਬੇਟੀ ਨੂੰ ਦੁੱਖ ਭੰਜਨੀ ਬੇਰੀ ਵਿੱਚ ਇਸ਼ਨਾਨ ਕਰਵਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਗਿਆ।

ਦੱਸ ਦਈਏ ਕਿ ਜਿਸ ਕਾਰਨ ਵਾਹਿਗੁਰੂ ਦੀ ਬਖ਼ਸ਼ਿਸ਼ ਹੋਈ ਅਤੇ ਉਨ੍ਹਾਂ ਦੀ ਬੱਚੀ ਬਿਲਕੁਲ ਠੀਕ ਹੋ ਚੁੱਕੀ ਹੈ ਅਤੇ ਚੱਲਣ ਫਿਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਤੇ ਗੁਰੂ-ਘਰ ਤੋਂ ਇੱਕ ਨਵਾਂ ਜੀਵਨ ਪ੍ਰਾਪਤ ਕੀਤਾ ਹੈ। ਇਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਉਥੇ ਹੀ ਪਰਿਵਾਰ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ।।

Leave a Reply

Your email address will not be published. Required fields are marked *

error: Content is protected !!