ਕੈਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖਬਰ

ਕੈਨੇਡਾ ਜਾਣ ਲਈ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਯਾਤਰੀਆਂ ਨੇ ਹੰ ਗਾਮਾ ਕਰ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਏਅਰਪੋਰਟ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਏਅਰ ਕੰਪਨੀ ਅਤੇ ਟਰੈਵਲ ਏਜੰਟ ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਜਾਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚੋਂ ਯਾਤਰੀ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹੋਏ ਸਨ ਪਰ 18 ਘੰਟੇ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਕੈਨੇਡਾ ਦੀ ਫਲਾਈਟ ਵਿਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰ ਪੋਰਟ ’ਤੇ ਹੀ ਹੰ ਗਾ ਮਾ ਕਰ ਦਿੱਤਾ। ਏਅਰ ਪੋਰਟ ’ਤੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਸਿੱਧੀ ਫਲਾਈਟ ਦੀ ਟਿਕਟ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਦੁਬਈ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਫਲਾਈਟ ’ਚ ਬੈਠਣ ਨਹੀਂ ਦਿੱਤਾ ਗਿਆ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਜਾਣਾ ਸੀ ਅਤੇ ਉਹ ਇੱਥੇ ਕੱਲ੍ਹ ਸ਼ਾਮ ਤੋਂ ਬੈਠੇ ਰਹੇ ਅਤੇ ਕੈਨੇਡਾ ਦੀ ਫਲਾਈਟ ਚਲੇ ਵੀ ਗਈ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ ਤਾਂ ਸਿੱਧੇ ਕੈਨੇਡਾ ਦੀ ਫਲਾਈਟ ਸੀ ਪਰ ਬੀਤੀ ਸਵੇਰੇ ਉਨ੍ਹਾਂ ਨੂੰ ਏਅਰਲਾਈਨ ਦਾ ਫੋਨ ਆਇਆ ਕਿ ਫਲਾਈਟ ਦੁਬਈ ਹੋ ਕੇ ਜਾਵੇਗੀ ਇਸ ਲਈ ਉਨ੍ਹਾਂ ਦਾ ਦੁਬਈ ਵੀਜ਼ਾ ਵੀ ਜ਼ਰੂਰੀ ਹੈ।
ਕੀ ਕਹਿਣਾ ਹੈ ਗੁਰਜੀਤ ਔਜਲਾ ਦਾ -ਉਧਰ ਏਅਰਪੋਰਟ ਪਹੁੰਚੇ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਏਅਰਪੋਰਟ ਡਾਇਰੈਕਟਰ ਵੀ.ਕੇ. ਸੇਠ, ਸਪਾਈਸਜੈੱਟ ਦੇ ਸਟੇਸ਼ਨ ਮੈਨੇਜਰ ਕੋਮਲ ਠਾਕੁਰ, ਸੀ. ਆਈ. ਐੱਸ. ਐੱਫ. ਕਮਾਂਡੈਂਟ ਧਰਮਬੀਰ ਯਾਦਵ, ਏਅਰਪੋਰਟ ਏਰੀਆ ਦੇ ਏ. ਸੀ. ਪੀ. ਮੋਹਨ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਉਨ੍ਹਾਂ ਵਿਅਕਤੀਆਂ ’ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਟਿਕਟ ਬੂਕਿੰਗ ਸਮੇਂ ਪੂਰਨ ਸਾਵ ਧਾਨੀ ਵਰਤੀ ਜਾਵੇ ਅਤੇ ਆਪਣੇ ਕਾਗਜ਼ਾਤ ਦੀ ਜਾਂਚ ਕਰਕੇ ਹੀ ਏਅਰਪੋਰਟ ਆਇਆ ਜਾਵੇ।।।

Leave a Reply

Your email address will not be published. Required fields are marked *

error: Content is protected !!