ਆਸਟ੍ਰੇਲੀਆ ਤੋਂ ਆਈ ਕੁੜੀ ਬਾਰੇ ਆਈ ਵੱਡੀ ਖਬਰ

ਪੰਜਾਬੀ ਲੋਕ ਬੜੇ ਮਿਹਨਤੀ ਹਨ। ਉਹ ਹਰ ਸਮੇਂ ਔਖ ਦਾ ਸਾਹਮਣਾ ਕਰਨਾ ਜਾਣਦੇ ਹਨ। ਸਾਡੇ ਮੁਲਕ ਵਿੱਚ ਰੁਜ਼ਗਾਰ ਦੀ ਘਾਟ ਹੋਣ ਕਾਰਨ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰ ਕੇ ਉੱਥੇ ਵੀ ਚੰਗਾ ਮੁਕਾਮ ਹਾਸਿਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਕਈ ਵਾਰ ਕਿਸਮਤ ਸਾਥ ਨਹੀਂ ਦਿੰਦੀ ਅਤੇ ਨਤੀਜਾ ਉਮੀਦ ਤੋਂ ਉਲਟ ਆ ਜਾਂਦਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕਿਸੇ ਨੇ 21 ਸਾਲਾ ਭਾਰਤੀ ਮੁਟਿਆਰ ਦੀ ਜਿੰਦਗੀ ਲੈ ਲਈ। ਜਿਸ ਦੀ ਪਹਿਚਾਣ ਜਸਮੀਨ ਕੌਰ ਵਜੋਂ ਹੋਈ ਹੈ। ਉਸ ਦੀ ਬਾਡੀ ਸਾਊਥ ਆਸਟ੍ਰੇਲੀਆ ਦੇ ਫਲਿੰਡਰਸ ਰੇੰਜਸ ਖਾਲੀ ਕਬਰ ਵਿੱਚੋਂ ਮਿਲੀ ਹੈ। ਇਹ ਲੜਕੀ ਜਸਮੀਨ ਕੌਰ ਉੱਥੇ ਨਰਸ ਵਜੋਂ ਕੰਮ ਕਰਦੀ ਸੀ। ਸਥਾਨਕ ਪੁਲਸ ਦੇ ਦੱਸਣ ਮੁਤਾਬਿਕ ਜਸਮੀਨ ਕੌਰ ਦੀ ਜਿੰਦਗੀ 4 ਮਾਰਚ ਤੋਂ 8 ਮਾਰਚ ਦੇ ਦੌਰਾਨ ਲਈ ਗਈ ਹੈ। ਜਾਣਕਾਰੀ ਅਨੁਸਾਰ ਭਾਵੇਂ ਪੁਲੀਸ ਨੇ ਇਸ ਮਾਮਲੇ ਵਿੱਚ 20 ਸਾਲਾ ਇਕ ਲੜਕੇ ਨੂੰ ਕਾ ਬੂ ਕੀਤਾ ਹੈ ਪਰ ਉਸ ਦੀ ਪਹਿਚਾਣ ਨਹੀਂ ਦੱਸੀ ਗਈ। ਇਸ ਨੌਜਵਾਨ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਰਿ ਮਾ ਡ ਤੇ ਭੇਜ ਦਿੱਤਾ ਹੈ। ਇਹ ਨੌਜਵਾਨ ਕੁਰਕਲਤਾ ਪਾਰਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਲੜਕੀ ਨੇ ਘਰ ਤੋਂ ਤੁਰਨ ਸਮੇਂ ਅਨੇਕਾਂ ਹੀ ਸੁਪਨੇ ਸਿਰਜੇ ਹੋਣਗੇ। ਜਿਸ ਨੂੰ ਪੂਰਾ ਕਰਨ ਲਈ ਉਸ ਨੇ ਬਹੁਤ ਮਿਹਨਤ ਵੀ ਕੀਤੀ ਅਤੇ ਮਿਹਨਤ ਕਰਕੇ ਰੁਜ਼ਗਾਰ ਵੀ ਹਾਸਿਲ ਕਰ ਲਿਆ। ਮਾਪੇ ਵੀ ਆਪਣੀ ਧੀ ਤੇ ਮਾਣ ਮਹਿਸੂਸ ਕਰਦੇ ਹੋਣਗੇ ਪਰ ਉਸ ਨਾਲ ਹੋਰ ਹੀ ਭਾਣਾ ਵਰਤ ਗਿਆ। ਜਿਸ ਨਾਲ ਉਸ ਦੇ ਪਰਿਵਾਰ ਨੂੰ ਔਖਾ ਹੋ ਜਾਣਾ ਹੈ।

Leave a Reply

Your email address will not be published. Required fields are marked *

error: Content is protected !!