ਸ਼੍ਰੀ ਦਰਬਾਰ ਸਾਹਿਬ ਤੋਂ ਆਈ ਵੀਡੀਓ

ਅੰਮ੍ਰਿਤਸਰ ਦਰਬਾਰ ਸਾਹਿਬ ਦੀ ਸੁੰਦਰਤਾ ਤੇ ਉਸਦੀ ਖਿੱਚ ਨੂੰ ਦੇਖ ਕੇ ਅੱਜ ਹਰ ਕੋਈ ਓਥੇ ਜਾਣਾ ਚਾਹੀਦਾ ਹੈ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾਂ ਸੀਸ ਨਿਵਾਰਨਾ ਚਾਹੁੰਦਾ ਹੈ।ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਏਸਦਾ ਨਿਰਮਾਣ ਕੀਤਾ ਗਿਆ ਸੀ ਤੇ ਇਸਦੇ ਨਾਲ ਹੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਅੰਦਰ ਇਕ ਸੁਰੰਗ ਵੀ ਬਣਾਈ ਗਈ ਸੀ। ਜਿਸਦੇ ਬਾਰੇ ਅੱਜ ਦੇ ਸਮੇਂ ਵਿਚ ਬਹੁਤ ਹੀ ਘੱਟ ਲੋਕ ਨੇ ਜਿਹਨਾ ਨੂੰ ਇਸ ਸੁਰੰਗ ਬਾਰੇ ਪਤਾ ਹੈ । ਸੁਰੰਗ ਦੀ ਜੇਕਰ ਗੱਲ ਕਰੀਏ ਤਾਂ ਇਹ ਲੰਗਰ ਹਾਲ਼ ਦੇ ਨਾਲ ਹੀ ਬਣਿਆ ਹੋਇਆ ਹੈ ਜਿਸਦੇ ਹੇਠਾਂ ਜਾ ਕੇ ਕਾਫੀ ਵਡਾ ਹਾਲ਼ ਬਣਿਆ ਹੋਇਆ ਹੈ ਤੇ ਇਸਦੇ ਅੰਦਰ ਇਕ ਖੂਹ ਵੀ ਬਣਿਆ ਹੋਇਆ ਹੈ ਜਿਸਦੇ ਪਾਣੀ ਦੀ ਵਰਤੋਂ ਉਸ ਸਮੇਂ ਕੀਤੀ ਜਾਦੀ ਸੀ। ਹਰਿਮੰਦਰ ਸਾਹਿਬ ਸਿੱਖਾਂ ਦੀ ਧਾਰਮਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਸ਼ੋਭਤ ਹੈ। ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਾਰਨ ਪ੍ਰਸਿੱਧ ਹੈ ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਇਹ ਦੋ ਮੰਜਲਾਂ ਇਮਾਰਤ ਹੈ।ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਦਾ ਉੱਪਰਲਾ ਹਿੱਸਾ ਲੱਗਭੱਗ ਚਾਰ ਸੌ ਕਿਲੋ ਸੋਨੇ ਦੀਆਂ ਪੱਤੀਆਂ ਨਾਲ ਬਣਾਇਆ ਸੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਮੰਦਰ ਹਨ, ਜਿਵੇਂ ਦੁਰਗਿਆਣਾ ਮੰਦਰ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ।ਅੰਮ੍ਰਿਤਸਰ ਵਿੱਚ ਹੀ ਸੰਤ ਵਾਲਮੀਕੀ ਜੀ ਨੇ ਰਾਮਾਇਣ ਲਿਖੀ। ਸ੍ਰੀ ਰਾਮ ਅਤੇ ਸੀਤਾ ਨੇ ਆਪਣਾ ਚੌਦਾਂ ਸਾਲ ਦਾ ਬਨਵਾਸ ਅੰਮ੍ਰਿਤਸਰ ਵਿੱਚ ਹੀ ਕੱਟਿਆ ਸੀ। ਹਰਿਮੰਦਰ ਦੇ ਦੱਖਣ ਵੱਲ ਇੱਕ ਬਾਗ ਹੈ ਅਤੇ ਬਾਬਾ ਅਟੱਲ ਜੀ ਦਾ ਗੁਰਦੁਆਰਾ ਹੈ। ਹਰ ਰੋਜ਼ ਇੱਥੇ ਵੀਹ ਹਜ਼ਾਰ ਲੋਕਾਂ ਨੂੰ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ।।

Leave a Reply

Your email address will not be published. Required fields are marked *

error: Content is protected !!