ਕਿਸਾਨਾਂ ਆਗੂਆਂ ਨੇ ਕੀਤਾ ਵੱਡਾ ਐਲਾਨ

ਜਥੇਬੰਦੀਆਂ ਹੁਣ ਲੋਕਾਂ ਦੀ ਅੱਗੇ ਵਧ ਕੇ ਮਦਦ ਕੀਤੀ ਜਾ ਰਹੀ ਹੈ। ਹੁਣ 8 ਮਈ ਬਾਰੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡਾ ਐਲਾਨ ਹੋ ਗਿਆ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਵਿੱਚ 15 ਮਈ ਤੱਕ ਲਈ ਤਾਲਾਬੰਦੀ ਕੀਤੀ ਗਈ ਹੈ। ਉੱਥੇ ਹੀ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਵੀ ਕੁਝ ਜਰੂਰਤ ਦੀਆਂ ਦੁਕਾਨਾਂ ਨੂੰ ਖੋਲ੍ਹਣ ਅਤੇ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਬਾਬਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਨਕੋਦਰ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਅਟਵਾਲ ਅਤੇ ਮੁੱਖ ਬੁਲਾਰੇ ਜਸਵੀਰ ਸਿੰਘ ਜੰਡਿਆਲਾ ਦੀ ਰਹਿਨੁਮਾਈ ਹੇਠ ਕੀਤੀ ਗਈ ਹੈ। ਦੱਸ ਦਈਏ ਕਿ ਗਰੀਬ ਵਰਗ ਦੇ ਲੋਕਾਂ ਨੂੰ ਇਹਨਾਂ ਦਿਨਾਂ ਦੌਰਾਨ ਪੇਸ਼ ਆਉਣ ਵਾਲੀਆਂ ਆਰਥਿਕ ਮਸੀਤਾਂ ਮੱਦੇਨਜ਼ਰ ਰੱਖਦੇ ਹੋਏ ਸੰਯੁਕਤ ਮੋਰਚੇ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ 8 ਮਈ ਨੂੰ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਦੁਕਾਨਾਂ ਨੂੰ ਖੁੱਲਵਾਇਆ ਜਾਵੇ ਤਾਂ ਜੋ ਹਰ ਵਰਗ ਅਤੇ ਕਾਰੋਬਾਰੀ ਰੋਜ਼ੀ, ਰੋਟੀ ਨੂੰ ਚਲਦਾ ਰੱਖ ਸਕਣ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਤੇ ਕਿਸਾਨ ਸ਼ਾਮਲ ਹੋਏ ।।। ਦੱਸ ਦਈਏ ਕਿ ਇਨ੍ਹਾਂ ਆਗੂਆਂ ਨੇ ਸਭ ਕਿਸਾਨ ਜਥੇਬੰਦੀਆਂ ਨੂੰ ਆਪਣੇ ਇਲਾਕਿਆਂ ਅਤੇ ਕਸਬਿਆਂ ਵਿੱਚ 8 ਮਈ ਨੂੰ ਸਾਰੀਆਂ ਦੁਕਾਨਾਂ ਖੋਲ੍ਹਣ ਵਾਸਤੇ ਆਖਿਆ ਹੈ। ਉਥੇ ਹੀ ਸਭ ਕਿਸਾਨ ਜਥੇਬੰਦੀਆਂ ਨੇ ਭਰੋਸਾ ਦਿਵਾਇਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਮਈ ਨੂੰ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਦੁਕਾਨਾਂ ਨੂੰ ਖੁੱਲ੍ਹਾ ਰੱਖਿਆ ਜਾਵੇਗਾ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ।

Leave a Reply

Your email address will not be published. Required fields are marked *

error: Content is protected !!