ਕੇਂਦਰ ਸਰਕਾਰ ਵੱਲੋਂ ਇਹ ਵੱਡਾ ਐਲਾਨ

ਇਸ ਮੋਰਚੇ ਦੀ ਸ਼ੁਰੂਆਤ ਇੱਕ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਬਾਅਦ ਹੋਈ ਸੀ । ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਾਈ ਗਈ ਕਮੇਟੀ ਨੇ ਐਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਹਾਲੀ ਦੇ ਵਾਈ.ਪੀ.ਐਸ. ਚੌਕ ਦੀ ਹੱਦ ‘ਤੇ 7 ਜਨਵਰੀ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ।ਜਿਸ ਤੋਂ ਬਾਅਦ 7 ਤੋਂ 12 ਜਨਵਰੀ ਤੱਕ ਵਾਈ.ਪੀ.ਐਸ ਚੌਕ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ 400 ਤੋਂ 500 ਲੋਕਾਂ ਦਾ ਪੱਕਾ ਮੋਰਚਾ ਲਗਾਇਆ ਗਿਆ।

ਇਸ ਮੋਰਚੇ ਦੀ ਸ਼ੁਰੂਆਤ ਸਵੇਰੇ ਪਾਠ ਕੀਰਤਨ ਅਤੇ ਗਿਆਨ ਚਰਚਾ ਤੋਂ ਬਾਅਦ ਹੋਈ ।ਕਾਰ ਸੇਵਾ ਵੱਲੋਂ ਲੰਗਰ ਸ਼ੁਰੂ ਕੀਤਾ ਗਿਆ । ਇਸ ਮੋਰਚੇ ਦੇ ਲਈ ਖਾਲਸਾ ਏਡ ਦੇ ਵੱਲੋਂ ਟੈਂਟ ਭੇਜੇ ਗਏ।ਇਸ ਦੇ ਵਿੱਚ 400 ਤੋਂ 500 ਲੋਕਾਂ ਦੇ ਬੈਠਣ ਲਈ ਕੰਮ ਅਗਲੇ ਦਿਨ ਹੀ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।ਇਸ ਫਰੰਟ ਦੀ ਅਗਵਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ, ਐਡਵੋਕੇਟ ਦਲ ਸ਼ੇਰ ਸਿੰਘ, ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਅਤੇ ਸਿੱਖ ਪੰਥ ਨਾਲ ਜੁੜੇ ਕੁਝ ਆਗੂਆਂ ਦੇ ਵੱਲੋਂ ਕੀਤੀ ਗਈ।

ਜਿਸ ਤੋਂ ਬਾਅਦ 12 ਤੋਂ 18 ਜਨਵਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਮੋਰਚੇ ‘ਤੇ ਲੱਗੇ ਟੈਂਟਾਂ ਦੀ ਗਿਣਤੀ 500 ਤੋਂ 1000 ਕਰ ਦਿੱਤੀ ਗਈ।ਜਿਸ ਤੋਂ ਬਾਅਦ ਮੋਰਚੇ ‘ਚ ਲੋਕਾਂ ਦਾ ਇਕੱਠ ਹੌਲੀ-ਹੌਲੀ ਵਧਣ ਲੱਗ ਪਿਆ ਸੀ।ਜਿਸ ਤੋਂ ਬਾਅਦ 18 ਜਨਵਰੀ ਨੂੰ ਹੀ ਕਿਸਾਨ ਆਗੂ ਹਰਿੰਦਰ ਪਾਲ ਲੱਖੋਵਾਲ ਨਾਲ ਕਿਸਾਨਾਂ ਦਾ ਜੱਥਾ ਮੋਰਚੇ ‘ਤੇ ਪਹੁੰਚ ਗਿਆ । ਠੰਡ ਦੇ ਬਾਵਜੂਦ ਧਰਨਾਕਾਰੀ ਆਪਣੀਆਂ ਮੰਗਾਂ ‘ਤੇ ਅੜੇ ਰਹੇ । ਜਿਸ ਤੋਂ ਬਾਅਦ 20 ਜਨਵਰੀ ਤੱਕ ਨਿਹੰਗ ਸਿੰਘ ਵੀ ਮੋਰਚੇ ‘ਤੇ ਪੁੱਜਣੇ ਸ਼ੁਰੂ ਹੋ ਗਏ ।

