ਬਾਬੇ ਅਮਨ ਬਾਰੇ ਆਈ ਵੱਡੀ ਖਬਰ

ਸਿੰਘੂ ਬਾਰਡਰ ਦੀ ਜਿੰਮੇਵਾਰੀ ਲੈਣ ਵਾਲੀ ਨਿਹੰਗਾ ਦੀ ਜਥੇਬੰਦੀ ਦੇ ਮੁਖੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ। ਟ੍ਰਿਬਿਊਨ ਦੀ ਰਿਪੋਰਟ ਮਤਾਬਿਕ ਸੰਗਰੂਰ ਜ਼ਿਲੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ ਚ ਤਰਸ ਵਾਲੀ ਹਾਲਤ ਚ ਰਹਿੰਦੇ ਅਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਸਦੀ ਬਦਲੇ ਸੁਭਾਅ ਕਾਰਨ ਉਸਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਸੀ। ਪਰਿਵਾਰ ਮਤਾਬਿਕ ਉਹ ਬਚਪਨ ਵਿੱਚ ਸਾਫ ਸੁਥਰੇ ਚਾਲ ਚਲਣ ਵਾਲੇ ਅਮਨ ਤੇ ਪੜ੍ਹਾਈ ਵਿੱਚ ਰੁੱਚੀ ਨਹੀਂ ਸੀ ਤੇ ਕੱਬਡੀ ਦਾ ਖਿਡਾਰੀ ਸੀ। ਥੋੜਾ ਸਮਾਂ ਪਹਿਲਾਂ ਹੀ ਉਹ ਨਿਹੰਗਾਂ ਦੀ ਜੱਥੇਬੰਦੀ ਨਾਲ ਜੁੜ ਗਿਆ ਸੀ।

ਦੱਸ ਦਈਏ ਕਿ ਪਰਿਵਾਰ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਹੋਈ ਮੰਦਭਾਗੀ ਗੱਲ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸਦੀ ਆੜ ਹੇਠ ਪੁਲਿਸ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸਦਾ ਪਿੰਡ ਆਉਣਾ ਜਾਣਾ ਹੈ। ਉਹ ਤਾਂ ਆਪ ਖੁਦ ਕਿਸੇ ਹੋਰ ਦੇ ਘਰ ਵਿਖੇ ਰਹਿ ਕੇ ਬੜੀ ਔਖ ਨਾਲ ਗੁਜਾਰਾ ਕਰ ਰਹੇ ਹਨ। ਪਰਿਵਾਰ ਨੇ ਡੀਜੀਪੀ ਪੰਜਾਬ ਤੋਂ ਉਨ੍ਹਾਂ ਨੂੰ ਤੰਗ ਨਾ ਕਰਨ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਅਮਨ ਸਿੰਘ ਦੀ ਮਾਂ ਨੂੰ ਕੈਂ ਸਰ ਜਦਕਿ ਉਸਦੀ ਪਿਤਾ ਠੀਕ ਨਹਿ ਰਹਿੰਦਾ ਹੈ। ਹਾਲ ਇਹ ਹੈ ਕਿ ਅਲਾਜ ਵੀ ਪਿੰਡ ਦੇ ਲੋਕ ਪੈਸੇ ਇਕੱਠੇ ਕਰਕੇ ਕਰਵਾ ਰਹੇ ਹਨ। ਰੋਜ਼ੀ ਰੋਟੀ ਦੇ ਗੁਜਾਰੇ ਲਈ ਵੀ ਬੜਾ ਔਖਾ ਹੋਣਾ ਪੈਂਦਾ ਹੈ।ਬਰਨਾਲਾ ਜ਼ਿਲੇ ਦੇ ਥਾਣ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਗਾਂਜਾ ਬਰਾਮਦ ਕੇਸ ਵਿੱਚ ਨਾਮਜ਼ਦ ਹੈ। ਇਸ ਕੇਸ ਵਿੱਚ ਪੁਲਸ ਚਲਾਨ ਪੇਸ਼ ਕਰੇਗੀ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਮਤਾਬਿਕ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਮਿਲਿਆ ਸੀ। ਇਸ ਮਾਮਲੇ ਵਿੱਚ ਪੰਜ ਜਾਣਿਆਂ ਉੱਤੇ ਕੇਸ ਹੈ। ਜਾਂਚ ਤੋਂ ਬਾਅਦ ਤਿੰਨ ਹੋਰ ਵਿਅਕਤੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ। ਜਿੰਨਾਂ ਵਿੱਚ ਅਮਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਬਨਪੁਰ (ਧੂਰੀ) ਦਾ ਨਾਮ ਵੀ ਸ਼ਾਮਲ ਹੈ।

Leave a Reply

Your email address will not be published. Required fields are marked *

error: Content is protected !!