ਮੁਫਤ ਕਨੇਡਾ ਜਾ ਰਿਹਾ ਇਹ ਪੰਜਾਬੀ ਨੌਜਵਾਨ- ਮਿਲਣਗੇ 18 ਲੱਖ ਰੁਪਏ

ਸਿਆਣਿਆਂ ਨੇ ਸੱਚ ਕਿਹਾ ਕਿ ਮਿਹਨਤ ਕੀਤੀ ਅਜਾਈਂ ਨਹੀਂ ਜਾਂਦੀ। ਸਗੋਂ ਮਿਹਨਤ ਕਰਕੇ ਉੱਚੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ। ਮਿਹਨਤ ਅੱਗੇ ਕੋਈ ਵੀ ਦਿੱਕਤ ਖੜ੍ਹ ਨਹੀਂ ਸਕਦੀ। ਇਹ ਕਹਾਣੀ ਸੱਚ ਕਰੀ ਹੈ ਰੂਪਨਗਰ ਦੇ 22 ਸਾਲਾ ਦੇ ਸਿੱਖ ਵਿਦਿਆਰਥੀ ਨੇ ਕਰਨਪ੍ਰੀਤ ਸਿੰਘ ਦੀ ਮਿਹਨਤ ਅਤੇ ਲਗਨ ਕਾਰਨ ਹੀ ਉਸ ਨੂੰ ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਨੇ ਸਾਢੇ 18 ਲੱਖ ਰੁਪਏ ਸਾਲਾਨਾ ਸਕਾਲਰਸ਼ਿਪ ਦੀ ਪੇਸ਼ਕਸ਼ ਕਰਦੇ ਹੋਏ ਅਗਲੀ ਪੜ੍ਹਾਈ ਲਈ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ।। ਦੱਸ ਦਈਏ ਕਿ ਕਰਨਪ੍ਰੀਤ ਦੀ ਇਸ ਪ੍ਰਾਪਤੀ ਕਾਰਨ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਸਕਾਲਰਸ਼ਿਪ ਦੀ ਇਸ ਰਕਮ ਨਾਲ ਕਰਨਪ੍ਰੀਤ ਸਿੰਘ ਪੜ੍ਹਾਈ ਦੇ ਨਾਲ ਨਾਲ ਖਾਣ ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਕਰ ਸਕੇਗਾ। ਕਰਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਫਿਜਿਕਸ ਵਿੱਚ ਦਿਲਚਸਪੀ ਹੈ। ਉਹ ਐਕਸਪੈਰੀਮੈਂਟਲ ਰਿਸਰਚ ਵਿਚ ਜਾਣ ਦਾ ਚਾਹਵਾਨ ਹੈ। ਚਿਪ ਦੇ ਉੱਪਰ ਬ੍ਰੇਨ ਦੀ ਬਣਤਰ ਨੂੰ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।।ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਿਊਟਰ ਸਿਸਟਮ ਵੀ ਉਸੇ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਹਨ। ਜਿਹੜੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕਣ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਜ਼ਰੂਰਤ ਪਵੇਗੀ। ਕਰਨਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਬੀ ਐੱਸ ਸੀ ਦੌਰਾਨ ਰਿਸਰਚ ਪੇਪਰਾਂ ਦੇ ਆਧਾਰ ਤੇ ਵੀ ਉਨ੍ਹਾਂ ਨੂੰ ਸਿਲੈਕਟ ਹੋਣ ਵਿੱਚ ਸਹਾਇਤਾ ਮਿਲੀ। ਇਸ ਤੋਂ ਬਿਨਾਂ ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ਅਪਲਾਈ ਕੀਤਾ ਤਾਂ 5 ਘੰਟੇ ਉਨ੍ਹਾਂ ਦੀ ਇੰਟਰਵਿਊ ਲਈ ਗਈ। ਇਕ ਹਫ਼ਤੇ ਬਾਅਦ ਉਨ੍ਹਾਂ ਦੀ ਫੇਰ ਇੰਟਰਵਿਊ ਹੋਈ ਅਤੇ ਉਨ੍ਹਾਂ ਨੂੰ ਚੁਣ ਲਿਆ ਗਿਆ। ਕਰਨਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਇਸ ਮੁਕਾਮ ਤੇ ਪਹੁੰਚਾਉਣ ਪਿੱਛੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਛੋਟੇ ਭਰਾ ਦਾ ਵੱਡਾ ਯੋਗਦਾਨ ਹੈ। ਕਰਨਪ੍ਰੀਤ ਦੇ ਪਿਤਾ ਨੇ ਦੱਸਿਆ ਹੈ ਕਿ ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਪੁੱਤਰ ਪਹਿਲਾ ਵਿਦਿਆਰਥੀ ਹੈ। ਜਿਸ ਨੇ ਇਹ ਮੁਕਾਮ ਹਾਸਿਲ ਕੀਤਾ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *

error: Content is protected !!