ਜਿਸ ਤੋਂ ਬਾਅਦ 18 ਤੋਂ 26 ਜਨਵਰੀ ਤੱਕ ਮੋਰਚੇ ‘ਤੇ 4 ਤੋਂ 5000 ਦੀ ਗਿਣਤੀ ਹੋ ਗਈ। ਇਸ ਤੋਂ ਬਾਅਦ 26 ਜਨਵਰੀ ਨੂੰ 1 ਮਾਰਚ ਕੱਢਣ ਦਾ ਐਲਾਨ ਕੀਤਾ ਗਿਆ । ਇਹ ਮਾਰਚ ਵਾਈ.ਪੀ.ਐੱਸ. ਚੌਕ, ਮੋਹਾਲੀ 11 ਫੇਜ਼, ਈਸ਼ਰ ਚੌਕ, ਫਿਰ ਹੋਮਲੈਂਡ ਏਅਰਪੋਰਟ ਰੋਡ, ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾ 3ਬੀ. , ਫਿਰ 7 ਫੇਜ਼ ਇਹ ਮਦਨਪੁਰਾ ਚੌਂਕ ਤੋਂ ਹੁੰਦਾ ਹੋਇਆ ਵਾਪਿਸ ਵਾਈ.ਪੀ.ਐਸ ਚੌਂਕ ਤੱਕ ਕੱਢਿਆ ਜਾਣਾ ਸੀ।ਇਸ ਮੋਰਚੇ ਵਿੱਚ ਰੇਸ਼ਮ ਅਨਮੋਲ, ਜੱਸ ਬਾਜਵਾ, ਹਰਫ ਚੀਮਾ, ਰਣਜੀਤ ਬਾਬਾ ਸਮੇਤ ਕਈ ਨਾਮੀ ਕਲਾਕਾਰ ਪਹੁੰਚੇ।ਜਿਸ ਤੋਂ ਬਾਅਦ 26 ਜਨਵਰੀ ਨੂੰ ਪੰਜਾਬ ਦੇ 10,000 ਤੋਂ ਵੱਧ ਲੋਕ ਇਕੱਠੇ ਹੋਏ ਅਤੇ ਇਹ ਮਾਰਚ ਕੱਢਿਆ ਗਿਆ ।

ਇਸ ਮਾਰਚ ਦੇ ਵਿੱਚ ਹਵਾਰਾ ਕਮੇਟੀ, ਸੰਪਰਦਾ ਦੇ ਵੱਖ-ਵੱਖ ਜੱਥੇਬੰਦੀਆਂ, ਉੱਘੀਆਂ ਸ਼ਖਸੀਅਤਾਂ ਅਤੇ ਕਿਸਾਨ ਆਗੂ ਸ਼ਾਮਲ ਸਨ, ਇਸ ਮਾਰਚ ਵਿਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਜਿਸ ਵਿੱਚ ਨਿਹੰਗ ਸਿੰਘਾਂ ਨੇ ਘੋੜਿਆਂ ‘ਤੇ ਸਵਾਰ ਹੋ ਕੇ ਇਸ ਮਾਰਚ ਦੀ ਅਗਵਾਈ ਕੀਤੀ ।ਪੰਚ ਪਿਆਰਿਆਂ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਕੱਢੀ ਗਈ ਇਸ ਮਾਰਚ ਵਿੱਚ ਜਿੱਥੇ ਸਿੱਖਾਂ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਨੂੰ ਵੀ ਦਰਸਾਇਆ ਗਿਆ, ਹਾਲਾਂਕਿ ਇਸ ਕਾਰਨ ਰਸਤੇ ‘ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਿਲਆ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਰੂਟ ਮੋੜ ਦਿੱਤਾ ਅਤੇ 2 ਤੋਂ 3 ਘੰਟੇ ਜਾਮ ਲੱਗ ਗਿਆ ਸੀ ਕੀਤਾ।ਸੁਰੱਖਿਆ ਦੇ ਮੱਦੇਨਜ਼ਰ ਇੱਥੇ ਐਂਟੀ ਰਾਈਟ ਫੋਰਸ ਤਾਇਨਾਤ ਕੀਤਾ ਗਿਆ ਸੀ ।

Leave a Reply

Your email address will not be published. Required fields are marked *

error: Content is protected !!