ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਆਸਮਾਨ ‘ਚ ਐਤਵਾਰ ਨੂੰ ਲੁਕਣਮੀਟੀ ਖੇਡ ਰਹੇ ਕਾਲੇ ਸੰਘਣੇ ਬੱਦਲਾਂ ਨੂੰ ਦੇਖ ਕਿਸਾਨਾਂ ਦੇ ਦਿਲਾਂ ਦੀ ਧੜਕਣ ਇਕਾਦਮ ਤੇਜ਼ ਹੋ ਗਈ। ਬਰਸਾਤ ਵਾਲੇ ਬਣੇ ਮੌਸਮ ਨੂੰ ਦੇਖ ਅਨਾਜ ਮੰਡੀਆਂ ’ਚ ਖੁੱਲ੍ਹੇ ਆਸਮਾਨ ਦੇ ਹੇਠਾਂ ਆਪਣੀਆਂ ਫ਼ਸਲਾਂ ਲੈ ਕੇ ਬੈਠੇ ਕਿਸਾਨ ਦੋਵੇਂ ਹੱਥ ਬੰਨ੍ਹ ਅਰਦਾਸ ਕਰਦੇ ਦਿਖੇ ਕਿ ‘ਹੇ ਰੱਬਾ ਮੇਹਰ ਕਰੀਂ, ਸਾਰੇ ਸਾਲ ਦੀ ਮਿਹਨਤ ਦਾਅ ’ਤੇ ਲੱਗੀ ਹੈ।’ ‘ਜਗ ਬਾਣੀ’ ਦੇ ਫੋਟੋਗ੍ਰਾਫਰ ਵੱਲੋਂ ਜਲੰਧਰ ਬਾਈਪਾਸ ਨੇੜੇ ਪੈਂਦੀ ਅਨਾਜ ਮੰਡੀ ’ਚ ਕਿਸਾਨਾਂ ਦੀਆਂ ਕੈਮਰੇ ਵਿਚ ਕੈਦ ਕੀਤੀਆਂ ਗਈਆਂ ਤਸਵੀਰਾਂ, ਕਿਸਾਨਾਂ ਦੇ ਇਸ ਡਰ ਨੂੰ ਬਿਆਨ ਕਰਦੀਆਂ ਹਨ, ਜਿਸ ’ਚ ਕਿਸਾਨ ਖੁੱਲ੍ਹੇ ਆਸਮਾਨ ਹੇਠਾਂ ਆਪਣੀ ਸੋਨੇ ਰੰਗੀ ਫ਼ਸਲ ਨੂੰ ਲੈ ਕੇ ਬੈਠੇ ਦਿਖਾਈ ਦੇ ਰਹੇ ਹਨ। ਪਿੰਡ ਚੂਹੜਵਾਲ ਰਾਹੋਂ ਰੋਡ ਦੇ ਕਿਸਾਨ ਵੀਰ ਸਿੰਘ, ਪਿੰਡ ਢੇਰੀ ਦੇ ਬਲ ਸਿੰਘ, ਪਿੰਡ ਹਵਾਸ ਦੇ ਤਲਵਿੰਦਰ ਸਿੰਘ ਅਤੇ ਪਿੰਡ ਚੌਂਤਾ ਦੇ ਬਲਵਿੰਦਰ ਸਿੰਘ ਨੇ ਕਿਹਾ ਇਕ ਪਾਸੇ ਤਾਂ ਉਨ੍ਹਾਂ ਨੂੰ ਬਰਸਾਤ ਦਾ ਡਰ ਸਤਾ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਕਿਸਾਨੀ ਛੱਡਣ ਲਈ ਮਜਬੂਰ ਕਰ ਰਹੀਆਂ ਹਨ।

