ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਚ ਵੱਖ ਵੱਖ ਥਾਵਾਂ ਤੇ ਮੀਂਹ ਹਨੇਰੀ ਸ਼ੁਰੂ ਹੋ ਗਈ ਹੈ ਦੱਸ ਦਈਏ ਕਿ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਸਰਹਿੰਦ ਰੋਪੜ ਆਨੰਦਪੁਰ ਸਾਹਿਬ ਇਲਾਕਿਆਂ ਚ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ।।

ਕਣਕ ਦੀ ਬਿਜਾਈ ਤੋਂ ਬਾਅਦ ਜਿੱਥੇ ਇਸ ਵਾਰ ਬਾਰਸ਼ ਤੇ ਤੇਜ਼ ਹਵਾਵਾਂ ਘੱਟ ਚੱਲਣ ਕਾਰਨ ਕਿਸਾਨਾਂ ਦੀ ਕਣਕ ਖੇਤਾਂ ਵਿਚ ਖੜ੍ਹੀ ਹੋਣ ਕਾਰਨ ਵਧੀਆ ‌ ਨਿਕਲਣ ਦੀਆਂ ਆਸਾਂ ਲਗਾਈਆਂ ਜਾ ਰਹੀਆਂ ਸਨ। ਉਥੇ ਬੁੱਧਵਾਰ ਦੀ ਰਾਤ ਆਏ ਤੇਜ਼ ਹਨੇਰੀ ਝੱਖੜ ਦੀ ਆਫ਼ਤ ਕਾਰਨ ਬਲਾਕ ਕਲਾਨੌਰ ਦੇ ਸਰਹੱਦੀ ਪੱਟੀ ‘ਤੇ ਵਸੇ ਕਿਸਾਨਾਂ ਦੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਆਰ – ਪਾਰ ਪੈਂਦੀ ਸੈਂਕੜੇ ਏਕੜ ਕਣਕ ਦੀ ਫਸਲ ਖੇਤਾਂ ਵਿੱਚ ਲੰਮੀ ਪੈ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਪ੍ਰਭਸ਼ਰਨ ਸਿੰਘ ਰੋਸੇ, ਜਗੀਰ ਸਿੰਘ, ਅਮਰੀਕ ਸਿੰਘ, ਸੰਤੋਖ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ ਆਦਿ ਸਰਹੱਦੀ ਕਿਸਾਨਾਂ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਖੇਤਾਂ ਵਿਚ 90 ਫੀਸਦੀ ਲੰਮੇ ਪੈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਣਕ ਦੀ ਬਿਜਾਈ ਤੋਂ ਬਾਅਦ ਮੀਂਹ ਤੇ ਹਨੇਰੀ-ਝੱਖੜ ਘਟ ਆਉਣ ਕਾਰਨ ਇਸ ਵਾਰ ਉਹਨਾਂ ਦੀ ਕਣਕ ਦੀ ਫਸਲ ਖੇਤਾਂ ਵਿਚ ਖੜ੍ਹੀ ਹੋਣ ਕਾਰਨ ਚੰਗੀ ਪੈਦਾਵਾਰ ਹੋਣ ਦੀ ਉਮੀਦ ਸੀ ਪਰੰਤੂ ਬੁੱਧਵਾਰ ਦੀ ਰਾਤ ਹਨੇਰੀ ਝੱਖੜ ਦੀ ਆਫ਼ਤ ਕਾਰਨ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਖੇਤਾਂ ਵਿਚ ਲੰਮੇ ਪੈਣ ਕਾਰਨ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ।

ਦੱਸ ਦਈਏ ਕਿ ਸਰਹੱਦੀ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰਲੀਆ ਜਮੀਨਾਂ ਵਿਚ ਪਿਛਲੇ ਸਮੇਂ ਝੋਨੇ ਦੀ ਫਸਲ ਤੇ ਚਾਇਨਾ ਵਾਇਰਸ ਦਾ ਹਮਲਾ ਹੋਣ ਕਾਰਨ ਫਸਲਾਂ ਦਾ ਝਾੜ ਘੱਟ ਨਿਕਲਿਆ ਸੀ ਓਥੇ ਹੁਣ ਤੇਜ਼ ਹਨੇਰੀ ਝੱਖੜ ਕਾਰਨ ਕਣਕ ਦੀ ਫਸਲ ਪ੍ਰਭਾਵਤ ਹੋਈ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਉਹਨਾਂ ਦੀਆਂ ਜਮੀਨਾਂ ਨੇੜਿਓਂ ਗੁਜ਼ਰ ਦੇ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਰਹੀਆਂ ਹਨ ਉਥੇ ਸਮੇਂ ਸਮੇਂ ਤੇ ਭਾਰਤ-ਪਾਕ ਦਰਮਿਆਨ ਹੋਏ ਤਨਾਅ ਤੇ ਜੰਗਾਂ ਦੌਰਾਨ ਭਿਆਨਕ ਸਿੱਟੇ ਭੁਗਤਣੇ ਪਏ ਜਿਸ ਦੀ ਬਦੌਲਤ ਅਜੇ ਤੱਕ ਇਸ ਖੇਤਰ ਦੇ ਸਰਹੱਦੀ‌ ਲੋਕ ਆਰਥਿਕ ਸੰਕਟ ਵਿੱਚ ਗੁਜ਼ਰ ਰਹੇ ਹਨ। ਤੇਜ ਹਨੇਰੀ ਝੱਖੜ ਕਾਰਨ ਤਬਾਹ ਹੋਈਆਂ ਫਸਲਾਂ ਸਬੰਧੀ ਪ੍ਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚ ਲੰਮੇ ਪਈ ਆਂ ਫ਼ਸਲਾਂ ਦਾ ਜਾਇਜਾ ਲੈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *

error: Content is protected !!