ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਸਰਦੀ ਦਾ ਆਗਾਜ਼ ਹੋ ਚੁੱਕਾ ਹੈ ਅਤੇ ਮੌਸਮ ਵਿਚ ਵੀ ਭਾਰੀ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਸਵੇਰੇ-ਸ਼ਾਮ ਹੱਡ-ਚੀਰਵੀਂ ਠੰਢ ਦੇ ਚਲਦਿਆਂ ਹੋਇਆਂ ਜਿੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਉਥੇ ਹੀ ਸਵੇਰ ਦੇ ਸਮੇਂ ਪੈਣ ਵਾਲੀ ਧੁੰਦ ਦੇ ਕਾਰਨ ਵੀ ਸਵੇਰ ਨੂੰ ਵਾਹਨ ਚਾਲਕਾਂ ਲਈ ਵਾਹਨ ਚਲਾਉਣ ਵਿਚ ਮੁਸ਼ਕਲ ਪੈਦਾ ਹੋ ਰਹੀ ਹੈ। ਹੁਣ ਪੰਜਾਬ ਚ ਮੌਸਮ ਵਿਭਾਗ ਵਲੋਂ ਠੰਡ ਨੂੰ ਲੈ ਕੇ ਜਾਰੀ ਕਰਤਾ ਅਲਰਟ, ਇਹਨਾਂ ਦਿਨਾਂ ਚ ਮੌਸਮ ਹੋਵੇਗਾ ਸਰਗਰਮ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਡ ਵਿਚ ਵਿਚ ਵਾਧਾ ਹੋ ਜਾਵੇਗਾ ਅਤੇ ਕਈ ਜ਼ਿਲਿਆਂ ਵਿਚ ਵਧੇਰੇ ਠੰਢ ਦਾ ਅਸਰ ਵੇਖਿਆ ਜਾਵੇਗਾ।ਕੜਾਕੇ ਦੀ ਪੈਣ ਵਾਲੀ ਇਸ ਠੰਡ ਬਾਰੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਕੜਾਕੇ ਦੀ ਠੰਡ ਹੋਵੇਗੀ। ਉਥੇ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਬਾਰੇ ਹੁਣ ਵੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਲੁਧਿਆਣਾ ਅਤੇ ਬਠਿੰਡਾ ਸੋਮਵਾਰ ਨੂੰ ਪੰਜਾਬ ਵਿੱਚ ਸਭ ਤੋਂ ਵਧੇਰੇ ਠੰਡੇ ਜ਼ਿਲ੍ਹੇ ਦਰਜ ਕੀਤੇ ਗਏ ਹਨ।

ਜਿਥੇ 6 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ, ਅਤੇ 6.7 ਡਿਗਰੀ ਤਾਪਮਾਨ ਵੱਧ ਤੋਂ ਵੱਧ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਵਿੱਚ 7 ​​ਡਿਗਰੀ, ਅੰਮ੍ਰਿਤਸਰ ਵਿੱਚ 7.2 ਡਿਗਰੀ, ਜਲੰਧਰ ਤੇ ਬਰਨਾਲਾ ਵਿੱਚ 7.4 ਡਿਗਰੀ, ਫਿਰੋਜ਼ਪੁਰ 7.5 ਡਿਗਰੀ, ਮੋਗਾ 7.7 ਡਿਗਰੀ, ਪਟਿਆਲਾ 8 ਡਿਗਰੀ ਤੇ ਚੰਡੀਗੜ੍ਹ ਵਿੱਚ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ।

ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫਬਾਰੀ ਦਾ ਅਸਰ ਵਧੇਰੇ ਕਰਕੇ ਮੈਦਾਨੀ ਖੇਤਰਾਂ ਵਿੱਚ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਵਿੱਚ ਠੰਡ ਵਧ ਗਈ ਹੈ। ਪੱਛਮੀ ਗੜਬੜੀ ਦੇ ਕਾਰਨ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਪੰਜਾਬ ਦੀ ਠੰਡ ਵਿੱਚ ਵਾਧਾ ਹੋਵੇਗਾ ਜਿੱਥੇ ਇਸ ਹੱਡ-ਚੀਰਵੀਂ ਠੰਡ ਦੇ ਕਾਰਨ ਲੋਕਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਥੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ।

Leave a Reply

Your email address will not be published. Required fields are marked *

error: Content is protected !!