Home / ਦੁਨੀਆਂ ਭਰ / ਸਕੂਲਾਂ ਨੂੰ ਕਰੋ 1 ਸਾਲ ਲਈ ਬੰਦ! ਕੈਪਟਨ CM ਨੇ ਦਿੱਤਾ ਇਹ ਜਵਾਬ

ਸਕੂਲਾਂ ਨੂੰ ਕਰੋ 1 ਸਾਲ ਲਈ ਬੰਦ! ਕੈਪਟਨ CM ਨੇ ਦਿੱਤਾ ਇਹ ਜਵਾਬ

ਪ੍ਰਾਪਤ ਤਾਜਾ ਜਾਣਕਾਰੀ ਦੱਸ ਦਈਏ ਕਿ ਫੇਸ ਬੁੱਕ ਲਾਇਵ ਪ੍ਰੋਗਰਾਮ ਵਿਚ ਅੰਮ੍ਰਿਤਸਰ ਵਾਸੀ ਸ਼ਾਲੂ ਅਰੋੜਾ ਵੱਲੋਂ ਸਕੂਲਾਂ ਨੂੰ ਅਗਲੇ ਸਾਲ ਤੱਕ ਬੰਦ ਕਰਨ ਦੇ ਨਾਲ-ਨਾਲ ਸਕੂਲਾਂ ਵਿੱਚ ਗਰਮੀਆਂ ਦੀ ਛੁੱਟੀਆਂ ਦੌਰਾਨ ਆਨਲਾਈਨ ਕਲਾਸਾਂ ਬੰਦ ਕਰਵਾਉਣ ਦੀ ਅਪੀਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਛੁੱਟੀਆਂ ਪਹਿਲਾਂ ਹੀ ਲੌਕਡਾਊਨ ਸਮੇਂ ਵਿੱਚ ਐਡਜਸਟ ਕਰ ਦਿੱਤੀਆਂ ਗਈਆਂ ਹਨ, ਜਿਸ ਕਰਕੇ ਹੁਣ ਹੋਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਅੱਜ ਦੇ ਬੇਹੱਦ ਸਖ ਤ ਮੁਕਾਬਲੇ ਦੇ ਯੁੱਗ ਵਿੱਚ ਨਿਰੰਤਰ ਸਿੱਖਿਆ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਉਹਨਾ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਪੰਜਾਬੀ ਬੱਚਾ ਵਧੀਆ ਸਿੱਖਿਆ ਹਾਸਲ ਕਰੇ। ਉਹਨਾਂ ਅੱਗੇ ਕਿਹਾ ਕਿ ਮੌਜੂਦਾ ਔਖ ਦੇ ਹੱਲ ਹੋਣ ਉਪਰੰਤ ਸਕੂਲ ਮੁੜ ਖੋਹਲੇ ਜਾਣਗੇ। ਇਸੇ ਦੌਰਾਨ ਸ਼ਹਿਰ ਵਾਸੀ ਵਿਕਰਮ ਕੁਮਾਰ ਵੱਲੋਂ ਜਿੰਮਾਂ ਨੂੰ ਖੋਲ ਣ ਦੀ ਅਪੀਲ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਕਿਉਂਕਿ ਕੌਮੀ ਆਫ਼ ਤਨ ਐਕਟ ।ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਇਹ ਵੱਡਾ ਜਵਾਬ ਲੌਕਡਾਊਨ ਕਰਕੇ ਸਕੂਲ ਕਦੋਂ ਖੁੱਲ੍ਹਣਗੇ, ਇਸ ਨੂੰ ਲੈ ਕੇ ਹਰ ਕੋਈ ਕਿਆਸਰਾਈਆਂ ਲਾ ਰਿਹਾ ਹੈ ਪਰ ਸਰਕਾਰ ਨੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਅਜਿਹੇ ਵਿੱਚ ਇੱਕ ਬੱ ਚੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਸਕੂਲ ਪੂਰਾ ਸਾਲ ਬੰਦ ਹੀ ਰਹਿਣ ਦਿਓ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਸ਼ਨੀਵਾਰ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਸ ਵਾਰ ਸੀਐਮ ਨੂੰ ਇੱਕ ਸਵਾਲ ਆਇਆ ਕਿ ਜਿਸ ਨੂੰ ਸੁਣ ਕੈਪਟਨ ਆਪਣਾ ਹਾਸਾ ਨਹੀਂ ਰੋਕ ਸਕੇ। ਦਰਅਸਲ, ਸਕੂਲ ਵਿੱਚ ਪੜ੍ਹਦੀ ਸ਼ਾਲੂ ਅਰੋੜਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੀਐਮ ਸਾਹਿਬ ਇੱਕ ਸਾਲ ਲਈ ਸਾਡੇ ਸਕੂਲ ਬੰਦ ਕਰ ਦੇਣ। ਇਸ ‘ਤੇ ਮੁੱਖ ਮੰਤਰੀ ਨੇ ਹੱਸਦਿਆਂ ਕਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ, ਮੈਂ ਇਹ ਵੀ ਸੋਚਦਾ ਸੀ ਕਿ ਸਕੂਲ ਬੰਦ ਹੋਣਾ ਚਾਹੀਦਾ ਹੈ ਪਰ ਅੱਜ ਸਾਡੇ ਕੋਲ ਜੋ ਅੱਜ ਹੈ, ਉਹ ਸਿੱਖਿਆ ਕਰਕੇ ਹੈ। ਇਸ ਲਈ ਸ਼ਾਲੂ ਪੁੱਤਰ, ਚੰਗੀ ਤਰ੍ਹਾਂ ਪੜ੍ਹੋ। ਸਕੂਲ ਇੱਕ ਸਾਲ ਲਈ ਬੰਦ ਨਹੀਂ ਕੀਤੇ ਜਾ ਸਕਦੇ।

error: Content is protected !!