ਪੰਜਾਬ ਦੇ ਸਕੂਲਾਂ ਦੇ ਬਾਰੇ ਚ ਹੁਣ ਆਈ ਅਜਿਹੀ ਖਬਰ

ਕਰੋਨਾ ਕਰਕੇ ਸਕੂਲ ਕਾਲਜ ਬੰਦ ਪਏ ਹਨ ਬਹੁਤ ਸਮੇ ਦੇ। ਸਾਡੇ ਦੇਸ਼ ਦਾ ਪੂਰਾ ਕਾਰਜਕਾਲ ਇਹਨਾਂ ਸਕੂਲੀ ਬੱਚਿਆਂ ਉੱਪਰ ਹੀ ਨਿਰਭਰ ਹੈ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ। ਇਹ ਸੁਧਾਰ ਬੱਚਿਆਂ ਦੀ ਪਿਛਲੇ ਸਾਲਾਂ ਨਾਲੋ 14% ਵਧੀ ਹੋਈ ਗਿਣਤੀ ਦੇ ਕਾਰਨ ਹੀ ਲਿਆਂਦਾ ਜਾ ਰਿਹਾ ਹੈ ਜਿਸ ਦੌਰਾਨ ਸਕੂਲਾਂ ਦੇ ਵਿੱਚ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਦੌਰਾਨ ਪੰਜਾਬ ਦੇ 21 ਜ਼ਿਲ੍ਹਿਆਂ ਵਿਚੋਂ 372 ਸਰਕਾਰੀ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਦੇ ਅੰਦਰ ਨਵੀਂ ਰਣਨੀਤੀ ਦੇ ਤਹਿਤ 391 ਕਲਾਸਰੂਮਾਂ ਨੂੰ ਉਸਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਾਬਾਰਡ ਪ੍ਰੋਜੈਕਟ ਤਹਿਤ ਇਨ੍ਹਾਂ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੀ ਉਸਾਰੀ ਦੇ ਲਈ 1 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਾਅਵਾ ਕਰਦੇ ਹੋਏ ਆਖਿਆ ਕਿ ਕੋਰੋਨਾ ਕਾਲ ਦੇ ਦੌਰਾਨ ਸਕੂਲਾਂ ਨੂੰ ਮੁੜ ਖੋਲਣ ਕਾਰਨ 14% ਵਧੇਰੇ ਬੱਚਿਆਂ ਨੇ ਸਰਕਾਰੀ ਸਕੂਲਾਂ ਵੱਲ ਨੂੰ ਰੁਖ ਕੀਤਾ ਹੈ। ਜਿਸ ਦਾ ਕਾਰਨ ਹੈ ਕਿ ਬੱਚੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲੈ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਵਧੀਆ ਵਾਤਾਵਰਣ ਅਤੇ ਵਧੀਆ ਵਿਦਿਆ ਦੇਣ ਵਾਸਤੇ ਹੀ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਿਚ 29, ਅੰਮ੍ਰਿਤਸਰ ਵਿਚ 45, ਬਰਨਾਲਾ ਵਿਚ 8, ਮੋਗਾ ਵਿਚ 13, ਮੁਕਤਸਰ ਵਿਚ 18, ਪਠਾਨਕੋਟ ਵਿਚ 7, ਪਟਿਆਲਾ ਵਿਚ 37, ਰੋਪੜ ਵਿਚ 7, ਫਿਰੋਜ਼ਪੁਰ ਵਿਚ 14, ਗੁਰਦਾਸਪੁਰ ਵਿਚ 15, ਹੁਸ਼ਿਆਰਪੁਰ ਵਿਚ 40, ਸੰਗਰੂਰ ਵਿਚ 11, ਐਸ.ਏ.ਐਸ. ਸ਼ਹਿਰ ਵਿੱਚ 8, ਐਸਬੀਐਸ ਨਗਰ ਵਿੱਚ 11, ਤਰਨਤਾਰਨ ਵਿੱਚ 10, ਫਰੀਦਕੋਟ ਵਿੱਚ 3, ਫਤਿਹਗੜ ਸਾਹਿਬ ਵਿੱਚ 14, ਫਾਜ਼ਿਲਕਾ ਵਿੱਚ 36, ਕਪੂਰਥਲਾ ਵਿੱਚ 17, ਲੁਧਿਆਣਾ ਵਿੱਚ 8 ਅਤੇ ਮਾਨਸਾ ਵਿੱਚ 16 ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!