ਟਿਕੈਤ ਨੂੰ ਮਿਲ ਰਿਹਾ ਹੈ ਪੰਜਾਬੀਆਂ ਦਾ ਸਾਥ

ਕਿਸਾਨ ਆਗੂ ਰਿਕੇਸ਼ ਟਿਕੈਤ ਨੂੰ ਪੰਜਾਬ ਦੇ ਨੌਜਵਾਨਾਂ ਨੇ ਛਕਾਇਆ ਦਰਬਾਰ ਸਾਹਿਬ ਸਰੋਵਰ ਦਾ ਪਵਿੱਤਰ ਜਲ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਨੂੰਨਾਂ ਦੇ ਖਿਲਾਫ ਦਿੱਲੀ ਦੀਆ ਵੱਖ ਵੱਖ ਸਰਹੱਦਾਂ ਤੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚਲ ਰਹੇ ਕਿਸਾਨੀ ਅੰਦੋ ਲਨ ਦੌਰਾਨ 26 ਜਨਵਰੀ ਤੋਂ ਬਾਅਦ ਕੇਂਦਰ ਦੀ ਖੋਟੀ ਨੀਅਤ ਤੋਂ ਦੇਸ਼ ਵਾਸੀਆਂ ਨੂੰ ਜਾਣੂੰ ਕਰਵਾ ਕੇ ਕਿਸਾਨੀ ਸੰਘਰਸ਼ ਅੰਦਰ ਨਵੀਂ ਜਾਨ ਪਾਉੇਣ ਵਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਾਝੇ ਤੋਂ ਆਏ ਨੌਜੁਆਨ ਆਗੂ ਗੁਰਸ਼ਰਨ ਸਿੰਘ ਛੀਨਾ ਦੀ ਅਗਵਾਈ ਹੇਠ ਨੌਜੁਆਨਾਂ ਵਲੋਂ ਸ਼੍ਰੀ ਹਰਮੰਦਿਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਜਲ ਛਕਾ ਕੇ ਸਮੂਹ ਸਿੱਖ ਪੰਥ ਵਲੋਂ ਡਟਵਾਂ ਸਾਥ ਦੇਣ ਦਾ ਭਰੋਸਾ ਦਿਤਾ। ਇਸ ਸਮੇਂ ਗਾਜੀਪੁਰ ਬਾਰਡਰ ਵਿਖੇ ਵੱਡੀ ਗਿਣਤੀ ਵਿੱਚ ਨੌਜੁਆਨਾਂ ਨਾਲ ਪੁੱਜੇ ਨੌਜੁਆਨ ਆਗੂ ਗੁਰਸ਼ਰਨ ਸਿੰਘ ਛੀਨਾ ਵਲੋਂ ਰਕੇਸ਼ ਟਿਕੈਤ ਨੂੰ ਦਸਤਾਰ ਸਜਾ ਕੇ ਅਤੇ ਸਿਰੁਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਇਸਦੇ ਨਾਲ ਹੀ ਪੰਜਾਬ ਦੇ ਪਿੰਡਾਂ ਵਿਚ ਵੀ ਦਿੱਲੀ ਮੋਰਚੇ ਨੂੰ ਜਾਨ ਲਈ ਮਤੇ ਪੈਣੇ ਸ਼ੁਰੂ ਹੋ ਗਏ ਹਨ| ਅੱਜ 29 ਜਨਵਰੀ ਨੂੰ ਕਿਸਾਨ ਸੰਘ ਰਸ਼ ਦੇ ਸਬੰਧ ਚ ਪਿੰਡ ਢਿੱਲਵਾਂ (ਬਰਨਾਲਾ) ਵਿਖੇ ਮਤਾ ਪਾਇਆ ਗਿਆ ਕਿ ਕੱਲ 30 ਜਨਵਰੀ ਨੂੰ ਸਵੇਰੇ ਢਿੱਲਵਾਂ ਤੋਂ ਟਰੈਕਟਰ ਸਮੇਤ ਟਰਾਲੀਆਂ ਦਿੱਲੀ ਨੂੰ ਰਵਾਨਾ ਹੋਣਗੀਆਂ ਜੋ ਲੱਕੜਾਂ, ਪਾਣੀ , ਦਾਲਾਂ ਆਦਿ ਕਿਸਾਨ ਲੈ ਕੇ ਜਾਣਗੇ ਤੇ ਹਰ ਹਫ਼ਤੇ ਹਰੇਕ ਇੱਕ ਪੱਤੀ ਚੋਂ 10 ਕਿਸਾਨ ਬਦਲਕੇ ਜਾਂਦੇ ਰਹਿਣਗੇ ਜਦ ਤੱਕ ਸੰਘਰਸ਼ ਚੱਲੇਗਾ। ਦੱਸਣਯੋਗ ਹੈ ਕਿ ਦਿੱਲੀ ਚ ਕਿਸਾਨੀ ਘੋਲ ਨੂੰ ਲਗਾਤਾਰ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਪਰ ਅਜੇ ਵੀ ਕੇਂਦਰ ਸਰਕਾਰ ਗੂੰਗੀ-ਬੋਲ਼ੀ ਬਣੀ ਹੋਈ ਹੈ।।

Leave a Reply

Your email address will not be published. Required fields are marked *

error: Content is protected !!