ਅੱਜ ਦੇ ਮੌਸਮ ਬਾਰੇ ਆਈ ਵੱਡੀ ਅਪਡੇਟ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮੌਸਮ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਵੇਖਣ ਵਾਸਤੇ ਤੁਸੀਂ ਹੇਠਾਂ ਜਾ ਕੇ ਪੂਰੀ ਵੀਡੀਓ ਵੇਖੋ ਅਤੇ ਜਾਣੋ ਮੌਸਮ ਨਾਲ ਜੁੜੀ ਪੂਰੀ ਜਾਣਕਾਰੀ। ਸ਼ੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਜੋ ਮੌਸਮ ਬਾਬਤ ਤੁਹਾਨੂੰ ਹੋਰ ਵੀ ਜਾਣਕਾਰੀ ਮਿਲ ਸਕੇ। ਤਾਜ਼ਾ ਜਾਣਕਾਰੀ ਅਨੁਸਾਰ ਮਾਨਸੂਨੀ ਟਰੱਫ ਇੱਕ ਵਾਰ ਫੇਰ ਉੱਤਰ ਵੱਲ ਖਿਸਕਣ ਨੂੰ ਤਿਆਰ ਹੈ। ਦੱਸ ਦਈਏ ਕਿ ਜਿਸ ਸਦਕਾ ਐਤਵਾਰ ਤੋਂ ਪੂਰਬੀ ਹਵਾਵਾਂ ਨੂੰ ਬਲ ਮਿਲੇਗਾ ਤੇ ਬੱਦਲਾਂ ਦੇ ਬਣਨ ਤੇ ਵਰ੍ਹਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਭਾਵ ਖਿੰਡੇ-ਪੁੰਡੇ ਮਾਨਸੂਨ ਦੇ ਬੱਦਲਾਂ ਦਾ ਜਮਾਵੜਾ ਫੇਰ ਪੰਜਾਬ ਦੇ ਪਾਸ ਆ ਢੁਕੇਗਾ। ਜੁਲਾਈ 19-20 ਨੂੰ ਵੈਸਟਰਨ ਡਿਸਟ੍ਬੇਂਸ ਵੀ ਪੱਕੇ ਪੈਰੀਂ ਕਸ਼ਮੀਰ ਤੇ ਪੰਜਾਬ ਚ ਦਾਖਲ ਹੋਵੇਗਾ। ਕੁੱਲ ਮਿਲਾਕੇ ਸੋਮਵਾਰ ਨੂੰ ਮੁਕੰਮਲ ਸਾਉਣ ਦੀ ਠੰਢ ਪੈ ਜਾਵੇਗੀ। ਉਧਰ 18 ਤੋਂ 20 ਜੁਲਾਈ ਦੌਰਾਨ ਤੇਜ ਠੰਢੀਆਂ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਦਰਮਿਆਨੀਆਂ/ਭਾਰੀ ਬਰਸਾਤਾਂ ਪੰਜਾਬ, ਹਰਿਆਣਾ, ਦਿੱਲੀ ਚ ਦੇਖੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਜੋ ਕਿ ਵੱਖ ਵੱਖ ਇਲਾਕਿਆਂ ਚ ਘਟੀ ਤੀਬਰਤਾ ਨਾਲ 22 ਜੁਲਾਈ ਤੱਕ ਹਾਜਰੀ ਲਾਉਂਦੀਆਂ ਰਹਿਣਗੀਆਂ। ਪੰਜਾਬ ਦੇ ਸੰਗਰੂਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਮੋਹਾਲੀ, ਕੈਥਲ, ਜੀਂਦ, ਹਿਸਾਰ, ਰੋਹਤਕ, ਫਤੇਹਾਬਾਦ, ਸਿਰਸਾ ਚ ਘੱਟ ਖੇਤਰੀ ਪੱਧਰ ‘ਤੇ ਭਾਰੀ ਤੋਂ ਬਹੁਤ ਭਾਰੀ ਭਾਵ ਕਿ 100 ਤੋਂ 200 ਮਿਲੀਮੀਟਰ ਮੀਂਹ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮਾਨਸੂਨ ਤੇ ਵੈਸਟਰਨ ਡਿਸਟ੍ਬੇਂਸ ਦੇ ਸਾਂਝੇ ਜੋਰ ਕਾਰਨ ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਬੱਦਲ ਫਟਣ ਵਰਗੀਆਂ ਅਣਸੁਖਾਵੀਂਆਂ ਖਬਰਾਂ ਆ ਸਕਦੀਆਂ ਹਨ। ਸੋ ਪਹਾੜਾਂ ਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਸੋ ਸਾਡੀ ਆਪ ਸਭ ਨੂੰ ਇਹ ਗੁਜਾਰਿਸ਼ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸਾਵਧਾਨ ਰਹੋ। ਮੌਸਮ ਦੀ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਜੀ। ।ਸਾਡਾ ਯੂਟਿਬ ਤੇ ਚੈਨਰ ਜਰੂਰ subscribe ਕਰੋ ਜੀ ।।

Leave a Reply

Your email address will not be published. Required fields are marked *

error: Content is protected !!