ਕੇਦਰ ਸਰਕਾਰ ਦੀ ਆਈ ਇਹ ਵੱਡੀ ਸਕੀਮ

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਖੇਤੀ `ਤੇ 70 ਫੀਸਦੀ ਜਨਤਾ ਨਿਰਭਰ ਕਰਦੀ ਹੈ। ਜੇਕਰ ਤੁਸੀਂ ਵੀ ਖੇਤੀ ਧੰਦੇ ਨਾਲ ਜੁੜੇ ਹੋ ਜਾਂ ਜੁੜਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਹੈ। ਮੰਨਿਆ ਜਾਂਦਾ ਹੈ ਕਿ ਖੇਤੀ ਧੰਦੇ `ਤੋਂ ਮੋਟੇ ਪੈਸੇ ਕਮਾਏ ਜਾ ਸਕਦੇ ਹਨ। ਅਜਿਹੇ ‘ਚ ਅੱਜ ਅੱਸੀ ਤੁਹਾਨੂੰ ਸਰਕਾਰ ਦੀ ਇੱਕ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੀ ਹੈ।

ਨੋਜਵਾਨੋਂ ਜੇਕਰ ਤੁਹਾਡੇ ਕੋਲ ਖੇਤੀ ਕਾਰੋਬਾਰ ਸਬੰਧੀ ਮਜ਼ਬੂਤ ​​ਵਪਾਰਕ ਵਿਚਾਰ ਹਨ ਤਾਂ ਉਸ ਦਾ ਫਾਇਦਾ ਉਠਾਓ ਅਤੇ ਸਰਕਾਰ ਤੋਂ 25 ਲੱਖ ਰੁਪਏ ਪ੍ਰਾਪਤ ਕਰੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਰਿਆਣਾ ਸਰਕਾਰ ਖੇਤੀਬਾੜੀ ਖੇਤਰ `ਚ ਮਜ਼ਬੂਤ ​​ਵਪਾਰਕ ਵਿਚਾਰ ਰੱਖਣ ਵਾਲੇ ਨੌਜਵਾਨਾਂ, ਕਿਸਾਨਾਂ ਅਤੇ ਉੱਦਮੀਆਂ ਨੂੰ 25 ਲੱਖ ਰੁਪਏ ਦੀ ਗ੍ਰਾਂਟ ਦੇ ਰਹੀ ਹੈ।ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (Haryana Agricultural University) ਦੇ ਸਹਿਯੋਗ ਨਾਲ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਇਹ ਸਹੂਲਤ ਪ੍ਰਦਾਨ ਕਰਾ ਰਹੀ ਹੈ। ਸਰਕਾਰ ਵੱਲੋਂ ਚਲਾਈ ਗਈ ਇਸ ਸਕੀਮ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਕਿਸਾਨਾਂ `ਚ ਖੇਤੀਬਾੜੀ ਦੇ ਹੁਨਰ ਨੂੰ ਬਿਹਤਰ ਬਣਾਉਣਾ ਹੈ।

ਅਪਲਾਈ ਕਿਵੇਂ ਕਰਨਾ ਹੈ (How to apply)? ਜੇਕਰ ਤੁਸੀਂ ਸਰਕਾਰ ਦੀ ਇਸ ਪਹਿਲ `ਚ ਦਿਲਚਸਪੀ ਰੱਖਦੇ ਹੋ ਤਾਂ 31 ਅਕਤੂਬਰ 2022 ਤੱਕ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (Haryana Agricultural University) ਦੀ ਵੈੱਬਸਾਈਟ ‘ਤੇ ਵੀ ਅਪਲਾਈ ਕਰ ਸਕਦੇ ਹੋ। ਦੋ ਮਹੀਨਿਆਂ ਦੀ ਟ੍ਰੇਨਿੰਗ (Two months of training): ਇਸ ਪ੍ਰੋਗਰਾਮ ਦੇ ਤਹਿਤ ਸੂਬਾ ਸਰਕਾਰ ਵੱਲੋਂ ਸਟਾਰਟਅੱਪ (Start-ups) ਸਬੰਧੀ ਕਿਸਾਨਾਂ ਨੂੰ ਦੋ ਮਹੀਨੇ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਨਾਲ ਜੋ ਕਿਸਾਨ ਖੇਤੀਬਾੜੀ ਖੇਤਰ `ਚ ਵੈਲਿਊ ਐਡੀਸ਼ਨ (Value addition), ਪ੍ਰੋਸੈਸਿੰਗ (processing), ਸਰਵਿਸਿੰਗ (servicing), ਪੈਕੇਜਿੰਗ (packaging) ਅਤੇ ਬਰੈਂਡਿੰਗ (Branding) ਆਦਿ ਦੀ ਸਿਖਲਾਈ ਵੀ ਪ੍ਰਾਪਤ ਕਰ ਸਕਦੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਕਿਸੇ ਵੀ ਕਾਰੋਬਾਰ ਨੂੰ ਯੋਗ ਬਣਾਉਣ ਲਈ 25 ਲੱਖ ਰੁਪਏ ਬਹੁਤ ਵੱਡੀ ਰਕਮ ਹੈ। ਪਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੰਨੀ ਵੱਡੀ ਰਕਮ ਤੁਹਾਨੂੰ ਸਰਕਾਰ ਵੱਲੋਂ ਪ੍ਰਾਪਤ ਹੋ ਰਹੀ ਹੈ। ਇੰਨੇ ਪੈਸਿਆਂ ਨਾਲ ਕਿਸਾਨ ਨਾ ਸਿਰਫ਼ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਸਕਦੇ ਹਨ ਸਗੋਂ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਸਕਦੇ ਹਨ।

ਕਾਰੋਬਾਰ ਦੀ ਸ਼ੁਰੂਆਤ (Start of business): ਹਰਿਆਣਾ ਸਰਕਾਰ ਦੇ ਇਸ ਪ੍ਰੋਗਰਾਮ ਦਾ ਉਦੇਸ਼ ਖੇਤੀਬਾੜੀ ਖੇਤਰ `ਚ ਨਵੀਂ ਤਕਨੀਕ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਸਰਕਾਰ ਚਾਹੁੰਦੀ ਹੈ ਕਿ ਨੌਜਵਾਨ ਅਤੇ ਉੱਦਮੀ ਖੇਤੀਬਾੜੀ ਖੇਤਰ ਵਿੱਚ ਨਵੇਂ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ, ਜਿਸ ਨਾਲ ਵਧੀਆ ਪੈਦਾਵਾਰ ਅਤੇ ਆਮਦਨ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਜੇਕਰ ਤੁਸੀਂ ਸਰਕਾਰ ਦੀ ਇਸ ਯੋਜਨਾ `ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence), ਡਿਜੀਟਲ ਐਗਰੀਕਲਚਰ (Digital Agriculture), ਐਗਰੋ ਪ੍ਰੋਸੈਸਿੰਗ (Agro processing), ਵੇਸਟ ਟੂ ਵੈਲਥ (waste to wealth), ਡੇਅਰੀ (dairy), ਮੱਛੀ ਪਾਲਣ ਵਰਗੀਆਂ ਸ਼੍ਰੇਣੀਆਂ `ਚ ਸ਼ੁਰੂਆਤ ਕਰ ਸਕਦੇ ਹੋ।

Leave a Reply

Your email address will not be published. Required fields are marked *

error: Content is protected !!