ਪੰਜਾਬ ਚ ਧੁੰਦ ਬਾਰੇ ਵੱਡੀ ਜਾਣਕਾਰੀ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਵਾਰਨਿੰਗ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਅਤੇ ਇਸ ਭਾਰੀ ਠੰਡ ਤੋਂ ਕੁਝ ਰਾਹਤ ਮਿਲ ਜਾਵੇਗੀ। ਇਸ ਸਮੇਂ ਜਿਥੇ ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਜਾਰੀ ਹੈ, ਉਥੇ ਹੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਤੋਂ ਵੀ ਰਾਹਤ ਮਹਿਸੂਸ ਹੋਵੇਗੀ। ਕਿਉਂਕਿ ਮੱਧ ਅਤੇ ਪੂਰਬੀ ਭਾਰਤ ਵਿੱਚ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਬਰਸਾਤ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।।

ਦੱਸ ਦਈਏ ਕਿ ਇਸ ਬਰਸਾਤ ਦੇ ਹੋਣ ਨਾਲ ਪੰਜਾਬ ਵਿੱਚ ਚੱਲਣ ਵਾਲੀ ਸੀਤ ਲਹਿਰ ਤੋਂ ਵੀ ਛੁਟਕਾਰਾ ਮਿਲੇਗਾ। ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ 24 ਦਿਸੰਬਰ ਨੂੰ ਪੰਜਾਬ ਵਿੱਚ ਕੁੱਝ ਥਾਵਾਂ ਉਪਰ ਹਲਕੀ ਬਰਸਾਤ ਹੋ ਸਕਦੀ ਹੈ। ਉੱਥੇ ਹੀ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਪੱਛਮੀ ਗੜਬੜੀ ਦੇ ਕਾਰਨ ਪੱਛਮੀ ਹਿਮਾਲਿਆ ਵਿਚ ਹਲਕੀ ਬਰਸਾਤ ਅਤੇ ਬਰਫਬਾਰੀ ਹੋਵੇਗੀ।।

ਦੱਸ ਦਈਏ ਕਿ ਜਿਸ ਦਾ ਅਸਰ ਹਰਿਆਣਾ ਅਤੇ ਪੰਜਾਬ ਵਿੱਚ ਦਿਖਾਈ ਦੇਵੇਗਾ ਜਿੱਥੇ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹੇਗੀ। 24 ਤੋਂ 25 ਦਿਸੰਬਰ ਤੱਕ ਪੱਛਮੀ ਰਾਜਸਥਾਨ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਆਪਣਾਂ ਬਚਾ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।।

ਦੱਸ ਦਈਏ ਕਿ ਪੰਜਾਬ ਚ ਇਸ ਸਮੇਂ ਠੰਡ ਜੋਰ ਹੈ ਪੰਜਾਬ ਚ ਇਸ ਸਮੇਂ ਲੋਕੀ ਮੀਂਹ ਨੂੰ ਉਡੀਕ ਰਿਹਾ ਹੈ। ਦੱਸ ਦਈਏ ਕਿ ਹਿਮਾਚਲ ਚ ਇਸ ਸਮੇਂ ਬਰਫ ਸ਼ੁਰੂ ਹੋ ਗਈ ਜਿਸ ਕਾਰਨ ਪੰਜਾਬ ਚ ਠੰਡ ਸ਼ੁਰੂ ਹੋ ਗਈ। ਜਨਵਰੀ ਚ ਹੋਰ ਵੀ ਠੰਡ ਪੈਣ ਦੇ ਆਸਾਰ ਹਨ

Leave a Reply

Your email address will not be published. Required fields are marked *

error: Content is protected !!