ਰਵੀ ਸਿੰਘ ਖਾਲਸਾ ਬਾਰੇ ਆਈ ਵੱਡੀ ਖਬਰ

ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਖ਼ੁਦ ‘ਖ਼ਾਲਸਾ ਏਡ’ ਨੇ ਕੀਤਾ ਹੈ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਜਥੇਬੰਦੀ ਨੂੰ ਇਸ ਵੱਕਾਰੀ ਸ਼ਾਂਤੀ ਪੁਰਸਕਾਰ ਲਈ ਕੈਨੇਡੀਅਨ ਐਮਪੀ ਟਿਮ ਉੱਪਲ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬ੍ਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਤ ਤੌਰ ਉੱਤੇ ਨਾਮਜ਼ਦ ਕੀਤਾ ਹੈ।‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ। ਦੱਸ ਦਈਏ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ ‘ਖਾਲਸਾ ਏਡ’ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਦ ਮੈਂਬਰ ਟਿਮ ਉੱਪਲ ਨੇ ਇਸ ਨਾਮਜ਼ਦਗੀ ਲਈ ‘ਖਾਲਸਾ ਏਡ’ ਵੱਲੋਂ ਕੀਤੇ ਗਏ ਕੰਮਾਂ ਦੀ ਇਕ ਲਿਸਟ ਵੀ ਸਾਂਝੀ ਕੀਤੀ ਹੈ। ਟਿਮ ਉੱਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਟਿਮ ਉੱਪਲ ਦੇ ਇਸ ਟਵੀਟ ‘ਤੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ (ਰਵੀ ਸਿੰਘ) ਨੇ ਰੀ ਟਵੀਟ ਕੀਤਾ ਹੈ ਤੇ ਨਾਮਜ਼ਦਗੀ ਲਈ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *

error: Content is protected !!