ਅੰਬਾਨੀਆਂ ਲਈ ਆਈ ਵੱਡੀ ਖਬਰ

ਵੱਡੀ ਖ਼ਬਰ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਅਨਿਲ ਅੰਬਾਨੀ ਨੂੰ ਵੱਡਾ ਘਾਟਾ ਲੱਗਾ ਹੈ। ਕਰਜ਼ੇ ’ਚ ਡੁੱਬੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਲਈ ਮੁੜ ਵੱਡੀ ਖਬਰ ਆਈ ਹੈ।ਦੱਸ ਦਈਏ ਕਿ ਅਨਿਲ ਅੰਬਾਨੀ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਹਨ ਜਿਨ੍ਹਾਂ ਦੀਆਂ ਕੰਪਨੀਆਂ ਇਕ-ਇਕ ਕਰ ਕੇ ਵਿਕਦੀਆਂ ਜਾ ਰਹੀਆਂ ਹਨ। ਹੁਣ ਅਨਿਲ ਅੰਬਾਨੀ ਦੀ ਇਕ ਹੋਰ ਕੰਪਨੀ ਵਿਕ ਗਈ ਹੈ। ਦੱਸ ਦਈਏ ਕਿ ਹੁਣ ਜੋ ਕੰਪਨੀ ਵਿਕੀ ਹੈ, ਉਸ ਦਾ ਨਾਂ ਰਿਲਾਇੰਸ ਕਮਰਸ਼ੀਅਲ ਫਾਇਨਾਂਸ (ਆਰ. ਸੀ. ਐੱਫ.) ਹੈ। ਜਾਣਕਾਰੀ ਮੁਤਾਬਕ ਆਰ. ਸੀ. ਐੱਫ. ਨੂੰ ਕਰਜ਼ਾ ਦੇਣ ਵਾਲਿਆਂ ਨੇ ਦਿਵਾਲੀਆ ਪ੍ਰਕਿਰਿਆ ਦੇ ਤਹਿਤ ਸਲਿਊਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਕਰਜ਼ਾ ਦੇਣ ਵਾਲਿਆਂ ਨੇ ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਨੂੰ ਸਫਲ ਬੋਲੀਦਾਤਾ ਦੇ ਰੂਪ ’ਚ ਚੁਣਿਆ ਹੈ। ਰਿਲਾਇੰਸ ਕੈਪੀਟਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਥਮ ਇਨਵੈਸਟਮੈਂਟ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਨੂੰ 1629 ਕਰੋੜ ਰੁਪਏ ’ਚ ਪ੍ਰਾਪਤ ਕਰੇਗਾ। ਦੱਸ ਦਈਏ ਕਿ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਕੰਪਨੀ ਰਿਲਾਇੰਸ ਕੈਪੀਟਲ ਲਿਮਟਿਡ ਦੀ ਸਹਾਇਕ ਕੰਪਨੀ ਹੈ। ਰਿਲਾਇੰਸ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕਰਜ਼ਾ ਦੇਣ ਵਾਲਿਆਂ ਨੇ ਇਕ ਮੁਕਾਬਲੇਬਾਜ਼ੀ ਪ੍ਰਕਿਰਿਆ ਦੇ ਤਹਿਤ ਆਥਮ ਇਨਵੈਸਟਮੈਂਟ ਨੂੰ ਆਰ. ਸੀ. ਐੱਫ. ਦੀ ਐਕਵਾਇਰਮੈਂਟ ਲਈ ਸਫਲ ਬੋਲੀਦਾਤਾ ਦੇ ਰੂਪ ’ਚ ਚੁਣਿਆ। ਆਰ. ਸੀ. ਐੱਫ. ਲੋਨ ਅਗੇਂਸਟ ਪ੍ਰਾਪਰਟੀ, ਐੱਮ. ਐੱਸ. ਐੱਮ. ਈ. ਲੋਨ, ਇੰਫ੍ਰਾਸਟ੍ਰਕਚਰ ਫਾਇਨੈਂਸ਼ਿੰਗ, ਐਜ਼ੁਕੇਸ਼ਨ ਲੋਨ ਅਤੇ ਮਾਈਕ੍ਰੋ ਫਾਇਨਾਂਸ਼ੀਅਲ ਨਾਲ ਜੁੜਿਆ ਕਾਰੋਬਾਰ ਕਰਦੀ ਹੈ। ਜਾਣਕਾਰੀ ਅਨੁਸਾਰ ਰਿਲਾਇੰਸ ਕੈਪੀਟਲ ਨੇ ਕਿਹਾ ਕਿ ਆਰ. ਸੀ. ਐੱਫ. ਨੂੰ ਖਰੀਦਣ ਲਈ ਕੁੱਲ 18 ਕੰਪਨੀਆਂ ਨੇ ਬੋਲੀ ਲਗਾਈ ਸੀ। ਇਨ੍ਹਾਂ ’ਚੋਂ ਚਾਰ ਕੰਪਨੀਆਂ ਨੂੰ ਅੰਤਿਮ ਬੋਲੀ ਲਗਾਉਣ ਲਈ ਚੁਣਿਆ ਗਿਆ ਸੀ। ਰਿਲਾਇੰਸ ਕੈਪੀਟਲ ’ਤੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਲਿਮਟਿਡ ਅਜਿਹੀ ਕੰਪਨੀ ਹੈ, ਜਿਸ ਨੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਦੂਜੀ ਕੰਪਨੀ ਨੂੰ ਖਰੀਦਿਆ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਵੀ ਰਿਲਾਇੰਸ ਹੋਮ ਫਾਇਨਾਂਸ ਦੀ ਸਲਿਊਸ਼ਨ ਪ੍ਰਕਿਰਿਆ ’ਚ ਵੀ ਆਥਮ ਇਨਵੈਸਟਮੈਂਟ ਦੀ ਬੋਲੀ ਨੂੰ ਚੁਣਿਆ ਗਿਆ ਸੀ। ਆਥਮ ਇਨਵੈਸਟਮੈਂਟ 15 ਸਾਲ ਪੁਰਾਣੀ ਘਰੇਲੂ ਨਾਨ-ਬੈਂਕਿੰਗ (ਐੱਨ. ਬੀ. ਐੱਫ. ਸੀ.) ਹੈ। ਜੂਨ 2021 ’ਚ ਆਥਮ ਇਨਵੈਸਟਮੈਂਟ ਦੀ ਨੈੱਟਵਰਥ 2400 ਕਰੋੜ ਰੁਪਏ ਸੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਵਿਚਾਰ ਜਰੂਰ ਦਿਉ।।

Leave a Reply

Your email address will not be published. Required fields are marked *

error: Content is protected !!