Home / ਵੀਡੀਓ / ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ

ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ

ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ‘ਚ ਸੀਬੀਆਈ ਬੋਰਡ ਦੀ ਪ੍ਰੀਖਿਆ 10ਵੀਂ ਤੇ 12ਵੀਂ ਦੀ ਬਚੀ ਪ੍ਰੀਖਿਆਵਾਂ ਦੇ ਆਯੋਜਨ ਸਬੰਧੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ CBSE ਨੇ 1 ਤੋਂ 15 ਜੁਲਾਈ ਨੂੰ ਹੋਣ ਵਾਲੀ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ‘ਚ ਸੀਬੀਐੱਸਈ ਬੋਰਡ ਪ੍ਰੀਖਿਆ ਦੇ ਮਾਮਲੇ ਤੋਂ ਬਾਅਦ ਆਈਸੀਐੱਸਈ ਬੋਰਡ ਪ੍ਰੀਖਿਆ ਦੀ ਸੁਣਵਾਈ ਸ਼ੁਰੂ ਹੋਈ, ਜਿਸ ਨੂੰ ਕੱਲ੍ਹ ਸਵੇਰੇ 10.30 ਵਜੇ ਤਕ ਲਈ ਟਾਲ ਦਿੱਤਾ ਗਿਆ ਹੈ। ਹੁਣ ਕੱਲ੍ਹ ਸਵੇਰੇ ਹੋਣ ਵਾਲੀ ਸੁਣਵਾਈ ‘ਚ ਨਾ ਸਿਰਫ਼ ਆਈਸੀਐੱਸਈ ਬੋਰਡ ਦੀ ਪ੍ਰੀਖਿਆਵਾਂ ਦੇ ਮਾਮਲੇ ‘ਚ ਸੁਣਵਾਈ ਪੂਰੀ ਹੋਵੇਗੀ, ਬਲਕਿ ਸੀਬੀਐੱਸਈ ਬੋਰਡ ਦੀ ਪ੍ਰੀਖਿਆਵਾਂ ਦੇ ਬਾਰੇ ‘ਚ ਵੀ ਬੋਰਡ ਦੇ ਅੰਤਿਮ ਫੈਸਲੇ ਦੀ ਰਸਮੀ ਤੌਰ ‘ਤੇ ਐਲਾਨ ਕੀਤਾ ਜਾਵੇਗਾ। ਮਾਮਲੇ ਦੀ ਸੁਣਵਾਈ ਜਸਟਿਸ ਏਐੱਮ ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਬੈਂਚ ਕਰ ਰਹੀ ਸੀ। ਸੀਬੀਐੱਸਈ ਬੋਰਡ ਪ੍ਰੀਖਿਆ ਦੇ ਮਾਮਲੇ ਤੋਂ ਬਾਅਦ ਆਈਸੀਐੱਸਈ ਬੋਰਡ ਪ੍ਰੀਖਿਆ ਦੀ ਸੁਣਵਾਈ ਸ਼ੁਰੂ ਹੋਈ, ਜਿਸ ਨੂੰ ਕੱਲ੍ਹ ਸਵੇਰੇ 10.30 ਵਜੇ ਤਕ ਲਈ ਟਾਲ ਦਿੱਤਾ ਗਿਆ ਹੈ।ਸੁਪਰੀਮ ਕੋਰਟ ‘ਚ ਹੋ ਰਹੀ ਸੁਣਵਾਈ ਦੌਰਾਨ ਸੀਬੀਐੱਸਈ ਵੱਲੋਂ ਕਿਹਾ ਗਿਆ ਕਿ ਪ੍ਰੀਖਿਆਵਾਂ ਨੂੰ ਕੈਸਿੰਲ ਕੀਤਾ ਜਾ ਸਕਦਾ ਹੈ ਤੇ 10ਵੀਂ ਤੇ 12ਵੀਂ ਦੇ ਨਤੀਜੇ 15 ਜੁਲਾਈ ਤਕ ਐਲਾਨ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਸੁਪਰੀਮ ਕੋਰਟ ‘ਚ ਸੀਬੀਐੱਸਈ ਬੋਰਡ ਦੀ ਜਮਾਤ 12ਵੀਂ ਤੇ 10ਵੀਂ ਦੀ ਬਚੀ ਪ੍ਰੀਖਿਆਵਾਂ ਦੇ ਆਯੋਜਨ ਸਬੰਧੀ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੀਬੀਐੱਸਈ ਬੋਰਡ ਵੱਲੋਂ 10ਵੀਂ ਦੇ ਪੇਪਰ ਕੈਂਸਿੰਲ ਕਰਨ ਤੇ 12ਵੀਂ ਦੇ ਵਿਦਿਆਰਥੀਆਂ ਦੇ ਪੇਪਰ ਰੱਦ ਕਰਨ ਦਾ ਵਿਕਲਪ ਦਿੱਤਾ ਜਾ ਸਕਦਾ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!