ਦੱਸ ਦਈਏ ਕਿ ਕਿਸਾਨਾਂ ਨੇ ਕਿਹਾ ਕਿ ਫ਼ਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਇਕ ਕੁਇੰਟਲ ਦੇ ਪਿੱਛੇ 5 ਕਿਲੋ ਤੱਕ ਝੋਨੇ ਦੀ ਕਾਟ ਕਟਵਾਉਣ ਲਈ ਕਥਿਤ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਤਲਵਿੰਦਰ ਨੇ ਕਿਹਾ ਕਿ ਉਹ ਬੀਤੇ ਸ਼ਨੀਵਾਰ ਨੂੰ ਮੰਡੀ ’ਚ ਫ਼ਸਲ ਲੈ ਕੇ ਆਇਆ ਸੀ, ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਫ਼ਸਲ ਵਿਚ ਨਮੀ ਤੈਅ ਦਰ ਤੋਂ ਜ਼ਿਆਦਾ ਮਾਤਰਾ ਵਿਚ ਹੈ। ਫ਼ਸਲ ਨੂੰ ਧੁੱਪ ਲਗਾ ਕੇ ਸੁਕਾਉਣਾ ਪਵੇਗਾ ਪਰ ਮੌਸਮ ਨੂੰ ਦੇਖਦੇ ਹੋਏ ਧੁੱਪ ਖਿੜਨ ਦੀ ਸੰਭਾਵਨਾ ਨਹੀਂ ਦਿਖ ਰਹੀ ਹੈ। ਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਹਾਲ ਕੋਈ ਪੁੱਛਣ ਤੱਕ ਨਹੀਂ ਆਇਆ ਅਤੇ ਉੱਥੇ ਬਰਸਾਤ ਪੈਣ ਦੀਆਂ ਸੰਭਾਵਨਾਵਾਂ ਕਲੇਜਾ ਚੀਰ ਰਹੀਆਂ ਹਨ।

ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਫ਼ਸਲ ਵਿਕਰੀ ਕਰਨ ਤੋਂ ਬਾਅਦ ਕਿਸਾਨੀ ਸੰਘਰਸ਼ ਲਈ ਦਿੱਲੀ ਜਾਣਾ ਹੈ। ਉੱਥੇ ਚੌਂਤਾ ਦੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਅਨਾਜ ਮੰਡੀ ’ਚ ਮੰਜਾ ਡਾਹ ਕੇ ਬੈਠੇ ਹੋਏ ਹਨ, ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਹਾਲੇ 3-4 ਦਿਨ ਹੋਰ ਲੱਗਣਗੇ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਫ਼ਸਲ ਨਹੀਂ ਵਿਕੇਗੀ ਤਾਂ ਫਿਰ ਕਣਕ ਦੀ ਫ਼ਸਲ ਕਿਵੇਂ ਬੀਜਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨੂੰ ਮੰਡੀਆਂ ’ਚ ਉਲਝਾ ਰਹੀ ਤਾਂ ਕਿ ਦਿੱਲੀ ਵਿਚ ਕਿਸਾਨ ਮੋਰਚਾ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਅਸੀਂ ਸਭ ਕੁੱਝ ਇਕਜੁੱਟ ਹੋ ਕੇ ਮੋਰਚਾ ਫਤਿਹ ਕਰਾਂਗੇ, ਫਿਰ ਭਾਵੇਂ ਸਾਨੂੰ ਕੋਈ ਵੀ ਕੁਰ ਬਾਨੀ ਕਿਉਂ ਨਾ ਦੇਣੀ ਪਵੇ।

ਦੱਸ ਦਈਏ ਕਿ ਝੋਨੇ ’ਤੇ ਕਾਟ ਲਗਾਉਣ ਸਬੰਧੀ ਮੁਲਜ਼ਮਾਂ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨਾਪਾਕ ਸਾਜ਼ਿਸ਼ਾਂ ਰਚਣ ਵਾਲੇ ਮੁਲਜ਼ਮਾਂ ਤੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਫਿਰ ਭਾਵੇਂ ਉਹ ਵਿਭਾਗੀ ਕਰਮਚਾਰੀ ਹੋਵੇ ਜਾਂ ਫਿਰ ਆੜ੍ਹਤੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਬੇਰੀ ਨੇ ਖੁੱਲ੍ਹੇ ਵਿਚ ਰੱਖੀ ਫ਼ਸਲ ਨੂੰ ਲੈ ਕੇ ਸਾਫ਼ ਕੀਤਾ ਹੈ ਕਿ ਬਰਸਾਤ ਦੀਆਂ ਸੰਭਾਵਨਾਵਾਂ ਦੇਖਦਿਆਂ ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਧਿਕਾਰੀ ਨੂੰ ਪਹਿਲਾਂ ਹੀ ਫ਼ਸਲ ਨੂੰ ਕਵਰ ਕਰਨ ਅਤੇ ਵਧੇਰੇ ਤਿਰਪਾਲਾਂ ਦਾ ਪ੍ਰਬੰਧ ਕਰਨ ਨੂੰ ਕਹਿ ਦਿੱਤਾ ਸੀ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published. Required fields are marked *

error: Content is protected !!