ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਜਾਰੀ, ਪਿਛਲੇ 24 ਘੰਟਿਆਂ ਦੌਰਾਨ ਅਮ੍ਰਿਤਸਰ, ਤਰਨਤਾਰਨ ਅਤੇ ਸੰਗਰੂਰ ਖੇਤਰਾਂ ਚ ਕਿਤੇ-ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਦਰਜ ਹੋਇਆ ਹੈ।

ਦੱਸ ਦਈਏ ਕਿ ਰਾਜਸਥਾਨ ਦੇ ਕੇਂਦਰੀ ਭਾਗਾਂ ਤੇ ਇੱਕ ਘੱਟ ਦਬਾਅ ਦਾ ਖੇਤਰ ਮੌਜੂਦ ਹੈ ਜਿਸ ਨਾਲ ਨਮ ਪੂਰਬੀ ਹਵਾਵਾ ਪੰਜਾਬ ਚ ਪਹੁੰਚਣ ਦੇ ਨਾਲ ਮਾਨਸੂਨ ਐਕਟਿਵ ਬਣਿਆ ਹੋਇਆ ਹੈ,ਨਤੀਜੇ ਵਜੋਂ ਅਗਲੇ 2-3 ਕਈ ਖੇਤਰਾਂ ਚ’ ਮੀਂਹ ਜਾਰੀ ਰਹਿਣ ਦੀ ਆਸ ਹੈ, ਖਾਸਕਰ ਦੱਖਣ-ਪੱਛਮੀ ਅਤੇ ਕੇਂਦਰੀ ਪੰਜਾਬ ਚ, ਹਲਾਂਕਿ ਪਹਾੜੀ ਖੇਤਰਾਂ ਲਾਗੇ ਪੈਂਦੇ ਇਲਾਕਿਆਂ ਚ ਕਾਰਵਾਈ ਬਾਕੀ ਪੰਜਾਬ ਨਾਲੋਂ ਘੱਟ ਰਹੇਗੀ, ਉਸਤੋਂ ਬਾਅਦ 16-17 ਸਤੰਬਰ ਦੇ ਆਸਪਾਸ ਇੱਕ ਹੋਰ ਘੱਟ ਦਬਾਅ ਦਾ ਖੇਤਰ ਤੇਜੀ ਨਾਲ ਬੰਗਾਲ ਦੀ ਖਾੜੀ ਤੋਂ ਰਾਜਸਥਾਨ ਹੁੰਦਾ ਹੋਇਆ ਪਾਕਿਸਤਾਨ ਵੱਲ ਨਿੱਕਲੇਗਾ ਜਿਸ ਸਦਕਾ16-17 ਸਤੰਬਰ ਲਾਗੇ ਟੁੱਟਵੇਂ ਮੀਂਹ ਦੀ ਸੰਭਾਵਣਾ ਰਹੇਗੀ।

ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਆਪੋ ਆਪਣਾ ਇੰਤਜ਼ਾਮ ਕਰ ਸਕਣ। ਹੁਣ ਪੰਜਾਬ ਵਿੱਚ ਇਥੇ ਭਾਰੀ ਮੀਂਹ ਨੇ ਕਰਤੀ ਜਲ੍ਹ ਥਲ, ਹੁਣ ਆਉਣ ਵਾਲਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ, ਜਿਸ ਬਾਰੇ ਹੁਣ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਜਿਥੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਵੱਲੋਂ ਗਰਮੀ ਦੇ ਚਲਦੇ ਹੋਏ ਭਾਰੀ ਦਿੱਕਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ।

ਦੱਸ ਦਈਏ ਕਿ ਅੱਜ ਪੰਜਾਬ ਦੇ ਕਈ ਖੇਤਰਾਂ ਵਿੱਚ ਹੋਈ ਬਰਸਾਤ ਦੇ ਕਾਰਨ ਲੋਕਾਂ ਨੂੰ ਠੰਡਕ ਦਾ ਅਹਿਸਾਸ ਹੋਇਆ ਹੈ। ਅੱਜ ਸਵੇਰੇ ਬਠਿੰਡਾ ਵਿੱਚ ਹੋਈ ਬਰਸਾਤ ਕਾਰਨ ਸਭ ਪਾਸੇ ਸੜਕਾਂ ਉਪਰ ਜਲ-ਥਲ ਹੋ ਗਿਆ ਹੈ। ਉਥੇ ਹੀ ਵਧੇਰੇ ਬਰਸਾਤ ਹੋਣ ਕਾਰਨ ਜਿੱਥੇ ਸੜਕਾਂ ਉੱਪਰ ਪਾਣੀ ਭਰ ਗਿਆ ਹੈ ਉਥੇ ਹੀ ਨੀਵੇਂ ਇਲਾਕਿਆਂ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਅਤੇ ਜਿਸ ਕਾਰਨ ਲੋਕਾਂ ਨੂੰ ਭਾਰੀ ਔਖ ਦਾ ਸਾਹਮਣਾ ਕਰਨਾ ਪਿਆ ਹੈ।

Leave a Reply

Your email address will not be published. Required fields are marked *

error: Content is protected !!