ਬੀਬਾ ਹਰਸਿਮਰਤ ਬਾਦਲ ਨੇ ਦਿੱਤੀ ਇਹ ਜਾਣਕਾਰੀ ਸ਼ਾਝੀ

ਵੱਡੀ ਖਬਰ ਆ ਰਹੀ ਹੈ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਾਰੇ ਜਾਣਕਾਰੀ ਅਨੁਸਾਰ ਖੁਦ ਬੀਬਾ ਬਾਦਲ ਨੇ ਪੋਸਟ ਪਾ ਕੇ ਖੁਸ਼ੀ ਸ਼ਾਝੀ ਕੀਤੀ ਹੈ। ਦੱਸ ਦਈਏ ਕਿ ਬੀਬਾ ਬਾਦਲ ਨੇ ਦੱਸਿਆ ਹੈ ਕਿ ਮੈਂ ਬਿਲਕੁਲ ਠੀਕ ਹਾਂ, ਤੁਹਾਡੀ ਫ਼ਿਕਰਮੰਦੀ ਅਤੇ ਸ਼ੁਭਕਾਮਨਾਵਾਂ ਲਈ ਸਭ ਦੀ ਸ਼ੁਕਰਗੁਜ਼ਾਰ ਹਾਂ। ਕਰੋਨਾ ਟੈਸਟ ਨੈਗੇਟਿਵ ਆਇਆ ਹੈ, ਅਤੇ ਬਾਕੀ ਰਿਪੋ ਰਟਾਂ ਵੀ ਸਹੀ ਹਨ। ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਸਾਹ ਲੈਣ ਵਿੱਚ ਔਖ ਮਗਰੋਂ ਸ਼ਨੀਵਾਰ ਸ਼ਾਮ ਨੂੰ PGI ਚੰਡੀਗੜ੍ਹ ‘ਚ ਭੇਜਿਆਂ ਗਿਆ ਸੀ ਗਿਆ ਸੀ। ਇਸ ਮਗਰੋਂ ਦੇਰ ਰਾਤ ਹੌਸਪੀਟਲ ਤੋਂ ਡਿਸਚਾਰਜ ਕਰ ਦਿੱਤਾ ਗਿਆ। PGI ਚੰਡੀਗੜ੍ਹ ਮੁਤਾਬਕ ਹਰਸਿਮਰਤ ਦੀ ਕਰੋਨਾ ਰਿਪੋ ਰਟ ਵੀ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਹਰਸਿਮਰਤ ਬਾਦਲ ਮੋਦੀ ਸਰਕਾਰ ‘ਚ ਮੰਤਰੀ ਰਹਿ ਚੁਕੀ ਹੈ। ਉਹ ਕੇਂਦਰੀ ਖੁਰਾਕ ਅਤੇ ਪ੍ਰੋਸੈਸਿੰਗ ਮੰਤਰੀ ਸੀ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਰੋਸ ‘ਚ ਮੋਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਲ ਵੱਡਾ ਧੋ ਖਾ ਦੱਸਿਆ ਸੀ। ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਅਕਾਲੀ ਦਲ ਐਨ. ਡੀ. ਏ. ਤੋਂ ਵੱਖ ਹੋਣ ਦਾ ਐਲਾਨ ਕਰਦੇ ਹੋਏ ਪੰਜਾਬ ਦੀਆਂ ਚੋਣਾਂ ‘ਚ ਇੱਕਲੇ ਹੋਣ ਦੀ ਗੱਲ ਕਹੀ ਸੀ। ਉਥੇ ਹੀ ਹਾਲ ਹੀ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਤੋਂ ਖਫਾ ਹੋ ਕੇ ਆਪਣਾ ਪਦਮ ਵਿਭੂਸ਼ਣ ਐਵਾਰਡ ਵੀ ਵਾਪਸ ਕਰ ਦਿੱਤਾ।ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਰੀਬ 3 ਪੇਜ਼ ਦੀ ਚਿੱਠੀ ਲਿਖਦੇ ਹੋਏ ਖੇਤੀ ਕਾਨੂੰਨਾਂ ਦਾ ਰੋਸ ਕੀਤਾ, ਕਿਸਾਨਾਂ ਨਾਲ ਇੰਝ ਕਰਨ ਦੀ ਨਿੰਦਾ ਕੀਤੀ ਅਤੇ ਇਸ ਦੇ ਨਾਲ ਆਪਣਾ ਸਨਮਾਨ ਵਾਪਸ ਦਿੱਤਾ।

Leave a Reply

Your email address will not be published. Required fields are marked *

error: Content is protected !!