ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਅਨੁਸਾਰ ਜਾਣਕਾਰੀ ਅਨੁਸਾਰ ਅਪਡੇਟ ਮੀਂਹ/ਹਨੇਰੀ/ਗੜੇਮਾਰੀ ਸਮੁੱਚੇ ਸੂਬੇ ਚ’ ਜਲਦ ਹੀ ਮੀਂਹ ਹਨੇਰੀਆਂ ਦਸਤਕ ਦੇਣ ਲਈ ਤਿਆਰ ਹਨ, 16 ਤੋਂ 22 ਮਾਰਚ ਵਿਚਕਾਰ ਪੰਜਾਬ ਦੇ ਬਹੁਤੇ ਖੇਤਰਾਂ ਚ’ ਰੋਜ਼ਾਨਾ ਹੀ ਕਿਤੇ ਨਾ ਕਿਤੇ ਗਰਜ-ਲਿੱਛਕ ਆਲੇ ਬੱਦਲ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ, ਇਹਨੀਂ ਦਿਨੀਂ 2-3 ਵਾਰ ਵੱਡੇ ਪੱਧਰ ਤੇ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਅਤੇ ਮੋਟੀ ਗੜੇਮਾਰੀ ਦੀ ਸੰਭਾਵਣਾ ਰਹੇਗੀ।

ਪੰਜਾਬ ਚ’ 16-17 ਮਾਰਚ ਤੋਂ ਪੁਰੇ ਦੀ ਵਾਪਸੀ ਨਾਲ ਥੋੜੇ ਖੇਤਰਾਂ ਚ’ ਗਰਜ ਵਾਲੇ ਬੱਦਲਾਂ ਨਾਲ ਨਿੱਕੀ-ਮੋਟੀ ਹੱਲਚਲ ਸੁਰੂ ਹੋ ਜਾਣੀ ਜਦਕਿ 19 ਜਾਂ 20 ਮਾਰਚ ਲਾਗੇ ਬਹੁਤੇ ਭਾਗਾਂ ਚ’ ਮੀਂਹ ਦੀ ਕਾਰਵਾਈ ਵੱਧਦੀ ਵੇਖੀ ਜਾਵੇਗੀ।

17 ਤੋਂ 22 ਮਾਰਚ ਵਿਚਕਾਰ ਸਮੁੱਚੇ ਭਾਰਤ ਚ’ ਮੀਂਹ- ਹਨੇਰੀਆਂ ਅਤੇ ਗੜੇਮਾਰੀ ਨਾਲ ਕਿਤੇ-ਕਿਤੇ (ਟੋਰਨੇਡੋ) ਵਾ- ਵਰੋਲੇ ਬਣਦੇ ਵੀ ਵੇਖੇ ਜਾਣਗੇ। ਕੁੱਲ ਮਿਲਾਕੇ ਅਗੇਤੀ ਗਰਮੀ ਦੇ ਦੌਰ ਨੂੰ ਮੁਕੰਮਲ ਠੱਲ੍ਹ ਪਵੇਗੀ ਅਤੇ ਦਿਨ ਦੇ ਪਾਰੇ ਚ’ ਗਿਰਾਵਟ ਦਰਜ਼ ਹੋਣਾ ਤੈਅ ਹੈ।।

ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ 16 ਅਤੇ 17 ਮਾਰਚ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਉੱਤਰ-ਪੂਰਬ ਦੇ ਕਈ ਸੂਬਿਆਂ ਵਿਚ 15 ਮਾਰਚ ਨੂੰ ਗੜੇ ਪੈ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਹੇਠਲੇ ਟ੍ਰੋਪੋਸਫੈਰਿਕ ਪੱਧਰਾਂ ਵਿਚ ਵੀ ਇਕ ਪੱਛਮੀ ਗੜਬੜੀ ਅਤੇ ਇਕ ਚੱਕਰਵਾਤੀ ਸਰਕੂਲੇਸ਼ਨ ਕਾਰਣ ਦੱਖਣ-ਪੱਛਮੀ ਰਾਜਸਥਾਨ ਅਤੇ ਇਸਦੇ ਆਸਪਾਸ ਮੀਂਹ ਦੀ ਕਾਰਵਾਈ ਹੋ ਸਕਦੀ ਹੈ। ਇਸ ਦੇ ਪ੍ਰਭਾਵ ਕਾਰਨ ਅਗਲੇ ਕੁਝ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰ ’ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਪਣੇ ਬੁਲੇਟਿਨ ਵਿਚ ਕਿਹਾ ਹੈ ਕਿ ਪੱਛਮੀ ਹਿਮਾਲੀਅਨ ਖੇਤਰ ਵਿਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ 16 ਅਤੇ 17 ਮਾਰਚ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਉੱਤਰ-ਪੂਰਬ ਦੇ ਕਈ ਸੂਬਿਆਂ ਵਿਚ 15 ਮਾਰਚ ਨੂੰ ਗੜੇ ਪੈ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਹੇਠਲੇ ਟ੍ਰੋਪੋਸਫੈਰਿਕ ਪੱਧਰਾਂ ਵਿਚ ਵੀ ਇਕ ਪੱਛਮੀ ਗੜਬੜੀ ਅਤੇ ਇਕ ਚੱਕਰਵਾਤੀ ਸਰਕੂਲੇਸ਼ਨ ਕਾਰਣ ਦੱਖਣ-ਪੱਛਮੀ ਰਾਜਸਥਾਨ ਅਤੇ ਇਸਦੇ ਆਸਪਾਸ ਮੀਂਹ ਦੀ ਕਾਰਵਾਈ ਹੋ ਸਕਦੀ ਹੈ। ਇਸ ਦੇ ਪ੍ਰਭਾਵ ਕਾਰਨ ਅਗਲੇ ਕੁਝ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰ ’ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਪਣੇ ਬੁਲੇਟਿਨ ਵਿਚ ਕਿਹਾ ਹੈ ਕਿ ਪੱਛਮੀ ਹਿਮਾਲੀਅਨ ਖੇਤਰ ਵਿਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

error: Content is protected !!