ਪੰਜਾਬ ਚ ਵੋਟਾਂ ਬਾਰੇ ਆਈ ਵੱਡੀ ਜਾਣਕਾਰੀ

ਵੱਡੀ ਖਬਰ ਆ ਰਹੀ ਹੈ ਵੋਟਾਂ ਬਾਰੇ ਜਾਣਕਾਰੀ ਅਨੁਸਾਰ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ 14 ਫਰਵਰੀ ਵਿਧਾਨ ਸਭਾ ਦੇ ਲਈ ਵੋਟਾਂ ਪਾਈਆ ਜਾਣਗੀਆਂ ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ। ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਮੇਤ ਪੰਜ ਸੂਬਿਆਂ ਦੇ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਪੰਜਾਬ ਵਿੱਚ ਇੱਕ ਪੜਾਅ ’ਚ 14 ਫਰਵਰੀ ਨੂੰ ਚੋਣ ਕਰਵਾਏ ਜਾਣਗੇ। ਸੱਤ ਪੜਾਵਾਂ ਦੀ ਚੋਣ ’ਚ ਪੰਜ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਦੀਆਂ 690 ਵਿਧਾਨਸਭਾ ਸੀਟਾਂ ’ਤੇ ਚੋਣਾਂ ਹੋਣੀਆਂ ਹਨ। 18.34 ਕਰੋੜ ਲੋਕ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰ ਸਕਣਗੇ। ਚੋਣ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਚੋਣਾਂ ਦੀ ਸ਼ੁਰੂਆਤ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ 117 ਵਿਧਾਨਸਭਾ ਸੀਟਾਂ ਲਈ ਚੋਣਾਂ ਹੋਣਗੀਆਂ ਅਤੇ ਸੱਤਾ ਦੀ ਤਾਕਤ ਹਾਸਲ ਕਰਨ ਲਈ 59 ਸੀਟਾਂ ਦੀ ਜ਼ਰੂਰਤ ਹੋਵੇਗੀ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ’ਚ 403, ਉੱਤਰਾਖੰਡ ’ਚ 70, ਗੋਆ ’ਚ 40 ਅਤੇ ਮਣੀਪੁਰ ’ਚ 60 ਸੀਟਾਂ ਦੀਆਂ ਕੁੱਲ 690 ਵਿਧਾਨਸਭਾ ਸੀਟਾਂ ’ਤੇ ਚੋਣਾਂ ਹੋਣੀਆਂ ਹਨ।
ਮੁੱਚ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਵਿਧਾਨਸਭਾ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 21 ਜਨਵਰੀ ਨੂੰ ਜਾਰੀ ਹੋਵੇਗੀ। ਨਾਮਜ਼ਦਗੀਆਂ ਦੀ ਤਰੀਕ ਆਖ਼ਰੀ ਤਾਰੀਕ 28 ਜਨਵਰੀ ਹੋਵੇਗੀ। ਜਦੋਂਕਿ 31 ਜਨਵਰੀ ਤੱਕ ਉਮੀਦਵਾਰ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਣਗੇ। 14 ਫਰਵਰੀ ਨੂੰ ਵੋਟ ਪਾਏ ਜਾਣਗੇ। ਉਨਾਂ ਕਿਹਾ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਵਿੱਚ ਉਮੀਦਵਾਰ ਹੱਦ 40 ਲੱਖ ਰੁਪਏ ਤੱਕ ਖਰਚ ਕਰ ਸਕਣਗੇ ।

ਦੱਸ ਦਈਏ ਕਿ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਵਧਦੇ ਪ੍ਰਭਾਵ ਵਿਚਕਾਰ ਚੋਣ ਕਰਵਾਉਣਾ ਕਾਫ਼ੀ ਚੁਣੌਤੀ ਭਰਿਆ ਹੋਵੇਗਾ। ਇਸਦੇ ਬਾਵਜੂਦ ਚੋਣਾਂ ਦੇ ਕਾਰਜ ਨੂੰ ਕਰੋਨਾ ਨਿਯਮਾਂ ਤਹਿਤ ਹੀ ਕਰਵਾਇਆ ਜਾਵੇਗਾ। ਅਮਲੇ ਨੂੰ ਮਿਲੇਗੀ ਬੂਸਟਰ ਖੁਰਾਕ: ਇਨਾਂ ਚੋਣ ਮੌਕੇ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਵੈਕਸੀਨ ਦੀ ਦੋਹਰੀ ਖੁਰਾਕ ਦੇ ਨਾਲ ਬੂਸਟਰ ਡੋਜ ਵੀ ਦਿੱਤੀ ਜਾਵੇਗੀ।

15 ਜਨਵਰੀ ਤੱਕ ਰੋਡ ਸ਼ੋਅ, ਰੈਲੀ ’ਤੇ ਪਾਬੰਦੀ: ਕੋਰੋਨਾ ਕਾਰਨ 15 ਜਨਵਰੀ ਤੱਕ ਕਿਸੇ ਤਰਾਂ ਦੇ ਰੋਡ ਸ਼ੋਅ, ਰੈਲੀ, ਪੈਦਲ ਯਾਤਰਾ, ਸਾਇਕਲ ਅਤੇ ਸਕੂਟਰ ਰੈਲੀ ਦੀ ਇਜਾਜਤ ਨਹੀਂ ਹੋਵੇਗੀ। ਚੋਣ ਪ੍ਰਚਾਰ ਵੀ ਸਿਰਫ਼ ਵਰਚੂਅਲ ਰੈਲੀ ਜਰੀਏ ਕੀਤਾ ਜਾ ਸਕੇਗਾ। ਹੋਰ ਤਾਂ ਹੋਰ ਉਮੀਦਵਾਰ ਜਿੱਤ ਦੇ ਬਾਅਦ ਜੇਤੂ ਜੁਲੂਸ ਵੀ ਨਹੀਂ ਕੱਢ ਸਕਣਗੇ।
ਬੈਲਟ ਪੇਪਰ ਨਾਲ ਵੋਟ ਪਾਉਣ ਦੀ ਸਹੂਲਤ: ਇਸ ਚੋਣ ਵਿੱਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰ, ਦਿਵਿਆਂਗ ਵਿਅਕਤੀ ਅਤੇ ਕੋਵਿਡ- ਵਿਅਕਤੀ ਪੋਸਟਲ ਬੈਲਟ ਜਰੀਏ ਵੋਟ ਦੇ ਅਧਿਕਾਰੀ ਦੀ ਵਰਤੋਂ ਕਰ ਸਕਣਗੇ।

Leave a Reply

Your email address will not be published. Required fields are marked *

error: Content is protected !!