Home / ਦੁਨੀਆਂ ਭਰ / ਸਿੱਖ ਮੁੰਡੇ ਨੇ ਕਰਵਾਈ ਇਵੇ ਬੱਲੇ-ਬੱਲੇ

ਸਿੱਖ ਮੁੰਡੇ ਨੇ ਕਰਵਾਈ ਇਵੇ ਬੱਲੇ-ਬੱਲੇ

ਬੱਚਿਆਂ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਗਲਤੀ ਕਾਰਨ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਰਿਸਕ ਵਿਚ ਪੈ ਜਾਂਦੀ ਹੈ ਉਥੇ ਹੀ ਮਾਪਿਆਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਚਲਦੇ ਹੋਏ ਅਜਿਹੀਆਂ ਦਿੱਕਤਾਂ ਦਰਪੇਸ਼ ਆ ਜਾਂਦੀਆਂ ਹਨ। ਦੇਸ਼ ਵਿੱਚ ਜਿੱਥੇ ਇਸ ਸਮੇਂ ਭਾਰੀ ਠੰਡ ਪੈ ਰਹੀ ਹੈ ਅਤੇ ਇਸ ਠੰਡ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਦੂਜੇ ਲੋਕਾਂ ਦੀ ਜਿੰਦਗੀ ਨੂੰ ਬਚਾ ਲਿਆ ਜਾਂਦਾ ਹੈ। ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆਉਂਦੇ ਰਹਿੰਦੇ ਹਨ।

ਦੱਸ ਦਈਏ ਕਿ ਹੁਣ ਇੱਕ ਪੰਜਾਬੀ ਨੌਜਵਾਨ ਵੱਲੋਂ ਆਪਣੀ ਜਿੰਦਗੀ ਦੀ ਬਾਜ਼ੀ ਲਗਾ ਕੇ ਅਜਿਹਾ ਵੱਡਾ ਕੰਮ ਕੀਤਾ ਗਿਆ ਹੈ ਕਿ ਸਭ ਪਾਸੇ ਤਾਰੀਫ਼ਾਂ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀਨਗਰ ਦੇ ਬੇਮਿਨਾ ਇਲਾਕੇ ਵਿੱਚ ਹਮਦਾਨੀਆਂ ਕਲੋਨੀ ਤੋਂ ਸਾਹਮਣੇ ਆਇਆ ਹੈ। ਇਕ ਛੋਟੀ ਕੁੜੀ ਦੀ ਜ਼ਿੰਦਗੀ ਨੂੰ ਸਿੱਖ ਨੌਜਵਾਨ ਵੱਲੋਂ ਸੁਰੱਖਿਅਤ ਕੀਤਾ ਗਿਆ ਹੈ। ਜਿੱਥੇ ਇੱਕ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਗਿਰ ਪਈ ਸੀ। ਇਹ ਗੱਲ ਉਸ ਸਮੇਂ ਹੋਈ ਸੀ ਜਦੋਂ ਬਰਫ ਜੰਮੀ ਹੋਈ ਸੀ ਅਤੇ ਇਕ 5 ਸਾਲਾਂ ਦੀ ਬੱਚੀ ਪੈਦਲ ਹੀ ਨਹਿਰ ਦੇ ਕਿਨਾਰੇ ਤੇ ਚੱਲ ਰਹੀ ਸੀ।

ਦੱਸ ਦਈਏ ਕਿ ਉਸ ਸਮੇਂ ਹੀ ਬੱਚੀ ਦਾ ਪੈਰ ਅਚਾਨਕ ਬਰਫ਼ ਤੋਂ ਤਿਲਕ ਗਿਆ ਅਤੇ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਗਈ। ਉਸ ਸਮੇਂ ਆਪਣੇ ਘਰ ਦੀ ਖਿੜਕੀ ਵਿੱਚ ਖੜੇ ਇੱਕ ਸਿੱਖ ਨੌਜ਼ਵਾਨ ਸਿਮਰਨ ਪਾਲ ਸਿੰਘ ਵੱਲੋਂ ਇਹ ਸਭ ਕੁਝ ਆਪਣੀਆਂ ਨਜ਼ਰਾਂ ਨਾਲ ਵੇਖਿਆ ਗਿਆ ਅਤੇ ਜੋ ਬਿਨਾਂ ਦੇਰੀ ਕੀਤੇ ਉਸ ਜਗ੍ਹਾ ਤੇ ਪਹੁੰਚਿਆ ਅਤੇ ਬਰਫੀਲੇ ਪਾਣੀ ਵਿੱਚੋਂ ਬੱਚੀ ਨੂੰ ਬਚਾ ਇਆ ਗਿਆ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਅਗਰ ਉਹ ਕਿਸੇ ਦਾ ਇੰਤਜ਼ਾਰ ਕਰਦਾ ਤਾਂ ਬੱਚੀ ਦੀ ਜਿੰਦਗੀ ਜਾ ਸਕਦੀ ਸੀ।।

ਦੱਸ ਦਈਏ ਕਿ ਉਸ ਸਮੇਂ ਤੱਕ ਕੁਝ ਹੋਰ ਲੋਕ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਇਸ ਨੌਜਵਾਨ ਦੀ ਮਦਦ ਕੀਤੀ ਗਈ। ਇਹ ਸਾਰੀ ਗੱਲ ਸੀਸੀਟੀਵੀ ਕੈਮਰੇ ਵਿਚ ਕੈਪਚਰ
ਹੋ ਗਈ ਹੈ। ਉੱਥੇ ਹੀ ਇਸ ਨੌਜਵਾਨ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ ਜਿਸ ਵੱਲੋਂ ਦਿੱਤੀ ਹਿੰਮਤ ਅਤੇ ਦਲੇਰੀ ਸਦਕਾ ਉਸ ਕੁੜੀ ਨੂੰ ਬਚਾਇਆ ਜਾ ਸਕਿਆ ।।

error: Content is protected !!