ਦੁੱਧ ਦੀਆਂ ਕੀਮਤਾਂ ਬਾਰੇ ਵੱਡੀ ਜਾਣਕਾਰੀ

ਵਧਦੀ ਮਹਿੰਗਾਈ ਦੇ ਚਲਦੇ ਹੋਇਆ ਜਿਥੇ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲਗਾਤਾਰ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੋਰ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ, ਕਿਉਕਿ ਦੁੱਧ ਦੀਆਂ ਕੀਮਤਾਂ ਚ ਇਥੇ ਹੋਇਆ ਏਨਾ ਵਾਧਾ , ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਏ ਜਾਣ ਨਾਲ ਖ਼ਪਤਕਾਰਾਂ ਨੂੰ ਇੱਕ ਵਾਰ ਫਿਰ ਤੋਂ ਮਹਿੰਗਾਈ ਦਾ ਇਹ ਵੱਡਾ ਝਟਕਾ ਲਗਾ ਹੈ। ਜਿੱਥੇ ਦੁੱਧ ਦੀ ਕੀਮਤ ਵਿੱਚ ਵਾਧਾ ਹੋਇਆ ਹੈ।

ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਉਪਰ ਆਰਥਿਕ ਬੋਝ ਹੋਰ ਵਧ ਗਿਆ ਹੈ। ਫੁੱਲ ਕਰੀਮ ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੰਪਨੀ ਨੇ ਦਿੱਲੀ ਐਨਸੀਆਰ ਵਿੱਚ ਕੀਤਾ ਹੈ। ਵਧ ਰਹੀ ਮਹਿੰਗਾਈ ਤੇ ਚਲਦਿਆਂ ਹੋਇਆਂ ਜਿੱਥੇ ਪਹਿਲਾਂ ਹੀ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਸੀ ਉਥੇ ਹੀ ਮਦਰ ਇੰਡੀਆ ਕੰਪਨੀ ਵੱਲੋਂ ਦੁੱਧ ਦੀ ਕੀਮਤ ਵਿਚ ਕੀਤਾ ਗਿਆ ਵਾਧਾ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਰਿਹਾ ਹੈ। ਦੱਸ ਦਈਏ ਕਿ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਟੋਕਨ ਵਾਲੇ ਦੁੱਧ ਦੀ ਕੀਮਤ ਵਿੱਚ ਕੀਤਾ ਗਿਆ ਹੈ। ਸੋਮਵਾਰ 21 ਨਵੰਬਰ ਤੋਂ ਨਵੀਆਂ ਕੀਮਤਾਂ ਲਾਗੂ ਹੋਣ ਦੇ ਨਾਲ ਹੀ ਖਪਤਕਾਰਾਂ ਨੂੰ ਹੁਣ ਨਵੀਆਂ ਕੀਮਤਾਂ ਦੇ ਅਨੁਸਾਰ ਦੁੱਧ ਦੀ ਸਪਲਾਈ ਕੀਤੀ ਜਾਵੇਗੀ।

ਮਦਰ ਇੰਡੀਆ ਜਿੱਥੇ ਵਧੇਰੇ ਦੁੱਧ ਦੀ ਸਪਲਾਈ ਕਰਨ ਵਾਲੀ ਕੰਪਨੀ ਹੈ। ਉੱਥੇ ਕੰਪਨੀ ਵੱਲੋਂ ਚੌਥੀ ਵਾਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਇਸ ਸਾਲ ਦੇ ਦੌਰਾਨ ਕੀਤਾ ਗਿਆ ਹੈ।। ਕੰਪਨੀ ਵੱਲੋਂ ਦਿੱਲੀ ਐਨ ਸੀ ਆਰ ਵਿੱਚ 30 ਲੱਖ ਲੀਟਰ ਤੋਂ ਵਧੇਰੇ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮਦਰ ਇੰਡੀਆ ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਦੁੱਧ ਦੀ ਲਾਗਤ ਵਧਣ ਦੇ ਕਾਰਨ ਹੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ।

ਮਦਰ ਇੰਡੀਆ ਡੇਅਰੀ ਨੇ ਫੁੱਲ ਕਰੀਮ ਦੁੱਧ ਦੀ ਕੀਮਤ 1 ਰੁਪਏ ਵਧਾ ਕੇ 64 ਰੁਪਏ ਪ੍ਰਤੀ ਲੀਟਰ ਕਰ ਦਿੱਤੇ ਜਾਣ ਦੀ ਜਾਣਕਾਰੀ ਵੀ ਕੰਪਨੀ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਹੈ। ਉਥੇ ਹੀ ਪੈਕਟ ਵਿਚ ਵੇਚੇ ਜਾਣ ਵਾਲੇ ਫੁੱਲ ਕ੍ਰੀਮ ਵਾਲੇ ਅੱਧਾ ਲੀਟਰ ਦੁੱਧ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!